ਬੀਜੇਪੀ 'ਚ ਸ਼ਾਮਿਲ ਹੋਣ ਗਏ ਸੀ ਕੈਪਟਨ, ਪਰ ਅਰੂਸਾ ਕਰਕੇ ਨਹੀਂ ਕੀਤਾ ਪਾਰਟੀ 'ਚ ਸ਼ਾਮਿਲ: ਨਵਜੋਤ ਕੌਰ ਸਿੱਧੂ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਤੇ ਸਾਬਕਾ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਫਿਰ ਵੱਡਾ ਹਮਲਾ ਬੋਲਿਆ ਹੈ।
ਅੰਮ੍ਰਿਤਸਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਤੇ ਸਾਬਕਾ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਫਿਰ ਵੱਡਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਕੋਲ ਭਾਜਪਾ 'ਚ ਸ਼ਾਮਲ ਹੋਣ ਲਈ ਗਏ ਸੀ ਪਰ ਉਨਾਂ ਨੇ ਕੈਪਟਨ ਨੂੰ ਭਾਜਪਾ 'ਚ ਸ਼ਾਮਲ ਕਰਨ ਦੀ ਬਜਾਏ ਅਜੀਤ ਡੋਵਾਲ ਕੋਲ ਭੇਜ ਦਿੱਤਾ ਤੇ ਭਾਜਪਾ 'ਚ ਇਹ ਕਹਿ ਕੇ ਸ਼ਾਮਲ ਨਹੀਂ ਕੀਤਾ ਕਿ ਆਈਅੇੈਸਆਈ ਦੀ ਏਜੰਟ ਮਹਿਲਾ ਕੈਪਟਨ ਦੇ ਘਰ ਰਹਿ ਰਹੀ ਹੈ।
ਏਬੀਪੀ ਸਾਂਝਾ ਨਾਲ ਖਾਸ ਗੱਲਬਾਤ ਦੌਰਾਨ ਨਵਜੋਤ ਕੌਰ ਸਿੱਧੂ ਨੂੰ ਕੈਪਟਨ ਦੇ ਕਾਂਗਰਸ ਛੱਡਣ 'ਤੇ ਪਟਿਆਲਾ ਸੀਟ 'ਤੇ ਨਵਜੋਤ ਸਿੱਧੂ ਦੇ ਚੋਣ ਲੜਨ ਬਾਰੇ ਪੁੱਛੇ ਸਵਾਲ 'ਤੇ ਨਵਜੋਤ ਕੌਰ ਸਿੱਧੂ ਨੇ ਆਖਿਆ ਕਿ ਕੈਪਟਨ ਨੇ ਹੀ ਕਾਂਗਰਸ ਛੱਡੀ ਹੈ ਜਦਕਿ ਉਨਾਂ ਦਾ ਪਰਿਵਾਰ ਕਾਂਗਰਸ 'ਚ ਹੀ ਹੈ ਤੇ ਉਨਾਂ ਦੇ ਬੇਟੀ ਜਯਾ ਨੇ ਤਾਂ ਤਿਆਰੀ ਵੀ ਕੀਤੀ ਹੈ।
Aroosa Alam Controversy: ਹੁਣ ਮੈਂ ਭਾਰਤ ਨਹੀਂ ਆਵਾਂਗੀ,,, ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨੇ ਦਿੱਤਾ ਵੱਡਾ ਬਿਆਨ
ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੈਪਟਨ ਵਲੋਂ ਕੀਤੀਆ ਜਾ ਰਹੀਆਂ ਕੋਸ਼ਿਸ਼ਾਂ 'ਤੇ ਸਿੱਧੂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਕੱਲ ਹੀ ਸਾਫ ਕਰ ਚੁੱਕੀਆਂ ਹਨ ਕਿ ਉਹ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਹੀ ਕਰਵਾਉਣਾ ਚਾਹੁੰਦੀਆਂ ਹਨ ਜਦਕਿ ਕੈਪਟਨ ਸੋਧਾਂ ਕਰਵਾਉਣ ਵੱਲ ਲੱਗੇ ਹਨ।
11 ਮਹੀਨਿਆਂ ਤੋਂ ਬੰਦ ਟਿਕਰੀ ਬਾਰਡਰ, ਰਾਹ ਖੁੱਲ੍ਹਵਾਉਣ ਲਈ ਹਾਈ ਪਾਵਰ ਕਮੇਟੀ ਦੀ ਬੈਠਕ ਸ਼ੁਰੂ
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/