ਪੜਚੋਲ ਕਰੋ
Advertisement
'ਆਪ' ਦੇ ਪੰਜਾਬੀਆਂ ਨਾਲ 11 ਵਾਅਦੇ, ਪੰਜਾਬ ਲਈ 'ਖ਼ੁਦਮੁਖ਼ਤਿਆਰ' ਮੈਨੀਫੈਸਟੋ
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਬਹੁਮਤ ਵਾਲੀ ਸਰਕਾਰ ਹੋਣ ਦੇ ਬਾਵਜੂਦ ਕੈਪਟਨ-ਜਾਖੜ ਨੇ ਪੰਜਾਬ 'ਤੇ ਕੇਂਦਰਤ ਮੈਨੀਫੈਸਟੋ ਨਹੀਂ ਦਿੱਤਾ ਤੇ ਇਸੇ ਤਰ੍ਹਾਂ ਅਕਾਲੀ ਦਲ ਬਾਦਲ ਵੀ ਪੰਜਾਬ 'ਤੇ ਆਧਾਰਤ ਚੋਣ ਵਾਅਦੇ ਮੈਨੀਫੈਸਟੋ ਦੇ ਰੂਪ 'ਚ ਕਰਨ ਤੋਂ ਭੱਜ ਗਿਆ ਹੈ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਨੇ 2019 ਦੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਕੇਂਦਰਤ 11 ਨੁਕਾਤੀ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਇਹ ਮਨੋਰਥ ਪੱਤਰ ਪਾਰਟੀ ਦੇ ਕੌਮੀ ਮਨੋਰਥ ਪੱਤਰ ਨਾਲੋਂ ਵੱਖਰਾ ਹੈ। ਵੀਰਵਾਰ ਨੂੰ ਪ੍ਰੈੱਸ ਕਾਨਫ਼ਰੰਸ ਦੌਰਾਨ ਪਾਰਟੀ ਦੀ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਅਮਨ ਅਰੋੜਾ ਤੇ ਹੋਰਾਂ ਨੇ ਇਸ ਨੂੰ ਜਾਰੀ ਕੀਤਾ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਬਹੁਮਤ ਵਾਲੀ ਸਰਕਾਰ ਹੋਣ ਦੇ ਬਾਵਜੂਦ ਕੈਪਟਨ-ਜਾਖੜ ਨੇ ਪੰਜਾਬ 'ਤੇ ਕੇਂਦਰਤ ਮੈਨੀਫੈਸਟੋ ਨਹੀਂ ਦਿੱਤਾ ਤੇ ਇਸੇ ਤਰ੍ਹਾਂ ਅਕਾਲੀ ਦਲ ਬਾਦਲ ਵੀ ਪੰਜਾਬ 'ਤੇ ਆਧਾਰਤ ਚੋਣ ਵਾਅਦੇ ਮੈਨੀਫੈਸਟੋ ਦੇ ਰੂਪ 'ਚ ਕਰਨ ਤੋਂ ਭੱਜ ਗਿਆ ਹੈ। ਅਰੋੜਾ ਨੇ ਕਿਹਾ ਕਿ ਇਹ 11 ਨੁਕਾਤੀ ਪ੍ਰੋਗਰਾਮ 'ਖ਼ੁਸ਼ਹਾਲ ਪੰਜਾਬ' ਦਾ ਰੋਡਮੈਪ ਹੈ। ਉਨ੍ਹਾਂ ਕਿਹਾ ਕਿ 'ਆਪ' ਪੰਜਾਬ ਝੂਠੇ ਤੇ ਵਧਾ ਚੜ੍ਹਾ ਕੇ ਲੋਕ-ਲੁਭਾਊ ਵਾਅਦੇ ਜਾਂ ਜੁਮਲੇਬਾਜ਼ੀ ਨਹੀਂ ਕਰਦੇ, ਪਰ ਪੱਕੇ ਇਰਾਦੇ ਲੈ ਕੇ ਲੋਕਾਂ ਦੀ ਕਚਹਿਰੀ 'ਚ ਹਾਜ਼ਰ ਹੈ। ਉਨ੍ਹਾਂ ਕਿਹਾ ਕਿ ਚੋਣ ਜਿੱਤਣ ਉਪਰੰਤ 'ਆਪ' ਦੇ ਸੰਸਦ ਮੈਂਬਰ ਇਨ੍ਹਾਂ 11 ਨੁਕਤਿਆਂ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਨੂੰ ਮਜਬੂਰ ਕਰ ਦੇਣਗੇ।
'ਆਪ' ਚੋਣ ਮੈਨੀਫੈਸਟੋ ਦੇ 11 ਨੁਕਤੇ-
- ਸਵਾਮੀਨਾਥਨ ਕਮਿਸ਼ਨ (ਲਾਗਤ ਮੁੱਲ ਦਾ 1.5 ਗੁਣਾ) ਦੀ ਰਿਪੋਰਟ ਲਾਗੂ ਕਰਾਉਣ ਲਈ ਕੇਂਦਰ ਸਰਕਾਰ ਨੂੰ ਮਜਬੂਰ ਕਰਾਂਗੇ।
