6 ਸਾਲਾ ਮਾਸੂਮ ਦੀ ਵੀਡੀਓ ਵਾਇਰਲ ਹੋਣ ਮਗਰੋਂ ਜੰਮ-ਕਸ਼ਮੀਰ ਦੇ ਗਵਰਨਰ ਨੂੰ ਦੇਣ ਪਏ ਇਹ ਆਦੇਸ਼
ਇੱਕ ਛੇ ਸਾਲਾ ਮਾਸੂਮ ਬੱਚੀ ਦੀ ਬੇਹੱਦ ਪਿਆਰੀ ਵੀਡੀਓ ਨੇ ਸਰਕਾਰ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਬੱਚੀ ਦੇ ਇਸ ਵੀਡੀਓ ਮਗਰੋਂ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਨੂੰ ਸਿੱਖਿਆ ਵਿਭਾਗ ਨੂੰ 48 ਘੰਟੇ ਅੰਦਰ ਨਵੀਂ ਨੀਤੀ ਤਿਆਰ ਕਰਨ ਦੇ ਆਦੇਸ਼ ਦੇਣੇ ਪਏ ਹਨ।
ਚੰਡੀਗੜ੍ਹ: ਇੱਕ ਛੇ ਸਾਲਾ ਮਾਸੂਮ ਬੱਚੀ ਦੀ ਬੇਹੱਦ ਪਿਆਰੀ ਵੀਡੀਓ ਨੇ ਸਰਕਾਰ ਨੂੰ ਹਿੱਲਾ ਕੇ ਰੱਖ ਦਿੱਤਾ ਹੈ। ਬੱਚੀ ਦੇ ਇਸ ਵੀਡੀਓ ਮਗਰੋਂ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਨੂੰ ਸਿੱਖਿਆ ਵਿਭਾਗ ਨੂੰ 48 ਘੰਟੇ ਅੰਦਰ ਨਵੀਂ ਨੀਤੀ ਤਿਆਰ ਕਰਨ ਦੇ ਆਦੇਸ਼ ਦੇਣੇ ਪਏ ਹਨ।
ਬੱਚੀ ਨੇ ਆਪਣੇ ਭੋਲੇ ਤੇ ਪਿਆਰੇ ਅੰਦਾਜ਼ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਅਪੀਲ ਕੀਤੀ। ਇਸ ਤੋਂ ਪਹਿਲਾਂ ਇਹ ਅਪੀਲ ਪ੍ਰਧਾਨ ਮੰਤਰੀ ਤੱਕ ਪਹੁੰਚਦੀ ਗਵਰਨਰ ਮਨੋਜ ਸਿਨ੍ਹਾ ਨੇ ਬਿਨ੍ਹਾਂ ਕਿਸੇ ਉਡੀਕ ਦੇ ਬੱਚੀ ਦੀ ਅਪੀਲ ਤੇ ਤੁਰੰਤ ਕਾਰਵਾਈ ਕਰ ਦਿੱਤੀ। ਵੀਡੀਓ 'ਚ ਬੱਚੀ ਨੇ ਬਹੁਤ ਜ਼ਿਆਦਾ ਹੋਮ ਵਰਕ ਦੀ ਸ਼ਿਕਾਇਤ ਕੀਤੀ ਸੀ ਜੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ।
Very adorable complaint. Have directed the school education department to come out with a policy within 48 hours to lighten burden of homework on school kids. Childhood innocence is gift of God and their days should be lively, full of joy and bliss. https://t.co/8H6rWEGlDa
— Office of LG J&K (@OfficeOfLGJandK) May 31, 2021
ਮਨੋਜ ਸਿਨ੍ਹਾ ਨੇ ਕਿਹਾ, "ਬਹੁਤ ਪਿਆਰੀ ਸ਼ਿਕਾਇਤ, ਸਕੂਲ ਸਿੱਖਿਆ ਵਿਭਾਗ ਨੂੰ ਵਿਦਿਆਰਥੀਆਂ ਦੇ ਹੋਮ ਵਰਕ ਦੇ ਬੋਝ ਨੂੰ ਘੱਟ ਕਰਨ ਲਈ 48 ਘੰਟੇ ਅੰਦਰ ਨੀਤੀ ਬਣਾਉਣ ਨੂੰ ਕਿਹਾ ਹੈ। ਬਚਪਨ ਦੀ ਮਾਸੂਮੀਅਤ ਰੱਬ ਦਾ ਸਭ ਤੋਂ ਖੂਬਸੂਰਤ ਤੋਹਫਾ ਹੈ ਅਤੇ ਉਨ੍ਹਾਂ ਦੇ ਦਿਨ ਰੋਮਾਂਚਕ, ਅਨੰਦਮਈ ਤੇ ਮਜ਼ੇਦਾਰ ਹੋਣੇ ਚਾਹੀਦੇ ਹਨ।"
45 ਸੈਕੰਡ ਦੇ ਵੀਡੀਓ ਵਿੱਚ ਬੱਚੀ ਨੇ ਆਨਲਾਇਨ ਕਲਾਸਾਂ ਵਿੱਚ ਦਿੱਤੇ ਜਾਣ ਵਾਲੇ ਵਾਧੂ ਹੋਮਵਰਕ ਦਾ ਜ਼ਿਕਰ ਕੀਤਾ ਸੀ। ਬੱਚੀ ਨੇ ਸ਼ਿਕਾਇਤ ਕੀਤੀ ਉਸਦੀ ਕਲਾਸ ਸਵੇਰੇ 10 ਵਜੇ ਤੋਂ 2 ਵਜੇ ਤੱਕ ਚੱਲਦੀ ਹੈ।ਇਸ ਵਿੱਚ ਅੰਗਰੇਜ਼ੀ, ਮੈਥ, ਉਰਦੂ ਤੇ ਈਵੀਐਸ ਤੇ ਫਿਰ ਕੰਪਿਊਟਰ ਕਲਾਸ ਹੁੰਦੀ ਹੈ। ਉਸ ਨੇ ਬੇਹੱਦ ਪਿਆਰੇ ਅੰਦਾਜ਼ 'ਚ ਕਿਹਾ,"ਛੋਟੇ ਬੱਚਿਆਂ ਨੂੰ ਇੰਨਾ ਕੰਮ ਕਿਉਂ ਦਿੰਦੇ ਹੋ ਮੋਦੀ ਸਾਬ? "
ਉਸ ਨੇ ਕਿਹਾ ਵੱਡੇ ਬੱਚਿਆਂ ਨੂੰ ਜੋ 7-8 ਕਲਾਸ ਵਿੱਚ ਹਨ, ਨੂੰ ਜ਼ਿਆਦਾ ਕੰਮ ਦਿੱਤਾ ਜਾਣਾ ਚਾਹੀਦਾ ਹੈ। ਇਸ ਮਗਰੋਂ ਵੀਡੀਓ ਵਾਇਰਲ ਹੋ ਗਿਆ ਤੇ ਟਵਿੱਟਰ ਯੂਜ਼ਰਸ ਨੇ ਇਸ ਨੂੰ ਬੇਹੱਦ ਕਿਊਟ ਵੀਡੀਓ ਦੱਸਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Education Loan Information:
Calculate Education Loan EMI