(Source: ECI/ABP News/ABP Majha)
Indian Army Recruitment 2021: ਅਫ਼ਸਰਾਂ ਦੀਆਂ ਅਸਾਮੀਆਂ ਲਈ ਨੋਟੀਫਿਕੇਸ਼ਨ, ਤਨਖਾਹ ਹੋਵੇਗੀ 2 ਲੱਖ ਤੱਕ
ਭਾਰਤੀ ਫੌਜ ਵਿੱਚ ਅਫਸਰ ਬਣਨ ਦਾ ਸੁਨਹਿਰੀ ਮੌਕਾ ਮਿਲ ਰਿਹਾ ਹੈ, ਜਿਸ ਲਈ ਜਲਦੀ ਅਰਜ਼ੀ ਦਿਓ। ਨਾਲ ਹੀ ਉਮੀਦਵਾਰ ਇਨ੍ਹਾਂ ਸਾਰੀਆਂ ਮਹੱਤਵਪੂਰਨ ਚੀਜ਼ਾਂ ਨੂੰ ਧਿਆਨ ਨਾਲ ਪੜ੍ਹਨ ਤੋਂ ਬਾਅਦ ਹੀ ਅਰਜ਼ੀ ਦੇਣ।
ਨਵੀਂ ਦਿੱਲੀ: ਭਾਰਤੀ ਫੌਜ ਵਿੱਚ ਅਧਿਕਾਰੀ ਬਣਨ ਦਾ ਸੁਨਹਿਰੀ ਮੌਕਾ ਹੈ। ਇਸ ਲਈ ਇੰਡੀਅਨ ਆਰਮੀ ਰਿਕਰੂਟਮੈਂਟ 2021 (Indian Army Recruitment 2021) ਭਾਰਤੀ ਫੌਜ ਨੇ ਟੈਰੀਟੋਰੀਅਲ ਆਰਮੀ ਅਧੀਨ ਅਧਿਕਾਰੀਆਂ ਦੇ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦਿਲਚਸਪੀ ਰੱਖਣ ਵਾਲੇ ਤੇ ਯੋਗ ਉਮੀਦਵਾਰ ਜੋ ਇਨ੍ਹਾਂ ਅਹੁਦਿਆਂ (Indian Army 2021) ਲਈ ਅਰਜ਼ੀ ਦੇਣਾ ਚਾਹੁੰਦੇ ਹਨ, ਉਹ ਭਾਰਤੀ ਫੌਜ ਦੀ ਅਧਿਕਾਰਤ ਵੈੱਬਸਾਈਟ jointerritorialarmy.gov.in 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।
ਇਨ੍ਹਾਂ ਅਹੁਦਿਆਂ ਲਈ ਅਰਜ਼ੀ ਦੇਣ ਦੀ ਆਖ਼ਰੀ ਤਰੀਕ 19 ਅਗਸਤ 2021 ਹੈ। ਇਸ ਤੋਂ ਇਲਾਵਾ, ਉਮੀਦਵਾਰ ਇਸ ਲਿੰਕ https://www.jointerritorialarmy.gov.in/join-as-anofficer 'ਤੇ ਕਲਿਕ ਕਰਕੇ ਇਨ੍ਹਾਂ ਅਸਾਮੀਆਂ (ਭਾਰਤੀ ਫੌਜ ਭਰਤੀ 2021) ਲਈ ਸਿੱਧਾ ਅਰਜ਼ੀ ਦੇ ਸਕਦੇ ਹਨ। ਨਾਲ ਹੀ, ਇਸ ਲਿੰਕ ਰਾਹੀਂ http://www.jointerritorialarmy.gov.in/uploads/pdf/Advt-of-PIB-2021pdf-b6811ba8cbdb0ce3f7fc346cc86cedc9.pdf, ਤੁਸੀਂ ਅਧਿਕਾਰਤ ਨੋਟੀਫਿਕੇਸ਼ਨ ਵੀ ਦੇਖ ਸਕਦੇ ਹੋ।
ਭਾਰਤੀ ਫੌਜ ਦੀ ਭਰਤੀ 2021 ਲਈ ਮਹੱਤਵਪੂਰਨ ਤਾਰੀਖਾਂ
ਆਨਲਾਈਨ ਅਰਜ਼ੀ ਦੇਣ ਦੀ ਸ਼ੁਰੂਆਤੀ ਤਾਰੀਖ: 20 ਜੁਲਾਈ 2021
