C-DAC 'ਚ ਨਿਕਲੀ ਬੰਪਰ ਭਰਤੀ, ਸਾਲਾਨਾ 42 ਲੱਖ ਤੱਕ ਦੀ ਤਨਖ਼ਾਹ, ਫਟਾਫਟ ਕਰ ਦਿਓ ਅਪਲਾਈ
C-DAC (ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ) ਨੇ ਆਪਣੇ ਐਡਵਾਂਸਡ ਕੰਪਿਊਟਿੰਗ ਰਿਸਰਚ (ACR) ਪ੍ਰੋਜੈਕਟ ਹੇਠ 280 ਅਸਾਮੀਆਂ ਲਈ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਭਰਤੀਆਂ ਦੇਸ਼ ਭਰ ਵਿੱਚ ਹੋਣ ਜਾ ਰਹੀਆਂ...

ਜੋ ਨੌਜਵਾਨ ਕੰਪਿਊਟਰ ਸਾਇੰਸ, ਇਲੈਕਟ੍ਰੌਨਿਕਸ ਜਾਂ ਆਈਟੀ ਸੈਕਟਰ ਨਾਲ ਜੁੜੇ ਹੋਏ ਹਨ ਅਤੇ ਦੇਸ਼ ਦੇ ਇੱਕ ਪ੍ਰਤਿਸ਼ਠਤ ਸੰਸਥਾਨ ਵਿੱਚ ਕੰਮ ਕਰਨ ਦੀ ਇੱਛਾ ਰੱਖਦੇ ਹਨ, ਉਨ੍ਹਾਂ ਲਈ ਸ਼ਾਨਦਾਰ ਮੌਕਾ ਆਇਆ ਹੈ। C-DAC (ਸੈਂਟਰ ਫਾਰ ਡਿਵੈਲਪਮੈਂਟ ਆਫ ਐਡਵਾਂਸਡ ਕੰਪਿਊਟਿੰਗ) ਨੇ ਆਪਣੇ ਐਡਵਾਂਸਡ ਕੰਪਿਊਟਿੰਗ ਰਿਸਰਚ (ACR) ਪ੍ਰੋਜੈਕਟ ਹੇਠ 280 ਅਸਾਮੀਆਂ ਲਈ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਹ ਭਰਤੀਆਂ ਦੇਸ਼ ਭਰ ਵਿੱਚ ਹੋਣ ਜਾ ਰਹੀਆਂ ਹਨ ਅਤੇ ਇੱਛੁਕ ਉਮੀਦਵਾਰ 31 ਜੁਲਾਈ 2025 ਤੱਕ cdac.in ਉੱਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦੇ ਹਨ।
ਕਿਹੜੀਆਂ ਅਸਾਮੀਆਂ ਲਈ ਭਰਤੀ ਹੋਵੇਗੀ?
ਡਿਜ਼ਾਈਨ ਇੰਜੀਨੀਅਰ – 203 ਅਸਾਮੀਆਂ
ਸੀਨੀਅਰ ਡਿਜ਼ਾਈਨ ਇੰਜੀਨੀਅਰ – 67 ਅਸਾਮੀਆਂ
ਪ੍ਰਿੰਸੀਪਲ ਡਿਜ਼ਾਈਨ ਇੰਜੀਨੀਅਰ – 5 ਅਸਾਮੀਆਂ
ਟੈਕਨੀਕਲ ਮੈਨੇਜਰ – 3 ਅਸਾਮੀਆਂ
ਸੀਨੀਅਰ ਟੈਕਨੀਕਲ ਮੈਨੇਜਰ – 1 ਅਸਾਮੀ
ਚੀਫ਼ ਟੈਕਨੀਕਲ ਮੈਨੇਜਰ – 1 ਅਸਾਮੀ
ਕੌਣ ਕਰ ਸਕਦਾ ਅਪਲਾਈ?
ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਕੋਲ ਕਿਸੇ ਮਨਯਾਤਾ ਪ੍ਰਾਪਤ ਸੰਸਥਾ ਤੋਂ BE ਜਾਂ B.Tech ਦੀ ਡਿਗਰੀ ਹੋਣੀ ਚਾਹੀਦੀ ਹੈ। ਇਹ ਡਿਗਰੀ ਇਲੈਕਟ੍ਰੌਨਿਕਸ, ਕੰਪਿਊਟਰ ਸਾਇੰਸ ਜਾਂ ਇਨਫੋਰਮੇਸ਼ਨ ਟੈਕਨੋਲੋਜੀ ਵਰਗੇ ਵਿਸ਼ਿਆਂ ਵਿੱਚ ਘੱਟੋ-ਘੱਟ 60% ਅੰਕਾਂ ਨਾਲ ਹੋਣੀ ਲਾਜ਼ਮੀ ਹੈ। ਇਸਦੇ ਇਲਾਵਾ, ਸੰਬੰਧਤ ਖੇਤਰ ਵਿੱਚ ਪੋਸਟ ਗ੍ਰੈਜੂਏਟ ਡਿਪਲੋਮਾ ਹੋਣਾ ਵੀ ਜ਼ਰੂਰੀ ਹੈ।
ਉਮਰ ਸੀਮਾ ਕੀ ਹੈ?
