ਪੜਚੋਲ ਕਰੋ

Punjab Sports Department: ਨੌਜਵਾਨਾਂ ਕੋਲ ਸੁਨਹਿਰੀ ਮੌਕਾ! ਵਧਾਈ ਗਈ ਪੰਜਾਬ ਖੇਡ ਵਿਭਾਗ 'ਚ 286 ਕੋਚ ਤੇ ਸੁਪਰਵਾਈਜ਼ਰ ਭਰਤੀ ਲਈ ਅਰਜ਼ੀ ਦੀ ਤਰੀਕ

coach-supervisor recruitment: ਨੌਜਵਾਨਾਂ ਕੋਲ ਸੁਨਹਿਰੀ ਮੌਕਾ ਹੈ ਖੇਡ ਨਰਸਰੀ ਲਈ ਕੋਚ ਅਤੇ ਸੁਪਰਵਾਈਜ਼ਰ ਵਿੱਚ ਨੌਕਰੀ ਪ੍ਰਾਪਤ ਕਰਨ ਦਾ। ਜਿਹੜੇ ਲੋਕ ਕਿਸੇ ਕਾਰਨ ਕਰਕੇ ਅਜੇ ਤੱਕ ਅਪਲਾਈ ਨਹੀਂ ਸੀ ਕਰ ਸਕੇ ਹੁਣ ਫਟਾਫਟ ਕਰ ਲੈਣ।

Sports Nursery by Punjab Govt: ਪੰਜਾਬ ਸਰਕਾਰ ਵੱਲੋਂ ਖੇਡ ਨਰਸਰੀ ਲਈ ਕੋਚ ਅਤੇ ਸੁਪਰਵਾਈਜ਼ਰ ਦੀਆਂ 286 ਅਸਾਮੀਆਂ ਲਈ ਭਰਤੀ ਦੀ ਪ੍ਰਕਿਰਿਆ ਨੂੰ ਕੁੱਝ ਦਿਨਾਂ ਲਈ ਹੋਰ ਵਧਾ ਦਿੱਤਾ ਹੈ। ਜੇ ਕੋਈ ਕਿਸੇ ਕਾਰਨ ਕਰਕੇ ਅਜੇ ਤੱਕ ਅਪਲਾਈ ਨਹੀਂ ਸੀ ਕਰ ਸਕਿਆ ਤਾਂ ਉਸ ਲਈ ਇਹ ਸੁਨਹਿਰੀ ਮੌਕਾ ਹੈ। ਹੁਣ ਉਹ ਵੀ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣਗੇ। ਸਰਕਾਰ ਨੇ ਅਰਜ਼ੀ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਹੁਣ ਲੋਕ 10 ਮਾਰਚ ਤੱਕ ਅਪਲਾਈ ਕਰ ਸਕਣਗੇ। ਇਹ ਭਰਤੀ ਪ੍ਰਕਿਰਿਆ ਪਾਸਕੋ ਰਾਹੀਂ ਆਊਟਸੋਰਸਿੰਗ ਰਾਹੀਂ ਕੀਤੀ ਜਾ ਰਹੀ ਹੈ।

ਹਰ ਸਾਲ ਪ੍ਰਦਰਸ਼ਨ ਦੀ ਹੋੋਵੇਗੀ ਜਾਂਚ

ਇਸ ਵਿੱਚ ਸੇਵਾ ਦੀ ਮਿਆਦ 3 ਸਾਲ ਜਾਂ ਇਸ ਤੋਂ ਵੱਧ ਹੋਵੇਗੀ। ਹਾਲਾਂਕਿ, ਹਰ ਸਾਲ ਬਾਅਦ ਪ੍ਰਦਰਸ਼ਨ ਦੀ ਜਾਂਚ ਕੀਤੀ ਜਾਵੇਗੀ। ਇਸੇ ਆਧਾਰ 'ਤੇ ਅੱਗੇ ਲਿਜਾਇਆ ਜਾਵੇਗਾ। ਇਸ ਦੇ ਨਾਲ ਹੀ ਬਿਨੈ ਪੱਤਰ ਵੀ ਨਵੇਂ ਸਿਰੇ ਤੋਂ ਤਿਆਰ ਕੀਤਾ ਗਿਆ ਹੈ।

ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਜ਼ਰੂਰੀ

ਇਸ ਭਰਤੀ ਪ੍ਰਕਿਰਿਆ ਵਿੱਚ ਜਿਹੜੇ ਕੋਚ ਰੱਖੇ ਜਾਣਗੇ, ਉਨ੍ਹਾਂ ਨੂੰ ਪੰਜਾਬ ਵਿੱਚ ਕੰਮ ਕਰਨਾ ਪਵੇਗਾ। ਅਜਿਹੀ ਸਥਿਤੀ ਵਿੱਚ ਪੰਜਾਬੀ ਭਾਸ਼ਾ ਦਾ ਗਿਆਨ ਹੋਣਾ ਵੀ ਜ਼ਰੂਰੀ ਹੈ। ਭਰਤੀ ਪ੍ਰਕਿਰਿਆ ਵਿੱਚ ਇਸ ਗੱਲ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਅਜਿਹੇ 'ਚ ਭਰਤੀ ਪ੍ਰਕਿਰਿਆ 'ਚ ਇਹ ਸ਼ਰਤ ਰੱਖੀ ਗਈ ਹੈ ਕਿ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਵਾਲੇ ਵਿਅਕਤੀ ਦਾ 10ਵੀਂ ਜਮਾਤ 'ਚ ਪੰਜਾਬੀ ਪਾਸ ਹੋਣਾ ਜ਼ਰੂਰੀ ਹੈ।

ਉਮਰ ਸੀਮਾ

ਕੋਚ ਦੇ ਅਹੁਦੇ ਲਈ ਉਮਰ ਸੀਮਾ 18 ਤੋਂ 40 ਸਾਲ ਅਤੇ ਸੁਪਰਵਾਈਜ਼ਰ ਲਈ 18 ਤੋਂ 45 ਸਾਲ ਹੋਵੇਗੀ। ਸਰਕਾਰ ਦੀ ਕੋਸ਼ਿਸ਼ ਹੈ ਕਿ ਇਸ ਮਹੀਨੇ ਦੇ ਅੰਦਰ-ਅੰਦਰ ਇਸ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕਰਕੇ ਨਵੇਂ ਸੈਸ਼ਨ ਤੋਂ ਖੇਡ ਨਰਸਰੀ ਸ਼ੁਰੂ ਕਰ ਦਿੱਤੀ ਜਾਵੇ। ਤਾਂ ਜੋ ਖਿਡਾਰੀਆਂ ਨੂੰ ਘਰ ਦੇ ਨੇੜੇ ਹੀ ਚੰਗੀ ਕੋਚਿੰਗ ਮਿਲ ਸਕੇ।

ਇੰਨੀ ਮਿਲੇਗੀ ਤਨਖਾਹ

ਪੰਜਾਬ ਸਰਕਾਰ ਵੱਲੋਂ ਕਰਵਾਈ ਜਾ ਰਹੀ ਭਰਤੀ ਪ੍ਰਕਿਰਿਆ ਵਿੱਚ ਉਡੀਕ ਸੂਚੀ ਬਣਾਈ ਜਾਵੇਗੀ। ਇਸ ਵਿੱਚ ਦਸ ਫੀਸਦੀ ਲੋਕ ਰੱਖੇ ਜਾਣਗੇ। ਇਹ ਉਡੀਕ ਸੂਚੀ 6 ਮਹੀਨਿਆਂ ਲਈ ਵੈਧ ਰਹੇਗੀ। ਜੇਕਰ ਕੋਈ ਵਿਅਕਤੀ ਨੌਕਰੀ ਜੁਆਇਨ ਨਹੀਂ ਕਰਦਾ ਜਾਂ ਚੁਣੇ ਜਾਣ ਤੋਂ ਬਾਅਦ ਨੌਕਰੀ ਛੱਡ ਦਿੰਦਾ ਹੈ ਤਾਂ ਬਾਕੀਆਂ ਨੂੰ ਮੌਕਾ ਦਿੱਤਾ ਜਾਵੇਗਾ। ਖੇਡ ਸੁਪਰਵਾਈਜ਼ਰ ਨੂੰ 50 ਹਜ਼ਾਰ ਰੁਪਏ ਅਤੇ ਖੇਡ ਕੋਚ ਨੂੰ 25 ਹਜ਼ਾਰ ਰੁਪਏ ਤਨਖਾਹ ਦਿੱਤੀ ਜਾਵੇਗੀ।