ਆਨਲਾਈਨ ਅਰਜ਼ੀ ਦੇਣ ਦੀ ਆਖਰੀ ਤਾਰੀਖ: 19 ਜੁਲਾਈ 2021
ਪ੍ਰੀਖਿਆ ਦੀ ਮਿਤੀ: 26 ਸਤੰਬਰ 2021
ਭਾਰਤੀ ਫੌਜ ਭਰਤੀ 2021 ਲਈ ਖਾਲੀ ਅਸਾਮੀਆਂ ਦਾ ਵੇਰਵਾ
ਟੈਰੀਟੋਰੀਅਲ ਆਰਮੀ ਅਫਸਰ
ਭਾਰਤੀ ਫੌਜ ਭਰਤੀ 2021 ਲਈ ਯੋਗਤਾ ਮਾਪਦੰਡ: ਉਮੀਦਵਾਰ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਟ ਹੋਣੇ ਚਾਹੀਦੇ ਹਨ।
ਭਾਰਤੀ ਫੌਜ ਦੀ ਭਰਤੀ 2021 ਲਈ ਉਮਰ ਦੀ ਹੱਦ: ਉਮੀਦਵਾਰਾਂ ਦੀ ਉਮਰ ਹੱਦ 18 ਤੋਂ 42 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
ਭਾਰਤੀ ਫੌਜ ਭਰਤੀ 2021 ਲਈ ਅਰਜ਼ੀ ਫੀਸ: ਉਮੀਦਵਾਰਾਂ ਨੂੰ 200/- ਰੁਪਏ ਅਦਾ ਕਰਨੇ ਪੈਣਗੇ।
ਭਾਰਤੀ ਫੌਜ ਦੀ ਭਰਤੀ 2021 ਲਈ ਤਨਖਾਹ
ਲੈਫਟੀਨੈਂਟ- Level10- 56,100- 1,77,500 15500/-
ਕੈਪਟਨ- Level10 A- 6,13,00- 1,93,900 15500/-
ਮੈਜਰ- Level 11- 6,94,00- 2,07,200 15500/-
ਲੈਫਟੀਨੈਂਟ ਕਰਨਲ- Level- 12A- 1,21,200- 2,12400 15500/-
ਕਰਨਲ- Level 13- 1,30,600- 2,15,900 15500/-
ਬ੍ਰਿਗੇਡੀਅਰ Level13 A-1,39,600-2,17,600 15500/-
ਭਾਰਤੀ ਫੌਜ ਦੀ ਭਰਤੀ 2021 ਲਈ ਚੋਣ ਪ੍ਰਕਿਰਿਆ
ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਨੂੰ ਸਬੰਧਤ ਟੈਰੀਟੋਰੀਅਲ ਆਰਮੀ ਗਰੁੱਪ ਹੈੱਡਕੁਆਰਟਰਾਂ ਦੁਆਰਾ ਮੁੱਢਲੀ ਇੰਟਰਵਿਊ ਬੋਰਡ (ਪੀਆਈਬੀ) ਰਾਹੀਂ ਸਕ੍ਰੀਨਿੰਗ (ਇੰਟਰਵਿਊ ਤੋਂ ਬਾਅਦ ਲਿਖਤੀ ਪ੍ਰੀਖਿਆ) ਲਈ ਬੁਲਾਇਆ ਜਾਵੇਗਾ। ਅੰਤਿਮ ਚੋਣ ਸੇਵਾਵਾਂ ਚੋਣ ਬੋਰਡ (ਐਸਐਸਬੀ) ਤੇ ਮੈਡੀਕਲ ਬੋਰਡ ਵਿੱਚ ਲਏ ਗਏ ਟੈਸਟਾਂ ਦੇ ਅਧਾਰ ਤੇ ਹੋਵੇਗੀ।
ਇਹ ਵੀ ਪੜ੍ਹੋ: Google to End Support: 27 ਸਤੰਬਰ ਤੋਂ ਸਮਾਰਟਫ਼ੋਨਾਂ 'ਚ ਕੰਮ ਨਹੀਂ ਕਰਨਗੇ ਗੂਗਲ ਦੇ ਇਹ ਐਪ, ਜਾਣੋ ਕਾਰਨ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI