Agniveer Result 2024: ਅਗਨੀਵੀਰ ਪ੍ਰੀਖਿਆ ਦੇ ਨਤੀਜੇ ਜਾਰੀ, ਇਦਾਂ ਚੈੱਕ ਕਰੋ ਆਪਣਾ Result
Indian Army Agniveer Result: ਭਾਰਤੀ ਫੌਜ ਨੇ ਅਗਨੀਵੀਰ ਕਾਮਨ ਐਂਟਰੈਂਸ ਟੈਸਟ 2024 ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਹ ਨਤੀਜਾ ਰਾਜਸਥਾਨ ਦੇ ਵੱਖ-ਵੱਖ ਆਰਮੀ ਭਰਤੀ ਦਫਤਰਾਂ ਲਈ ਜਾਰੀ ਕੀਤਾ ਗਿਆ ਹੈ।
Indian Army Agniveer CEE Result 2024 Declared: ਭਾਰਤੀ ਫੌਜ ਨੇ ਅਗਨੀਵੀਰ ਕਾਮਨ ਐਂਟਰੈਂਸ ਟੈਸਟ 2024 ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਇਹ ਨਤੀਜੇ ਰਾਜਸਥਾਨ ਦੇ ਵੱਖ-ਵੱਖ ਆਰਮੀ ਭਰਤੀ ਦਫਤਰਾਂ ਲਈ ਜਾਰੀ ਕੀਤੇ ਗਏ ਹਨ। ਜਿਹੜੇ ਉਮੀਦਵਾਰ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਏ ਹਨ, ਉਹ ਭਾਰਤੀ ਫੌਜ ਦੀ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਨਤੀਜਾ ਦੇਖ ਸਕਦੇ ਹਨ। ਅਜਿਹਾ ਕਰਨ ਲਈ ਅਧਿਕਾਰਤ ਵੈੱਬਸਾਈਟ joinindianarmy.nic.in. 'ਤੇ ਨਤੀਜੇ ਦੇਖ ਸਕਦੇ ਹੋ। ਇਹ ਨਤੀਜੇ ਆਰਮੀ ਅਗਨੀਵੀਰ ਏਆਰਓ ਅਲਵਰ ਪ੍ਰੀਖਿਆ 2024 ਦੇ ਹਨ। ਫਿਲਹਾਲ ਵੈੱਬਸਾਈਟ ਕੰਮ ਨਹੀਂ ਕਰ ਰਹੀ ਹੈ, ਤੁਸੀਂ ਥੋੜੀ ਦੇਰ ਤੱਕ ਦੁਬਾਰਾ ਨਤੀਜੇ ਦੇਖ ਸਕਦੇ ਹੋ।
ਇਸ ਸੌਖੇ ਤਰੀਕੇ ਨਾਲ ਦੇਖੋ ਆਪਣੇ ਨਤੀਜੇ
ਨਤੀਜਾ ਦੇਖਣ ਲਈ ਪਹਿਲਾਂ ਅਧਿਕਾਰਤ ਵੈੱਬਸਾਈਟ ਭਾਵ joinindianarmy.nic.in 'ਤੇ ਜਾਓ।
ਇੱਥੇ ਤੁਹਾਨੂੰ ਨਤੀਜੇ ਦਾ ਲਿੰਕ ਨਜ਼ਰ ਆਵੇਗਾ, ਇਸ 'ਤੇ ਕਲਿੱਕ ਕਰੋ। ਇਸ ਤੋਂ ਪਹਿਲਾਂ ਤੁਹਾਨੂੰ ਕੈਪਚਾ ਕੋਡ ਦੀ ਵਰਤੋਂ ਕਰਕੇ ਲੌਗਇਨ ਕਰਨਾ ਹੋਵੇਗਾ।
ਹੁਣ ਉੱਥੇ ਕਲਿੱਕ ਕਰੋ ਜਿੱਥੇ ਅਗਨੀਵੀਰ ਸੀਈਈ ਨਤੀਜੇ ਦਿਖਾ ਰਿਹਾ ਹੈ।
ਇਸ ਤੋਂ ਬਾਅਦ ਤੁਹਾਡੇ ਸਾਹਮਣੇ ਨਤੀਜਾ ਨਜ਼ਰ ਆ ਜਾਵੇਗਾ
ਤੁਸੀਂ ਜਿਸ ਦਾ ਨਤੀਜਾ ਦੇਖਣਾ ਹੈ, ਉਸ ਦੀ ਪੀਡੀਐਫ ਡਾਊਨਲੋਡ ਕਰ ਸਕਦੇ ਹੋ
