ਪੜਚੋਲ ਕਰੋ

Monsoon: ਮੌਨਸੂਨ ਨੇ ਫੜਿਆ ਜ਼ੋਰ! ਕਈ ਸੂਬਿਆਂ 'ਚ ਬਾਰਸ਼, ਜਾਣੋ ਪੂਰੇ ਦੇਸ਼ ਦੇ ਮੌਸਮ ਦਾ ਹਾਲ

Rain in Mumbai: ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਹਫ਼ਤੇ ਤਕ ਮੌਨਸੂਨ ਵੀ ਇੱਥੇ ਪਹੁੰਚ ਜਾਵੇਗਾ। ਮੌਸਮ ਵਿਭਾਗ ਅਨੁਸਾਰ ਬਿਹਾਰ 'ਚ ਪ੍ਰੀ-ਮਾਨਸੂਨ ਬਾਰਸ਼ ਹੋ ਰਹੀ ਹੈ। ਮਾਨਸੂਨ 12 ਜੂਨ ਤੋਂ ਬਾਅਦ ਇੱਥੇ ਪਹੁੰਚੇਗਾ। ਉੱਤਰ ਬਿਹਾਰ ਦੇ ਕਈ ਜ਼ਿਲ੍ਹਿਆਂ 'ਚ ਬੁੱਧਵਾਰ ਸਵੇਰ ਤੋਂ ਬਾਰਸ਼ ਪੈ ਰਹੀ ਹੈ।

ਮੁੰਬਈ: ਮੁੰਬਈ 'ਚ ਮੀਂਹ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਮਾਨਸੂਨ ਅੱਜ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਪਹੁੰਚ ਗਿਆ। ਸਵੇਰ ਤੋਂ ਹੀ ਇੱਥੇ ਮੀਂਹ ਪੈ ਰਿਹਾ ਹੈ। ਭਾਰਤ ਦੇ ਮੌਸਮ ਵਿਭਾਗ (ਆਈਐਮਡੀ) ਨੇ ਬੁੱਧਵਾਰ ਨੂੰ ਮੁੰਬਈ 'ਚ ਦੱਖਣ-ਪੱਛਮੀ ਮਾਨਸੂਨ ਦੀ ਸ਼ੁਰੂਆਤ ਹੋਣ ਦੀ ਭਵਿੱਖਬਾਣੀ ਕੀਤੀ ਸੀ।

ਖੇਤਰੀ ਮੌਸਮ ਵਿਭਾਗ ਦੇ ਡਾਇਰੈਕਟਰ ਸ਼ੁਭਾਂਗੀ ਭੂਟੇ ਨੇ ਦੱਸਿਆ ਕਿ ਮੁੰਬਈ ਸ਼ਹਿਰ 'ਚ ਮੰਗਲਵਾਰ ਸਵੇਰੇ ਮੀਂਹ ਪਿਆ, ਪਰ ਇਹ ਮੌਨਸੂਨ ਤੋਂ ਪਹਿਲਾਂ ਦੀ ਬਾਰਸ਼ ਸੀ। ਮਾਨਸੂਨ ਦੇ ਮੌਜੂਦਾ ਅਨੁਕੂਲ ਹਾਲਾਤ ਕਾਰਨ ਮੁੰਬਈ ਦੇ ਕਈ ਹਿੱਸਿਆਂ 'ਚ ਮੀਂਹ ਜਾਰੀ ਹੈ। ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਖਸਤਾ ਹਾਲ ਇਮਾਰਤਾਂ ਨੂੰ ਖਾਲੀ ਕਰਵਾਉਣ ਦੇ ਆਦੇਸ਼ ਦਿੱਤੇ ਹਨ।

ਇਸ ਦੇ ਨਾਲ ਹੀ ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਕਈ ਹਿੱਸਿਆਂ 'ਚ ਪ੍ਰੀ-ਮਾਨਸੂਨ ਬਾਰਸ਼ ਜਾਰੀ ਹੈ। ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ, ਇੰਦੌਰ, ਸ਼ਾਜਾਪੁਰ, ਮੰਦਸੌਰ, ਦੇਵਾਸ, ਸਾਗਰ ਤੇ ਜਬਲਪੁਰ 'ਚ ਬਾਰਸ਼ ਹੋ ਰਹੀ ਹੈ। ਪਿਛਲੇ ਚਾਰ-ਪੰਜ ਦਿਨਾਂ ਤੋਂ ਇੰਦੌਰ 'ਚ ਲਗਾਤਾਰ ਮੀਂਹ ਪੈ ਰਿਹਾ ਹੈ। ਮੀਂਹ ਕਾਰਨ ਸ਼ਹਿਰ ਦੇ ਨੀਵੇਂ ਇਲਾਕਿਆਂ 'ਚ ਪਾਣੀ ਭਰਨ ਵਾਲੀ ਸਥਿਤੀ ਬਣੀ ਹੋਈ ਹੈ। ਇਸ ਦੇ ਨਾਲ ਹੀ ਮੰਗਲਵਾਰ ਸ਼ਾਮ ਤੋਂ ਭੋਪਾਲ 'ਚ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ।

ਹਾਲਾਂਕਿ ਮੌਸਮ ਵਿਭਾਗ ਨੇ ਕਿਹਾ ਕਿ ਅਗਲੇ ਹਫ਼ਤੇ ਤਕ ਮੌਨਸੂਨ ਵੀ ਇੱਥੇ ਪਹੁੰਚ ਜਾਵੇਗਾ। ਮੌਸਮ ਵਿਭਾਗ ਅਨੁਸਾਰ ਬਿਹਾਰ 'ਚ ਪ੍ਰੀ-ਮਾਨਸੂਨ ਬਾਰਸ਼ ਹੋ ਰਹੀ ਹੈ। ਮਾਨਸੂਨ 12 ਜੂਨ ਤੋਂ ਬਾਅਦ ਇੱਥੇ ਪਹੁੰਚੇਗਾ। ਉੱਤਰ ਬਿਹਾਰ ਦੇ ਕਈ ਜ਼ਿਲ੍ਹਿਆਂ 'ਚ ਬੁੱਧਵਾਰ ਸਵੇਰ ਤੋਂ ਬਾਰਸ਼ ਪੈ ਰਹੀ ਹੈ। ਇਸ ਦੇ ਨਾਲ ਹੀ ਝਾਰਖੰਡ ਦੇ ਧਨਬਾਦ ਵਿੱਚ ਵੀ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਨੇ 13 ਸੂਬਿਆਂ 'ਚ ਯੈਲੋ ਅਲਰਟ ਜਾਰੀ ਕੀਤਾ ਹੈ।

ਆਈਐਮਡੀ ਨੇ ਮਹਾਰਾਸ਼ਟਰ 'ਚ ਦੱਖਣ-ਪੱਛਮੀ ਮਾਨਸੂਨ ਦੇ ਆਉਣ ਦੀ ਉਦੋਂ ਪੁਸ਼ਟੀ ਕੀਤੀ ਸੀ, ਜਦੋਂ ਮਾਨਸੂਨ ਤੱਟਵਰਤੀ ਰਤਨਗਿਰੀ ਜ਼ਿਲ੍ਹੇ ਦੇ ਹਰਨਈ ਬੰਦਰਗਾਹ 'ਤੇ ਪਹੁੰਚਿਆ ਸੀ। ਆਈਐਮਡੀ ਨੇ ਮੰਗਲਵਾਰ ਨੂੰ ਭਵਿੱਖਬਾਣੀ ਕੀਤੀ ਸੀ ਕਿ ਮੁੰਬਈ, ਰਾਏਗੜ੍ਹ, ਠਾਣੇ, ਪਾਲਘਰ, ਪੁਣੇ, ਨਾਸਿਕ ਤੇ ਮੱਧ ਮਹਾਰਾਸ਼ਟਰ ਦੇ ਮਰਾਠਵਾੜਾ ਦੇ ਕੁਝ ਹਿੱਸਿਆਂ 'ਚ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪੈ ਸਕਦਾ ਹੈ।