ਨਵੀਂ ਖੇਡ ਨੀਤੀ

ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿੱਚ ਪੰਜਾਬ ਨੂੰ ਅੱਗੇ ਲਿਜਾਣ ਲਈ ਗੰਭੀਰ ਹੈ। ਇਸ ਦੇ ਲਈ ਸਰਕਾਰ ਨੇ ਆਪਣੀ ਨਵੀਂ ਖੇਡ ਨੀਤੀ ਬਣਾਈ ਹੈ। ਇਸ ਦੇ ਨਾਲ ਹੀ ਹੁਣ ਸਪੋਰਟਸ ਨਰਸਰੀ ਖੋਲ੍ਹਣ ਵੱਲ ਪਹਿਲਾ ਕਦਮ ਪੁੱਟਿਆ ਗਿਆ ਹੈ। ਸੂਬੇ ਭਰ ਵਿੱਚ 1000 ਖੇਡ ਨਰਸਰੀਆਂ ਖੋਲ੍ਹੀਆਂ ਜਾਣੀਆਂ ਹਨ। ਪਹਿਲੇ ਪੜਾਅ ਵਿੱਚ 250 ਖੇਡ ਨਰਸਰੀਆਂ ਖੋਲ੍ਹੀਆਂ ਜਾਣਗੀਆਂ। ਇਨ੍ਹਾਂ ਵਿੱਚੋਂ 45 ਪੇਂਡੂ ਅਤੇ 205 ਸ਼ਹਿਰੀ ਖੇਤਰਾਂ ਵਿੱਚ ਹੋਣਗੇ। ਸਪੋਰਟਸ ਨਰਸਰੀ 'ਤੇ 60 ਲੱਖ ਰੁਪਏ ਖਰਚ ਆਉਣ ਦਾ ਅਨੁਮਾਨ ਹੈ। ਮੁੱਖ ਮੰਤਰੀ ਭਗਵੰਤ ਮਾਨ ਅਤੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਵਿੱਚ ਖਿਡਾਰੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।

Education Loan Information:
Calculate Education Loan EMI

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ਅਸਥਾਈ ਤੌਰ 'ਤੇ ਬੰਦ, ਜਾਣੋ ਕੀ ਹੈ ਵਜ੍ਹਾ
Punjab News: ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ਅਸਥਾਈ ਤੌਰ 'ਤੇ ਬੰਦ, ਜਾਣੋ ਕੀ ਹੈ ਵਜ੍ਹਾ
Punjab Politics: ਬਿੱਟੂ ਦਾ ਤੋੜ ਲੱਭਣ ਲਈ ਕਾਂਗਰਸ ਇਨ੍ਹਾਂ ਲੀਡਰਾਂ ਚੋਂ ਇੱਕ 'ਤੇ ਖੇਡ ਸਕਦੀ ਦਾਅ ? ਜਾਣੋ ਕੌਣ ਨੇ ਦਾਅਵੇਦਾਰ
Punjab Politics: ਬਿੱਟੂ ਦਾ ਤੋੜ ਲੱਭਣ ਲਈ ਕਾਂਗਰਸ ਇਨ੍ਹਾਂ ਲੀਡਰਾਂ ਚੋਂ ਇੱਕ 'ਤੇ ਖੇਡ ਸਕਦੀ ਦਾਅ ? ਜਾਣੋ ਕੌਣ ਨੇ ਦਾਅਵੇਦਾਰ
ਪੰਜਾਬ ਦਾ ਸਿਹਤ ਮਾਡਲ !  ਸਰਕਾਰੀ ਹਸਪਤਾਲ ਵਾਲਿਆਂ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਰੇਹੜੀ 'ਤੇ ਮਰੀਜ਼ ਨੂੰ ਲੈਕੇ ਗਏ ਘਰ
ਪੰਜਾਬ ਦਾ ਸਿਹਤ ਮਾਡਲ ! ਸਰਕਾਰੀ ਹਸਪਤਾਲ ਵਾਲਿਆਂ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਰੇਹੜੀ 'ਤੇ ਮਰੀਜ਼ ਨੂੰ ਲੈਕੇ ਗਏ ਘਰ
Jalandhar News: ਜਲੰਧਰ ਪੁਲਿਸ ਨੇ ਗੌਂਡਰ ਗਰੁੱਪ ਦੇ ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜਾਮ
Jalandhar News: ਜਲੰਧਰ ਪੁਲਿਸ ਨੇ ਗੌਂਡਰ ਗਰੁੱਪ ਦੇ ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜਾਮ
Advertisement
for smartphones
and tablets

