JBT teachers recruitment- JBT ਅਧਿਆਪਕਾਂ ਦੀ ਭਰਤੀ, ਅਪਲਾਈ ਕਰਨ ਦਾ ਅੱਜ ਆਖਰੀ ਦਿਨ
HSSC JBT Recruitment 2024: ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੇ ਜੂਨੀਅਰ ਬੇਸਿਕ ਟਰੇਨਿੰਗ (JBT) ਅਧਿਆਪਕਾਂ ਦੀ ਭਰਤੀ ਲਈ ਖਾਲੀ ਅਸਾਮੀਆਂ ਦਾ ਐਲਾਨ ਕੀਤਾ ਹੈ, ਜਿਸ ਲਈ ਅਪਲਾਈ ਕਰਨ ਦਾ ਅੱਜ ਆਖਰੀ ਦਿਨ ਹੈ।
HSSC JBT Recruitment 2024: ਸਰਕਾਰੀ ਅਧਿਆਪਕ ਬਣਨ ਦਾ ਇਕ ਵਧਿਆ ਮੌਕਾ ਹੈ। ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਨੇ ਜੂਨੀਅਰ ਬੇਸਿਕ ਟਰੇਨਿੰਗ (JBT) ਅਧਿਆਪਕਾਂ ਦੀ ਭਰਤੀ ਲਈ ਖਾਲੀ ਅਸਾਮੀਆਂ ਦਾ ਐਲਾਨ ਕੀਤਾ ਹੈ, ਜਿਸ ਲਈ ਅਪਲਾਈ ਕਰਨ ਦਾ ਅੱਜ ਆਖਰੀ ਦਿਨ ਹੈ।
ਇਹ ਅਸਾਮੀਆਂ ਮੇਵਾਤ ਕੇਡਰ (ਗਰੁੱਪ ਸੀ ਸਰਵਿਸਿਜ਼) ਵਿਚ ਉਪਲਬਧ ਹਨ। ਜਿਹੜੇ ਉਮੀਦਵਾਰ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਯੋਜਨਾ ਬਣਾ ਰਹੇ ਹਨ, ਉਹ ਹਰਿਆਣਾ SSC ਦੀ ਅਧਿਕਾਰਤ ਵੈੱਬਸਾਈਟ hssc.gov.in ਉਤੇ ਜਾ ਕੇ ਅਪਲਾਈ ਕਰ ਸਕਦੇ ਹਨ। ਇਸ ਲਈ ਅਰਜ਼ੀ ਦੀ ਪ੍ਰਕਿਰਿਆ 12 ਅਗਸਤ ਤੋਂ ਸ਼ੁਰੂ ਹੋਈ ਸੀ ਅਤੇ ਅੱਜ 21 ਅਗਸਤ ਆਖਰੀ ਤਰੀਕ ਹੈ।
ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ (HSSC) ਦੀ ਇਸ ਅਧਿਆਪਕ ਭਰਤੀ ਰਾਹੀਂ ਕੁੱਲ 1,456 ਅਸਾਮੀਆਂ ਭਰੀਆਂ ਜਾਣਗੀਆਂ। ਜੋ ਇਨ੍ਹਾਂ ਅਸਾਮੀਆਂ ‘ਤੇ ਨੌਕਰੀ ਪ੍ਰਾਪਤ ਕਰਨ ਬਾਰੇ ਸੋਚ ਰਿਹਾ ਹੈ, ਉਹ ਅੱਜ ਅਪਲਾਈ ਕਰ ਸਕਦਾ ਹੈ। ਜੇਕਰ ਤੁਸੀਂ ਕਿਸੇ ਸਰਕਾਰੀ ਸਕੂਲ ਵਿੱਚ ਅਧਿਆਪਕ ਵਜੋਂ ਨੌਕਰੀ ਕਰਨ ਦੀ ਇੱਛਾ ਰੱਖਦੇ ਹੋ, ਤਾਂ ਤੁਸੀਂ ਇਹਨਾਂ ਗੱਲਾਂ ਨੂੰ ਧਿਆਨ ਨਾਲ ਪੜ੍ਹ ਕੇ ਅਪਲਾਈ ਕਰ ਸਕਦੇ ਹੋ।
ਧਿਆਪਕਾਂ ਦੀਆਂ ਅਸਾਮੀਆਂ ਲਈ ਭਰਤੀ
ਜਨਰਲ ਉਮੀਦਵਾਰਾਂ ਲਈ ਅਸਾਮੀਆਂ ਦੀ ਗਿਣਤੀ - 607 ਅਸਾਮੀਆਂ
