ਪੰਜਾਬ 'ਚ 26,454 ਅਸਾਮੀਆਂ ਲਈ ਭਰਤੀ ਮੁਹਿੰਮ ਬਾਰੇ ਅਹਿਮ ਫੈਸਲਾ, ਪੰਜਾਬੀ ਭਾਸ਼ਾ ਪ੍ਰੀਖਿਆ ਪਾਸ ਕਰਨਾ ਲਾਜ਼ਮੀ, 50 ਫੀਸਦ ਤੋਂ ਘੱਟ ਨੰਬਰ ਵਾਲਾ ਨਹੀਂ ਹੋਵੇਗਾ Eligible
Punjabi in exams: ਪੰਜਾਬੀ ਭਾਸ਼ਾ ਲਈ ਤਤਪਰ ਪੰਜਾਬ ਦੀ ਮਾਨ ਸਰਕਾਰ ਨੇ ਹੁਣ ਗਰੁੱਪ ਸੀ ਤੇ ਗਰੁੱਪ ਡੀ ਦੀਆਂ ਅਸਾਮੀਆਂ ਲਈ ਵੀ ਪੰਜਾਬੀ ਲਾਜ਼ਮੀ ਕਰ ਦਿੱਤੀ ਹੈ।
Punjabi in exams: ਪੰਜਾਬੀ ਭਾਸ਼ਾ ਲਈ ਤਤਪਰ ਪੰਜਾਬ ਦੀ ਮਾਨ ਸਰਕਾਰ ਨੇ ਹੁਣ ਗਰੁੱਪ ਸੀ ਤੇ ਗਰੁੱਪ ਡੀ ਦੀਆਂ ਅਸਾਮੀਆਂ ਲਈ ਵੀ ਪੰਜਾਬੀ ਲਾਜ਼ਮੀ ਕਰ ਦਿੱਤੀ ਹੈ। ਆਪਣੀ ਰਿਹਾਇਸ਼ 'ਤੇ ਰੱਖੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ 'ਚ ਸੀਐਮ ਮਾਨ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਯਾਨੀ Applicants ਲਈ ਭਰਤੀ ਪ੍ਰੀਖਿਆ ਤੋਂ ਇਲਾਵਾ ਪੰਜਾਬੀ ਯੋਗਤਾ ਪ੍ਰੀਖਿਆ ਵਿੱਚ ਘੱਟੋ-ਘੱਟ 50 ਪ੍ਰਤੀਸ਼ਤ ਅੰਕ ਪ੍ਰਾਪਤ ਕਰਨਾ ਵੀ ਲਾਜ਼ਮੀ ਹੋਵੇਗਾ।
ਪੰਜਾਬ ਪੰਜਾਬੀਅਤ ਪਹਿਲਾਂ!
— Bhagwant Mann (@BhagwantMann) May 25, 2022
ਸਰਕਾਰੀ ਨੌਕਰੀਆਂ ਲਈ ਯੋਗਤਾ ਟੈਸਟ ‘ਚ ਮਾਂ ਬੋਲੀ ਪੰਜਾਬੀ ਨੂੰ ਲਾਜ਼ਮੀ ਕੀਤਾ ਹੈ...ਟੈਸਟ ‘ਚ ਘੱਟੋ-ਘੱਟ 50% ਅੰਕ ਲਾਜ਼ਮੀ ਹੋਣਗੇ।
ਮਾਂ-ਬੋਲੀ ਪੰਜਾਬੀ ਪੂਰੀ ਦੁਨੀਆ ‘ਚ ਸਾਡੀ ਪਹਿਚਾਣ ਹੈ...ਪੰਜਾਬੀ ਨੂੰ ਹਰ ਪੱਖੋਂ ਪ੍ਰਫੁੱਲਿਤ ਕਰਨਾ ਸਾਡੀ ਸਰਕਾਰ ਦਾ ਉਦੇਸ਼ ਹੈ
