IBPS RRB 2024: ਗ੍ਰਾਮੀਣ ਬੈਂਕ ਵਿੱਚ 9 ਹਜ਼ਾਰ ਤੋਂ ਵੱਧ ਅਸਾਮੀਆਂ ਲਈ ਭਰਤੀ, ਫਟਾਫਟ ਕਰ ਲਓ ਅਪਲਾਈ, 27 ਜੂਨ ਆਖਰੀ ਮਿਤੀ
IBPS RRB Recruitment 2024:ਜੇਕਰ ਤੁਸੀਂ ਵੀ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਜੀ ਹਾਂ ਗ੍ਰਾਮੀਣ ਬੈਂਕ 'ਚ 9 ਹਜ਼ਾਰ ਤੋਂ ਵੱਧ ਅਸਾਮੀਆਂ ਬੰਪਰ ਭਰਤੀ ਨਿਕਲੀ ਹੈ। ਹੇਠ ਦਿੱਤੇ ਪੂਰੇ ਵੇਰਵੇ ਤੋਂ ਸਾਰੀ ਜਾਣਕਾਰੀ
IBPS RRB Recruitment 2024 Registration Begins Today: ਸਰਕਾਰੀ ਨੌਕਰੀ ਲੱਭ ਰਹੇ ਨੌਜਵਾਨਾਂ ਦੇ ਲਈ ਅਹਿਮ ਖਬਰ ਸਾਹਮਣੇ ਆਈ ਹੈ। IBPS RRB CRP XII ਨੋਟਿਸ ਜਾਰੀ ਕੀਤਾ ਗਿਆ ਹੈ। ਸ਼ਡਿਊਲ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ ਅੱਜ ਯਾਨੀ 7 ਜੂਨ, 2024 ਤੋਂ ਗ੍ਰਾਮੀਣ ਬੈਂਕਾਂ (Regional Rural Banks) ਵਿੱਚ ਵੱਖ-ਵੱਖ ਅਹੁਦਿਆਂ 'ਤੇ ਭਰਤੀ ਲਈ ਰਜਿਸਟ੍ਰੇਸ਼ਨ ਲਿੰਕ ਖੋਲ੍ਹੇਗਾ।
ਜਿਹੜੇ ਉਮੀਦਵਾਰ ਬੈਂਕ ਵਿਚ ਵੱਖ-ਵੱਖ ਅਸਾਮੀਆਂ 'ਤੇ ਨੌਕਰੀ ਚਾਹੁੰਦੇ ਹਨ, ਉਹ ਇਨ੍ਹਾਂ ਭਰਤੀਆਂ ਲਈ ਅਪਲਾਈ ਕਰ ਸਕਦੇ ਹਨ। ਸੰਖੇਪ ਨੋਟਿਸ ਹੁਣੇ ਜਾਰੀ ਕੀਤਾ ਗਿਆ ਹੈ। ਪੂਰੀ ਜਾਣਕਾਰੀ ਵਾਲਾ ਨੋਟਿਸ ਅੱਜ ਜਾਰੀ ਕੀਤਾ ਜਾਵੇਗਾ ਅਤੇ ਰਜਿਸਟ੍ਰੇਸ਼ਨ ਲਿੰਕ ਵੀ ਅੱਜ ਹੀ ਖੁੱਲ੍ਹ ਜਾਵੇਗਾ।
ਜ਼ਰੂਰੀ ਤਰੀਕਾਂ ਨੂੰ ਨੋਟ ਕਰੋ
