(Source: ECI/ABP News)
PSEB 10th Result 2022: 10ਵੀਂ ਦੇ ਨਤੀਜੇ 'ਚ ਵੀ ਕੁੜੀਆਂ ਦੀ ਝੰਡੀ, 12ਵੀਂ ਵਾਂਗ ਪਹਿਲੇ ਤਿੰਨੇ ਸਥਾਨ ਮੱਲੇ
ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਦੀ ਨੈਨਸੀ ਰਾਣੀ ਨੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ । ਨੈਨਸੀ ਨੇ 650 ਵਿਚੋਂ 644 ਅੰਕ ਹਾਸਲ ਕੀਤੇ ਹਨ। ਦੂਜਾ ਸਥਾਨ ਕਾਂਝਲਾ(ਸੰਗਰੂਰ) ਦੀ ਦਿਲਪ੍ਰੀਤ ਕੌਰ ਨੇ ਹਾਸਲ ਕੀਤਾ ।
![PSEB 10th Result 2022: 10ਵੀਂ ਦੇ ਨਤੀਜੇ 'ਚ ਵੀ ਕੁੜੀਆਂ ਦੀ ਝੰਡੀ, 12ਵੀਂ ਵਾਂਗ ਪਹਿਲੇ ਤਿੰਨੇ ਸਥਾਨ ਮੱਲੇ pseb 10th result 2022 girls shine in 10th class pseb result girls secured top 3 ranks PSEB 10th Result 2022: 10ਵੀਂ ਦੇ ਨਤੀਜੇ 'ਚ ਵੀ ਕੁੜੀਆਂ ਦੀ ਝੰਡੀ, 12ਵੀਂ ਵਾਂਗ ਪਹਿਲੇ ਤਿੰਨੇ ਸਥਾਨ ਮੱਲੇ](https://feeds.abplive.com/onecms/images/uploaded-images/2022/07/05/a5f36356bfe2464f0bc768d2cbb0c0561657012244_original.jpg?impolicy=abp_cdn&imwidth=1200&height=675)
PSEB 10th Result 2022: ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਦਸਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ । ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ । 12ਵੀਂ ਵਾਂਗ ਦਸਵੀਂ ਵਿੱਚ ਵੀ ਪਹਿਲੇ ਤਿੰਨ ਸਥਾਨ ਲੜਕੀਆਂ ਨੇ ਹਾਸਲ ਕੀਤੇ ਹਨ । ਬੋਰਡ ਦੇ ਚੇਅਰਮੈਨ ਪ੍ਰੋਫੈਸਰ ਯੋਗਰਾਜ ਵੱਲੋਂ ਜੂਮ ਮੀਟਿੰਗ ਦੇ ਰਾਹੀਂ ਨਤੀਜੇ ਦਾ ਐਲਾਨ ਕੀਤਾ ਗਿਆ । ਐਲਾਨੇ ਗਏ ਨਤੀਜੇ 'ਚ ਕੁੱਲ ਨਤੀਜਾ 97.94 ਫ਼ੀਸਦੀ ਰਿਹਾ ।
ਹਾਸਲ ਜਾਣਕਾਰੀ ਮੁਤਾਬਕ ਫਿਰੋਜ਼ਪੁਰ ਦੇ ਪਿੰਡ ਸਤੀਏ ਵਾਲਾ ਦੀ ਨੈਨਸੀ ਰਾਣੀ ਨੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ । ਨੈਨਸੀ ਨੇ 650 ਵਿਚੋਂ 644 ਅੰਕ ਹਾਸਲ ਕੀਤੇ ਹਨ। ਦੂਜਾ ਸਥਾਨ ਕਾਂਝਲਾ(ਸੰਗਰੂਰ) ਦੀ ਦਿਲਪ੍ਰੀਤ ਕੌਰ ਨੇ ਹਾਸਲ ਕੀਤਾ । ਉਸ ਨੇ ਵੀ 650 ਵਿਚੋਂ 644 ਅੰਕ ਪ੍ਰਾਪਤ ਕੀਤੇ । ਤੀਜਾ ਸਥਾਨ ਭੁਟਾਲ ਕਲਾਂ ਦੀ ਕੋਮਲਪ੍ਰੀਤ ਕੌਰ ਨੂੰ ਮਿਲਿਆ। ਉਸ ਨੇ 650 ’ਚੋਂ 642 ਅੰਕ ਪ੍ਰਾਪਤ ਕੀਤੇ ।
PSEB 10ਵੀਂ ਦਾ ਨਤੀਜਾ ਕਿਵੇਂ ਅਤੇ ਕਿੱਥੇ ਚੈੱਕ ਕਰਨਾ ਹੈ ?
ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ PSEB ਦੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਣਾ ਪਵੇਗਾ ।
ਇੱਥੇ ਹੋਮ ਪੇਜ 'ਤੇ ਦਿਖਾਈ ਦੇਣ ਵਾਲੀ ਨਤੀਜਾ ਟੈਬ 'ਤੇ ਕਲਿੱਕ ਕਰੋ ।
ਇਸ ਤੋਂ ਬਾਅਦ ਇੱਕ ਨਵਾਂ ਪੇਜ ਖੁੱਲੇਗਾ ।
ਇੱਥੇ ਨਤੀਜਾ ਵਿੰਡੋ ਵਿੱਚ ਆਪਣਾ ਰੋਲ ਨੰਬਰ ਜਾਂ ਨਾਮ ਦਰਜ ਕਰੋ ।
ਹੁਣ ਤੁਹਾਡਾ ਪੰਜਾਬ ਬੋਰਡ 10ਵੀਂ ਦਾ ਨਤੀਜਾ ਸਕਰੀਨ 'ਤੇ ਦਿਖਾਈ ਦੇਵੇਗਾ ।
ਤੁਸੀਂ ਪੰਜਾਬ ਬੋਰਡ 10ਵੀਂ ਦੇ ਨਤੀਜੇ ਨੂੰ ਡਾਊਨਲੋਡ ਕਰ ਸਕਦੇ ਹੋ ਅਤੇ ਭਵਿੱਖ ਦੇ ਸੰਦਰਭ ਲਈ ਇਸਨੂੰ ਸੁਰੱਖਿਅਤ ਜਾਂ ਪ੍ਰਿੰਟ ਆਊਟ ਕਰ ਸਕਦੇ ਹੋ ।
ਕਾਬਿਲੇਗ਼ੌਰ ਹੈ ਕਿ ਇਸ ਤੋਂ ਪਹਿਲਾਂ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਵੀ ਲੜਕੀਆਂ ਨੇ ਬਾਜ਼ੀ ਮਾਰੀ ਸੀ। ਕੋਈ ਵੀ ਫ਼ੀਲਡ ਹੋਵੇ 21ਵੀਂ ਸਦੀ ਦੀਆਂ ਕੁੜੀਆਂ ਸਚਮੁੱਚ ਕਿਸੇ ਨਾਲੋਂ ਘੱਟ ਨਹੀਂ ਹਨ।
Education Loan Information:
Calculate Education Loan EMI
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)