ਸਿੱਖ ਫਾਰ ਜਸਟਿਸ ਦੀ 29 ਅਪ੍ਰੈਲ ਨੂੰ ਡੀਸੀ ਦਫਤਰਾਂ 'ਤੇ ਖਾਲਿਸਤਾਨੀ ਝੰਡੇ ਲਹਿਰਾਉਣ ਦੀ ਧਮਕੀ, ਸੁਰੱਖਿਆ ਏਜੰਸੀਆਂ ਚੌਕਸ
SFJ ਨੇ ਹਰਿਆਣਾ ਨੂੰ ਖਾਲਿਸਤਾਨ ਬਣਾਉਣ ਦੀ ਧਮਕੀ ਦਿੱਤੀ ਹੈ। SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਹੈ ਕਿ 29 ਅਪ੍ਰੈਲ ਨੂੰ ਗੁਰੂਗ੍ਰਾਮ ਤੋਂ ਅੰਬਾਲਾ ਤੱਕ ਡਿਪਟੀ ਕਮਿਸ਼ਨਰ ਦਫ਼ਤਰਾਂ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇਗਾ।
ਚੰਡੀਗੜ੍ਹ: ਪਾਬੰਦੀਸ਼ੁਦਾ ਜਥੇਬੰਦੀ ਸਿੱਖ ਫਾਰ ਜਸਟਿਸ (SFJ) ਨੇ ਹਰਿਆਣਾ ਨੂੰ ਖਾਲਿਸਤਾਨ ਬਣਾਉਣ ਦੀ ਧਮਕੀ ਦਿੱਤੀ ਹੈ। SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਹੈ ਕਿ 29 ਅਪ੍ਰੈਲ ਨੂੰ ਗੁਰੂਗ੍ਰਾਮ ਤੋਂ ਅੰਬਾਲਾ ਤੱਕ ਡਿਪਟੀ ਕਮਿਸ਼ਨਰ ਦਫ਼ਤਰਾਂ 'ਤੇ ਖਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇਗਾ। ਪੰਨੂ ਦੀ ਧਮਕੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ।
ਐਸਐਫਜੇ ਆਗੂ ਪੰਨੂ ਇਸ ਤੋਂ ਪਹਿਲਾਂ ਵੀ ਹਰਿਆਣਾ ਤੇ ਪੰਜਾਬ ਵਿੱਚ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਵਧਾਵਾ ਦੇ ਚੁੱਕਾ ਹੈ। ਪੰਨੂ ਦੇ ਕਈ ਸਮਰਥਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੰਨੂ ਨੇ ਮੀਡੀਆ ਨੂੰ ਵੀਡੀਓ ਸੰਦੇਸ਼ ਤੇ ਈ-ਮੇਲ ਭੇਜੇ ਹਨ। ਇਸ ਵਿਚ ਖਾਲਿਸਤਾਨ ਐਲਾਨਨਾਮੇ ਦੇ 36 ਸਾਲ ਪੂਰੇ ਹੋਣ 'ਤੇ 29 ਅਪ੍ਰੈਲ ਨੂੰ ਗੁਰੂਗ੍ਰਾਮ ਤੋਂ ਅੰਬਾਲਾ ਤੱਕ ਡਿਪਟੀ ਕਮਿਸ਼ਨਰ ਦਫਤਰਾਂ 'ਤੇ ਖਾਲਿਸਤਾਨੀ ਝੰਡੇ ਲਗਾਉਣ ਦਾ ਐਲਾਨ ਕੀਤਾ ਗਿਆ ਹੈ।
ਪੰਨੂ ਨੇ ਕਿਹਾ ਹੈ ਕਿ 29 ਅਪ੍ਰੈਲ ਨੂੰ ਹਰਿਆਣਾ ਬਣੇਗਾ ਖਾਲਿਸਤਾਨ ਮੁਹਿੰਮ ਚਲਾਈ ਜਾਵੇਗੀ। ਹਰਿਆਣਾ ਵਿੱਚ ਵਲੰਟੀਅਰਾਂ ਦੀ ਭਰਤੀ ਕੀਤੀ ਜਾਵੇਗੀ। ਇਸ ਨਾਲ ਹਰਿਆਣਾ ਭਾਰਤ ਦੇ ਕਬਜ਼ੇ ਤੋਂ ਮੁਕਤ ਹੋ ਜਾਵੇਗਾ।
SFJ ਨੇ ਭਾਰਤ ਨੂੰ ਵੱਖ ਕਰਨ ਵਾਲੇ ਇਲਾਕਿਆਂ ਦਾ ਨਕਸ਼ਾ ਵੀ ਜਾਰੀ ਕੀਤਾ ਹੈ। ਹਰਿਆਣਾ ਵੀ ਇਸ ਵਿੱਚ ਹੈ। ਪੰਨੂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਇਸ ਮੁਹਿੰਮ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
Education Loan Information:
Calculate Education Loan EMI