Punjab Government: ਮੁੜ ਅਕਾਲੀ ਦਲ ਦੇ ਨਿਸ਼ਾਨੇ 'ਤੇ ਕੈਪਟਨ, ਦਲਜੀਤ ਸਿੰਘ ਚੀਮਾ ਨੇ ਟਵੀਟ ਕਰ ਚੁੱਕੇ ਸਵਾਲ
ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਟਵੀਟ ਕੀਤਾ ਕਿ ਆਪਣੀਆਂ ਸਮਾਜ ਭਲਾਈ ਸਕੀਮਾਂ ਨੂੰ ਉਤਸ਼ਾਹਿਤ ਕਰਨ ਲਈ ਬੇਤਾਬ ਪੰਜਾਬ ਸਰਕਾਰ ਨੇ ਇੱਕ ਹੋਰ ਨਵਾਂ ਰਾਹ ਕੱਢਿਆ ਹੈ।
ਮਨਵੀਰ ਕੌਰ ਰੰਧਾਵਾ ਦੀ ਰਿਪੋਰਟ
ਚੰਡੀਗੜ੍ਹ: ਪੰਜਾਬ ਵਿੱਚ ਬੱਚਿਆਂ ਦੇ ਪ੍ਰਸ਼ਨ ਪੱਤਰਾਂ ਰਾਹੀਂ ਸਰਕਾਰੀ ਸਕੀਮਾਂ ਨੂੰ ਉਤਸ਼ਾਹਿਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਪ੍ਰਸ਼ਨ ਪੱਤਰ ਭੇਜੇ ਗਏ ਹਨ, ਜਿਸ 'ਚ ਸਮਾਜਿਕ ਸੁਰੱਖਿਆ ਪੈਨਸ਼ਨ ਵਿੱਚ ਵਾਧੇ ਬਾਰੇ ਸੂਬਾ ਸਰਕਾਰ ਦਾ ਇਸ਼ਤਿਹਾਰ ਭੇਜਿਆ ਗਿਆ ਹੈ ਤੇ ਇਸ ਨਾਲ ਜੁੜੇ ਸਵਾਲ ਹੇਠਾਂ ਪੁੱਛੇ ਗਏ ਹਨ।
ਦਰਅਸਲ, ਇਹ ਪ੍ਰੈਕਟਿਸ ਲਈ ਭੇਜਿਆ ਗਿਆ ਇੱਕ ਪ੍ਰਸ਼ਨ ਪੱਤਰ ਹੈ ਜਿਸ ਵਿੱਚ ਵਿਦਿਆਰਥੀਆਂ ਨੂੰ ਇਹ ਪੇਪਰ ਵੰਡਣ ਲਈ ਕਿਹਾ ਗਿਆ ਹੈ ਤਾਂ ਜੋ ਬੱਚੇ ਰਾਸ਼ਟਰੀ ਪ੍ਰਾਪਤੀ ਸਰਵੇਖਣ (ਐਨਏਐਸ) ਲਈ ਤਿਆਰ ਹੋ ਸਕਣ। ਇਹ ਐਤਵਾਰ ਨੂੰ ਸਿੱਖਿਆ ਵਿਭਾਗ ਨਾਲ ਜੁੜੇ ਵ੍ਹੱਟਸਐਪ ਗਰੁਪ 'ਤੇ ਭੇਜਿਆ ਗਿਆ ਹੈ।
ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਟਵੀਟ ਕੀਤਾ ਕਿ ਆਪਣੀਆਂ ਸਮਾਜ ਭਲਾਈ ਸਕੀਮਾਂ ਨੂੰ ਉਤਸ਼ਾਹਿਤ ਕਰਨ ਲਈ ਬੇਤਾਬ ਪੰਜਾਬ ਸਰਕਾਰ ਨੇ ਇੱਕ ਹੋਰ ਨਵਾਂ ਰਾਹ ਕੱਢਿਆ ਹੈ। ਉਨ੍ਹਾਂ ਨੇ ਬੁਢਾਪਾ ਪੈਨਸ਼ਨ ਸਕੀਮ ਦੇ ਪ੍ਰਚਾਰ ਲਈ ਸਰਕਾਰੀ ਸਕੂਲਾਂ ਦੇ 5ਵੀਂ ਜਮਾਤ ਦੇ ਵਿਦਿਆਰਥੀਆਂ ਦੇ ਮਾਡਲ ਪ੍ਰਸ਼ਨ ਪੱਤਰ ਚੁਣੇ ਹਨ।
Desperate to highlight its social welfare schemes the Punjab government has found another novel way. They have chosen the model question papers of students of 5th class of govt schools for tactfully highlighting the old age pension scheme. pic.twitter.com/B72kG0Z4kf