ਮੌਸਮ ਦੀ ਭਵਿੱਖਵਾਣੀ

ਉੱਤਰ-ਪੂਰਬ ਭਾਰਤ, ਉੱਤਰੀ ਉੜੀਸ਼ਾ ਦੇ ਤੱਟ, ਗੰਗਾ ਪੱਛਮੀ ਬੰਗਾਲ, ਅੰਡੇਮਾਨ ਤੇ ਨਿਕੋਬਾਰ ਟਾਪੂ ਅਤੇ ਕੋਨਕਣ ਤੇ ਗੋਆ ਦੇ ਕੁਝ ਹਿੱਸਿਆਂ 'ਚ ਹਲਕੀ ਤੋਂ ਮੱਧਮ ਬਾਰਸ਼ ਦੇ ਨਾਲ-ਨਾਲ ਕੁਝ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ। ਤੇਲੰਗਾਨਾ, ਤੱਟੀ ਕਰਨਾਟਕ, ਛੱਤੀਸਗੜ੍ਹ ਦੇ ਕੁਝ ਹਿੱਸਿਆਂ, ਵਿਦਰਭ ਅਤੇ ਦੱਖਣ-ਪੂਰਬੀ ਮੱਧ ਪ੍ਰਦੇਸ਼ 'ਚ ਭਾਰੀ ਮੀਂਹ ਦੇ ਨਾਲ-ਨਾਲ ਹਲਕੀ ਤੋਂ ਮੱਧਮ ਬਾਰਸ਼ ਪੈਣ ਦੀ ਸੰਭਾਵਨਾ ਹੈ। ਕੇਰਲ, ਤਾਮਿਲਨਾਡੂ ਦੇ ਕੁਝ ਹਿੱਸਿਆਂ, ਅੰਦਰੂਨੀ ਕਰਨਾਟਕ, ਰਾਇਲਸੀਮਾ, ਮੱਧ ਮਹਾਰਾਸ਼ਟਰ, ਮਰਾਠਵਾੜਾ, ਉੱਤਰ ਪ੍ਰਦੇਸ਼ ਅਤੇ ਦੱਖਣੀ ਗੁਜਰਾਤ ਦੇ ਕੁਝ ਹਿੱਸਿਆਂ 'ਚ ਹਲਕਾ ਮੀਂਹ ਪੈ ਸਕਦਾ ਹੈ। ਇਸ ਤੋਂ ਇਲਾਵਾ ਅਗਲੇ ਦੋ-ਤਿੰਨ ਦਿਨਾਂ 'ਚ ਦਿੱਲੀ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: Internet shut down: ਅਚਾਨਕ ਅੱਧੀ ਦੁਨੀਆਂ 'ਚ ਬੰਦ ਹੋਇਆ ਇੰਟਰਨੈੱਟ, ਚਾਰੇ ਪਾਸੇ ਮਚੀ ਤਰਥੱਲੀ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Monsoon alert- ਪੂਰੇ ਪੰਜਾਬ ਵਿਚ ਵਰ੍ਹੇਗਾ ਮਾਨਸੂਨ, IMD ਨੇ ਮੀਂਹ ਬਾਰੇ ਦਿੱਤੀ ਤਾਜ਼ਾ ਅਪਡੇਟ...
Monsoon alert- ਪੂਰੇ ਪੰਜਾਬ ਵਿਚ ਵਰ੍ਹੇਗਾ ਮਾਨਸੂਨ, IMD ਨੇ ਮੀਂਹ ਬਾਰੇ ਦਿੱਤੀ ਤਾਜ਼ਾ ਅਪਡੇਟ...
Ludhiana News: ਲੁਧਿਆਣਾ ਪੁਲਿਸ ਨੇ 3 ਸੱਟੇਬਾਜਾਂ ਨੂੰ ਕੀਤਾ ਕਾਬੂ, 11.48 ਦੀ ਨਕਦੀ ਕੀਤੀ ਬਰਾਮਦ
Ludhiana News: ਲੁਧਿਆਣਾ ਪੁਲਿਸ ਨੇ 3 ਸੱਟੇਬਾਜਾਂ ਨੂੰ ਕੀਤਾ ਕਾਬੂ, 11.48 ਦੀ ਨਕਦੀ ਕੀਤੀ ਬਰਾਮਦ
ਹਰ ਸਾਲ 26 ਲੱਖ ਲੋਕਾਂ ਦੀ ਜਾਨ ਲੈ ਰਹੀ ਹੈ ਸ਼ਰਾਬ, ਜਾਣੋ ਇਸ ਤੋਂ ਖਹਿੜਾ ਛੁਡਾਉਣ ਦਾ ਆਸਾਨ ਤਰੀਕਾ
ਹਰ ਸਾਲ 26 ਲੱਖ ਲੋਕਾਂ ਦੀ ਜਾਨ ਲੈ ਰਹੀ ਹੈ ਸ਼ਰਾਬ, ਜਾਣੋ ਇਸ ਤੋਂ ਖਹਿੜਾ ਛੁਡਾਉਣ ਦਾ ਆਸਾਨ ਤਰੀਕਾ
Jalandhar By Poll: ਸ਼ੀਤਲ ਅੰਗੁਰਾਲ ਕ੍ਰਾਇਮ ਕਿੰਗ ? AAP ਨੇ ਖੋਲ੍ਹੇ ਕੱਚੇ ਚਿੱਠੇ, ਕੰਗ ਨੇ ਦੱਸੀ ਹੈਰਾਨ ਕਰਨ ਵਾਲੀ  ਇੱਕ ਵੱਡੀ ਗੱਲ
Jalandhar By Poll: ਸ਼ੀਤਲ ਅੰਗੁਰਾਲ ਕ੍ਰਾਇਮ ਕਿੰਗ ? AAP ਨੇ ਖੋਲ੍ਹੇ ਕੱਚੇ ਚਿੱਠੇ, ਕੰਗ ਨੇ ਦੱਸੀ ਹੈਰਾਨ ਕਰਨ ਵਾਲੀ  ਇੱਕ ਵੱਡੀ ਗੱਲ
Advertisement
ABP Premium

