Indian Railway Recruitment 2024: ਭਾਰਤੀ ਰੇਲਵੇ 'ਚ ਇਨ੍ਹਾਂ ਅਹੁਦਿਆਂ 'ਤੇ ਨਿਕਲੀਆਂ ਬੰਪਰ ਭਰਤੀਆਂ, ਇਦਾਂ ਕਰੋ ਅਪਲਾਈ
RRB Bharti 2024: ਭਾਰਤੀ ਰੇਲਵੇ 'ਚ 9 ਹਜ਼ਾਰ ਤੋਂ ਵੱਧ ਅਸਾਮੀਆਂ ਲਈ ਅਪਲਾਈ ਕਰਨ ਦੀ ਅੱਜ ਆਖਰੀ ਤਰੀਕ ਹੈ। ਜੇਕਰ ਤੁਸੀਂ ਅਜੇ ਤੱਕ ਅਪਲਾਈ ਨਹੀਂ ਕੀਤਾ ਹੈ, ਤਾਂ ਹੁਣੇ ਅਪਲਾਈ ਕਰੋ, ਤੁਹਾਨੂੰ ਦੁਬਾਰਾ ਮੌਕਾ ਨਹੀਂ ਮਿਲੇਗਾ। ਇੱਥੇ ਜਾਣੋ ਪੂਰੀ ਡਿਟੇਲ
RRB Technician Recruitment 2024 Registration Last Date: ਭਾਰਤੀ ਰੇਲਵੇ ਵਿੱਚ ਨੌਕਰੀ ਲੈਣ ਦਾ ਵਧੀਆ ਮੌਕਾ ਹੈ। ਇੱਥੇ ਬੰਪਰ ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਪਰ ਅਸੀਂ ਤੁਹਾਨੂੰ ਖਾਸ ਗੱਲ ਦੱਸ ਦਿੰਦੇ ਹਾਂ ਕਿ ਇਨ੍ਹਾਂ ਅਹੁਦਿਆਂ 'ਤੇ ਅਪਲਾਈ ਕਰਨ ਦਾ ਅੱਜ ਆਖਰੀ ਮੌਕਾ ਹੈ। ਜਿਹੜੇ ਰੇਲਵੇ ਵਿੱਚ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਹ ਦੇਰ ਨਾ ਕਰਨ, ਅੱਜ ਹੀ ਅਪਲਾਈ ਕਰ ਦੇਣ।
ਅੱਜ ਤੋਂ ਬਾਅਦ ਤੁਹਾਨੂੰ ਇਹ ਮੌਕਾ ਨਹੀਂ ਮਿਲੇਗਾ। ਇੱਥੇ ਅਸੀਂ ਤੁਹਾਨੂੰ ਭਰਤੀ ਨਾਲ ਜੁੜੀਆਂ ਕੁਝ ਮਹੱਤਵਪੂਰਣ ਜਾਣਕਾਰੀ ਸਾਂਝੀ ਕਰ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਅਰਜ਼ੀ ਦੇ ਸਕਦੇ ਹੋ। ਹੇਠਾਂ ਪੜ੍ਹੋ ਪੂਰੀ ਜਾਣਕਾਰੀ
ਇਹ ਵੀ ਪੜ੍ਹੋ: Mahalaxmi Scheme: ਔਰਤਾਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ! ਜਾਣੋ ਕੀ ਹੈ 'ਮਹਾਲਕਸ਼ਮੀ ਸਕੀਮ'
- ਰੇਲਵੇ ਭਰਤੀ ਬੋਰਡ ਦੀ ਇਸ ਭਰਤੀ ਪ੍ਰਕਿਰਿਆ ਰਾਹੀਂ ਕੁੱਲ 9000 ਅਸਾਮੀਆਂ 'ਤੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ।
- 9 ਮਾਰਚ ਤੋਂ ਅਰਜ਼ੀਆਂ ਸਵੀਕਾਰ ਕੀਤੀਆਂ ਜਾ ਰਹੀਆਂ ਹਨ ਅਤੇ ਅੱਜ ਅਪਲਾਈ ਕਰਨ ਦੀ ਆਖਰੀ ਤਰੀਕ ਹੈ।
- ਖਾਲੀ ਅਸਾਮੀਆਂ ਦੇ ਵੇਰਵਿਆਂ ਦੀ ਗੱਲ ਕਰੀਏ ਤਾਂ ਇਨ੍ਹਾਂ 9 ਹਜ਼ਾਰ ਅਸਾਮੀਆਂ ਵਿੱਚੋਂ, 1100 ਅਸਾਮੀਆਂ ਟੈਕਨੀਸ਼ੀਅਨ ਗ੍ਰੇਡ I ਸਿਗਨਲ ਦੀਆਂ ਹਨ ਅਤੇ 7900 ਅਸਾਮੀਆਂ ਟੈਕਨੀਸ਼ੀਅਨ ਗ੍ਰੇਡ III ਸਿਗਨਲ ਦੀਆਂ ਹਨ।
- ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਸਿਰਫ਼ ਆਨਲਾਈਨ ਹੀ ਦਿੱਤੀਆਂ ਜਾ ਸਕਦੀਆਂ ਹਨ। ਇਸ ਕੰਮ ਲਈ ਤੁਹਾਨੂੰ ਇਸ ਵੈੱਬਸਾਈਟ - recruitmentrrb.in 'ਤੇ ਜਾਣਾ ਹੋਵੇਗਾ। ਇੱਥੋਂ ਤੁਸੀਂ ਇਨ੍ਹਾਂ ਅਸਾਮੀਆਂ ਦੀ ਡਿਟੇਲ ਵੀ ਜਾਣ ਸਕਦੇ ਹੋ ਅਤੇ ਅਪਲਾਈ ਵੀ ਕਰ ਸਕਦੇ ਹੋ।
- ਅਪਲਾਈ ਕਰਨ ਲਈ, ਇਹ ਜ਼ਰੂਰੀ ਹੈ ਕਿ ਉਮੀਦਵਾਰ ਨੇ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ ਮੈਟ੍ਰਿਕ, SSLC ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਵੇ। ਇਸ ਤੋਂ ਇਲਾਵਾ, ਉਸ ਕੋਲ ਸਬੰਧਤ ਖੇਤਰ ਵਿੱਚ ਆਈਟੀਆਈ ਸਰਟੀਫਿਕੇਟ ਵੀ ਹੋਣਾ ਚਾਹੀਦਾ ਹੈ।
- ਗ੍ਰੇਡ ਵਨ ਸਿਗਨਲ ਟੈਕਨੀਸ਼ੀਅਨ ਪੋਸਟ ਲਈ ਉਮਰ ਸੀਮਾ 18 ਤੋਂ 36 ਸਾਲ ਹੈ। ਗ੍ਰੇਡ III ਟੈਕਨੀਸ਼ੀਅਨ ਪੋਸਟ ਲਈ ਉਮਰ ਸੀਮਾ 18 ਤੋਂ 33 ਸਾਲ ਹੈ।
- ਅਪਲਾਈ ਕਰਨ ਦੀ ਫੀਸ 500 ਰੁਪਏ ਹੈ। ਰਾਖਵੀਂ ਸ਼੍ਰੇਣੀ, ਮਹਿਲਾ ਉਮੀਦਵਾਰਾਂ ਅਤੇ ਪੀਐਚ ਸ਼੍ਰੇਣੀ ਦੇ ਉਮੀਦਵਾਰਾਂ ਨੂੰ 250 ਰੁਪਏ ਫੀਸ ਅਦਾ ਕਰਨੀ ਪਵੇਗੀ।
- ਚੋਣ ਪ੍ਰੀਖਿਆ ਰਾਹੀਂ ਹੋਵੇਗੀ। ਚੋਣ ਲਈ ਉਮੀਦਵਾਰਾਂ ਨੂੰ ਸੀਬੀਟੀ ਇੱਕ ਅਤੇ ਸੀਬੀਟੀ ਟੂ ਪਾਸ ਕਰਨਾ ਹੋਵੇਗਾ।
- ਅੱਪਡੇਟ ਲਈ ਸਮੇਂ-ਸਮੇਂ 'ਤੇ ਉਪਰੋਕਤ ਵੈੱਬਸਾਈਟ ਦੀ ਜਾਂਚ ਕਰਦੇ ਰਹੋ।
ਇਹ ਵੀ ਪੜ੍ਹੋ: IGI Airport Threat: ਦਿੱਲੀ ਏਅਰਪੋਰਟ ਨੂੰ ਪਰਮਾਣੂ ਬੰਬ ਨਾਲ ਉਡਾਉਣ ਦੀ ਧਮਕੀ! ਮੱਚੀ ਖਲਬਲੀ, ਸੁਰੱਖਿਆ ਏਜੰਸੀਆਂ ਅਲਰਟ
Education Loan Information:
Calculate Education Loan EMI