ਪੜਚੋਲ ਕਰੋ
ਸਾਵਧਾਨ! ਅਗਲੇ ਕੁਝ ਘੰਟਿਆਂ ‘ਚ ਮੀਂਹ ਤੇ ਤੂਫਾਨ ਦੀ ਚੇਤਾਵਨੀ
ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਕੁਝ ਘੰਟਿਆਂ ਵਿੱਚ ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਤੂਫਾਨ ਤੇ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ।

ਨਵੀਂ ਦਿੱਲੀ: ਭਾਰਤੀ ਮੌਸਮ ਵਿਭਾਗ (IMD) ਨੇ ਅਗਲੇ ਕੁਝ ਘੰਟਿਆਂ ਵਿੱਚ ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਵਿੱਚ ਤੂਫਾਨ ਤੇ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਅਨੁਸਾਰ ਉੱਤਰ ਪ੍ਰਦੇਸ਼ ਵਿੱਚ ਸ਼ਾਮਲੀ, ਬਾਗਪਤ, ਗਾਜ਼ੀਆਬਾਦ, ਮੋਦੀਨਗਰ, ਮੇਰਠ ਤੇ ਦਿੱਲੀ ਤੋਂ ਇਲਾਵਾ ਹਰਿਆਣਾ ਵਿੱਚ ਕਰਨਾਲ, ਸੋਨੀਪਤ ਤੇ ਪਾਣੀਪਤ ਵਿੱਚ ਅਗਲੇ ਘੰਟਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਇਸ ਦੌਰਾਨ ਤੂਫਾਨ 20-40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲੇਗਾ।
ਹਾਸਲ ਜਾਣਕਾਰੀ ਅਨੁਸਾਰ ਅਗਲੇ ਕੁਝ ਘੰਟਿਆਂ ਦੌਰਾਨ ਅੱਜ ਸੰਤ ਰਵਿਦਾਸ ਨਗਰ, ਮਿਰਜ਼ਾਪੁਰ, ਵਾਰਾਣਸੀ, ਸੋਨਭੱਦਰ, ਚੰਦੌਲੀ, ਗਾਜ਼ੀਪੁਰ, ਲਲਿਤਪੁਰ, ਝਾਂਸੀ, ਮਹੋਬਾ, ਸਹਾਰਨਪੁਰ ਤੇ ਸ਼ਾਮਲੀ ਵਿੱਚ ਕੁਝ ਥਾਵਾਂ ‘ਤੇ ਤੇਜ਼ ਮੀਂਹ ਪੈਣ ਦੀ ਸੰਭਾਵਨਾ ਹੈ।
ਜਾਣਕਾਰੀ ਏਜੰਸੀ ਏਐਨਆਈ ਦਾ ਹਵਾਲਾ ਲਖਨਊ ਸਥਿਤ ਮੌਸਮ ਵਿਭਾਗ ਦੇ ਹਵਾਲੇ ਨਾਲ ਕੀਤਾ ਗਿਆ।
ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਮੁਜ਼ੱਫਰਨਗਰ, ਬਾਗਪਤ, ਮੇਰਠ, ਗੌਤਮਬੁੱਧਨਗਰ, ਗਾਜ਼ੀਆਬਾਦ, ਬੁਲੰਦਸ਼ਹਿਰ, ਅਮਰੋਹਾ, ਬਿਜਨੌਰ, ਅਲੀਗੜ, ਮਥੁਰਾ, ਸਾਂਭਲ, ਬਦੌਣ, ਹਥਰਾਸ, ਮੁਰਾਦਾਬਾਦ, ਕਾਨਪੁਰ ਜ਼ਿਲੇ ਤੇ ਆਸ ਪਾਸ ਦੇ ਇਲਾਕਿਆਂ ਵਿੱਚ ਵੀ ਤੂਫਾਨ ਆਉਣ, ਗਰਜ ਤੇ ਧੂੜ ਪੈਦਾ ਹੋਣ ਦੀ ਉਮੀਦ ਹੈ।
ਮੌਸਮ ਵਿਭਾਗ ਨੇ ਮੰਗਲਵਾਰ ਨੂੰ ਦਿੱਲੀ ਵਿੱਚ ਹਲਕੀ ਬਾਰਸ਼ ਜਾਂ ਤੂਫਾਨ ਆਉਣ ਦੀ ਭਵਿੱਖਬਾਣੀ ਕੀਤੀ ਹੈ। ਉੱਤਰ ਪੱਛਮੀ ਭਾਰਤ ‘ਚ ਜੂਨ ਦੇ ਪਹਿਲੇ ਹਫ਼ਤੇ ਮੌਸਮ ਨੂੰ ਪ੍ਰਭਾਵਤ ਕਰਨ ਵਾਲੀ ਇੱਕ ਹੋਰ ਪੱਛਮੀ ਗੜਬੜੀ ਦੀ ਸੰਭਾਵਨਾ ਦੇ ਨਾਲ ਹੀਟਵੇਵ ਦੇ 8 ਜੂਨ ਤੋਂ ਪਹਿਲਾਂ ਦਿੱਲੀ-ਐਨਸੀਆਰ ‘ਚ ਵਾਪਸ ਆਉਣ ਦੀ ਸੰਭਾਵਨਾ ਨਹੀਂ ਹੈ।
ਸੋਮਵਾਰ ਨੂੰ ਮਾਨਸੂਨ ਨੇ ਤੈਅ ਸਮੇਂ 'ਤੇ ਕੇਰਲ 'ਚ ਦਸਤਕ ਦੇ ਦਿੱਤੀ। ਭਾਰਤ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਮ੍ਰਿਤੁੰਜੇ ਮਹਾਪਾਤਰਾ ਅਨੁਸਾਰ ਮੌਨਸੂਨ ਦੇ ਮੌਜੂਦਾ ਸੀਜ਼ਨ ਵਿੱਚ ਦੇਸ਼ ਭਰ ਵਿੱਚ ਆਮ ਨਾਲੋਂ ਵਧੇਰੇ ਬਾਰਸ਼ ਹੋਵੇਗੀ। ਉਸ ਦੇ ਅਨੁਸਾਰ 1 ਜੂਨ ਨੂੰ ਮਾਨਸੂਨ ਕੇਰਲ ਵਿੱਚ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਇਹ ਆਪਣੀ ਰਫਤਾਰ ਨਾਲ ਦੇਸ਼ ਦੇ ਦੂਜੇ ਹਿੱਸੇ ਵੱਲ ਵਧੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















