Punjab Police Recruitment 2022 : ਪੰਜਾਬ ਪੁਲਿਸ 'ਚ ਸਬ-ਇੰਸਪੈਕਟਰ ਦੇ ਅਹੁਦਿਆਂ 'ਤੇ ਨਿਕਲੀਆਂ ਭਰਤੀਆਂ, 560 ਅਸਾਮੀਆਂ ਲਈ ਇਸ ਵੈੱਬਸਾਈਟ ਤੋਂ ਕਰੋ ਅਪਲਾਈ
ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੀਆਂ ਅਸਾਮੀਆਂ (Punjab Police Sub Inspector Recruitment 2022) ਲਈ ਬੰਪਰ ਭਰਤੀ ਸਾਹਮਣੇ ਆਈ ਹੈ।
Punjab Police Sub Inspector Recruitment 2022 : ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੀਆਂ ਅਸਾਮੀਆਂ (Punjab Police Sub Inspector Recruitment 2022) ਲਈ ਬੰਪਰ ਭਰਤੀ ਸਾਹਮਣੇ ਆਈ ਹੈ। ਇਨ੍ਹਾਂ ਅਸਾਮੀਆਂ (Punjab Police SI Bharti 2022) ਲਈ ਅਪਲਾਈ ਕਰਨ ਲਈ ਐਪਲੀਕੇਸ਼ਨ ਲਿੰਕ ਨੂੰ ਮੁੜ ਐਕਟੀਵੇਟ ਕਰ ਦਿੱਤਾ ਗਿਆ ਹੈ। ਅਸਲ ਵਿੱਚ ਇਹ ਭਰਤੀਆਂ ਪਹਿਲਾਂ ਵੀ ਸਾਹਮਣੇ ਆਈਆਂ ਸਨ ਤੇ ਇੱਕ ਵਾਰ ਫਿਰ ਉਮੀਦਵਾਰਾਂ ਨੂੰ ਇਨ੍ਹਾਂ ਅਸਾਮੀਆਂ (Punjab Government Job) ਲਈ ਅਪਲਾਈ ਕਰਨ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਵਾਰ ਇਹ ਸਹੂਲਤ 09 ਅਗਸਤ ਤੋਂ ਮੁੜ ਖੋਲ੍ਹੀ ਗਈ ਹੈ ਅਤੇ ਇਸ ਵਾਰ ਅਪਲਾਈ ਕਰਨ ਦੀ ਆਖਰੀ ਮਿਤੀ 30 ਅਗਸਤ 2022 ਹੈ।
ਭਰੇ ਜਾਣਗੇ ਇੰਨੇ ਅਹੁਦੇ
ਇਸ ਭਰਤੀ ਮੁਹਿੰਮ (Punjab Police Sub Inspector Recruitment 2022) ਰਾਹੀਂ ਕੁੱਲ 560 ਅਸਾਮੀਆਂ ਭਰੀਆਂ ਜਾਣਗੀਆਂ। ਅਰਜ਼ੀਆਂ ਸਿਰਫ਼ ਆਨਲਾਈਨ ਹੀ ਹੋਣਗੀਆਂ, ਜਿਸ ਲਈ ਉਮੀਦਵਾਰਾਂ ਨੂੰ ਇਸ ਅਧਿਕਾਰਤ ਵੈੱਬਸਾਈਟ - punjabpolice.gov.in 'ਤੇ ਜਾਣਾ ਪਵੇਗਾ, ਇਸ ਭਰਤੀ ਰਾਹੀਂ ਉਮੀਦਵਾਰਾਂ ਨੂੰ ਜ਼ਿਲ੍ਹਾ ਪੁਲਿਸ ਸਬ-ਇੰਸਪੈਕਟਰ, ਆਰਮਡ ਪੁਲਿਸ, ਇਨਵੈਸਟੀਗੇਸ਼ਨ ਤੇ ਇੰਟੈਲੀਜੈਂਸ ਕਾਡਰ ਵਿੱਚ ਭਰਤੀ ਕੀਤਾ ਜਾਵੇਗਾ।
ਇੰਨੀ ਫੀਸ ਦੇਣੀ ਪਵੇਗੀ
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਜਨਰਲ ਵਰਗ ਦੇ ਉਮੀਦਵਾਰਾਂ ਨੂੰ 1500 ਰੁਪਏ ਫੀਸ ਅਦਾ ਕਰਨੀ ਪਵੇਗੀ। ਜਦੋਂ ਕਿ ਸਾਬਕਾ ਫੌਜੀ ਨੂੰ 750 ਰੁਪਏ ਫੀਸ ਦੇਣੀ ਪਵੇਗੀ। ਇਸੇ ਤਰ੍ਹਾਂ ਪੰਜਾਬ ਦੇ EWS, SC, ST ਅਤੇ ਪੱਛੜੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ 35 ਰੁਪਏ ਫੀਸ ਦੇਣੀ ਪਵੇਗੀ।
ਕੌਣ ਅਪਲਾਈ ਕਰ ਸਕਦਾ
ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰ ਨੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਇੰਟੈਲੀਜੈਂਸ ਕਾਡਰ ਲਈ, ਉਮੀਦਵਾਰ ਨੇ ਗ੍ਰੈਜੂਏਸ਼ਨ ਦੇ ਨਾਲ-ਨਾਲ ਆਈਟੀ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਵਿੱਚ ਓ ਲੈਵਲ ਸਰਟੀਫਿਕੇਟ ਪਾਸ ਕੀਤਾ ਹੋਣਾ ਚਾਹੀਦਾ ਹੈ। ਉਮਰ ਸੀਮਾ 18 ਤੋਂ 28 ਸਾਲ ਤੈਅ ਕੀਤੀ ਗਈ ਹੈ।
ਕਿਵੇਂ ਹੋਵੇਗੀ ਸਲੈਕਸ਼ਨ
ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੰਪਿਊਟਰ ਆਧਾਰਿਤ ਪ੍ਰੀਖਿਆ ਭਾਵ ਸੀਬੀਟੀ ਪ੍ਰੀਖਿਆ, ਸਰੀਰਕ ਮਾਪ ਟੈਸਟ (PMT) ਅਤੇ ਸਰੀਰਕ ਸਕ੍ਰੀਨਿੰਗ ਟੈਸਟ (PST) ਰਾਹੀਂ ਕੀਤੀ ਜਾਵੇਗੀ। ਇਹਨਾਂ ਭਰਤੀਆਂ ਨਾਲ ਸਬੰਧਤ ਨੋਟਿਸਾਂ ਨੂੰ ਦੇਖਣ ਲਈ ਅਧਿਕਾਰਤ ਵੈੱਬਸਾਈਟ 'ਤੇ ਜਾਓ।
Education Loan Information:
Calculate Education Loan EMI