(Source: ECI/ABP News/ABP Majha)
Job Vacancies in Canada: ਕੈਨੇਡਾ 'ਚ 10 ਲੱਖ ਤੋਂ ਵੱਧ ਵੈਕੇਂਸੀ ਇੱਥੇ ਕਲਿੱਕ ਕਰਕੇ ਜਾਣੋ ਹੋਰ ਜਾਣਕਾਰੀ
Canada: ਜਿਹੜੇ ਉਮੀਦਵਾਰ ਕੈਨੇਡਾ 'ਚ ਕੰਮ ਕਰਨਾ ਚਾਹੁੰਦੇ ਹਨ, ਉਹ ਇਸ ਮੌਕੇ ਦਾ ਫਾਇਦਾ ਉਠਾ ਸਕਦੇ ਹਨ। ਜ਼ਿਆਦਾਤਰ ਅਸਾਮੀਆਂ ਹੌਸਪਟੈਲਿਟੀ, ਰਿਟੇਲ, ਸਿਹਤ ਸੰਭਾਲ ਅਤੇ ਸਮਾਜਿਕ ਮਦਦ ਦੇ ਖੇਤਰ ਵਿੱਚ ਦੇਖਣ ਨੂੰ ਮਿਲਿਆਂ ਹਨ।
Job Vacancies in Canada 2022: ਵਿਦੇਸ਼ਾਂ 'ਚ ਨੌਕਰੀਆਂ ਦੀ ਤਲਾਸ਼ ਕਰ ਰਹੇ ਉਮੀਦਵਾਰਾਂ ਲਈ ਬਹੁਤ ਚੰਗੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਵਿੱਚ 10 ਲੱਖ ਤੋਂ ਵੱਧ ਖਾਲੀ ਅਸਾਮੀਆਂ 'ਤੇ ਜਲਦੀ ਹੀ ਭਰਤੀ ਕੀਤੀ ਜਾਵੇਗੀ। ਇੱਕ ਰਿਪੋਰਟ ਮੁਤਾਬਕ ਮਾਰਚ ਵਿੱਚ ਕੈਨੇਡਾ ਵਿੱਚ ਖਾਲੀ ਅਸਾਮੀਆਂ ਦੀ ਗਿਣਤੀ 10,12,900 ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚ ਗਈ ਹੈ। ਜੋ ਕਿ ਸਤੰਬਰ 2021 ਵਿੱਚ 988,300 ਦੇ ਪਿਛਲੇ ਰਿਕਾਰਡ ਨਾਲੋਂ ਬਹੁਤ ਜ਼ਿਆਦਾ ਹੈ।
ਕੈਨੇਡੀਅਨ ਪ੍ਰਾਂਤਾਂ ਨੋਵਾ ਸਕੋਸ਼ੀਆ, ਮੈਨੀਟੋਬਾ, ਸਸਕੈਚਵਨ ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ ਅਸਾਮੀਆਂ ਰਿਕਾਰਡ ਉੱਚਾਈ ਤੱਕ ਪਹੁੰਚ ਗਈਆਂ ਹਨ। ਜ਼ਿਆਦਾਤਰ ਅਸਾਮੀਆਂ ਹੌਸਪਟੈਲਿਟੀ, ਰਿਟੇਲ, ਸਿਹਤ ਸੰਭਾਲ ਅਤੇ ਸਮਾਜਿਕ ਮਦਦ ਦੇ ਖੇਤਰ ਵਿੱਚ ਦੇਖਣ ਨੂੰ ਮਿਲਿਆਂ ਹਨ। ਜਿਹੜੇ ਉਮੀਦਵਾਰ ਇਸ ਮੌਕੇ ਦੀ ਤਲਾਸ਼ ਵਿੱਚ ਸੀ ਉਹ ਇੱਥੇ ਦਿੱਤੀ ਗਈ ਜਾਣਕਾਰੀ ਨੂੰ ਚੰਗੀ ਤਰ੍ਹਾਂ ਪੜ੍ਹ ਲੈਣ।
ਐਕਸਪ੍ਰੈਸ ਐਂਟਰੀ
ਫੈਡਰਲ ਸਕਿਲਡ ਵਰਕਰ ਪ੍ਰੋਗਰਾਮ: ਕਿਸੇ ਵੀ ਬਿਨੈਕਾਰ ਲਈ ਜੋ ਕਿਸੇ ਖਾਸ ਭਾਸ਼ਾ, ਸਿੱਖਿਆ, ਅਤੇ ਕੰਮ ਦੇ ਤਜਰਬੇ ਨੂੰ ਪੂਰਾ ਕਰਦਾ ਹੈ। ਕੰਮ ਦੇ ਤਜਰਬੇ ਨੂੰ ਰਾਸ਼ਟਰੀ ਕਿੱਤਾਮੁਖੀ ਵਰਗੀਕਰਣ ਪ੍ਰਣਾਲੀ ਦੀ ਵਰਤੋਂ ਕਰਕੇ ਸ਼੍ਰੇਣੀਬੱਧ ਕੀਤਾ ਗਿਆ ਹੈ।
