ਪੜਚੋਲ ਕਰੋ
Advertisement
ਬਗੈਰ ਹੈਲਮੈਟ ਮੋਟਰਸਾਈਕਲ ਚਲਾ ਕਸੂਤੇ ਘਿਰੇ ਸਿਸੋਦੀਆ
ਸਿਸੋਦੀਆ ਦਿੱਲੀ ਦੇ ਸਿੱਖਿਆ ਮੰਤਰੀ ਹਨ। ਇਸ ਵਾਰ ਉਹ ਪਹਾੜਗੰਜ ਤੋਂ ਹੀ ਉਮੀਦਵਾਰ ਹਨ।
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਸੱਤਾਧਾਰੀ ਆਮ ਆਦਮੀ ਪਾਰਟੀ ਜ਼ੋਰ-ਸ਼ੋਰ ਨਾਲ ਚੋਣਾਂ ਦੇ ਪ੍ਰਚਾਰ 'ਚ ਡਟੀ ਹੋਈ ਹੈ। ਪਾਰਟੀ ਦੇ ਤਮਾਮ ਛੋਟੇ-ਵੱਡੇ ਨੇਤਾ ਪ੍ਰੈੱਸ ਕਾਨਫਰੰਸ, ਜਨ ਸਭਾਵਾਂ ਤੇ ਰੋਡ ਸ਼ੋਅ ਕਰ ਜਨਤਾ ਨੂੰ ਆਪਣੇ ਹੱਕ 'ਚ ਵੋਟਾਂ ਪਾਉਣ ਦੀ ਅਪੀਲ ਕਰ ਰਹੇ ਹਨ। ਇਸੇ ਦੌਰਾਨ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੱਲੋਂ ਵੀ ਬਾਈਕ ਰੈਲੀ ਕੱਢੀ ਗਈ ਜਿਸ ਦੀ ਖੂਬ ਨਿਖੇਧੀ ਹੋ ਰਹੀ ਹੈ।
ਅਸਲ 'ਚ ਕੱਲ੍ਹ ਦਿੱਲੀ ਦੇ ਪਹਾੜਗੰਜ ਇਲਾਕੇ 'ਚ ਗਣਤੰਤਰ ਦਿਹਾੜਾ ਮਨਾਇਆ ਗਿਆ ਜਿਸ ਮੌਕੇ ਮਨੀਸ਼ ਨੇ ਆਪਣੇ ਸਮਰਥਕਾਂ ਨਾਲ ਬਾਈਕ ਰੈਲੀ ਕੀਤੀ। ਇਸ ਬਾਈਕ ਰੈਲੀ 'ਚ ਮਨੀਸ਼ ਨੇ ਹੈਲਮੈਟ ਨਹੀਂ ਪਾਇਆ। ਸਿਸੋਦੀਆ ਹੀ ਨਹੀਂ ਸਗੋਂ ਰੈਲੀ 'ਚ ਮੌਜੂਦ ਕਈ ਬਾਈਕ ਸਵਾਰ ਲੋਕ ਬਗੈਰ ਹੈਲਮੈਟ ਨਜ਼ਰ ਆਏ।पटपड़गंज में गणतंत्र दिवस पर @msisodia की तिरंगा रैली विशाल बाइक रैली को मिला भरपूर समर्थन! pic.twitter.com/MxQVmowQMD
— AAP (@AamAadmiParty) January 26, 2020
ਇਸ 'ਤੇ ਹੁਣ ਸਿਸੋਦੀਆ ਦੀ ਸੋਸ਼ਲ ਮੀਡੀਆ 'ਤੇ ਖੂਬ ਨਿਖੇਧੀ ਹੋ ਰਹੀ ਹੈ। ਕਈ ਲੋਕਾਂ ਨੇ ਉਨ੍ਹਾਂ ਦੇ ਸਿੱਖਿਆ ਮੰਤਰੀ ਹੋਣ 'ਤੇ ਹੀ ਸਵਾਲ ਖੜ੍ਹੇ ਕਰ ਦਿੱਤੇ। ਜਦਕਿ ਕੁਝ ਨੇ ਪੁੱਛਿਆ ਕਿ ਤੁਹਾਨੂੰ ਟ੍ਰੈਫਿਕ ਨਿਯਮ ਤੋੜਨ ਦਾ ਅਧਿਕਾਰ ਕਿਸ ਨੇ ਦਿੱਤਾ?पटपड़गंज विधान सभा में विशाल जनसमूह उमड़ा विधायक @msisodia की बाइक रैली में जुड़ने को! pic.twitter.com/OLZoH0g2i9
— AAP (@AamAadmiParty) January 26, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਵਿਸ਼ਵ
ਪੰਜਾਬ
Advertisement