ਵੀਡੀਓਜ਼

Jaswant Gajjan Majra| ਸੁਪਰੀਮ ਕੋਰਟ ਤੋਂ ਗੱਜਣਮਾਜਰਾ ਨੂੰ ਮਿਲੇਗੀ ਰਾਹਤ ?Three arrested| ਲੁਧਿਆਣਾ 'ਚ ਪੁਲਿਸ ਨੇ 3 ਸੱਟੇਬਾਜ਼ਾਂ ਨੂੰ ਕੀਤਾ ਕਾਬੂ, ਮਿਲੇ ਲੱਖਾਂ ਰੁਪਏthree new criminal laws| ਨਵੇਂ ਅਪਰਾਧਿਕ ਕਾਨੂੰਨ ਲਾਗੂ ਹੋ ਰਹੇ, ਜਾਣੋ, ਕੀ ਖ਼ਾਸ ?Amritpal Advocate | ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਵੱਡਾ ਖ਼ੁਲਾਸਾ - 'ਚੋਣਾਂ ਲੜ੍ਹਨ ਬਾਰੇ ਅਜੇ ਕੋਈ ਫ਼ੈਸਲਾ ਨਹੀਂ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Monsoon alert- ਪੂਰੇ ਪੰਜਾਬ ਵਿਚ ਵਰ੍ਹੇਗਾ ਮਾਨਸੂਨ, IMD ਨੇ ਮੀਂਹ ਬਾਰੇ ਦਿੱਤੀ ਤਾਜ਼ਾ ਅਪਡੇਟ...
Monsoon alert- ਪੂਰੇ ਪੰਜਾਬ ਵਿਚ ਵਰ੍ਹੇਗਾ ਮਾਨਸੂਨ, IMD ਨੇ ਮੀਂਹ ਬਾਰੇ ਦਿੱਤੀ ਤਾਜ਼ਾ ਅਪਡੇਟ...
Ludhiana News: ਲੁਧਿਆਣਾ ਪੁਲਿਸ ਨੇ 3 ਸੱਟੇਬਾਜਾਂ ਨੂੰ ਕੀਤਾ ਕਾਬੂ, 11.48 ਦੀ ਨਕਦੀ ਕੀਤੀ ਬਰਾਮਦ
Ludhiana News: ਲੁਧਿਆਣਾ ਪੁਲਿਸ ਨੇ 3 ਸੱਟੇਬਾਜਾਂ ਨੂੰ ਕੀਤਾ ਕਾਬੂ, 11.48 ਦੀ ਨਕਦੀ ਕੀਤੀ ਬਰਾਮਦ
ਹਰ ਸਾਲ 26 ਲੱਖ ਲੋਕਾਂ ਦੀ ਜਾਨ ਲੈ ਰਹੀ ਹੈ ਸ਼ਰਾਬ, ਜਾਣੋ ਇਸ ਤੋਂ ਖਹਿੜਾ ਛੁਡਾਉਣ ਦਾ ਆਸਾਨ ਤਰੀਕਾ
ਹਰ ਸਾਲ 26 ਲੱਖ ਲੋਕਾਂ ਦੀ ਜਾਨ ਲੈ ਰਹੀ ਹੈ ਸ਼ਰਾਬ, ਜਾਣੋ ਇਸ ਤੋਂ ਖਹਿੜਾ ਛੁਡਾਉਣ ਦਾ ਆਸਾਨ ਤਰੀਕਾ