— Dr Daljit S Cheema (@drcheemasad) September 11, 2021
ਉਨ੍ਹਾਂ ਕਿਹਾ ਕਿ ਸਾਰੇ ਅਧਿਆਪਕਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸੋਮਵਾਰ ਨੂੰ ਇਸ ਪ੍ਰਸ਼ਨ ਪੱਤਰ ਦਾ ਪ੍ਰਿੰਟ ਆਉਟ ਵਿਦਿਆਰਥੀਆਂ ਨੂੰ ਦੇਣ, ਜਦੋਂ ਤੀਜੀ ਤੋਂ 5ਵੀਂ ਜਮਾਤ ਦੇ ਵਿਦਿਆਰਥੀ ਸਤੰਬਰ ਦੇ ਮੱਧਕਾਲ ਦੀਆਂ ਪ੍ਰੀਖਿਆਵਾਂ ਦੇਣਗੇ। ਇਹ ਪੇਪਰ ਨਵੰਬਰ ਵਿੱਚ ਹੋਣ ਵਾਲੇ ਐਨਏਐਸ ਲਈ ਬੱਚਿਆਂ ਨੂੰ ਤਿਆਰ ਕਰਨ ਲਈ ਵੰਡੇ ਜਾ ਰਹੇ ਹਨ, ਜੋ 40 ਅੰਕਾਂ ਦੇ ਹੋਣਗੇ।
ਦੱਸ ਦਈਏ ਕਿ ਪੰਜਾਬ 'ਚ ਅਗਲੇ ਸਾਲ ਫਰਵਰੀ-ਮਾਰਚ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਕਿਉਂਕਿ 2017 ਦੀ ਪੰਜਾਬ ਵਿਧਾਨ ਸਭਾ ਦੀ ਮਿਆਦ 27 ਮਾਰਚ, 2022 ਨੂੰ ਖ਼ਤਮ ਹੋ ਰਹੀ ਹੈ। ਇਹੀ ਕਾਰਨ ਹੈ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਆਪਣੀਆਂ ਤਿਆਰੀਆਂ ਵਿੱਚ ਰੁੱਝੀਆਂ ਹੋਈਆਂ ਹਨ।
ਉਧਰ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਵਿਚਾਲੇ ਮਤਭੇਦ ਪਿਛਲੇ ਦਿਨੀਂ ਪੰਜਾਬ ਦੀ ਸਿਆਸਤ ਵਿੱਚ ਵੀ ਸੁਰਖੀਆਂ ਬਣੀ ਸੀ। ਸਰਕਾਰ ਵੱਲੋਂ ਇਸ ਦੀ ਯੋਜਨਾ ਲਈ ਪ੍ਰਸ਼ਨ ਪੱਤਰ ਦੀ ਵਰਤੋਂ 'ਤੇ ਕਈ ਸਵਾਲ ਚੁੱਕੇ ਜਾ ਰਹੇ ਹਨ। ਵਿਰੋਧੀ ਧਿਰ ਦੋਸ਼ ਲਗਾ ਰਹੀ ਹੈ ਕਿ ਬੱਚਿਆਂ ਦੇ ਪ੍ਰਸ਼ਨ ਪੱਤਰਾਂ ਦੀ ਵਰਤੋਂ ਚੋਣਾਂ ਦੇ ਪ੍ਰਚਾਰ ਲਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Apple ਦਾ ਮੈਗਾ ਈਵੈਂਟ ਕੱਲ੍ਹ! iPhone 13 ਸੀਰੀਜ਼ ਸਣੇ ਇਹ ਪ੍ਰੋਡਕਟਸ ਹੋ ਸਕਦੇ ਲਾਂਚ, ਜਾਣੋ ਕਦ ਤੇ ਕਿੱਥੇ ਵੇਖ ਸਕਦੇ ਹੋ ਲਾਈਵ ਸਟ੍ਰੀਮਿੰਗ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI