RBI Recruitment 2022: ਭਾਰਤੀ ਰਿਜ਼ਰਵ ਬੈਂਕ 'ਚ ਸਪੈਸ਼ਲਿਸਟ ਅਫਸਰ ਦੀਆਂ ਅਸਾਮੀਆਂ ਲਈ ਭਰਤੀ, ਇੱਥੇ ਜਾਣੋ ਵਧੇਰੇ ਜਾਣਕਾਰੀ
RBI Recruitment 2022: ਭਾਰਤੀ ਰਿਜ਼ਰਵ ਬੈਂਕ (RBI) ਜਲਦੀ ਹੀ ਅਧਿਕਾਰਤ ਵੈੱਬਸਾਈਟ rbi.org.in 'ਤੇ ਸਪੈਸ਼ਲਿਸਟ ਅਫਸਰ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਸੰਭਾਵਨਾ ਹੈ।
RBI Recruitment 2022: ਬੈਂਕ ਵਿੱਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਇੱਕ ਸੁਨਹਿਰੀ ਮੌਕਾ ਆਇਆ ਹੈ। ਰਿਜ਼ਰਵ ਬੈਂਕ ਆਫ ਇੰਡੀਆ (RBI) ਜਲਦੀ ਹੀ ਅਧਿਕਾਰਤ ਵੈੱਬਸਾਈਟ rbi.org.in 'ਤੇ ਸਪੈਸ਼ਲਿਸਟ ਅਫਸਰ ਦੀਆਂ ਅਸਾਮੀਆਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰਨ ਦੀ ਸੰਭਾਵਨਾ ਹੈ। ਮੀਡੀਆ ਰਿਪੋਰਟਾਂ ਮੁਤਾਬਕ RBI SO Recruitment 2022 ਲਈ ਅਰਜ਼ੀ ਪ੍ਰਕਿਰਿਆ 15 ਜਨਵਰੀ 2022 ਤੋਂ ਸ਼ੁਰੂ ਕੀਤੀ ਜਾਵੇਗੀ। ਸਾਰੇ ਯੋਗ ਉਮੀਦਵਾਰ 4 ਫਰਵਰੀ 2022 ਤੱਕ ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਅਪਲਾਈ ਕਰਨ ਦੇ ਯੋਗ ਹੋਣਗੇ।
ਅਧਿਕਾਰਤ ਜਾਣਕਾਰੀ ਮੁਾਤਬਕ ਭਾਰਤੀ ਰਿਜ਼ਰਵ ਬੈਂਕ ਵਿੱਚ ਸਪੈਸ਼ਲਿਸਟ ਅਫਸਰ ਦੀਆਂ ਕੁੱਲ 14 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਜਿਸ ਵਿੱਚ ਲਾਅ ਅਫਸਰ ਗਰੇਡ ਬੀ ਦੀਆਂ 2 ਅਸਾਮੀਆਂ, ਮੈਨੇਜਰ (ਤਕਨੀਕੀ-ਸਿਵਲ) ਦੀਆਂ 6 ਅਸਾਮੀਆਂ, ਮੈਨੇਜਰ (ਤਕਨੀਕੀ-ਇਲੈਕਟ੍ਰਿਕਲ) ਦੀਆਂ 3 ਅਸਾਮੀਆਂ, ਲਾਇਬ੍ਰੇਰੀ ਪ੍ਰੋਫੈਸ਼ਨਲ (ਸਹਾਇਕ ਲਾਇਬ੍ਰੇਰੀਅਨ) ਗਰੇਡ ਏ ਦੀਆਂ 1 ਅਸਾਮੀਆਂ, ਆਰਕੀਟੈਕਟ ਗ੍ਰੇਡ ਏ ਦੀਆਂ 1 ਅਸਾਮੀਆਂ ਅਤੇ ਟਾਈਮ ਕਿਊਰੇਟਰ ਦੀ 1 ਪੋਸਟ 'ਤੇ ਪੂਰੀ ਭਰਤੀ ਕੀਤੀ ਜਾਵੇਗੀ। ਵਧੇਰੇ ਵੇਰਵਿਆਂ ਲਈ, ਉਮੀਦਵਾਰ ਬੈਂਕ ਦੀ ਅਧਿਕਾਰਤ ਵੈੱਬਸਾਈਟ 'ਤੇ ਦੇਖ ਸਕਦੇ ਹਨ।
ਜਾਣੋ ਕਦੋਂ ਦੇ ਸਕਦੇ ਹੋ ਅਰਜ਼ੀ
RBI ਵਿੱਚ ਸਪੈਸ਼ਲਿਸਟ ਅਫਸਰ ਦੀਆਂ ਇਨ੍ਹਾਂ ਅਸਾਮੀਆਂ ਲਈ ਭਰਤੀ ਲਈ ਉਮੀਦਵਾਰਾਂ ਦੀ ਚੋਣ ਆਨਲਾਈਨ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ। ਇਹ ਭਰਤੀ ਪ੍ਰੀਖਿਆ 6 ਮਾਰਚ 2022 ਨੂੰ ਕਰਵਾਈ ਜਾਵੇਗੀ। ਵਿਦਿਅਕ ਯੋਗਤਾ ਅਤੇ ਉਮਰ ਸੀਮਾ ਸਮੇਤ ਹੋਰ ਜਾਣਕਾਰੀ ਲਈ, ਉਮੀਦਵਾਰਾਂ ਨੂੰ ਅਰਜ਼ੀ ਦੇਣ ਲਈ ਨੋਟੀਫਿਕੇਸ਼ਨ ਜਾਰੀ ਹੋਣ ਦੀ ਉਡੀਕ ਕਰਨੀ ਚਾਹੀਦੀ ਹੈ। ਸਾਰੇ ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ 15 ਜਨਵਰੀ 2022 ਤੋਂ 4 ਫਰਵਰੀ 2022 ਤੱਕ ਆਰਬੀਆਈ ਸਪੈਸ਼ਲਿਸਟ ਅਫਸਰ ਭਰਤੀ 2022 ਲਈ ਆਨਲਾਈਨ ਅਪਲਾਈ ਕਰਨ ਦੇ ਯੋਗ ਹੋਣਗੇ।
ਇਹ ਵੀ ਪੜ੍ਹੋ: Breaking News: ਅਰਵਿੰਦ ਕੇਜਰੀਵਾਲ ਨੂੰ ਹੋਇਆ ਕੋਰੋਨਾ, ਟਵੀਟ ਕਰ ਦਿੱਤੀ ਜਾਣਕਾਰੀ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904
Education Loan Information:
Calculate Education Loan EMI