PSSSB Recruitment 2022: ਪੰਜਾਬ 'ਚ ਨਿਕਲੀ ਕਲਰਕ ਪੋਸਟਾਂ 'ਤੇ ਬੰਪਰ ਭਰਤੀ, 11 ਅਗਸਤ ਤਕ ਕਰੋ ਅਪਲਾਈ
ਨੋਟੀਫਿਕੇਸ਼ਨ ਮੁਤਾਬਕ ਇਸ ਭਰਤੀ ਦੁਆਰਾ ਪੰਜਾਬ (Punjab) 'ਚ ਕਲਰਕ ਦੀਆਂ 917 ਪੋਸਟਾਂ, ਲੀਗਲ ਕਲਰਕ ਦੇ 283 ਪੋਸਟਾਂ, ਕਲਰਕ ਦੇ 704 ਪੋਸਟਾਂ, ਆਈਟੀ ਕਲਰਕ ਦੇ 10 ਪੋਸਟਾਂ ਤੇ ਅਕਾਊਂਟ ਕਲਰਕ ਦੀਆਂ 21 ਪੋਸਟਾਂ ਸਣੇ ਕੁੱਲ 1935 ਪੋਸਟਾਂ....
PSSSB Jobs 2022: ਪੰਜਾਬ ਸਬੋਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ (PSSSB) ਦੁਆਰਾ ਕਲਰਕ (Clerk) ਦੇ ਅਹੁਦਿਆਂ 'ਤੇ ਭਰਤੀ ਨਿਕਲੀ ਹੈ। ਇਸ ਲਈ ਉਮੀਦਵਾਰ 11 ਅਗਸਤ ਤਕ ਹੀ ਅਪਲਾਈ ਕਰ ਸਕਦੇ ਹਨ। ਇਸ ਭਰਤੀ ਮੁਹਿੰਮ ਲਈ ਉਮੀਦਵਾਰਾਂ ਨੂੰ ਬੋਰਡ ਦੀ ਅਧਿਕਾਰਤ ਸਾਈਟ sssb.punjab.gov.in 'ਤੇ ਜਾ ਕੇ ਅਪਲਾਈ ਕਰਨਾ ਪਵੇਗਾ।
ਨੋਟੀਫਿਕੇਸ਼ਨ ਮੁਤਾਬਕ ਇਸ ਭਰਤੀ ਦੁਆਰਾ ਪੰਜਾਬ (Punjab) 'ਚ ਕਲਰਕ ਦੀਆਂ 917 ਪੋਸਟਾਂ, ਲੀਗਲ ਕਲਰਕ ਦੇ 283 ਪੋਸਟਾਂ, ਕਲਰਕ ਦੇ 704 ਪੋਸਟਾਂ, ਆਈਟੀ ਕਲਰਕ ਦੇ 10 ਪੋਸਟਾਂ ਤੇ ਅਕਾਊਂਟ ਕਲਰਕ ਦੀਆਂ 21 ਪੋਸਟਾਂ ਸਣੇ ਕੁੱਲ 1935 ਪੋਸਟਾਂ ਨੂੰ ਭਰਿਆ ਜਾਵੇਗਾ।
PSSSB Jobs 2022: ਸਿੱਖਿਆ ਯੋਗਤਾ
ਨੋਟੀਫਿਕੇਸ਼ਨ ਮੁਤਾਬਕ ਪੰਜਾਬ ਦੀ ਇਸ ਕਲਰਕ ਭਰਤੀ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਗ੍ਰੈਜੂਏਟ ਹੋਣਾ ਜ਼ਰੂਰੀ।
PSSB Jobs 2022 : ਉਮਰ ਦੀ ਹੱਦ
ਇਸ ਭਰਤੀ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਸਾਲ ਤੋਂ 37 ਸਾਲ 'ਚ ਹੋਵੇਗੀ। ਜਦਕਿ ਸਰਕਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਰਾਖਵਾਂਕਰਨ ਵਰਗ ਦੇ ਬਿਨੈਕਾਰਾਂ ਨੂੰ ਜ਼ਿਆਦਾਤਰ ਉਮਰ ਹੱਦ 'ਚ ਛੂਟ ਦਿੱਤੀ ਜਾਵੇਗੀ।
PSSSB Jobs 2022: ਚੋਣ ਪ੍ਰਕਿਰਿਆ
ਇਨ੍ਹਾਂ ਪੋਸਟਾਂ ਉਮੀਦਵਾਰਾਂ ਦੀ ਚੋਣ, ਲਿਖਤ ਪ੍ਰੀਖਿਆ, ਟਾਈਪਿੰਗ/ਸਕਿਲ ਟੈਸਟ, ਡਾਕੂਮੈਂਟ ਵੈਰੀਫਿਕੇਸ਼ਨ ਤੇ ਮੈਡੀਕਲ ਟੈਸਟ ਦੇ ਆਧਾਰ 'ਤੇ ਹੋਵੇਗਾ।
ਕਿੰਨੀ ਜ਼ਿਆਦਾ ਅਰਜ਼ੀ ਫੀਸ ਦੇਣੀ ਪਵੇਗੀ
ਪੰਜਾਬ ਕਲਰਕ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਲਈ ਜਨਰਲ ਵਰਗ ਦੇ ਉਮੀਦਵਾਰਾਂ ਨੂੰ 1000 ਰੁਪਏ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ SC, BC ਅਤੇ EWS ਨੂੰ 250 ਰੁਪਏ ਫੀਸ ਦੇਣੀ ਪਵੇਗੀ। PH ਸ਼੍ਰੇਣੀ ਲਈ ਫੀਸ 500 ਰੁਪਏ ਹੈ। ਵਧੇਰੇ ਜਾਣਕਾਰੀ ਲਈ ਅਧਿਕਾਰਤ ਵੈੱਬਸਾਈਟ 'ਤੇ ਜਾਓ।
ਇਹ ਵੀ ਪੜ੍ਹੋ: Viral Video: ਲਾਲ ਮਿਰਚ ਨੇ ਇਸ ਖਤਰਨਾਕ ਪੌਦੇ ਦਾ ਕੀਤਾ ਬੁਰਾ ਹਾਲ, ਦੇਖੋ ਵਾਇਰਲ ਵੀਡੀਓ
ਇਹ ਵੀ ਪੜ੍ਹੋ: Viral News: ਪਾਲਤੂ ਅਜਗਰ ਨੇ ਖੋਹਿਆ ਮਾਲਕ ਦਾ ਸਾਹ, ਬੇਰਹਿਮੀ ਨਾਲ ਉਤਾਰ ਦਿੱਤਾ ਮੌਤ ਦੇ ਘਾਟ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Education Loan Information:
Calculate Education Loan EMI