ਪੜਚੋਲ ਕਰੋ
Advertisement
ਭਾਰਤ 'ਚ ਕੋਰੋਨਾ ਕਮਿਊਨਿਟੀ ਸਪਰੈੱਡ! ਜਾਣੋ ਕੀ ਹੈ ਇਸ ਦਾ ਮਤਲਬ
ਇਹ ਡਰਾਉਣਾ ਸਵਾਲ ਫਿਰ ਉੱਠਣਾ ਸ਼ੁਰੂ ਹੋ ਗਿਆ ਹੈ, ਜਿਸ ਤੋਂ ਹੁਣ ਤਕ ਸਰਕਾਰ ਇਨਕਾਰ ਕਰ ਰਹੀ ਸੀ। ਕੀ ਕਮਿਊਨਿਟੀ ਟਰਾਂਸਮਿਸ਼ਨ ਜਾਂ ਕਮਿਊਨਿਟੀ ਸਪਰੈੱਡ ਦੀ ਸ਼ੁਰੂਆਤ ਭਾਰਤ 'ਚ ਹੋ ਚੁਕੀ ਹੈ?
ਨਵੀਂ ਦਿੱਲੀ: ਭਾਰਤ 'ਚ ਕੋਰੋਨਾਵਾਇਰਸ ਦੇ ਕੇਸ ਤੇਜ਼ੀ ਨਾਲ ਵੱਧਦੇ ਦਿਖਾਈ ਦੇ ਰਹੇ ਹਨ ਤੇ ਇੱਥੇ ਹਰ ਰੋਜ਼ ਕੋਰੋਨਾ ਦੇ ਰਿਕਾਰਡ ਮਾਮਲੇ ਸਾਹਮਣੇ ਆਉਂਦੇ ਹਨ, ਜਦਕਿ ਇਸ ਲਾਗ ਕਾਰਨ ਹਰ ਰੋਜ਼ 500-600 ਲੋਕ ਮਰ ਰਹੇ ਹਨ। ਅਜਿਹੀ ਸਥਿਤੀ 'ਚ ਇਹ ਡਰਾਉਣਾ ਸਵਾਲ ਫਿਰ ਉੱਠਣਾ ਸ਼ੁਰੂ ਹੋ ਗਿਆ ਹੈ, ਜਿਸ ਤੋਂ ਹੁਣ ਤਕ ਸਰਕਾਰ ਇਨਕਾਰ ਕਰ ਰਹੀ ਸੀ। ਕੀ ਕਮਿਊਨਿਟੀ ਟਰਾਂਸਮਿਸ਼ਨ ਜਾਂ ਕਮਿਊਨਿਟੀ ਸਪਰੈੱਡ ਦੀ ਸ਼ੁਰੂਆਤ ਭਾਰਤ 'ਚ ਹੋ ਚੁਕੀ ਹੈ?
IMA ਦਾ ਮੰਨਣਾ ਹੈ ਕਿ ਦੇਸ਼ ਇਸ ਮੁਕਾਮ 'ਤੇ ਪਹੁੰਚ ਗਿਆ ਹੈ। ਅਜਿਹੀ ਸਥਿਤੀ ਵਿੱਚ, ਇਹ ਜਾਣਨਾ ਮਹੱਤਵਪੂਰਨ ਹੈ ਕਿ ਇੱਕ ਕਮਿਊਨਿਟੀ ਟਰਾਂਸਮਿਸ਼ਨ ਹੈ ਕੀ? ਦਰਅਸਲ, ਕਿਸੇ ਅਣਜਾਣ ਵਾਇਰਸ ਬਿਮਾਰੀ ਦੇ ਸੰਕ੍ਰਮਣ ਜਾਂ ਫੈਲਣ ਦੇ 4 ਸਟੇਜ ਹੁੰਦੇ ਹਨ। ਕੋਰੋਨਾਵਾਇਰਸ ਦੇ ਮਾਮਲੇ ਵਿੱਚ ਵੀ 4 ਸਟੇਜ ਹਨ।
ਕਮਿਊਨਿਟੀ ਟਰਾਂਸਮਿਸ਼ਨ ਤੀਸਰੀ ਸਟੇਜ:
ਇਸ ਸਟੇਜ 'ਚ ਸੰਕਰਮਣ ਬਹੁਤ ਸਾਰੇ ਲੋਕਾਂ 'ਚ ਇੱਕੋ ਸਮੇਂ ਇੱਕੋ ਥਾਂ 'ਤੇ ਮਿਲਦਾ ਹੈ। ਇਸ ਵਿੱਚ ਟਰੈਵਲ ਹਿਸਟਰੀ ਜਾਂ ਸੰਪਰਕ ਵਿੱਚ ਆਉਣ ਵਾਲੇ ਲੋਕ ਹੀ ਸੰਕਰਮਿਤ ਨਹੀਂ ਹੁੰਦੇ, ਬਲਕਿ ਅਜਿਹੇ ਲੋਕਾਂ ਵਿੱਚ ਵੀ ਸੰਕਰਮਣ ਫੈਲਦਾ ਹੈ, ਜੋ ਕਿਸੇ ਦੇ ਸੰਪਰਕ ਵਿੱਚ ਨਹੀਂ ਆਇਆ ਹੁੰਦਾ। ਇਸ ਸਥਿਤੀ ਵਿੱਚ ਵਾਇਰਸ ਨੂੰ ਟਰੇਸ ਕਰਨਾ ਸੰਭਵ ਨਹੀਂ ਹੈ। ਇਹੀ ਸਥਿਤੀ ਕਮਿਊਨਿਟੀ ਟਰਾਂਸਮਿਸ਼ਨ ਜਾਂ ਕਮਿਊਨਿਟੀ ਸਪਰੈੱਡ ਹੈ।
ਸਿੱਧੂ ਮੂਸੇਵਾਲਾ ਖ਼ਿਲਾਫ਼ ਇੱਕ ਹੋਰ ਕੇਸ, 'ਸੰਜੂ' ਗਾਣੇ ਮਗਰੋਂ ਪੁਲਿਸ ਨੇ ਕੱਸਿਆ ਸ਼ਿਕੰਜਾ
ਚੌਥੀ ਸਟੇਜ: ਇਹ ਲਾਗ ਦਾ ਆਖਰੀ ਤੇ ਸਭ ਤੋਂ ਖਤਰਨਾਕ ਪੜਾਅ ਹੈ। ਇਸ ਸਥਿਤੀ 'ਤੇ ਪਹੁੰਚਣ 'ਤੇ ਇਹ ਬਿਮਾਰੀ ਉਸ ਖੇਤਰ 'ਚ ਇਕ ਮਹਾਂਮਾਰੀ ਦਾ ਰੂਪ ਧਾਰ ਲੈਂਦੀ ਹੈ ਤੇ ਲਾਗ ਦੇ ਮਾਮਲਿਆਂ 'ਚ ਇਕ ਹੈਰਾਨੀਜਨਕ ਵਾਧਾ ਹੁੰਦਾ ਹੈ। ਨਾਲ ਹੀ, ਮਰਨ ਵਾਲਿਆਂ ਦੀ ਗਿਣਤੀ ਵੀ ਇਕੋ ਸਮੇਂ ਵਧਣ ਲੱਗਦੀ ਹੈ। ਇਸ ਪੜਾਅ 'ਚ ਬਿਮਾਰੀ ਨੂੰ ਉਸ ਖੇਤਰ 'ਚ ਜਾਂ ਉਸ ਦੇਸ਼ 'ਚ ਪੂਰੀ ਤਰ੍ਹਾਂ ਫੈਲਿਆ ਮੰਨਿਆ ਜਾਂਦਾ ਹੈ।
9 ਸਤੰਬਰ ਤੋਂ ਹੋਣਗੇ ਯੂਨੀਵਰਸਿਟੀ-ਕਾਲਜਾਂ 'ਚ ਪੇਪਰ! ਯੂਜੀਸੀ ਨੇ ਦਿੱਤੇ ਨਿਰਦੇਸ਼
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Check out below Health Tools-
Calculate Your Body Mass Index ( BMI )
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਸਿਹਤ
ਕ੍ਰਿਕਟ
Advertisement