ਅਨੁਸੂਚਿਤ ਜਾਤੀ (SC) ਲਈ ਅਸਾਮੀਆਂ ਦੀ ਗਿਣਤੀ - 300
ਪੱਛੜੀ ਸ਼੍ਰੇਣੀ ਏ (ਬੀਸੀਏ) ਲਈ ਅਸਾਮੀਆਂ ਦੀ ਗਿਣਤੀ – 242
ਪੱਛੜੀ ਸ਼੍ਰੇਣੀ ਬੀ (ਬੀਸੀਬੀ) ਲਈ ਅਸਾਮੀਆਂ ਦੀ ਗਿਣਤੀ – 170
ਆਰਥਿਕ ਤੌਰ ਉਤੇ ਕਮਜ਼ੋਰ ਸੈਕਸ਼ਨ (EWS) ਲਈ ਅਸਾਮੀਆਂ ਦੀ ਗਿਣਤੀ - 71
ਇਸ ਤੋਂ ਇਲਾਵਾ, ਵੱਖ-ਵੱਖ ਸ਼੍ਰੇਣੀਆਂ ਵਿੱਚ ਐਕਸ-ਸਰਵਿਸਮੈਨ (ESM) ਲਈ ਅਸਾਮੀਆਂ ਰਾਖਵੀਆਂ ਹਨ, ਜਿਸ ਵਿੱਚ ਜਨਰਲ ਲਈ 50 ਅਸਾਮੀਆਂ, SC ਲਈ 6, BCA ਲਈ 5 ਅਤੇ BCB ਲਈ 5 ਅਸਾਮੀਆਂ ਸ਼ਾਮਲ ਹਨ।
ਨੌਕਰੀ ਪ੍ਰਾਪਤ ਕਰਨ ਦੀ ਯੋਗਤਾ
ਉਮੀਦਵਾਰਾਂ ਨੇ ਘੱਟੋ-ਘੱਟ 50% ਅੰਕਾਂ ਨਾਲ 12ਵੀਂ ਜਮਾਤ ਪਾਸ ਕੀਤੀ ਹੋਣੀ ਚਾਹੀਦੀ ਹੈ। ਉਨ੍ਹਾਂ ਕੋਲ ਪ੍ਰਾਇਮਰੀ ਸਿੱਖਿਆ ਵਿੱਚ 2 ਸਾਲ ਦਾ ਡਿਪਲੋਮਾ ਹੋਣਾ ਚਾਹੀਦਾ ਹੈ। ਵਿਕਲਪਕ ਤੌਰ ‘ਤੇ ਜਿਨ੍ਹਾਂ ਨੇ ਹਿੰਦੀ ਜਾਂ ਸੰਸਕ੍ਰਿਤ ਨਾਲ 10ਵੀਂ ਜਮਾਤ ਪਾਸ ਕੀਤੀ ਹੈ, ਜਾਂ 12ਵੀਂ ਜਮਾਤ ਹਿੰਦੀ ਦੇ ਨਾਲ ਇੱਕ ਵਿਸ਼ੇ ਵਜੋਂ ਪਾਸ ਕੀਤੀ ਹੈ, ਬੀ.ਏ. ਜਾਂ M.A. ਪਾਸ ਕਰ ਚੁੱਕੇ ਹਨ, ਉਹ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਦੇ ਯੋਗ ਹਨ।
ਇਸ ਦੇ ਨਾਲ ਹੀ ਉਮੀਦਵਾਰਾਂ ਕੋਲ ਹਰਿਆਣਾ ਅਧਿਆਪਕ ਯੋਗਤਾ ਪ੍ਰੀਖਿਆ (HTET) ਜਾਂ ਸਕੂਲ ਅਧਿਆਪਕ ਯੋਗਤਾ ਪ੍ਰੀਖਿਆ (STET) ਦਾ ਸਰਟੀਫਿਕੇਟ ਹੋਣਾ ਚਾਹੀਦਾ ਹੈ।
ਕਿਸ ਉਮਰ ਵਰਗ ਨੂੰ ਅਪਲਾਈ ਕਰਨਾ ਚਾਹੀਦਾ ਹੈ?
ਅਧਿਕਾਰਤ ਨੋਟੀਫਿਕੇਸ਼ਨ ਦੇ ਅਨੁਸਾਰ, ਜਿਹੜੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਬਾਰੇ ਸੋਚ ਰਹੇ ਹਨ, ਉਨ੍ਹਾਂ ਦੀ ਉਮਰ ਸੀਮਾ 18 ਤੋਂ 42 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
Education Loan Information:
Calculate Education Loan EMI