ਇੱਥੇ ਆਪਣਾ ਰੋਲ ਨੰਬਰ ਚੈੱਕ ਕਰੋ, ਦੇਖੋ ਚੋਣ ਹੋਈ ਹੈ ਜਾਂ ਨਹੀਂ।
ਇਹ ਵੀ ਪੜ੍ਹੋ: Weather Update: ਪੰਜਾਬ 'ਚ ਅਗਲੇ ਦੋ ਦਿਨ ਅਸਮਾਨ ਤੋਂ ਵਰ੍ਹੇਗੀ ਅੱਗ, 9 ਜ਼ਿਲ੍ਹਿਆਂ ਲਈ ਰੈੱਡ ਅਲਰਟ
ਇੰਨੀ ਤਰੀਕਾਂ ਨੂੰ ਹੋਈ ਸੀ ਪ੍ਰੀਖਿਆ
ਇਹ ਨਤੀਜੇ ARO ਅਲਵਰ, ਕੋਟਾ, ਜੋਧਪੁਰ, ਝੁੰਝਨੂ ਅਤੇ RO HQ ਜੈਪੁਰ ਵਰਗੇ ਕਈ ਜ਼ਿਲ੍ਹਿਆਂ ਲਈ ਜਾਰੀ ਕੀਤੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਲਈ ਪ੍ਰੀਖਿਆ 22 ਅਪ੍ਰੈਲ ਤੋਂ 3 ਮਈ ਦਰਮਿਆਨ ਕਈ ਸ਼ਿਫਟਾਂ 'ਚ ਕਰਵਾਈ ਗਈ ਸੀ, ਜਿਸ 'ਚ ਵੱਡੀ ਗਿਣਤੀ 'ਚ ਉਮੀਦਵਾਰਾਂ ਨੇ ਹਿੱਸਾ ਲਿਆ ਸੀ। ਅਗਨੀਵੀਰ ਦੀਆਂ ਅਸਾਮੀਆਂ ਇਸ ਭਰਤੀ ਪ੍ਰਕਿਰਿਆ ਰਾਹੀਂ ਭਰੀਆਂ ਜਾਣਗੀਆਂ। ਇਨ੍ਹਾਂ ਅਸਾਮੀਆਂ ਲਈ 13 ਫਰਵਰੀ ਤੋਂ 22 ਮਾਰਚ ਦਰਮਿਆਨ ਅਰਜ਼ੀਆਂ ਮੰਗੀਆਂ ਗਈਆਂ ਸਨ। ਇਸ ਤੋਂ ਬਾਅਦ ਕੰਪਿਊਟਰ ਆਧਾਰਿਤ ਟੈਸਟ ਕਰਵਾਇਆ ਗਿਆ, ਜਿਸ ਦੇ ਨਤੀਜੇ ਹੁਣ ਜਾਰੀ ਕਰ ਦਿੱਤੇ ਗਏ ਹਨ। ਬਾਕੀ ਰਾਜਾਂ ਦੇ ਨਤੀਜੇ ਵੀ ਜਲਦੀ ਹੀ ਜਾਰੀ ਕੀਤੇ ਜਾਣਗੇ।
ਹੁਣ ਅਗਲੇ ਪੜਾਅ ਦੀ ਵਾਰੀ
ਇਸ ਪ੍ਰੀਖਿਆ ਵਿੱਚ ਚੁਣੇ ਗਏ ਉਮੀਦਵਾਰਾਂ ਨੂੰ ਹੁਣ ਪ੍ਰੀਖਿਆ ਦੇ ਅਗਲੇ ਪੜਾਵਾਂ ਲਈ ਹਾਜ਼ਰ ਹੋਣਾ ਪਵੇਗਾ। ਇਹ ਪਹਿਲਾ ਪੜਾਅ ਸੀ ਜਿਸ ਨੂੰ ਪਾਰ ਕਰਕੇ ਹੀ ਉਹ ਅੱਗੇ ਵਧ ਸਕਦੇ ਹਨ। ਭਰਤੀ ਪ੍ਰਕਿਰਿਆ ਦੇ ਕਈ ਹੋਰ ਹਿੱਸੇ ਹਨ। ਇਸ ਵਿੱਚ ਮੂਲ ਰੂਪ ਵਿੱਚ ਫਿਜ਼ੀਕਲ ਫਿਟਨੈਸ ਟੈਸਟ ਦੇਣਾ ਹੋਵੇਗਾ। ਜਿਵੇਂ ਕਿ ਦੌੜ ਲਾਉਣਾ ਅਤੇ ਸਮੇਂ ਸਿਰ ਇਸ ਨੂੰ ਪੂਰਾ ਕਰਨਾ ਅਤੇ ਹਾਈ ਜੰਪ ਕਰਨਾ।
ਇਹ ਵੀ ਪੜ੍ਹੋ: Agniveer Update: ਅਗਨੀਵੀਰ ਯੋਜਨਾਂ 'ਤੇ ਨੌਜਵਾਨਾਂ ਨੂੰ ਸਭ ਤੋਂ ਵੱਡੀ ਰਾਹਤ, ਕੇਂਦਰ ਸਰਕਾਰ ਨੇ ਬਦਲ ਦਿੱਤੇ ਆਹ ਨਿਯਮ
Education Loan Information:
Calculate Education Loan EMI