ਭਾਰਤੀ ਮੁੰਡੇ ਨੂੰ ਮਿਲੀ ਫ਼ੇਸਬੁੱਕ 'ਚ ਕਰੋੜਾਂ ਦੀ ਨੌਕਰੀ, Amazon-Google ਨੂੰ ਕਰ ਦਿੱਤੀ ਸੀ ਨਾਂਹ
ਕਈ ਭਾਰਤੀ ਵਿਦਿਆਰਥੀਆਂ ਨੇ ਵੱਡੀਆਂ ਵਿਦੇਸ਼ੀ ਕੰਪਨੀਆਂ 'ਚ ਨੌਕਰੀਆਂ ਹਾਸਲ ਕਰਕੇ ਰਿਕਾਰਡ ਬਣਾਇਆ ਹੈ। ਬਹੁਤ ਸਾਰੇ ਭਾਰਤੀ ਹੁਣ ਐਮਾਜ਼ੋਨ, ਗੂਗਲ ਤੇ ਫ਼ੇਸਬੁੱਕ ਵਰਗੀਆਂ ਕੰਪਨੀਆਂ ਤੱਕ ਪਹੁੰਚ ਗਏ ਹਨ।
ਨਵੀਂ ਦਿੱਲੀ : ਕਈ ਭਾਰਤੀ ਵਿਦਿਆਰਥੀਆਂ ਨੇ ਵੱਡੀਆਂ ਵਿਦੇਸ਼ੀ ਕੰਪਨੀਆਂ 'ਚ ਨੌਕਰੀਆਂ ਹਾਸਲ ਕਰਕੇ ਰਿਕਾਰਡ ਬਣਾਇਆ ਹੈ। ਬਹੁਤ ਸਾਰੇ ਭਾਰਤੀ ਹੁਣ ਐਮਾਜ਼ੋਨ, ਗੂਗਲ ਤੇ ਫ਼ੇਸਬੁੱਕ ਵਰਗੀਆਂ ਕੰਪਨੀਆਂ ਤੱਕ ਪਹੁੰਚ ਗਏ ਹਨ। ਇਸੇ ਕੜੀ 'ਚ ਇੱਕ ਹੋਰ ਵਿਦਿਆਰਥੀ ਨੂੰ ਵੀ ਫ਼ੇਸਬੁੱਕ 'ਚ ਨੌਕਰੀ ਮਿਲੀ ਹੈ। ਇਹ ਹਨ ਕੋਲਕਾਤਾ ਦੀ ਜਾਦਵਪੁਰ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਵਾਲੇ ਬਿਸ਼ਾਖ ਮੰਡਲ। ਉਨ੍ਹਾਂ ਦੀ ਤਨਖਾਹ ਕਰੋੜਾਂ ਰੁਪਏ ਹੈ। ਆਓ ਜਾਣਦੇ ਹਾਂ ਉਨ੍ਹਾਂ ਦੀ ਪੂਰੀ ਕਹਾਣੀ -
ਕਿੰਨੀ ਹੈ ਤਨਖਾਹ?
ਬਿਸ਼ਾਖ ਨੂੰ ਹਾਲ ਹੀ 'ਚ ਲੰਡਨ ਵਿਖੇ ਫ਼ੇਸਬੁੱਕ 'ਚ 1.8 ਕਰੋੜ ਰੁਪਏ ਦੀ ਤਨਖਾਹ 'ਤੇ ਨੌਕਰੀ ਮਿਲੀ ਹੈ। ਉਨ੍ਹਾਂ ਦੀ ਕਹਾਣੀ ਅਜਿਹੇ ਸ਼ਾਨਦਾਰ ਕੰਮ ਕਾਰਨ ਖ਼ਬਰਾਂ 'ਚ ਆਈ ਹੈ। ਦੱਸ ਦੇਈਏ ਕਿ ਫ਼ੇਸਬੁੱਕ ਤੋਂ ਪਹਿਲਾਂ ਉਨ੍ਹਾਂ ਨੂੰ ਗੂਗਲ ਤੇ ਐਮਾਜ਼ੋਨ 'ਚ ਇੰਟਰਵਿਊ ਦੇਣ ਦਾ ਮੌਕਾ ਮਿਲਿਆ ਸੀ, ਪਰ ਉਨ੍ਹਾਂ ਨੇ ਇਨ੍ਹਾਂ ਦੋਵਾਂ ਕੰਪਨੀਆਂ ਨੂੰ ਰਿਜੈਕਟ ਕਰ ਦਿੱਤਾ। ਅੰਤ 'ਚ ਉਨ੍ਹਾਂ ਫ਼ੇਸਬੁੱਕ 'ਚ ਨੌਕਰੀ ਲੈਣ ਲਈ ਉੱਥੇ ਇੰਟਰਵਿਊ ਦਿੱਤੀ।
ਕਿਉਂ ਚੁਣਿਆ ਫ਼ੇਸਬੁੱਕ ਨੂੰ?
