Breaking News LIVE: ਅੱਜ ਹੋ ਸਕਦਾ ਪੰਜਾਬ ਦੀ ਨਵੀਂ ਕੈਬਨਿਟ ਦਾ ਐਲਾਨ, ਕੈਪਟਨ ਦੇ ਕਰੀਬੀ ਹੋਣਗੇ ਆਉਟ
Punjab Breaking News, 23 September 2021 LIVE Updates: ਪੰਜਾਬ ਦੀ ਨਵੀਂ ਕੈਬਨਿਟ ਦੀ ਸੂਚੀ ਦਿੱਲੀ ਵਿੱਚ ਤਿਆਰ ਹੋ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਚਾਰ ਤੋਂ ਪੰਜ ਮੰਤਰੀ ਕੈਬਨਿਟ ਤੋਂ ਬਾਹਰ ਹੋ ਸਕਦੇ ਹਨ।
LIVE
Background
Punjab Breaking News, 23 September 2021 LIVE Updates: ਪੰਜਾਬ ਦਾ ਮੁੱਖ ਮੰਤਰੀ ਬਦਲਣ ਮਗਰੋਂ ਨਵੀਂ ਕੈਬਨਿਟ ਦੀ ਸੂਚੀ ਦਿੱਲੀ ਵਿੱਚ ਤਿਆਰ ਹੋ ਰਹੀ ਹੈ। ਚਰਚਾ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਚਾਰ ਤੋਂ ਪੰਜ ਮੰਤਰੀ ਕੈਬਨਿਟ ਤੋਂ ਬਾਹਰ ਹੋ ਸਕਦੇ ਹਨ। ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਕਰੀਬੀ ਪਰਗਟ ਸਿੰਘ ਸਣੇ 5-6 ਨਵੇਂ ਚਿਹਰੇ ਵਜ਼ਾਰਤ ਵਿੱਚ ਸ਼ਾਮਲ ਹੋ ਸਕਦੇ ਹਨ।
ਸੂਤਰਾਂ ਮੁਤਾਬਕ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੀਨੀਅਰ ਲੀਡਰਾਂ ਨਾਲ ਸਲਾਹ ਮਸ਼ਵਰੇ ਮਗਰੋਂ ਕੈਬਨਿਟ ਮੰਤਰੀਆਂ ਦੀ ਸੂਚੀ ਹਾਈਕਮਾਨ ਨੂੰ ਸੌਂਪ ਦਿੱਤੀ ਹੈ। ਹੁਣ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਇਸ ਬਾਰੇ ਅੰਤਮ ਫੈਸਲਾ ਲੈਣਗੇ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਸੌਂਪੀ ਸੂਚੀ ਵਿੱਚੋਂ ਕੈਪਟਨ ਧੜੇ ਦੇ 4-5 ਮੰਤਰੀ ਬਾਹਰ ਕੀਤੇ ਗਏ ਹਨ ਤੇ ਉਨ੍ਹਾਂ ਦੀ ਥਾਂ ਸਾਫ ਅਕਸ ਵਾਲੇ ਨਵੇਂ ਚਿਹਰੇ ਸਾਹਮਣੇ ਲਿਆਂਦੇ ਗਏ ਹਨ।
ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਵਜ਼ਾਰਤ ਬਾਰੇ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਸੀਨੀਅਰ ਆਗੂ ਅੰਬਿਕਾ ਸੋਨੀ ਨਾਲ ਸਲਾਹ ਮਸ਼ਵਰੇ ਮਗਰੋਂ ਸੂਚੀ ਤਿਆਰ ਕੀਤੀ ਹੈ। ਦੂਜੇ ਪਾਸੇ ਮੰਤਰਾਲਾ ਖੋਹਣ ਦੇ ਡਰੋਂ ਕੈਪਟਨ ਧੜੇ ਦੇ ਲੀਡਰ ਵੀ ਦਿੱਲੀ ਵਿੱਚ ਡਟੇ ਹੋਏ ਹਨ। ਇਸ ਲਈ ਤੈਅ ਹੈ ਕਿ ਮੁੱਖ ਮੰਤਰੀ ਚੰਨੀ ਵੱਲੋਂ ਸੌਂਪੀ ਸੂਚੀ ਵਿੱਚ ਵੀ ਫੇਰ-ਬਦਲ ਹੋ ਸਕਦਾ ਹੈ।
ਸੂਤਰਾਂ ਮੁਤਾਬਕ ਪਰਗਟ ਸਿੰਘ, ਕੁਲਜੀਤ ਸਿੰਘ ਨਾਗਰਾ ਤੇ ਰਾਜ ਕੁਮਾਰ ਵੇਰਕਾ ਕੈਬਨਿਟ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਰਾਜਾ ਵੜਿੰਗ, ਸੁਰਜੀਤ ਧੀਮਾਨ ਤੇ ਸੰਗਤ ਸਿੰਘ ਗਿਲਜੀਆਂ ਦੇ ਨਾਂ ਵੀ ਚਰਚਾ ਵਿੱਚ ਹਨ। ਬ੍ਰਹਮ ਮਹਿੰਦਰਾ ਤੋਂ ਮੰਤਰਾਲਾ ਖੁਸ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਸਪੀਕਰ ਬਣਾਏ ਜਾਣ ਦੇ ਚਰਚੇ ਹਨ।
ਸੁਨੀਲ ਜਾਖੜ ਨੂੰ ਮਿਲੇਗੀ ਵੱਡੀ ਜ਼ਿਮੇਵਾਰੀ