ਵੀਡੀਓਜ਼

ਕਿਸਾਨਾਂ ਨੇ ਪ੍ਰਚਾਰ ਕਰਨ ਆਈ ਪ੍ਰਨੀਤ ਕੌਰ ਦਾ ਕੀਤਾ ਵਿਰੋਧਅੰਮ੍ਰਿਤਪਾਲ ਸਿੰਘ ਨਾਲ ਵਿਰਸਾ ਸਿੰਘ ਵਲਟੋਹਾ ਦਾ ਮੁਕਾਬਲਾ - ਵੇਖੋ ਟਿਕਟ ਮਿਲਣ ਤੋਂ ਬਾਅਦ ਕੀ ਬੋਲੇFazilka News: ਐਬੂਲੈਂਸ ਨਾ ਮਿਲਣ ਕਾਰਨ ਪਿਓ ਨੂੰ ਰੇਹੜੀ 'ਤੇ ਲਿਜਾਣ ਲਈ ਮਜਬੂਰ ਹੋਇਆ ਪੁੱਤCanada News | ਹੁਣ ਕੈਨੇਡਾ 'ਚ ਲੁੱਟ ਲਿਆ ਸ਼ਰਾਬ ਦਾ ਠੇਕਾ, ਕੁੜੀ ਵੀ ਲੈ ਗਈ ਬੋਤਲਾਂ ਦਾ ਭਰ ਕੇ ਬੈਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ਅਸਥਾਈ ਤੌਰ 'ਤੇ ਬੰਦ, ਜਾਣੋ ਕੀ ਹੈ ਵਜ੍ਹਾ
Punjab News: ਪੰਜਾਬ ਸਰਕਾਰ ਵੱਲੋਂ ਪਸ਼ੂ ਮੰਡੀਆਂ ਅਸਥਾਈ ਤੌਰ 'ਤੇ ਬੰਦ, ਜਾਣੋ ਕੀ ਹੈ ਵਜ੍ਹਾ
Punjab Politics: ਬਿੱਟੂ ਦਾ ਤੋੜ ਲੱਭਣ ਲਈ ਕਾਂਗਰਸ ਇਨ੍ਹਾਂ ਲੀਡਰਾਂ ਚੋਂ ਇੱਕ 'ਤੇ ਖੇਡ ਸਕਦੀ ਦਾਅ ? ਜਾਣੋ ਕੌਣ ਨੇ ਦਾਅਵੇਦਾਰ
Punjab Politics: ਬਿੱਟੂ ਦਾ ਤੋੜ ਲੱਭਣ ਲਈ ਕਾਂਗਰਸ ਇਨ੍ਹਾਂ ਲੀਡਰਾਂ ਚੋਂ ਇੱਕ 'ਤੇ ਖੇਡ ਸਕਦੀ ਦਾਅ ? ਜਾਣੋ ਕੌਣ ਨੇ ਦਾਅਵੇਦਾਰ
ਪੰਜਾਬ ਦਾ ਸਿਹਤ ਮਾਡਲ !  ਸਰਕਾਰੀ ਹਸਪਤਾਲ ਵਾਲਿਆਂ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਰੇਹੜੀ 'ਤੇ ਮਰੀਜ਼ ਨੂੰ ਲੈਕੇ ਗਏ ਘਰ
ਪੰਜਾਬ ਦਾ ਸਿਹਤ ਮਾਡਲ ! ਸਰਕਾਰੀ ਹਸਪਤਾਲ ਵਾਲਿਆਂ ਨੇ ਨਹੀਂ ਦਿੱਤੀ ਐਂਬੂਲੈਂਸ ਤਾਂ ਰੇਹੜੀ 'ਤੇ ਮਰੀਜ਼ ਨੂੰ ਲੈਕੇ ਗਏ ਘਰ
Jalandhar News: ਜਲੰਧਰ ਪੁਲਿਸ ਨੇ ਗੌਂਡਰ ਗਰੁੱਪ ਦੇ ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜਾਮ
Jalandhar News: ਜਲੰਧਰ ਪੁਲਿਸ ਨੇ ਗੌਂਡਰ ਗਰੁੱਪ ਦੇ ਮੈਂਬਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਵੱਡੀ ਵਾਰਦਾਤ ਨੂੰ ਦੇਣ ਵਾਲੇ ਸਨ ਅੰਜਾਮ
Punjab News: ਟਰੈਕਟਰ ਹੇਠ ਆ ਕੇ ਇਕਲੌਤੇ ਪੁੱਤ ਦੀ ਮੌਤ
Punjab News: ਟਰੈਕਟਰ ਹੇਠ ਆ ਕੇ ਇਕਲੌਤੇ ਪੁੱਤ ਦੀ ਮੌਤ
Gurdaspur Lok Sabha Seat: ਅਕਾਲੀ ਦਲ ਤੇ ਬੀਜੇਪੀ ਦੇ ਵੱਕਾਰ ਦਾ ਸਵਾਲ! 1996 ਮਗਰੋਂ ਪਹਿਲੀ ਵਾਰ ਗੁਰਦਾਸਪੁਰ ਸੀਟ 'ਤੇ ਫਸੇ ਸਿੰਗ
Gurdaspur Lok Sabha Seat: ਅਕਾਲੀ ਦਲ ਤੇ ਬੀਜੇਪੀ ਦੇ ਵੱਕਾਰ ਦਾ ਸਵਾਲ! 1996 ਮਗਰੋਂ ਪਹਿਲੀ ਵਾਰ ਗੁਰਦਾਸਪੁਰ ਸੀਟ 'ਤੇ ਫਸੇ ਸਿੰਗ
Ludhiana News: ਹੁਣ ਮੁਲਜ਼ਮਾਂ ਤੇ ਸ਼ੱਕੀ ਵਾਹਨਾਂ 'ਤੇ 24 ਘੰਟੇ ਰਹੇਗੀ ਪੁਲਿਸ ਦੀ ਅੱਖ, 1442 ਸੀਸੀਟੀਵੀ ਕੈਮਰੇ ਕੀਤੇ ਜਾ ਰਹੇ ਫਿੱਟ
Ludhiana News: ਹੁਣ ਮੁਲਜ਼ਮਾਂ ਤੇ ਸ਼ੱਕੀ ਵਾਹਨਾਂ 'ਤੇ 24 ਘੰਟੇ ਰਹੇਗੀ ਪੁਲਿਸ ਦੀ ਅੱਖ, 1442 ਸੀਸੀਟੀਵੀ ਕੈਮਰੇ ਕੀਤੇ ਜਾ ਰਹੇ ਫਿੱਟ
Punjab Politics: ਪੰਥਕ ਮੁੱਦਿਆ 'ਤੇ ਭਾਰੀ ਪਈ ਕੁਰਸੀ ? 'ਬੰਦੀ ਸਿੰਘ' ਦੇ ਮੁਕਾਬਲੇ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ
Punjab Politics: ਪੰਥਕ ਮੁੱਦਿਆ 'ਤੇ ਭਾਰੀ ਪਈ ਕੁਰਸੀ ? 'ਬੰਦੀ ਸਿੰਘ' ਦੇ ਮੁਕਾਬਲੇ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ
Embed widget