ਕੁਆਲਟੀ ਆਫ ਐਜੂਕੇਸ਼ਨ 'ਚ ਚੰਡੀਗੜ੍ਹ ਨੰਬਰ 1, ਅੰਮ੍ਰਿਤਸਰ ਚੌਥੇ ਨੰਬਰ 'ਤੇ, ਈਜ਼ ਆਫ ਲਿਵਿੰਗ ਇੰਡੈਕਸ ਦੀ ਰਿਪੋਰਟ
ਹੈਰਾਨੀ ਵਾਲ ਗੱਲ ਇਹ ਹੈ ਕਿ ਈਜ਼ ਆਫ਼ ਲਿਵਿੰਗ ਵਿੱਚ ਇਸ ਵਾਰ ਚੰਡੀਗੜ੍ਹ ਬੁਰੀ ਤਰ੍ਹਾਂ ਪਿਛੜ ਗਿਆ ਹੈ।
ਚੰਡੀਗੜ੍ਹ: ਕੇਂਦਰ ਸਰਕਾਰ ਨੇ ਵੀਰਵਾਰ ਨੂੰ ਈਜ਼ ਆਫ ਲਿਵਿੰਗ ਦੇ ਹਿਸਾਬ ਨਾਲ ਸ਼ਹਿਰਾਂ ਦੀ ਰੈਂਕਿੰਗ ਜਾਰੀ ਕੀਤੀ ਹੈ।ਇਸ ਦੌਰਾਨ 10 ਲੱਖ ਤੋਂ ਵੱਧ ਅਬਾਦੀ ਵਾਲੇ ਸ਼ਹਿਰਾਂ ਵਿੱਚ ਬੰਗਲੁਰੂ ਅਤੇ ਪੂਣੇ ਰਹਿਣ ਲਈ ਸਭ ਤੋਂ ਬੇਹਤਰ ਸ਼ਹਿਰ ਮਨੇ ਗਏ ਹਨ।ਜਦਕਿ ਸ਼੍ਰੀਨਗਰ ਅਤੇ ਧਨਬਾਦ ਸਭ ਤੋਂ ਹੇਠਲੇ ਪੱਧਰ ਤੇ ਹਨ।ਈਜ਼ ਆਫ ਲਿਵਿੰਗ ਇੰਡੈਕਸ ਬਣਾਉਣ ਲਈ 111 ਸ਼ਹਿਰਾਂ ਵਿੱਚ ਕੁੱਲ੍ਹ 32 ਲੱਖ ਲੋਕਾਂ ਦੀ ਰਾਏ ਲਈ ਗਈ।
ਕੁੱਲ੍ਹ 32 ਲੱਖ ਲੋਕਾਂ ਵਿੱਚ 13 ਲੱਖ ਲੋਕਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਰਾਏ ਦਿੱਤੀ।ਇਸ ਦੇ ਲਈ ਕੁੱਲ੍ਹ 21 ਸਟੈਂਡਰਡ ਤੈਅ ਕੀਤੇ ਗਏ ਸੀ।ਜਿਸ ਵਿੱਚ ਸਿੱਖਿਆ, ਸੁਰੱਖਿਆ, ਸਹਿਤ, ਮਨੋਰੰਜਨ ਅਤੇ ਆਰਥਿਕ ਮੌਕੇ ਆਦਿ ਸ਼ਾਮਲ ਸੀ।ਇਸ ਤਰ੍ਹਾਂ ਨਗਰ ਨਿਗਮਾਂ ਦੀ ਗੱਲ ਕਰੀਏ ਤਾਂ ਇੰਦੌਰ ਸਭ ਤੋਂ ਪਹਿਲੇ ਨੰਬਰ ਤੇ ਹੈ, ਸੂਰਤ ਦੂਜੇ ਅਤੇ ਭੁਪਾਲ ਤੀਜੇ ਨੰਬਰ ਤੇ ਹੈ।
ਹੈਰਾਨੀ ਵਾਲ ਗੱਲ ਇਹ ਹੈ ਕਿ ਈਜ਼ ਆਫ਼ ਲਿਵਿੰਗ ਵਿੱਚ ਇਸ ਵਾਰ ਚੰਡੀਗੜ੍ਹ ਬੁਰੀ ਤਰ੍ਹਾਂ ਪਿਛੜ ਗਿਆ ਹੈ।2018 ਦੀ ਸੂਚੀ ਵਿੱਚ ਚੰਡੀਗੜ੍ਹ ਦਾ ਓਵਰ ਆਲ ਰੈਂਕ 5 ਸੀ, ਪਰ ਇਸ ਵਾਰ ਇਹ 29ਵੇਂ ਨੰਬਰ ਤੇ ਆ ਗਿਆ ਹੈ।ਚੰਡੀਗੜ੍ਹ ਨੇ ਇਸ ਵਿੱਚ 54.40 ਅੰਕ ਹਾਸਲ ਕੀਤੇ ਹਨ।ਉਧਰ ਲੁਧਿਆਣਾ 57.36 ਅੰਕ ਲੈ ਕੇ ਚੰਡੀਗੜ੍ਹ ਤੋਂ ਅਗੇ 14ਵੇਂ ਰੈਂਕ ਤੇ ਹੈ।
ਇਸ ਦੌਰਾਨ ਕੁਆਲਟੀ ਆਫ ਐਜੂਕੇਸ਼ ਦੀ ਗੱਲ ਕਰੀਏ ਤਾਂ ਇਸ ਵਿੱਚ ਚੰਡੀਗੜ੍ਹ ਪਹਿਲੇ ਨੰਬਰ ਤੇ ਹੈ ਇਸ ਨੂੰ 83.27 ਅੰਕ ਮਿਲੇ ਹਨ।ਇਸ ਦੇ ਨਾਲ ਹੀ ਇਸ ਸੂਚੀ ਵਿੱਚ ਅੰਮ੍ਰਿਤਸਰ ਚੌਥੇ ਨੰਬਰ ਤੇ ਹੈ ਇਸ 80.53 ਅੰਕ ਹਾਸਲ ਹੋਏ ਹਨ।
Education Loan Information:
Calculate Education Loan EMI