C-DAC ਵੱਲੋਂ ਵੱਖ-ਵੱਖ ਅਸਾਮੀਆਂ ਲਈ ਵੱਖਰੀ ਉਮਰ ਸੀਮਾ ਨਿਰਧਾਰਤ ਕੀਤੀ ਗਈ ਹੈ। ਕੁਝ ਅਸਾਮੀਆਂ ਲਈ ਵੱਧ ਤੋਂ ਵੱਧ ਉਮਰ 30 ਸਾਲ ਹੈ, ਜਦਕਿ ਕੁਝ ਹੋਰ ਅਸਾਮੀਆਂ ਲਈ ਇਹ ਸੀਮਾ 65 ਸਾਲ ਤੱਕ ਰੱਖੀ ਗਈ ਹੈ। ਰਾਖਵਾਂ ਵਰਗਾਂ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਮਰ ’ਚ ਛੋਟ ਵੀ ਦਿੱਤੀ ਜਾਵੇਗੀ।
ਕਿੰਨੀ ਮਿਲੇਗੀ ਤਨਖ਼ਾਹ?
ਡਿਜ਼ਾਈਨ ਇੰਜੀਨੀਅਰ ਨੂੰ ਸਾਲਾਨਾ ₹18 ਲੱਖ ਤਨਖ਼ਾਹ
ਸੀਨੀਅਰ ਡਿਜ਼ਾਈਨ ਇੰਜੀਨੀਅਰ ਨੂੰ ₹21 ਲੱਖ
ਪ੍ਰਿੰਸੀਪਲ ਡਿਜ਼ਾਈਨ ਇੰਜੀਨੀਅਰ ਨੂੰ ₹24 ਲੱਖ
ਟੈਕਨੀਕਲ ਮੈਨੇਜਰ ਨੂੰ ₹36 ਲੱਖ
ਸੀਨੀਅਰ ਟੈਕਨੀਕਲ ਮੈਨੇਜਰ ਨੂੰ ₹39 ਲੱਖ
ਚੀਫ਼ ਟੈਕਨੀਕਲ ਮੈਨੇਜਰ ਨੂੰ ₹42 ਲੱਖ ਤੱਕ ਦਾ ਸਾਲਾਨਾ ਪੈਕੇਜ ਦਿੱਤਾ ਜਾਵੇਗਾ।
ਚੋਣ ਪ੍ਰਕਿਰਿਆ
ਉਮੀਦਵਾਰਾਂ ਦੀ ਚੋਣ ਉਨ੍ਹਾਂ ਦੀ ਯੋਗਤਾ, ਤਜਰਬੇ ਅਤੇ ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ। ਇਹ ਇੰਟਰਵਿਊ ਆਨਲਾਈਨ ਜਾਂ ਆਫਲਾਈਨ ਦੋਨੋਂ ਵਿਚੋਂ ਕਿਸੇ ਵੀ ਢੰਗ ਨਾਲ ਹੋ ਸਕਦਾ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਸਰਕਾਰੀ ਵੈੱਬਸਾਈਟ ਦੀ ਮਦਦ ਲੈ ਸਕਦੇ ਹਨ।
ਅਰਜ਼ੀ ਕਿਵੇਂ ਦੇਣੀ ਹੈ?
ਸਭ ਤੋਂ ਪਹਿਲਾਂ ਉਮੀਦਵਾਰ C-DAC ਦੀ ਅਧਿਕਾਰਿਕ ਵੈੱਬਸਾਈਟ cdac.in 'ਤੇ ਜਾਣ।
ਫਿਰ "Career" ਸੈਕਸ਼ਨ 'ਚ ਜਾ ਕੇ ਸੰਬੰਧਿਤ ਭਰਤੀ ਵਾਲੇ ਲਿੰਕ 'ਤੇ ਕਲਿੱਕ ਕਰੋ।
ਹੁਣ ਲੋੜੀਂਦੀ ਜਾਣਕਾਰੀ ਭਰੋ ਅਤੇ ਜਰੂਰੀ ਦਸਤਾਵੇਜ਼ ਅੱਪਲੋਡ ਕਰੋ।
ਇਸ ਤੋਂ ਬਾਅਦ ਅਰਜ਼ੀ ਫੀਸ ਜਮ੍ਹਾਂ ਕਰੋ।
ਫਿਰ ਅਪਣਾ ਅਰਜ਼ੀ ਫਾਰਮ ਸਬਮਿਟ ਕਰੋ।
Education Loan Information:
Calculate Education Loan EMI






