ਸ਼ਡਿਊਲ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, IBPS RRB ਦੀਆਂ ਇਹਨਾਂ ਅਸਾਮੀਆਂ ਲਈ ਰਜਿਸਟ੍ਰੇਸ਼ਨ (Registration) ਅੱਜ ਯਾਨੀ 7 ਜੂਨ ਨੂੰ ਸ਼ੁਰੂ ਹੋਵੇਗੀ ਅਤੇ ਫਾਰਮ ਭਰਨ ਦੀ ਆਖਰੀ ਮਿਤੀ 27 ਜੂਨ 2024 ਹੈ। ਇਸ ਭਰਤੀ ਮੁਹਿੰਮ ਰਾਹੀਂ ਕੁੱਲ 9995 ਅਸਾਮੀਆਂ ਭਰੀਆਂ ਜਾਣਗੀਆਂ।
ਇਹ ਅਸਾਮੀਆਂ ਭਰੀਆਂ ਜਾਣਗੀਆਂ
ਇਸ ਭਰਤੀ ਮੁਹਿੰਮ ਰਾਹੀਂ ਅਫਸਰ ਸਕੇਲ-1 (ਪੀ.ਓ.), ਲਾਅ ਅਫਸਰ (ਗਰੇਡ-2), ਅਫਸਰ (ਗਰੇਡ-3), ਬੈਂਕਿੰਗ ਅਫਸਰ ਸਕੇਲ-2, ਲਾਅ ਅਫਸਰ (ਗਰੇਡ-2), ਆਈ.ਟੀ. ਖੇਤੀਬਾੜੀ ਅਫਸਰ (ਗਰੇਡ - II), ਚਾਰਟਰਡ ਅਕਾਊਂਟੈਂਟ (ਗਰੇਡ II) ਦੀਆਂ ਅਸਾਮੀਆਂ ਭਰੀਆਂ ਜਾਣਗੀਆਂ।
ਇਸ ਵੈੱਬਸਾਈਟ ਤੋਂ ਵੇਰਵਿਆਂ ਦੀ ਜਾਂਚ ਕਰੋ
IBPS ਦੀਆਂ ਇਹਨਾਂ ਅਸਾਮੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਅਤੇ ਅਪਲਾਈ ਕਰਨ ਲਈ, ਤੁਹਾਨੂੰ ਇੰਸਟੀਚਿਊਟ ਆਫ਼ ਬੈਂਕਿੰਗ ਪਰਸੋਨਲ ਸਿਲੈਕਸ਼ਨ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ, ਜਿਸਦਾ ਪਤਾ ਹੈ - ibps.in।
ਤੁਹਾਨੂੰ ਦੱਸ ਦੇਈਏ ਕਿ ਹਰ ਸਾਲ IBPS ਖੇਤਰੀ ਗ੍ਰਾਮੀਣ ਬੈਂਕਾਂ ਵਿੱਚ ਵੱਖ-ਵੱਖ ਅਹੁਦਿਆਂ 'ਤੇ ਭਰਤੀ ਲਈ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਆਯੋਜਿਤ ਕਰਦਾ ਹੈ। ਇਹ ਅਸਾਮੀਆਂ ਖੇਤਰੀ ਗ੍ਰਾਮੀਣ ਬੈਂਕ ਵਿੱਚ ਸਹਾਇਕ ਅਤੇ ਅਧਿਕਾਰੀ ਗ੍ਰੇਡ ਦੀਆਂ ਹਨ।
ਚੋਣ ਕਈ ਪੜਾਵਾਂ ਵਿੱਚ ਹੁੰਦੀ ਹੈ
