(Source: ECI/ABP News/ABP Majha)
Bank Jobs 2023: ਪੰਜਾਬ ਐਂਡ ਸਿੰਧ ਬੈਂਕ 'ਚ SO ਦੇ ਅਹੁਦੇ 'ਤੇ ਨਿਕਲੀ ਭਰਤੀ, ਅੱਜ ਹੀ ਕਰੋ ਅਪਲਾਈ, ਇਹ ਹੈ ਡਾਇਰੈਕਟ ਲਿੰਕ
Punjab and Sindh Bank Bharti: ਜੇਕਰ ਤੁਸੀਂ ਕਿਸੇ ਬੈਂਕ ਵਿੱਚ ਨੌਕਰੀ ਲੱਭ ਰਹੇ ਹੋ, ਤਾਂ ਤੁਸੀਂ ਪੰਜਾਬ ਐਂਡ ਸਿੰਧ ਬੈਂਕ ਵਿੱਚ ਐਸਓ ਦੇ ਅਹੁਦੇ ਲਈ ਅਰਜ਼ੀ ਦੇ ਸਕਦੇ ਹੋ। ਯੋਗਤਾ ਤੋਂ ਲੈ ਕੇ ਅਰਜ਼ੀ ਦੇਣ ਦੇ ਤਰੀਕੇ ਤੱਕ, ਇੱਥੇ ਦੇਖੋ ਜ਼ਰੂਰੀ ਡਿਟੇਲ।
Punjab and Sindh Bank SO Recruitment 2023: ਪੰਜਾਬ ਐਂਡ ਸਿੰਧ ਬੈਂਕ ਨੇ ਹਾਲ ਹੀ ਵਿੱਚ ਸਪੈਸ਼ਲਿਸਟ ਅਫਸਰ ਦੇ ਅਹੁਦੇ ਲਈ ਭਰਤੀ ਕੀਤੀ ਸੀ। ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਹਨ ਅਤੇ ਹੁਣ ਇਨ੍ਹਾਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਵੀ ਆ ਗਈ ਹੈ। ਜਿਹੜੇ ਉਮੀਦਵਾਰ ਬੈਂਕ ਦੀਆਂ ਨੌਕਰੀਆਂ ਦੀ ਭਾਲ ਕਰ ਰਹੇ ਹਨ, ਉਹ ਇਨ੍ਹਾਂ ਅਸਾਮੀਆਂ ਲਈ ਫਾਰਮ ਭਰ ਸਕਦੇ ਹਨ। ਯਾਦ ਰਹੇ ਕਿ ਇਨ੍ਹਾਂ ਭਰਤੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ ਅੱਜ ਯਾਨੀ 12 ਜੁਲਾਈ 2023 ਹੈ। ਇਸ ਲਈ ਬਿਲਕੁਲ ਵੀ ਦੇਰੀ ਨਾ ਕਰੋ ਅਤੇ ਅਧਿਕਾਰਤ ਵੈੱਬਸਾਈਟ 'ਤੇ ਜਾਓ ਅਤੇ ਫਾਰਮ ਭਰੋ। ਇਸ ਕੰਮ ਲਈ, ਤੁਸੀਂ ਹੇਠਾਂ ਦਿੱਤੇ ਡਾਇਰੈਕਟ ਲਿੰਕ 'ਤੇ ਵੀ ਕਲਿੱਕ ਕਰ ਸਕਦੇ ਹੋ।
ਇਸ ਵੈਬਸਾਈਟ 'ਤੇ ਭਰੋ ਫਾਰਮ
ਅਰਜ਼ੀਆਂ ਸਿਰਫ਼ ਆਨਲਾਈਨ ਹੀ ਭਰੀਆਂ ਜਾਣਗੀਆਂ। ਕਿਸੇ ਹੋਰ ਮਾਧਿਅਮ ਰਾਹੀਂ ਅਰਜ਼ੀ ਸਵੀਕਾਰ ਨਹੀਂ ਕੀਤੀ ਜਾਵੇਗੀ। ਅਜਿਹਾ ਕਰਨ ਲਈ, ਤੁਹਾਨੂੰ ਪੰਜਾਬ ਐਂਡ ਸਿੰਧ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਜਾਣਾ ਪਵੇਗਾ, ਜਿਸ ਦਾ ਪਤਾ ਹੈ - punjabandsindhbank.co.in। ਇਸ ਭਰਤੀ ਮੁਹਿੰਮ (Recuirtment drive) ਦੀ ਮਦਦ ਨਾਲ ਸਪੈਸ਼ਲਿਸਟ ਅਫਸਰ ਦੀਆਂ ਕੁੱਲ 183 ਅਸਾਮੀਆਂ ਭਰੀਆਂ ਜਾਣਗੀਆਂ।