ਫੈਡਰਲ ਸਕਿਲਡ ਟਰੇਡ ਪ੍ਰੋਗਰਾਮ: ਬਿਨੈਕਾਰ ਕੋਲ ਅੰਗਰੇਜ਼ੀ ਜਾਂ ਫ੍ਰੈਂਚ ਵਿੱਚ ਲੋੜੀਂਦੀ ਭਾਸ਼ਾ ਦੇ ਹੁਨਰ ਹੋਣੇ ਚਾਹੀਦੇ ਹਨ, ਨਾਲ ਹੀ ਬਿਨੈ ਕਰਨ ਤੋਂ ਪਹਿਲਾਂ ਪੰਜ ਸਾਲਾਂ ਵਿੱਚ ਹੁਨਰਮੰਦ ਵਪਾਰ ਵਿੱਚ ਘੱਟੋ-ਘੱਟ ਦੋ ਸਾਲਾਂ ਦਾ ਤਜਰਬਾ ਹੋਣਾ ਚਾਹੀਦਾ ਹੈ।
ਕੈਨੇਡੀਅਨ ਅਨੁਭਵ ਕਲਾਸ: ਉਹ ਜਿਹੜੇ ਪਹਿਲਾਂ ਹੀ ਕੈਨੇਡਾ ਵਿੱਚ ਘੱਟੋ-ਘੱਟ ਇੱਕ ਸਾਲ ਲਈ ਕੰਮ ਕਰ ਚੁੱਕੇ ਹਨ। ਭਾਸ਼ਾ ਦੇ ਹੁਨਰ ਦੇ ਮਾਪਦੰਡ ਨੂੰ ਵੀ ਪੂਰਾ ਕਰਦੇ ਹਨ।
ਸੂਬਾਈ ਨਾਮਾਂਕਣ ਪ੍ਰੋਗਰਾਮ
ਕਿਊਬਿਕ ਅਤੇ ਨੁਨਾਵੁਟ ਨੂੰ ਛੱਡ ਕੇ ਕੈਨੇਡਾ ਦਾ ਹਰ ਸੂਬਾ ਅਤੇ ਖੇਤਰ ਕਈ ਸਟ੍ਰੀਮਾਂ ਨਾਲ ਆਪਣਾ PNP ਪ੍ਰੋਗਰਾਮ ਚਲਾਉਂਦਾ ਹੈ। ਕੁੱਲ ਮਿਲਾ ਕੇ 80 ਤੋਂ ਵੱਧ ਵੱਖ-ਵੱਖ ਸੂਬਾਈ ਨਾਮਜ਼ਦ ਪ੍ਰੋਗਰਾਮ ਹਨ। PNP ਪ੍ਰੋਗਰਾਮਾਂ ਦੀਆਂ ਦੋ ਕਿਸਮਾਂ ਹਨ। ਇੱਕ ਜੋ ਐਕਸਪ੍ਰੈਸ ਐਂਟਰੀ ਸਿਸਟਮ ਨਾਲ ਜੁੜਿਆ ਹੋਇਆ ਹੈ ਅਤੇ ਇੱਕ ਜੋ ਇਸ ਸਿਸਟਮ ਨਾਲ ਜੁੜਿਆ ਨਹੀਂ ਹੈ।
ਕਿਊਬਿਕ
ਕਿਊਬਿਕ ਸੂਬੇ ਦਾ ਸੰਘੀ ਸਰਕਾਰ ਨਾਲ ਇੱਕ ਵਿਸ਼ੇਸ਼ ਸਮਝੌਤਾ ਹੈ ਜੋ ਇਸਨੂੰ ਪ੍ਰਵਾਸੀਆਂ ਦੀ ਚੋਣ ਕਰਨ ਦੀ ਇਜਾਜ਼ਤ ਦਿੰਦਾ ਹੈ।
ਕਿਊਬਿਕ ਰੈਗੂਲਰ ਸਕਿਲਡ ਵਰਕਰ ਪ੍ਰੋਗਰਾਮ (QSWP)।
ਕਿਊਬਿਕ ਅਨੁਭਵ ਪ੍ਰੋਗਰਾਮ (PEQ)।
ਕਿਊਬਿਕ ਪਰਮਾਨੈਂਟ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ।
ਕਿਊਬਿਕ ਬਿਜ਼ਨਸ ਇਮੀਗ੍ਰੇਸ਼ਨ ਪ੍ਰੋਗਰਾਮ।
ਇਹ ਵੀ ਪੜ੍ਹੋ: ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਰਾਜ ਸਭਾ ਲਈ ਜੇਤੂ ਐਲਾਨੇ
Education Loan Information:
Calculate Education Loan EMI