ਮੀਡੀਆ ਰਿਪੋਰਟਾਂ ਮੁਤਾਬਕ ਬਿਸ਼ਾਖ ਦਾ ਕਹਿਣਾ ਹੈ ਕਿ ਉਨ੍ਹਾਂ ਮੁਤਾਬਕ ਫ਼ੇਸਬੁੱਕ ਨੂੰ ਚੁਣਨਾ ਬਿਹਤਰ ਹੋਵੇਗਾ। ਦਰਅਸਲ ਫ਼ੇਸਬੁੱਕ ਦਾ ਸੈਲਰੀ ਪੈਕੇਜ ਉਨ੍ਹਾਂ ਲਈ ਕਾਫੀ ਸੀ। ਬਿਸ਼ਾਖ ਦੇ ਅਨੁਸਾਰ ਪਿਛਲੇ 2 ਸਾਲਾਂ 'ਚ ਕੋਵਿਡ-19 ਮਹਾਂਮਾਰੀ ਦੌਰਾਨ ਉਨ੍ਹਾਂ ਨੇ ਵੱਖ-ਵੱਖ ਸੰਸਥਾਵਾਂ 'ਚ ਇੰਟਰਨਸ਼ਿਪ ਕੀਤੀ। ਨਾਲ ਹੀ ਉਨ੍ਹਾਂ ਨੂੰ ਕੋਰਸ ਦੀ ਪੜ੍ਹਾਈ ਤੋਂ ਬਾਹਰ ਜਾਣਕਾਰੀ ਹਾਸਲ ਕਰਨ ਦੇ ਮੌਕੇ ਮਿਲੇ। ਉਨ੍ਹਾਂ ਦਾ ਮੰਨਣਾ ਹੈ ਕਿ ਫ਼ੇਸਬੁੱਕ, ਗੂਗਲ ਅਤੇ ਐਮਾਜ਼ੋਨ ਦੇ ਨਾਲ ਇੰਟਰਵਿਊ ਨੂੰ ਕ੍ਰੈਕ ਕਰਨਾ ਕੋਈ ਆਸਾਨ ਕੰਮ ਨਹੀਂ ਹੈ ਪਰ ਇਸੇ ਕਾਰਨ ਉਹ ਇੰਟਰਵਿਊ 'ਚ ਕਾਮਯਾਬ ਹੋ ਸਕੇ।
ਜੇਯੂ ਦੀ ਪਲੇਸਮੈਂਟ
ਇੱਕ ਹੋਰ ਰਿਪੋਰਟ ਦੇ ਅਨੁਸਾਰ ਇਹ ਇਸ ਸਾਲ ਜੇਯੂ (ਜਾਦਵਪੁਰ ਯੂਨੀਵਰਸਿਟੀ) ਦੇ ਇੱਕ ਵਿਦਿਆਰਥੀ ਨੂੰ ਮਿਲਿਆ ਸਭ ਤੋਂ ਵੱਧ ਤਨਖਾਹ ਪੈਕੇਜ ਹੈ। ਵੱਖ-ਵੱਖ ਇੰਜੀਨੀਅਰਿੰਗ ਵਿਭਾਗਾਂ ਦੇ 9 ਜੇਯੂ ਵਿਦਿਆਰਥੀਆਂ ਨੇ ਪਹਿਲਾਂ 1 ਕਰੋੜ ਰੁਪਏ ਤੋਂ ਵੱਧ ਦੇ ਤਨਖਾਹ ਪੈਕੇਜਾਂ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਨੌਕਰੀਆਂ ਪ੍ਰਾਪਤ ਕੀਤੀਆਂ ਹਨ। ਜੇਯੂ ਦੇ ਪਲੇਸਮੈਂਟ ਅਫ਼ਸਰ ਦੇ ਅਨੁਸਾਰ ਮਹਾਂਮਾਰੀ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਵਿਦਿਆਰਥੀਆਂ ਨੂੰ ਇੰਨੀ ਵੱਡੀ ਗਿਣਤੀ 'ਚ ਅੰਤਰਰਾਸ਼ਟਰੀ ਪੇਸ਼ਕਸ਼ਾਂ ਪ੍ਰਾਪਤ ਹੋਈਆਂ ਹਨ।
ਆਂਗਨਵਾੜੀ ਵਰਕਰ ਹੈ ਮਾਂ
ਬਿਸ਼ਾਖ ਦੀ ਮਾਂ ਆਂਗਨਵਾੜੀ ਵਰਕਰ ਹੈ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਤੋਂ ਇੱਕ ਹੁਸ਼ਿਆਰ ਵਿਦਿਆਰਥੀ ਰਿਹਾ ਹੈ। ਇਹ ਉਨ੍ਹਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਉਨ੍ਹਾਂ ਅਨੁਸਾਰ ਬਿਸ਼ਾਖ ਨੂੰ ਬੁਲੰਦੀਆਂ 'ਤੇ ਚੜ੍ਹਦਾ ਦੇਖਣ ਲਈ ਉਨ੍ਹਾਂ ਨੇ ਵੀ ਤਨਦੇਹੀ ਨਾਲ ਕੰਮ ਕੀਤਾ। ਉਹ ਹਮੇਸ਼ਾ ਆਪਣੇ ਅਕਾਦਮਿਕ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਸੀ। ਉਨ੍ਹਾਂ ਨੇ ਉੱਚ ਸੈਕੰਡਰੀ ਪ੍ਰੀਖਿਆ ਅਤੇ ਸੰਯੁਕਤ ਦਾਖਲਾ ਪ੍ਰੀਖਿਆ 'ਚ ਸ਼ਾਨਦਾਰ ਅੰਕ ਪ੍ਰਾਪਤ ਕਰਨ ਤੋਂ ਬਾਅਦ ਜਾਦਵਪੁਰ ਯੂਨੀਵਰਸਿਟੀ 'ਚ ਦਾਖਲਾ ਲਿਆ।
Education Loan Information:
Calculate Education Loan EMI