USA Visa: ਨੌਕਰੀ ਲਈ ਜਾਣਾ ਚਾਹੁੰਦੇ ਹੋ US? ਤਾਂ ਅਪਣਾਓ ਇਹ ਤਰੀਕਾ, ਘੱਟ ਸਮੇਂ 'ਚ ਮਿਲੇਗਾ ਵੀਜ਼ਾ
USA Visa: ਜੇਕਰ ਤੁਸੀਂ ਨੌਕਰੀ ਲਈ ਅਮਰੀਕਾ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਵਰਕ ਵੀਜ਼ੇ ਦੀ ਲੋੜ ਪਵੇਗੀ। ਇਨ੍ਹਾਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਸਾਨੀ ਨਾਲ ਵਰਕ ਵੀਜ਼ਾ ਲਗਵਾ ਸਕਦੇ ਹੋ। ਜਾਣੋ ਟਿਪਸ...
USA Work Visa for Indian Citizens: ਕਈ ਵਾਰ ਭਾਰਤੀਆਂ ਨੂੰ ਵਿਦੇਸ਼ਾਂ ਵਿੱਚ ਕੰਮ ਕਰਨ ਦਾ ਮੌਕਾ ਮਿਲਦਾ ਹੈ। ਦੂਜੇ ਦੇਸ਼ਾਂ ਦੇ ਮੁਕਾਬਲੇ ਨੌਕਰੀ ਲਈ ਸੰਯੁਕਤ ਰਾਜ ਅਮਰੀਕਾ ਜਾਣ ਵਿਚ ਉਮੀਦਵਾਰਾਂ ਦੀ ਵਿਸ਼ੇਸ਼ ਦਿਲਚਸਪੀ ਹੈ। ਕਿਸੇ ਵੀ ਦੇਸ਼ ਵਿੱਚ ਨੌਕਰੀ ਕਰਨ ਲਈ ਵੀਜ਼ਾ ਬਹੁਤ ਜ਼ਰੂਰੀ ਹੈ। ਇਸ ਵਿੱਚ ਵੀ USA ਦਾ ਵੀਜ਼ਾ ਲੈਣਾ ਆਸਾਨ ਨਹੀਂ ਹੈ। ਹਾਲਾਂਕਿ, ਕੁਝ ਗੱਲਾਂ ਦਾ ਧਿਆਨ ਰੱਖ ਕੇ ਇਸ ਪ੍ਰਕਿਰਿਆ ਨੂੰ ਛੋਟਾ ਅਤੇ ਆਸਾਨ ਬਣਾਇਆ ਜਾ ਸਕਦਾ ਹੈ।
ਜਾਬ ਆਫਰ ਹੈ ਜ਼ਰੂਰੀ
ਸਭ ਤੋਂ ਮਹੱਤਵਪੂਰਨ ਅਤੇ ਔਖਾ ਕੰਮ ਅਮਰੀਕਾ ਵਿੱਚ ਨੌਕਰੀ ਪ੍ਰਾਪਤ ਕਰਨਾ ਹੈ। ਇਸ ਦੇ ਲਈ ਕਈ ਤਰੀਕੇ ਵਰਤੇ ਜਾ ਸਕਦੇ ਹਨ। ਜਿਵੇਂ ਕਿ ਆਪਣੇ ਪੇਸ਼ੇ ਦੇ ਲੋਕਾਂ ਨਾਲ ਨੈੱਟਵਰਕਿੰਗ ਕਰਨਾ, ਵੈੱਬਸਾਈਟਾਂ 'ਤੇ ਨੌਕਰੀਆਂ ਦੀ ਭਾਲ ਕਰਨਾ, ਨੌਕਰੀ ਮੇਲੇ 'ਤੇ ਜਾਣਾ ਆਦਿ। ਜੇਕਰ ਤੁਸੀਂ ਚਾਹੋ ਤਾਂ ਉੱਥੇ ਨੌਕਰੀ ਹਾਸਲ ਕਰਨ ਲਈ ਰਿਕਰੂਟਮੈਂਟ ਕੰਪਨੀਆਂ ਦੀ ਮਦਦ ਵੀ ਲੈ ਸਕਦੇ ਹੋ। ਨੌਕਰੀ ਮਿਲਣ ਤੋਂ ਬਾਅਦ ਜਿੰਨੀ ਜਲਦੀ ਹੋ ਸਕੇ ਨੌਕਰੀ ਦੀ ਪੇਸ਼ਕਸ਼ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ।
ਵਰਕ ਵੀਜ਼ਾ ਦੀ ਸ਼੍ਰੇਣੀ ਜਾਣੋ
