ਭਾਰਤੀ ਜਲ ਸੈਨਾ 'ਚ 12ਵੀਂ ਜਮਾਤ ਪਾਸ ਲਈ ਨੌਕਰੀਆਂ, ਇੰਝ ਕਰੋ ਅਪਲਾਈ
ਭਾਰਤੀ ਜਲ ਸੈਨਾ ਨੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਲਈ ਕੈਡੇਟ ਐਂਟਰੀ ਸਕੀਮ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਲਈ ਬਿਨੈ ਕਰਨ ਦੀ ਪ੍ਰਕਿਰਿਆ 29 ਨਵੰਬਰ ਤੋਂ ਸ਼ੁਰੂ ਹੋਵੇਗੀ। ਕੁਆਰੇ ਉਮੀਦਵਾਰ ਚਾਰ ਸਾਲਾ ਡਿਗਰੀ ਕੋਰਸ ਲਈ ਇੰਡੀਅਨ ਨੇਵੀ ਦੀ ਕੇਰਲਾ ਸ਼ਾਖਾ ਦੇ ਅਜ਼ੀਮਲਾ ਵਿੱਚ ਸ਼ਾਮਲ ਹੋਣ ਲਈ ਆਪਣੀ ਅਰਜ਼ੀ ਦਾਖਲ ਕਰ ਸਕਦੇ ਹਨ।
ਨਵੀਂ ਦਿੱਲੀ: ਭਾਰਤੀ ਜਲ ਸੈਨਾ ਨੇ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਲਈ ਕੈਡੇਟ ਐਂਟਰੀ ਸਕੀਮ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਲਈ ਬਿਨੈ ਕਰਨ ਦੀ ਪ੍ਰਕਿਰਿਆ 29 ਨਵੰਬਰ ਤੋਂ ਸ਼ੁਰੂ ਹੋਵੇਗੀ। ਕੁਆਰੇ ਉਮੀਦਵਾਰ ਚਾਰ ਸਾਲਾ ਡਿਗਰੀ ਕੋਰਸ ਲਈ ਇੰਡੀਅਨ ਨੇਵੀ ਦੀ ਕੇਰਲਾ ਸ਼ਾਖਾ ਦੇ ਅਜ਼ੀਮਲਾ ਵਿੱਚ ਸ਼ਾਮਲ ਹੋਣ ਲਈ ਆਪਣੀ ਅਰਜ਼ੀ ਦਾਖਲ ਕਰ ਸਕਦੇ ਹਨ।
ਖਾਲੀ ਅਸਾਮੀਆਂ ਦੀ ਕੁੱਲ ਗਿਣਤੀ 37 ਹੈ। ਇੰਡੀਅਨ ਨੇਵੀ ਨੇ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਜਿਹੜੇ ਉਮੀਦਵਾਰ ਜੇਈਈ (ਮੇਨਜ਼)-2019 ਦੀ ਪ੍ਰੀਖਿਆ ਲਈ ਬੈਠੇ ਸੀ ਤੇ ਸਫਲ ਹੋਏ, ਸੇਵਾ ਚੋਣ ਬੋਰਡ ਦੁਆਰਾ ਸਿਰਫ ਉਨ੍ਹਾਂ ਉਮੀਦਵਾਰਾਂ ਦੀ ਚੋਣ ਕੀਤੀ ਜਾਏਗੀ। ਇਸ ਦੇ ਲਈ ਫਰਵਰੀ ਤੋਂ ਅਪ੍ਰੈਲ 2020 ਤੱਕ ਬੈਂਗਲੁਰੂ, ਭੋਪਾਲ, ਕੋਇੰਬਟੂਰ, ਵਿਸ਼ਾਖਾਪਟਨਮ ਤੇ ਕੋਲਕਾਤਾ ਵਿੱਚ ਇੰਟਰਵਿਊਜ਼ ਲਈਆਂ ਜਾਣਗੀਆਂ।