Jalandhar By Poll: ਸ਼ੀਤਲ ਅੰਗੁਰਾਲ ਕ੍ਰਾਇਮ ਕਿੰਗ ? AAP ਨੇ ਖੋਲ੍ਹੇ ਕੱਚੇ ਚਿੱਠੇ, ਕੰਗ ਨੇ ਦੱਸੀ ਹੈਰਾਨ ਕਰਨ ਵਾਲੀ  ਇੱਕ ਵੱਡੀ ਗੱਲ
Jalandhar By Poll: ਸ਼ੀਤਲ ਅੰਗੁਰਾਲ ਕ੍ਰਾਇਮ ਕਿੰਗ ? AAP ਨੇ ਖੋਲ੍ਹੇ ਕੱਚੇ ਚਿੱਠੇ, ਕੰਗ ਨੇ ਦੱਸੀ ਹੈਰਾਨ ਕਰਨ ਵਾਲੀ  ਇੱਕ ਵੱਡੀ ਗੱਲ
Constable Bharti: ਪੁਲਿਸ ਵਿਭਾਗ ਵਿਚ 6000 ਕਾਂਸਟੇਬਲਾਂ ਦੀ ਭਰਤੀ, 8 ਜੁਲਾਈ ਤੋਂ ਪਹਿਲਾਂ ਕਰੋ ਅਪਲਾਈ
Constable Bharti: ਪੁਲਿਸ ਵਿਭਾਗ ਵਿਚ 6000 ਕਾਂਸਟੇਬਲਾਂ ਦੀ ਭਰਤੀ, 8 ਜੁਲਾਈ ਤੋਂ ਪਹਿਲਾਂ ਕਰੋ ਅਪਲਾਈ
LPG Price Reduced: ਸਸਤਾ ਹੋਇਆ ਸਿਲੰਡਰ, ਜਾਣੋ ਆਪਣੇ ਸ਼ਹਿਰ 'ਚ ਨਵੇਂ ਰੇਟ
LPG Price Reduced: ਸਸਤਾ ਹੋਇਆ ਸਿਲੰਡਰ, ਜਾਣੋ ਆਪਣੇ ਸ਼ਹਿਰ 'ਚ ਨਵੇਂ ਰੇਟ
Kakora or Kantola vegetable : ਕੀ ਤੁਸੀਂ ਜਾਣਦੇ ਹੋ ਕਕੋੜਾ ਜਾਂ ਕੰਟੋਲਾ ਦੀ ਸਬਜ਼ੀ ਦੇ ਫਾਇਦੇ
Kakora or Kantola vegetable : ਕੀ ਤੁਸੀਂ ਜਾਣਦੇ ਹੋ ਕਕੋੜਾ ਜਾਂ ਕੰਟੋਲਾ ਦੀ ਸਬਜ਼ੀ ਦੇ ਫਾਇਦੇ
Petrol and Diesel Price on 1 July: ਮਹੀਨੇ ਦੇ ਪਹਿਲੇ ਦਿਨ ਜਾਰੀ ਹੋਈਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਨਵੇਂ ਰੇਟ
Petrol and Diesel Price on 1 July: ਮਹੀਨੇ ਦੇ ਪਹਿਲੇ ਦਿਨ ਜਾਰੀ ਹੋਈਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ 'ਚ ਨਵੇਂ ਰੇਟ
Embed widget