ਸੀਐਮ ਨੇ ਫੈਸਲੇ 'ਚ ਸਪੱਸ਼ਟ ਕੀਤਾ ਕਿ ਭਰਤੀ ਲਈ ਅਪੀਅਰ ਹੋਣ ਵਾਲੇ ਸਾਰੇ ਉਮੀਦਵਾਰਾਂ ਲਈ ਭਰਤੀ ਪ੍ਰੀਖਿਆ ਤੋਂ ਪਹਿਲਾਂ ਪੰਜਾਬੀ ਯੋਗਤਾ ਦੀ ਪ੍ਰੀਖਿਆ ਘੱਟੋ-ਘੱਟ 50 ਫੀਸਦੀ ਅੰਕਾਂ ਨਾਲ ਪਾਸ ਕਰਨੀ ਲਾਜ਼ਮੀ ਹੋਵੇਗੀ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਹਿਲਾਂ ਹੀ 26,454 ਅਸਾਮੀਆਂ ਲਈ ਵੱਡੇ ਪੱਧਰ 'ਤੇ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿਚੋਂ ਗਰੁੱਪ 'ਸੀ' ਤੇ 'ਡੀ' ਦੀਆਂ ਅਸਾਮੀਆਂ ਦੀ ਗਿਣਤੀ ਕਾਫ਼ੀ ਹੈ।
ਇਸ ਦੇ ਨਾਲ ਹੀ, ਵਿਗਿਆਨ ਪ੍ਰਸਾਰ (ਵੀਪੀ) ਨੇ ਪੰਜਾਬੀ ਸਮੇਤ ਪ੍ਰਮੁੱਖ ਭਾਸ਼ਾਵਾਂ ਵਿੱਚ ਵਿਗਿਆਨ ਦੀ ਪਹੁੰਚ ਤੇ ਪ੍ਰਸਿੱਧੀ ਦੇ ਪ੍ਰੋਗਰਾਮਾਂ ਨੂੰ ਵਧਾਉਣ ਲਈ ਵਿਗਿਆਨ ਸੰਚਾਰ, ਪ੍ਰਸਿੱਧੀ ਤੇ ਵਿਸਤਾਰ (SCOPE) ਨਾਮਕ ਇੱਕ ਫਲੈਗਸ਼ਿਪ ਪ੍ਰੋਜੈਕਟ ਸ਼ੁਰੂ ਕੀਤਾ ਹੈ।
ਪੰਜਾਬ ਲਈ SCOPE (SCOPE) ਪ੍ਰੋਜੈਕਟ ਨੂੰ ਅਧਿਕਾਰਤ ਤੌਰ 'ਤੇ ਵੀ.ਪੀ. ਤੇ ਪੀ.ਐਸ.ਸੀ.ਐਸ.ਟੀ. ਦੇ ਵਿਚਕਾਰ ਡਾ. ਨਕੁਲ ਪਰਾਸ਼ਰ, ਡਾਇਰੈਕਟਰ, ਵੀ.ਪੀ ਅਤੇ ਡਾ. ਜਤਿੰਦਰ ਕੌਰ ਅਰੋੜਾ, ਪੀ.ਐਸ.ਸੀ.ਐਸ.ਟੀ. ਦੇ ਕਾਰਜਕਾਰੀ ਨਿਰਦੇਸ਼ਕ ਵੱਲੋਂ ਹਸਤਾਖਰ ਕਰਕੇ ਸ਼ੁਰੂ ਕੀਤਾ ਗਿਆ।
ਤਿੰਨ ਮਹੀਨਿਆਂ 'ਚ ਹੀ 'ਆਪ' ਦੇ 3 ਵਿਧਾਇਕਾਂ ਨੂੰ ਝਟਕਾ! ਪਾਰਟੀ ਦਾ ਦਾਅਵਾ, ਦਾਗੀਆਂ ਲਈ ਨਹੀਂ ਕੋਈ ਥਾਂ
ਮੁੱਖ ਮੰਤਰੀ ਭਗਵੰਤ ਮਾਨ ਜਲਦ ਕਰ ਸਕਦੇ ਕੈਬਨਿਟ 'ਚ ਵੱਡਾ ਫੇਰ-ਬਦਲ, ਨਵੇਂ ਮੰਤਰੀ ਹੋਣਗੇ ਸ਼ਾਮਲ
Education Loan Information:
Calculate Education Loan EMI