ਇਨ੍ਹਾਂ ਅਸਾਮੀਆਂ ਲਈ, ਉਮੀਦਵਾਰਾਂ ਨੂੰ ਖਾਲੀ ਅਸਾਮੀਆਂ ਦੇ ਅਨੁਸਾਰ ਪ੍ਰੀਖਿਆ ਦੇ ਕਈ ਪੜਾਵਾਂ ਵਿੱਚ ਹਾਜ਼ਰ ਹੋਣਾ ਪੈਂਦਾ ਹੈ। ਜਿਵੇਂ ਅਫਸਰ ਸਕੇਲ 1 ਲਈ ਪ੍ਰੀ, ਮੇਨਜ਼ ਅਤੇ ਇੰਟਰਵਿਊ, ਆਫਿਸ ਅਸਿਸਟੈਂਟ ਲਈ ਪ੍ਰੀ ਅਤੇ ਮੇਨਜ਼, ਅਫਸਰ ਸਕੇਲ 2 ਅਤੇ 3 ਲਈ ਇੱਕ ਸਿੰਗਲ ਪ੍ਰੀਖਿਆ ਅਤੇ ਇੰਟਰਵਿਊ। ਇਸ ਭਰਤੀ ਪ੍ਰੀਖਿਆ ਵਿੱਚ ਕੁੱਲ 43 ਬੈਂਕ ਹਿੱਸਾ ਲੈਂਦੇ ਹਨ। ਇਮਤਿਹਾਨ ਵੀ ਸਿਰਫ ਆਨਲਾਈਨ ਹੀ ਲਿਆ ਜਾਂਦਾ ਹੈ।
ਮਹੱਤਵਪੂਰਨ ਤਾਰੀਖਾਂ ਨੂੰ ਨੋਟ ਕਰੋ
ਅਰਜ਼ੀਆਂ ਅੱਜ ਯਾਨੀ 7 ਜੂਨ ਤੋਂ ਸ਼ੁਰੂ ਹੋਣਗੀਆਂ, ਆਖਰੀ ਮਿਤੀ 27 ਜੂਨ ਹੈ। ਪ੍ਰੀ-ਪ੍ਰੀਖਿਆ ਸਿਖਲਾਈ 22 ਤੋਂ 27 ਜੁਲਾਈ 2024 ਤੱਕ ਹੋਵੇਗੀ। ਪੀਓ ਅਤੇ ਕਲਰਕ ਦੀ ਪ੍ਰੀ-ਪ੍ਰੀਖਿਆ 3, 4, 10, 17 ਅਤੇ 18 ਅਗਸਤ 2024 ਨੂੰ ਹੋਵੇਗੀ। ਪੀਓ ਮੇਨ/ਸਿੰਗਲ ਅਫਸਰ (II ਅਤੇ III) ਦੀ ਪ੍ਰੀਖਿਆ 29 ਸਤੰਬਰ ਨੂੰ ਕਰਵਾਈ ਜਾਵੇਗੀ। ਦਫ਼ਤਰ ਸਹਾਇਕ ਮੁੱਖ ਪ੍ਰੀਖਿਆ 6 ਅਕਤੂਬਰ ਨੂੰ ਹੋਵੇਗੀ।
ਨੋਟਿਸ ਤੋਂ ਜਾਣਕਾਰੀ ਪ੍ਰਾਪਤ ਕਰੋ
ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਵਿਦਿਅਕ ਯੋਗਤਾ ਅਤੇ ਉਮਰ ਸੀਮਾ ਪੋਸਟ ਦੇ ਅਨੁਸਾਰ ਬਦਲਦੀ ਹੈ। ਅਧਿਕਾਰਤ ਵੈੱਬਸਾਈਟ ਤੋਂ ਉਨ੍ਹਾਂ ਦੇ ਵੇਰਵਿਆਂ ਦੀ ਜਾਂਚ ਕਰਨਾ ਬਿਹਤਰ ਹੋਵੇਗਾ। ਅਪਲਾਈ ਕਰਨ ਲਈ ਜਨਰਲ ਵਰਗ ਦੇ ਉਮੀਦਵਾਰਾਂ ਨੂੰ 850 ਰੁਪਏ ਅਤੇ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ 175 ਰੁਪਏ ਦੇਣੇ ਹੋਣਗੇ। ਪ੍ਰੀਖਿਆ ਦਾ ਪੈਟਰਨ ਵੀ ਵੈੱਬਸਾਈਟ 'ਤੇ ਦਿੱਤਾ ਗਿਆ ਹੈ।
Education Loan Information:
Calculate Education Loan EMI