Asia ਯੂਨੀਵਰਸਿਟੀ ਰੈਂਕਿੰਗ 'ਚ ਜਾਮੀਆ ਮਿਲੀਆ ਇਸਲਾਮੀਆ ਨੂੰ ਮਿਲਿਆ 180ਵਾਂ ਰੈਂਕ
ਹਾਲਾਂਕਿ ਕੋਈ ਵੀ ਭਾਰਤੀ ਯੂਨੀਵਰਸਿਟੀ ਟਾਪ-30 ਸੂਚੀ 'ਚ ਜਗ੍ਹਾ ਨਹੀਂ ਬਣਾ ਸਕੀ ਹੈ, ਪਰ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (IISc) ਨੂੰ ਮਹਾਂਦੀਪਾਂ ਦੀ ਸੂਚੀ 'ਚ 37ਵਾਂ ਸਥਾਨ ਮਿਲਿਆ ਹੈ। ਰੈਂਕਿੰਗ ਮੁਤਾਬਕ IISc ਬੰਗਲੁਰੂ ਭਾਰਤ ਦੀ ਟਾਪ ਯੂਨੀਵਰਸਿਟੀ ਹੈ।
ਨਵੀਂ ਦਿੱਲੀ: ਜਾਮੀਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਨੂੰ ਟਾਈਮਜ਼ ਹਾਇਰ ਐਜੂਕੇਸ਼ਨ ਏਸ਼ੀਆ ਯੂਨੀਵਰਸਿਟੀ ਰੈਂਕਿੰਗਜ਼-2021 'ਚ 180ਵਾਂ ਸਥਾਨ ਮਿਲਿਆ ਹੈ। ਇਸ ਦਾ ਐਲਾਨ 2 ਜੂਨ ਨੂੰ ਕੀਤਾ ਗਿਆ ਸੀ। ਦੱਸ ਦੇਈਏ ਕਿ ਪਿਛਲੇ ਸਾਲ ਯੂਨੀਵਰਸਿਟੀ ਨੇ 198ਵਾਂ ਰੈਂਕ ਹਾਸਲ ਕੀਤਾ ਸੀ। ਇਸ ਦੇ ਨਾਲ ਹੀ ਇਸ ਸਾਲ ਜਾਮੀਆ ਨੇ ਆਪਣੀ ਰੈਂਕਿੰਗ 'ਚ 18 ਅੰਕਾਂ ਦਾ ਸੁਧਾਰ ਕੀਤਾ ਹੈ।
ਉਪ ਕੁਲਪਤੀ ਨੇ ਉਪਲੱਬਧੀ ਲਈ ਸਹਿਯੋਗੀਆਂ ਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ
ਉਪ ਕੁਲਪਤੀ ਪ੍ਰੋਫ਼ੈਸਰ ਨਜ਼ਮਾ ਅਖ਼ਤਰ ਨੇ ਇਸ ਉਪਲੱਬਧੀ ਲਈ ਸਾਥੀਆਂ ਤੇ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ, "ਇਹ ਯੂਨੀਵਰਸਿਟੀ ਲਈ ਬਹੁਤ ਮਾਣ ਤੇ ਸੰਤੁਸ਼ਟੀ ਵਾਲੀ ਗੱਲ ਹੈ। ਇਹ ਅਧਿਆਪਕਾਂ ਤੇ ਹੋਰ ਸਟਾਫ਼ ਦੀ ਸਖ਼ਤ ਮਿਹਨਤ ਨੂੰ ਦਰਸਾਉਂਦਾ ਹੈ, ਜਿਸ ਨੂੰ ਕੌਮਾਂਤਰੀ ਪੱਧਰ 'ਤੇ ਪਛਾਣ ਮਿਲ ਰਹੀ ਹੈ। ਜਾਮੀਆ ਆਉਣ ਵਾਲੇ ਸਾਲਾਂ 'ਚ ਆਪਣੀ ਰੈਂਕਿੰਗ 'ਚ ਸੁਧਾਰ ਲਿਆਉਣ ਲਈ ਆਪਣੀ ਕੋਸ਼ਿਸ਼ ਲਗਾਤਾਰ ਜਾਰੀ ਰੱਖੇਗੀ।"
ਓਵਰ ਆਲ ਰੈਂਕਿੰਗ 'ਚ ਚੀਨ ਦੀ ਸਿੰਘੁਆ ਯੂਨੀਵਰਸਿਟੀ ਟਾਪ 'ਤੇ