US ਦੇ ਡਿਪਾਰਟਮੈਂਟ ਆਫ ਸਟੇਟ ਤੋਂ ਵਰਕ ਵੀਜੇ ਬਾਰੇ ਪਤਾ ਲਗਾਓ। ਆਪਣੀ ਨੌਕਰੀ ਦੀ ਲੋੜ ਅਨੁਸਾਰ ਸਹੀ ਵਰਕ ਵੀਜ਼ਾ ਚੁਣੋ। ਜਿਵੇਂ ਕਿ ਵਿਸ਼ੇਸ਼ ਕਿੱਤਿਆਂ (Speciality occupational) ਵਾਲਿਆਂ ਨੂੰ ਐੱਚ-1ਬੀ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਕਿਸੇ ਹੋਰ ਕੰਪਨੀ ਤੋਂ ਟਰਾਂਸਫਰ ਹੋਣ ਤੋਂ ਬਾਅਦ ਆਉਣ ਵਾਲਿਆਂ ਨੂੰ ਐਲ-1 ਵੀਜ਼ਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੋਰ ਸ਼੍ਰੇਣੀਆਂ ਵੀ ਹਨ।
ਇਹ ਵੀ ਪੜ੍ਹੋ: Rozgar Mela: ਪੀਐਮ ਮੋਦੀ ਵੱਲੋਂ ਨੌਕਰੀਆਂ ਦੀ ਬਾਰਸ਼, 71000 ਲੋਕਾਂ ਨੂੰ ਵੰਡੇ ਨਿਯੁਕਤੀ ਪੱਤਰ
ਪੇਪਰ ਵਰਕ ਪੱਕਾ ਰੱਖੋ
ਅਗਲੇ ਪੜਾਅ ਵਿੱਚ, ਵੀਜ਼ਾ ਐਪਲੀਕੇਸ਼ਨ ਲਈ ਪੇਪਰ ਵਰਕ ਪੱਕਾ ਰੱਖੋ। ਜਿਹੜੇ ਦਸਤਾਵੇਜਾਂ ਦੀ ਵੱਧ ਲੋੜ ਹੋਵੇਗੀ ਉਨ੍ਹਾਂ ਦੇ ਨਾਂਅ ਹਨ- ਭਰਿਆ ਹੋਇਆ ਅਰਜ਼ੀ ਫਾਰਮ, ਰੈਜ਼ਿਊਮ ਦੀ ਕਾਪੀ, ਟ੍ਰੇਨਿੰਗ ਅਤੇ ਇੰਪਲਾਇਮੈਂਟ ਹਿਸਟਰੀ ਦਾ ਡਾਕਿਊਮੈਨਟੇਸ਼ਨ ਅਤੇ ਤੁਹਾਡੇ ਜਾਬ ਆਫਰ ਦੀ ਕਾਪੀ।
ਇਨ੍ਹਾਂ ਦੀ ਵੀ ਪਵੇਗੀ ਲੋੜ
ਉੱਪਰ ਦੱਸੇ ਗਏ ਦਸਤਾਵੇਜ਼ਾਂ ਤੋਂ ਇਲਾਵਾ, ਤੁਹਾਨੂੰ ਆਈਡੀ ਪਰੂਫ਼, ਪਾਸਪੋਰਟ ਦੀ ਕਾਪੀ, ਵਿੱਤੀ ਸਥਿਰਤਾ (Financial stability) ਦਾ ਸਬੂਤ, ਬੈਂਕ ਸਟੇਟਮੈਂਟ ਆਦਿ ਵੀ ਤਿਆਰ ਰੱਖਣੇ ਚਾਹੀਦੇ ਹਨ। ਅਰਜ਼ੀ ਦੇਣ ਤੋਂ ਪਹਿਲਾਂ ਸਾਰੇ ਦਸਤਾਵੇਜ਼ ਤਿਆਰ ਰੱਖਣੇ ਜ਼ਰੂਰੀ ਹਨ, ਨਹੀਂ ਤਾਂ ਅਰਜ਼ੀ ਕਿਸੇ ਵੀ ਪੜਾਅ 'ਤੇ ਰੁੱਕ ਸਕਦੀ ਹੈ। ਇੱਕ ਵਾਰ ਕਾਗਜ਼ੀ ਕਾਰਵਾਈ ਦੀ ਪੁਸ਼ਟੀ ਹੋਣ ਤੋਂ ਬਾਅਦ, ਐਪਲੀਕੇਸ਼ਨ ਨੂੰ ਈਮੇਲ ਰਾਹੀਂ, ਦੂਤਾਵਾਸ (embassy) ਵਿੱਚ ਇਨ-ਪਰਸਨਲ ਜਾਂ ਔਨਲਾਈਨ ਜਾ ਕੇ ਜਮ੍ਹਾ ਕੀਤਾ ਜਾ ਸਕਦਾ ਹੈ। ਤੁਸੀਂ ਜਿਸ ਦੇਸ਼ ਵਿੱਚ ਹੋ ਉਸ ਮੁਤਾਬਕ ਫੈਸਲਾ ਲੈ ਸਕਦੇ ਹੋ।
Education Loan Information:
Calculate Education Loan EMI