- ਪੰਜਾਬ ਤੇ ਐਗਰੋ ਬੇਸਡ ਇੰਡਸਟਰੀ ਲਿਆ ਕੇ ਕਿਸਾਨਾਂ ਦੀ ਆਮਦਨ ਵਧਾਉਣ ਤੇ ਆਤਮ-ਹੱਤਿਆਵਾਂ ਰੋਕਣ ਦਾ ਯਤਨ ਕਰਾਂਗੇ।
- ਪਹਾੜੀ ਰਾਜਾਂ ਦੀ ਤਰਜ਼ 'ਤੇ ਪੰਜਾਬ ਦੀ ਇੰਡਸਟਰੀ ਲਈ ''ਇੱਕ ਦੇਸ਼-ਇੱਕ ਟੈਕਸ'' ਦੇ ਤਹਿਤ ਸਪੈਸ਼ਲ ਪੈਕੇਜ ਲਈ ਕੇਂਦਰ ਸਰਕਾਰ 'ਤੇ ਦਬਾਅ ਬਣਾਵਾਂਗੇ।
- ਅੰਮ੍ਰਿਤਸਰ ਤੋਂ ਲੈ ਕੇ ਕਲਕੱਤਾ ਤਕ ਦਾ ਫਰੇਇਟ ਕੌਰੀਡੋਰ ਜਿਹੜਾ ਕਿ ਕੇਂਦਰ ਸਰਕਾਰ ਨੇ ਠੰਢੇ ਬਸਤੇ ਵਿੱਚ ਪਾਇਆ ਹੋਇਆ ਹੈ, ਉਸ ਨੂੰ ਬਣਾਉਣਾ ਯਕੀਨੀ ਬਣਾਇਆ ਜਾਵੇਗਾ।
- ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਾਉਣ ਲਈ ਪੰਜਾਬ ਵਿਚ ਵੱਡੀ ਪਬਲਿਕ ਸੈਕਟਰ ਅੰਡਰਟੇਕਿੰਗ (ਪੀਐਸਯੂ) ਇੰਡਸਟਰੀ ਲਿਆਉਣ ਲਈ ਯਤਨ ਕਰਨਗੇ।
- ਕੈਂਸਰ, ਕਾਲਾ ਪੀਲੀਆ ਵਰਗੀਆਂ ਬਿਮਾਰੀਆਂ ਦੇ ਇਲਾਜ ਲਈ ਪੰਜਾਬ ਵਿੱਚ ਏਆਈਆਈਐਮਐਸ ਤੇ ਪੀਜੀਆਈ ਦੀ ਤਰਜ਼ 'ਤੇ ਹੋਰ ਵੱਡੇ ਸਰਕਾਰੀ ਹਸਪਤਾਲ ਲੈ ਕੇ ਆਉਣੇ।
- ਪ੍ਰੋਫੈਸ਼ਨਲ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਲਈ ਨਵੀਆਂ ਆਈਆਈਐਮ ਅਤੇ ਆਈਆਈਟੀ ਵਰਗੀਆਂ ਉੱਚ ਦਰਜੇ ਦੀਆਂ ਸਿੱਖਿਆਂ ਸੰਸਥਾਵਾਂ ਪੰਜਾਬ ਲਈ ਮਨਜ਼ੂਰ ਕਰਵਾਉਣਾ।
- ਪੰਜਾਬ ਦੇ ਪਾਣੀਆਂ, ਵਾਤਾਵਰਨ ਤੇ ਮਿੱਟੀ ਨੂੰ ਬਚਾਉਣ ਲਈ ਸਪੈਸ਼ਲ ਪੈਕੇਜ ਲੈ ਕੇ ਆਵਾਂਗੇ।
- ਪੰਜਾਬ ਦੀ ਖੇਤੀ ਨੂੰ ਸੰਕਟ 'ਚੋਂ ਉਭਾਰਨ ਲਈ ਕੇਂਦਰ ਸਰਕਾਰ ਤੋਂ ਪੰਜਾਬ ਲਈ ਸਪੈਸ਼ਲ ਪੈਕੇਜ ਪਾਸ ਕਰਵਾਵਾਂਗੇ।
- ਸੰਸਦ ਮੈਂਬਰ ਨੂੰ ਹਲਕੇ ਦਾ ਵਿਕਾਸ ਕਰਨ ਲਈ ਮਿਲਣ ਵਾਲੇ ਐਮਪੀ ਲੈਡ ਫੰਡ ਦਾ ਦੋ ਤਿਹਾਈ ਹਿੱਸਾ ਲੋਕਾਂ ਦੀ ਸਲਾਹ ਨਾਲ ਇਲਾਕੇ ਦੀਆਂ ਸਿਹਤ ਅਤੇ ਸਿੱਖਿਆ ਸਹੂਲਤਾਂ ਨੂੰ ਵਧੀਆ ਬਣਾਉਣ ਲਈ ਖ਼ਰਚ ਕੀਤਾ ਜਾਵੇਗਾ ਅਤੇ ਇੱਕ-ਇੱਕ ਪੈਸੇ ਦਾ ਹਿਸਾਬ ਹਰ ਸਾਲ ਲੋਕਾਂ ਦੇ ਸਾਹਮਣੇ ਰੱਖਿਆ ਜਾਵੇਗਾ।
Check out below Health Tools-
Calculate Your Body Mass Index ( BMI )
Calculate The Age Through Age Calculator
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਪੰਜਾਬ
ਧਰਮ
Advertisement