(Source: ECI/ABP News/ABP Majha)
PSEB Result: ਪੰਜਾਬ ਸਕੂਲ ਸਿੱਖਿਆ ਬੋਰਡ ਇਸ ਦਿਨ ਐਲਾਨੇਗਾ 10ਵੀਂ ਤੇ 12ਵੀਂ ਦੇ ਨਤੀਜੇ
PSEB Result: ਪੰਜਾਬ ਸਕੂਲ ਸਿੱਖਿਆ ਬੋਰਡ 28 ਮਈ ਨੂੰ 12ਵੀਂ ਤੇ 29 ਮਈ ਨੂੰ 10ਵੀਂ ਦਾ ਨਤੀਜਾ ਐਲਾਨ ਸਕਦਾ ਹੈ।
PSEB Result: ਪੰਜਾਬ ਸਕੂਲ ਸਿੱਖਿਆ ਬੋਰਡ 28 ਮਈ ਨੂੰ 12ਵੀਂ ਤੇ 29 ਮਈ ਨੂੰ 10ਵੀਂ ਦਾ ਨਤੀਜਾ ਐਲਾਨ ਸਕਦਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੂਤਰਾਂ ਮੁਤਾਬਕ ਨਤੀਜੇ ਤਿਆਰੀ ਕਰਨ ਦੀ ਪ੍ਰਕ੍ਰਿਆ ਤੇਜ਼ੀ ਨਾਲ ਤੱਲ ਰਹੀ ਹੈ। ਇਸ ਲਈ 28 ਤੇ 29 ਮਈ ਨੂੰ ਨਤੀਜੇ ਐਲਾਨੇ ਜਾਣ ਦੀ ਪੱਕੀ ਉਮੀਦ ਹੈ। ਉਂਝ ਸੀਬੀਐਸਈ ਨੇ ਪਹਿਲਾਂ ਹੀ 10ਵੀਂ ਤੇ 12ਵੀਂ ਦੇ ਨਤੀਜੇ ਐਲਾਨ ਦਿੱਤੇ ਹਨ। ਇਸ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਉੱਪਰ ਵੀ ਦਬਾਅ ਬਣਿਆ ਹੈ ਕਿ ਜਲਦ ਹੀ ਨਤੀਜੇ ਐਲਾਨੇ ਜਾਣ।
ਉਂਝ ਇਹ ਵੀ ਅਹਿਮ ਹੈ ਕਿ ਇਹ ਪਹਿਲੀ ਵਾਰ ਹੋਵੇਗਾ ਕਿ 12ਵੀਂ ਦੇ ਇੱਕ ਦਿਨ ਬਾਅਦ ਹੀ 10ਵੀਂ ਦਾ ਨਤੀਜਾ ਵੀ ਐਲਾਨ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਦੋਵਾਂ ਜਮਾਤਾਂ ਦਾ ਨਤੀਜਾ ਵੱਖ-ਵੱਖ ਐਲਨਿਆ ਜਾਂਦਾ ਹੈ। ਇਸ ਵਾਰ ਸੀਬੀਐਸਈ ਨੇ ਵੀ ਦੋਵਾਂ ਜਮਾਤਾਂ ਦਾ ਨਤੀਜਾ ਇੱਕੋ ਦਿਨ ਹੀ ਐਲਾਨਿਆ ਸੀ।
ਹਾਸਲ ਜਾਣਕਾਰੀ ਮੁਤਾਬਕ ਨਤੀਜਾ ਜਾਰੀ ਹੋਣ ਤੋਂ ਬਾਅਦ ਵਿਦਿਆਰਥੀ ਪੋਰਟਲ 'ਤੇ ਜਾ ਕੇ ਇਸ ਦੀ ਜਾਂਚ ਕਰ ਸਕਣਗੇ। ਇਸ ਲਈ ਵਿਦਿਆਰਥੀਆਂ ਨੂੰ ਆਪਣਾ ਜ਼ਰੂਰੀ ਵੇਰਵਾ ਦਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਸਕਰੀਨ 'ਤੇ ਨਤੀਜੇ ਦਿਖਾਈ ਦੇਣਗੇ। ਵਿਦਿਆਰਥੀਆਂ ਦੀ ਸਹੂਲਤ ਲਈ, ਹੇਠਾਂ ਆਸਾਨ ਕਦਮ ਵੀ ਦਿੱਤੇ ਗਏ ਹਨ, ਜਿਨ੍ਹਾਂ ਦੀ ਪਾਲਣਾ ਕਰਕੇ ਉਮੀਦਵਾਰ ਆਪਣੇ ਨਤੀਜੇ ਵੀ ਦੇਖ ਸਕਦੇ ਹਨ।
https://www.pseb.ac.in/results
ਨਤੀਜਾ ਡਾਊਨਲੋਡ ਕਰਨ ਲਈ ਸਟੈਪਸ
ਸਭ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਣਾ ਪਵੇਗਾ। ਹੁਣ ਹੋਮਪੇਜ 'ਤੇ ਪੰਜਾਬ ਬੋਰਡ 12ਵੀਂ ਨਤੀਜਾ 2023 ਲਿੰਕ 'ਤੇ ਕਲਿੱਕ ਕਰੋ। ਲੌਗਇਨ ਪ੍ਰਮਾਣ ਪੱਤਰ ਦਾਖਲ ਕਰੋ ਅਰਥਾਤ ਰੋਲ ਨੰਬਰ। ਹੁਣ ਦਾਖਲਾ ਨਤੀਜਾ ਸਕ੍ਰੀਨ 'ਤੇ ਪ੍ਰਦਰਸ਼ਿਤ ਹੋਵੇਗਾ। ਇਸ ਨੂੰ ਦੇਖੋ ਤੇ ਇਸ ਨੂੰ ਡਾਊਨਲੋਡ ਕਰੋ। ਹੁਣ ਘੱਟੋ-ਘੱਟ ਭਵਿੱਖ ਦੇ ਸੰਦਰਭ ਲਈ ਇੱਕ ਪ੍ਰਿੰਟਆਊਟ ਲਓ।
ਪਿਛਲੇ ਸਾਲ ਦਾ ਨਤੀਜਾ ਇਸ ਤਰ੍ਹਾਂ ਰਿਹਾ
ਸਾਲ 2022 ਵਿੱਚ, ਕੁੱਲ 96.96% ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕੀਤੀ। ਪ੍ਰੀਖਿਆ ਦੇਣ ਵਾਲੇ 3,01,725 ਵਿਦਿਆਰਥੀਆਂ ਵਿੱਚੋਂ 292520 ਵਿਦਿਆਰਥੀ ਪਾਸ ਐਲਾਨੇ ਗਏ ਹਨ। ਵਿਦਿਆਰਥੀਆਂ ਨੂੰ ਇਮਤਿਹਾਨ ਦੇ ਨਤੀਜਿਆਂ ਨਾਲ ਸਬੰਧਤ ਨਵੀਨਤਮ ਅਪਡੇਟਸ ਲਈ ਅਧਿਕਾਰਤ ਵੈੱਬਸਾਈਟ 'ਤੇ ਜਾਂਦੇ ਰਹਿਣਾ ਚਾਹੀਦਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Education Loan Information:
Calculate Education Loan EMI