ਦੱਸ ਦੇਈਏ ਕਿ 13 ਪਰਫ਼ਾਰਮੈਂਸ ਇੰਡੀਕੇਟਰਸ ਤੇ ਪੈਰਾਮੀਟਰਸ ਤਹਿਤ ਪੂਰੇ ਮਹਾਂਦੀਪ 'ਚ 551 ਯੂਨੀਵਰਸਿਟੀਆਂ ਦੀ ਪਰਫ਼ਾਰਮੈਂਸ ਦਾ ਮੁਲਾਂਕਣ ਕੀਤਾ ਗਿਆ ਹੈ। ਓਵਰ ਆਲ ਰੈਂਕਿੰਗ 'ਚ ਚੀਨ ਦੀ ਸਿੰਘੁਆ ਯੂਨੀਵਰਸਿਟੀ ਨੂੰ ਏਸ਼ੀਆ 'ਚ ਸਰਬੋਤਮ ਯੂਨੀਵਰਸਿਟੀ ਵਜੋਂ ਦਰਜਾ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪੇਕਿੰਗ ਯੂਨੀਵਰਸਿਟੀ, ਚੀਨ ਤੇ ਸਿੰਗਾਪੁਰ ਦੀ ਨੈਸ਼ਨਲ ਯੂਨੀਵਰਸਿਟੀ ਦੂਜੇ ਤੇ ਤੀਜੇ ਨੰਬਰ 'ਤੇ ਹਨ।
IISc ਬੰਗਲੁਰੂ ਬਣੀ ਭਾਰਤ ਦੀ ਟਾਪ ਯੂਨੀਵਰਸਿਟੀ
ਹਾਲਾਂਕਿ ਕੋਈ ਵੀ ਭਾਰਤੀ ਯੂਨੀਵਰਸਿਟੀ ਟਾਪ-30 ਸੂਚੀ 'ਚ ਜਗ੍ਹਾ ਨਹੀਂ ਬਣਾ ਸਕੀ ਹੈ, ਪਰ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ (IISc) ਨੂੰ ਮਹਾਂਦੀਪਾਂ ਦੀ ਸੂਚੀ 'ਚ 37ਵਾਂ ਸਥਾਨ ਮਿਲਿਆ ਹੈ। ਰੈਂਕਿੰਗ ਮੁਤਾਬਕ IISc ਬੰਗਲੁਰੂ ਭਾਰਤ ਦੀ ਟਾਪ ਯੂਨੀਵਰਸਿਟੀ ਹੈ।
ਇਨ੍ਹਾਂ ਮਾਪਦੰਡਾਂ 'ਤੇ ਯੂਨੀਵਰਸਿਟੀਆਂ ਨੂੰ ਮਿਲੀ ਰੈਂਕਿੰਗ
ਯੂਨੀਵਰਸਟੀਆਂ ਨੂੰ ਟੀਚਿੰਗ, ਰਿਸਰਚ, ਨਾਲੇਜ ਟਰਾਂਸਫ਼ਰ ਤੇ ਇੰਟਰਨੈਸ਼ਨਲ ਆਊਟਲੁੱਕ ਜਿਵੇਂ ਕੋਰ ਏਰੀਆ 'ਚ ਜੱਜ ਕੀਤਾ ਗਿਆ ਸੀ। ਉੱਥੇ ਹੀ ਸੰਸਥਾਨ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਜਾਮੀਆ ਨੇ ਆਪਣੀ ਟੀਚਿੰਗ, ਸਾਈਟੇਸ਼ਨ ਤੇ ਇੰਡਸਟਰੀ ਇਨਕਮ ਲਈ ਵੱਧ ਤੋਂ ਵੱਧ ਅੰਕ ਹਾਸਲ ਕੀਤੇ ਹਨ।
ਇਹ ਵੀ ਪੜ੍ਹੋ: Monsoon: ਮੌਨਸੂਨ ਨੇ ਫੜਿਆ ਜ਼ੋਰ! ਕਈ ਸੂਬਿਆਂ 'ਚ ਬਾਰਸ਼, ਜਾਣੋ ਪੂਰੇ ਦੇਸ਼ ਦੇ ਮੌਸਮ ਦਾ ਹਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Education Loan Information:
Calculate Education Loan EMI