ਨਾਰਾਜ਼ ਸੁਨੀਲ ਜਾਖੜ ਪਹਿਲਾਂ ਪ੍ਰਧਾਨਗੀ ਖੁੱਸਣ ਤੇ ਹੁਣ ਪੰਜਾਬ ਦੇ ਮੁੱਖ ਮੰਤਰੀ ਨਾ ਬਣਨ ਤੋਂ ਨਿਰਾਸ਼ ਹਨ ਤੇ ਦਿੱਲੀ ਪਹੁੰਚ ਗਏ ਹਨ। ਉੱਥੇ ਉਹ ਰਾਹੁਲ ਗਾਂਧੀ ਸਮੇਤ ਕਾਂਗਰਸ ਹਾਈਕਮਾਨ ਦੇ ਕਈ ਸੀਨੀਅਰ ਨੇਤਾਵਾਂ ਨੂੰ ਮਿਲ ਰਹੇ ਹਨ। ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪਾਰਟੀ ਸੁਨੀਲ ਜਾਖੜ ਨੂੰ ਕੇਂਦਰ ਦੀ ਰਾਜਨੀਤੀ ਵਿੱਚ ਵਿਸ਼ੇਸ਼ ਸਥਾਨ ਲੈਣ ਲਈ ਮਨਾ ਰਹੀ ਹੈ, ਤਾਂ ਜੋ ਉਨ੍ਹਾਂ ਦਾ ਕੱਦ ਵਧ ਸਕੇ। ਇਸ ਕਾਰਨ ਉਹ ਦਿੱਲੀ ਵਿੱਚ ਮੌਜੂਦ ਹਨ ਤੇ ਮੀਟਿੰਗਾਂ ਕਰ ਰਹੇ ਹਨ। ਸੁਨੀਲ ਜਾਖੜ ਬੁੱਧਵਾਰ ਨੂੰ ਹੀ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਪੰਜਾਬ ਤੋਂ ਦਿੱਲੀ ਲਈ ਰਵਾਨਾ ਹੋ ਗਏ।
ਕਾਂਗਰਸ ਦਾ ਕਲੇਸ਼ ਜਾਰੀ
ਪੰਜਾਬ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਵਿਵਾਦ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਪੰਜਾਬ ਕਾਂਗਰਸ ਅੰਦਰਲੀ ਜੰਗ ਅਜੇ ਵੀ ਸ਼ਾਂਤ ਹੁੰਦੀ ਨਜ਼ਰ ਨਹੀਂ ਆ ਰਹੀ। ਖ਼ਬਰਾਂ ਹਨ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਚੰਨੀ ਨੂੰ ਮੁੱਖ ਮੰਤਰੀ ਬਣਾਏ ਜਾਣ ਤੋਂ ਨਾਰਾਜ਼ ਹਨ। ਖ਼ਬਰਾਂ ਮੁਤਾਬਕ ਬੁੱਧਵਾਰ ਨੂੰ ਜਾਖੜ ਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮੁਲਾਕਾਤ ਕੀਤੀ। ਇੰਨਾ ਹੀ ਨਹੀਂ ਉਹ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਜਹਾਜ਼ ਵਿੱਚ ਦਿੱਲੀ ਪਹੁੰਚੇ ਹਨ।
ਪੁਰਾਣੇ ਆਉਟ, ਨਵਿਆਂ ਨੂੰ ਮੌਕਾ
ਸੂਤਰਾਂ ਮੁਤਾਬਕ ਪਰਗਟ ਸਿੰਘ, ਕੁਲਜੀਤ ਸਿੰਘ ਨਾਗਰਾ ਤੇ ਰਾਜ ਕੁਮਾਰ ਵੇਰਕਾ ਕੈਬਨਿਟ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਤੋਂ ਇਲਾਵਾ ਰਾਜਾ ਵੜਿੰਗ, ਸੁਰਜੀਤ ਧੀਮਾਨ ਤੇ ਸੰਗਤ ਸਿੰਘ ਗਿਲਜੀਆਂ ਦੇ ਨਾਂ ਵੀ ਚਰਚਾ ਵਿੱਚ ਹਨ। ਬ੍ਰਹਮ ਮਹਿੰਦਰਾ ਤੋਂ ਮੰਤਰਾਲਾ ਖੁਸ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਸਪੀਕਰ ਬਣਾਏ ਜਾਣ ਦੇ ਚਰਚੇ ਹਨ।
ਸਲਾਹ ਮਸ਼ਵਰੇ ਮਗਰੋਂ ਸੂਚੀ ਤਿਆਰ
ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਵਜ਼ਾਰਤ ਬਾਰੇ ਪਾਰਟੀ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਤੇ ਸੀਨੀਅਰ ਆਗੂ ਅੰਬਿਕਾ ਸੋਨੀ ਨਾਲ ਸਲਾਹ ਮਸ਼ਵਰੇ ਮਗਰੋਂ ਸੂਚੀ ਤਿਆਰ ਕੀਤੀ ਹੈ। ਦੂਜੇ ਪਾਸੇ ਮੰਤਰਾਲਾ ਖੋਹਣ ਦੇ ਡਰੋਂ ਕੈਪਟਨ ਧੜੇ ਦੇ ਲੀਡਰ ਵੀ ਦਿੱਲੀ ਵਿੱਚ ਡਟੇ ਹੋਏ ਹਨ। ਇਸ ਲਈ ਤੈਅ ਹੈ ਕਿ ਮੁੱਖ ਮੰਤਰੀ ਚੰਨੀ ਵੱਲੋਂ ਸੌਂਪੀ ਸੂਚੀ ਵਿੱਚ ਵੀ ਫੇਰ-ਬਦਲ ਹੋ ਸਕਦਾ ਹੈ।
ਕੈਬਨਿਟ ਮੰਤਰੀਆਂ ਦੀ ਸੂਚੀ ਹਾਈਕਮਾਨ ਨੂੰ ਸੌਂਪੀ