ਇੰਟਰਵਿਊ ਦੋ ਗੇੜਾਂ ਦਾ ਹੋਵੇਗਾ। ਪਹਿਲਾ ਗੇੜ ਪਿਕਚਰ ਪਰਸੈਪਸ਼ਨ ਟੈਸਟ, ਇੰਟੈਲੀਜੈਂਸ ਟੈਸਟ ਤੇ ਗਰੁੱਪ ਡਿਸਕਸ਼ਨ ਦਾ ਹੋਵੇਗਾ। ਇਸਦੇ ਨਾਲ ਹੀ, ਦੂਜੇ ਗੇੜ ਵਿੱਚ ਇੱਕ ਮਨੋਵਿਗਿਆਨਕ ਟੈਸਟ, ਗਰੁੱਪ ਡਿਸਕਸ਼ਨ ਤੇ ਇੰਟਰਵਿਊ ਸ਼ਾਮਲ ਹੋਵੇਗੀ।
ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਚੁਣੇ ਗਏ ਉਮੀਦਵਾਰਾਂ ਨੂੰ ਨੇਵੀ ਦੀਆਂ ਲੋੜਾਂ ਅਨੁਸਾਰ ਲਾਗੂ ਕੀਤੇ ਇਲੈਕਟ੍ਰਾਨਿਕਸ ਤੇ ਕਮਿਊਨੀਕੇਸ਼ਨ ਇੰਜਨੀਅਰਿੰਗ, ਮਕੈਨੀਕਲ ਇੰਜਨੀਅਰਿੰਗ ਜਾਂ ਇਲੈਕਟ੍ਰਾਨਿਕਸ ਤੇ ਕਮਿਊਨੀਕੇਸ਼ਨ ਇੰਜਨੀਅਰਿੰਗ ਵਿੱਚ ਚਾਰ ਸਾਲਾਂ ਦੇ ਬੀਟੈਕ ਕੋਰਸ ਲਈ ਕੈਡਿਟ ਵਜੋਂ ਸ਼ਾਮਲ ਕੀਤਾ ਜਾਵੇਗਾ। ਕੋਰਸ ਪੂਰਾ ਹੋਣ 'ਤੇ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਤੋਂ ਬੀ.ਟੈਕ ਦੀ ਡਿਗਰੀ ਦਿੱਤੀ ਜਾਵੇਗੀ।
ਜਿਨ੍ਹਾਂ ਉਮੀਦਵਾਰਾਂ ਨੇ 12 ਪ੍ਰੀਖਿਆਵਾਂ ਵਿੱਚ ਭੌਤਿਕ ਵਿਗਿਆਨ, ਕੈਮਿਸਟਰੀ ਤੇ ਗਣਿਤ ਵਿਸ਼ੇ ਵਿੱਚ 70 ਫੀਸਦੀ ਜਾਂ ਇਸ ਤੋਂ ਵੱਧ ਅੰਕ ਲਏ ਹਨ ਤੇ ਨਾਲ ਹੀ, ਜੋ 02 ਜਨਵਰੀ 2001 ਤੋਂ 01 ਜੁਲਾਈ 2003 ਦੇ ਵਿਚਕਾਰ ਪੈਦਾ ਹੋਏ ਹਨ, ਸਿਰਫ ਉਹੀ ਉਮੀਦਵਾਰ ਇਸ ਲਈ ਅਪਲਾਈ ਕਰ ਸਕਦੇ ਹਨ। ਬਿਨੈਕਾਰਾਂ ਕੋਲ ਅੰਗਰੇਜ਼ੀ ਵਿਸ਼ੇ ਵਿੱਚ ਘੱਟੋ-ਘੱਟ 50 ਫੀਸਦੀ ਅੰਕ ਹੋਣੇ ਚਾਹੀਦੇ ਹਨ।
Education Loan Information:
Calculate Education Loan EMI