ਇਹ ਵੀ ਪੜ੍ਹੋ: ਬਾਰਸ਼ ਦੇ ਕਹਿਰ 'ਚ ਡੇਂਗੂ ਦਾ ਖਤਰਾ! ਇਹ ਲੱਛਣ ਵੇਖਦੇ ਹੀ ਹੋ ਜਾਓ ਸਾਵਧਾਨ, ਜਾਣੋ ਬਚਾਅ ਦੇ ਉਪਾਅ
ਕੌਣ ਕਰ ਸਕਦਾ ਅਪਲਾਈ
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਦਾ ਸਬੰਧਤ ਵਿਸ਼ੇ ਵਿੱਚ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਜ਼ਰੂਰੀ ਹੈ। ਇਸ ਦੇ ਨਾਲ ਹੀ ਕੁਝ ਤਜਰਬਾ (Experience) ਵੀ ਮੰਗਿਆ ਗਿਆ ਹੈ। ਹਰੇਕ ਅਹੁਦੇ ਲਈ ਯੋਗਤਾ ਵੱਖਰੀ ਹੈ। ਵਿਸਤਾਰ ਵਿੱਚ ਜਾਣਨ ਲਈ ਵੈੱਬਸਾਈਟ 'ਤੇ ਦਿੱਤੇ ਨੋਟਿਸ ਨੂੰ ਚੈੱਕ ਕਰ ਲਓ। ਤੁਸੀਂ ਨੋਟਿਸ ਨੂੰ ਚੈੱਕ ਕਰਨ ਲਈ ਇਸ ਦੇ ਡਾਇਰੈਕਟ ਲਿੰਕ 'ਤੇ ਵੀ ਕਲਿੱਕ ਕਰ ਸਕਦੇ ਹੋ। ਇਸੇ ਤਰ੍ਹਾਂ ਹਰੇਕ ਪੋਸਟ ਲਈ ਉਮਰ ਸੀਮਾ, ਪੇ ਸਕੇਲ ਵੀ ਵੱਖਰੇ ਤੌਰ 'ਤੇ ਤੈਅ ਕੀਤੇ ਗਏ ਹਨ।
ਅਰਜ਼ੀ ਦੀ ਫੀਸ ਕਿੰਨੀ ਹੈ
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਜਨਰਲ ਵਰਗ ਦੇ ਉਮੀਦਵਾਰਾਂ ਨੂੰ 1003 ਰੁਪਏ ਫੀਸ ਅਦਾ ਕਰਨੀ ਪਵੇਗੀ ਅਤੇ ਰਾਖਵੀਂ ਸ਼੍ਰੇਣੀ ਭਾਵ SC, ST ਅਤੇ PWD ਵਰਗ ਲਈ ਫੀਸ 177 ਰੁਪਏ ਹੈ। ਦੱਸ ਦਈਏ ਕਿ ਇਨ੍ਹਾਂ ਅਹੁਦਿਆਂ ਲਈ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਫ਼ਿਜ਼ਿਕਲ ਇੰਟਰਵਿਊ ਦੀ ਮਦਦ ਨਾਲ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਜੇਕਰ ਤੁਸੀਂ ਵੀ ਖੜ੍ਹੇ ਹੋ ਕੇ ਪੀਂਦੇ ਹੋ ਪਾਣੀ, ਤਾਂ ਹੋ ਸਕਦੀ ਖ਼ਤਰਨਾਕ ਬਿਮਾਰੀ, ਜਾਣੋ ਮਾਹਰ ਕਿਉਂ ਕਰਦੇ ਮਨ੍ਹਾ
Education Loan Information:
Calculate Education Loan EMI