ਪੜਚੋਲ ਕਰੋ
ਅਧਿਆਪਕਾਂ ਨੂੰ ਪੱਕੇ ਕਰਨ ਬਦਲੇ ਤਨਖ਼ਾਹਾਂ ਘਟਾਉਣ ਦੇ ਮੁੱਦੇ 'ਤੇ ਬੈਂਸ ਨੇ ਲਿਆਂਦੀਆਂ ਸਿੱਖਿਆ ਵਿਭਾਗ ਨੂੰ ਤਾਉਣੀਆਂ

ਮੁਹਾਲੀ: ਪਿਛਲੇ ਕਈ ਹਫ਼ਤਿਆਂ ਤੋਂ ਪੰਜਾਬ ਸਰਕਾਰ ਵੱਲੋਂ ਪੱਕੇ ਕਰਨ ਬਦਲੇ ਘੱਟ ਤਨਖ਼ਾਹ ਪ੍ਰਵਾਨ ਕਰਨ ਦੀ ਸ਼ਰਤ ਦਾ ਵਿਰੋਧ ਕਰ ਰਹੇ ਐਸਐਸਏ-ਰਮਸਾ ਅਧਿਆਪਕਾਂ ਸਬੰਧੀ ਜਾਣਕਾਰੀ ਮੰਗਣ ਗਏ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸਿੱਖਿਆ ਵਿਭਾਗ ਨੂੰ ਹੀ ਤਾਉਣੀਆਂ ਲਿਆ ਦਿੱਤੀਆਂ। ਬੈਂਸ ਨੇ ਮਸ਼ਹੂਰ ਆਈਏਐਸ ਅਧਿਕਾਰੀ ਤੇ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਆਢਾ ਲਾ ਲਿਆ। ਵਿਧਾਇਕ ਨੇ ਲਿਖਤੀ ਰੂਪ ਵਿੱਚ ਅਧਿਆਪਕਾਂ ਦਾ ਡੇਟਾ ਮੰਗਿਆ ਤੇ ਨਾਲ ਹੀ ਦਾਅਵਾ ਕੀਤਾ ਕਿ ਸਿੱਖਿਆ ਸਕੱਤਰ ਤੋਂ ਅਧਿਆਪਕਾਂ ਦਾ ਡੇਟਾ ਨਹੀਂ ਮਿਲੇਗਾ। ਦਰਅਸਲ, ਪੰਜਾਬ ਦੇ ਸਿੱਖਿਆ ਮੰਤਰੀ ਸਮੇਤ ਹੋਰਾਂ ਮੰਤਰੀਆਂ ਨੇ ਦਾਅਵਾ ਕੀਤਾ ਹੈ ਕਿ ਐਸਐਸਏ-ਰਮਸਾ ਅਧਿਆਪਕਾਂ ਵਿੱਚ 90 ਫ਼ੀਸਦ ਤੋਂ ਵੱਧ ਘੱਟ ਤਨਖ਼ਾਹ ਵਾਲੀ ਸ਼ਰਤ ਨੂੰ ਮੰਨ ਕੇ ਪੱਕੇ ਹੋਣ ਲਈ ਰਾਜ਼ੀ ਹਨ, ਸਿਰਫ਼ ਅਧਿਆਪਕ ਯੂਨੀਅਨ ਲੀਡਰਾਂ ਵੱਲੋਂ ਸਿਆਸਤ ਕਰਕੇ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ। ਲੁਧਿਆਣਾ ਦੇ ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਬੈਂਸ ਮੰਗਲਵਾਰ ਨੂੰ ਇਹੋ ਅੰਕੜੇ ਲੈਣ ਗਏ ਸਨ ਕਿ ਜੇ ਜ਼ਿਆਦਾਤਰ ਅਧਿਆਪਕ ਰਾਜ਼ੀ ਹਨ ਤਾਂ ਅਧਿਆਪਕ ਸੜਕਾਂ 'ਤੇ ਕਿਉਂ ਹਨ। ਬੈਂਸ ਤੇ ਕ੍ਰਿਸ਼ਨ ਕੁਮਾਰ ਦੀ ਕਾਫੀ ਬਹਿਸ ਵੀ ਹੋਈ, ਪਰ ਅੰਕੜੇ ਨਹੀਂ ਮਿਲੇ। ਸਿੱਖਿਆ ਸਕੱਤਰ ਨੇ ਵਿਧਾਇਕ ਨੂੰ ਲਿਖਤੀ ਰੂਪ ਵਿੱਚ ਬਿਨੈ ਕਰਨ ਲਈ ਕਿਹਾ ਤੇ ਮੰਤਰੀ ਦੀ ਪ੍ਰਵਾਨਗੀ ਤੋਂ ਬਾਅਦ ਹੀ 90 ਫ਼ੀਸਦੀ ਰਜ਼ਾਮੰਦ ਅਧਿਆਪਕਾਂ ਬਾਰੇ ਅੰਕੜੇ ਜਾਰੀ ਕਰਨ ਦੀ ਗੱਲ ਕਹੀ। ਬੈਂਸ ਨੇ ਕਿਹਾ ਕਿ ਜੇਕਰ ਅੰਕੜੇ ਨਾ ਦਿੱਤੇ ਤਾਂ ਉਹ ਮੰਤਰੀ ਦੇ ਘਰ ਮੂਹਰੇ ਵੀ ਡੇਰੇ ਲਾ ਲੈਣਗੇ। ਇੰਨਾ ਹੀ ਨਹੀਂ ਬੈਂਸ ਨੇ ਕ੍ਰਿਸ਼ਨ ਕੁਮਾਰ ਨੂੰ ਪੁੱਛਿਆ ਕਿ ਜੇਕਰ ਤੁਹਾਡੀ ਤਨਖ਼ਾਹ 42,000 ਹੋਵੇ ਤੇ ਸਰਕਾਰ ਉਸ ਨੂੰ 15,000 ਕਰ ਦੇਵੇ ਤਾਂ ਕੀ ਤੁਹਾਨੂੰ ਮਨਜ਼ੂਰ ਹੈ? ਵਿਧਾਇਕ ਨੇ ਕਿਹਾ ਕਿ ਐਸਐਸਏ-ਰਮਸਾ ਅਧਿਆਪਕ ਬੇਹੱਦ ਨਾਜ਼ੁਕ ਹਾਲਾਤ ਵਿੱਚੋਂ ਗੁਜ਼ਰ ਰਹੇ ਹਨ ਤੇ ਉਨ੍ਹਾਂ ਪ੍ਰਤੀ ਸਿੱਖਿਆ ਵਿਭਾਗ ਨੂੰ ਸਕਾਰਾਤਮਕ ਰੁਖ਼ ਰੱਖਣਾ ਚਾਹੀਦਾ ਹੈ। ਬੈਂਸ ਨੇ ਕ੍ਰਿਸ਼ਨ ਕੁਮਾਰ ਨੂੰ ਇਹ ਵੀ ਕਿਹਾ ਕਿ ਉਨ੍ਹਾਂ ਦੀ ਤਿਆਰ ਕੀਤੀ ਪ੍ਰੋਪੋਜ਼ਲ ਤੋਂ ਬਾਅਦ ਹੀ ਸਰਕਾਰ ਨੇ ਅਜਿਹਾ ਕੰਮ ਕੀਤਾ ਹੈ। ਵਿਧਾਇਕ ਨੇ ਉਸ ਤਜਵੀਜ਼ ਦੀ ਕਾਪੀ ਵੀ ਮੰਗੀ ਪਰ ਸਫ਼ਲਤਾ ਨਹੀਂ ਮਿਲੀ। ਜ਼ਿਕਰਯੋਗ ਹੈ ਕਿ ਬੀਤੀ ਤਿੰਨ ਅਕਤੂਬਰ ਨੂੰ ਕੈਪਟਨ ਸਰਕਾਰ ਨੇ ਸਰਵ ਸਿੱਖਿਆ ਅਭਿਆਨ (ਐਸਐਸਏ), ਰਾਸ਼ਟ੍ਰੀਆ ਮਾਧਿਆਮਿਕ ਸ਼ਿਕਸ਼ਾ ਅਭਿਆਨ (ਆਰਐਮਐਸਏ) ਸਮੇਤ ਆਦਰਸ਼ ਤੇ ਮਾਡਲ ਸਕੂਲਾਂ ਦੇ ਕੁੱਲ 8,886 ਅਧਿਆਪਕਾਂ ਨੂੰ ਉੱਕਾ-ਪੁੱਕਾ 15,000 ਰੁਪਏ ਪ੍ਰਤੀ ਮਹੀਨਾ ਮਿਹਨਤਾਨਾ ਅਤੇ ਤਿੰਨ ਸਾਲ ਸਫ਼ਲਤਾਪੂਰਵਕ ਸੇਵਾ ਕਰਨ ਹੋਣ ਤੋਂ ਬਾਅਦ ਇਨ੍ਹਾਂ ਦੀਆਂ ਸੇਵਾਵਾਂ ਨੂੰ ਨਿਯਮਤ ਕਰਨ ਦਾ ਫੈਸਲਾ ਕੀਤਾ ਸੀ। ਇਹ ਅਧਿਆਪਕ ਇਸ ਸਮੇਂ 42,800 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਲੈ ਰਹੇ ਹਨ। ਇਸ ਦੇ ਰੋਸ ਵਿੱਚ ਅਧਿਆਪਕ ਲਗਾਤਾਰ ਰੋਸ ਪ੍ਰਦਰਸ਼ਨ ਕਰ ਰਹੇ ਹਨ। ਪਟਿਆਲਾ ਵਿੱਚ ਅਧਿਆਪਕ ਵੱਡਾ ਰੋਸ ਮਾਰਚ ਵੀ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਮਰਨ ਵਰਤ ਵੀ ਦੂਜੇ ਹਫ਼ਤੇ ਵਿੱਚ ਦਾਖ਼ਲ ਹੋ ਚੁੱਕਾ ਹੈ ਤੇ ਕਈ ਅਧਿਆਪਕਾਂ ਦੀ ਸਿਹਤ ਨਾਜ਼ੁਕ ਵੀ ਹੈ। ਪਰ ਕੈਪਟਨ ਸਰਕਾਰ ਨੇ ਅਧਿਆਪਕਾਂ ਤੇ ਕੱਚੇ ਮੁਲਾਜ਼ਮਾਂ ਬਾਰੇ ਵਿਧਾਨ ਸਭਾ ਦੇ ਆਉਣ ਵਾਲੇ ਸਰਦ ਰੁੱਤ ਦੇ ਇਜਲਾਸ ਵਿੱਚ ਵਿਚਾਰਨ ਦਾ ਐਲਾਨ ਕਰਕੇ ਮਾਮਲਾ ਠੰਢੇ ਬਸਤੇ ਵਿੱਚ ਪਾ ਦਿੱਤਾ ਹੈ। ਦੇਖੋ ਵੀਡੀਓ- <iframe src="https://www.facebook.com/plugins/video.php?href=https%3A%2F%2Fwww.facebook.com%2Fsimarjitbains13%2Fvideos%2F1899100326850087%2F&show_text=1&width=560" width="560" height="381" style="border:none;overflow:hidden" scrolling="no" frameborder="0" allowTransparency="true" allow="encrypted-media" allowFullScreen="true"></iframe>
Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















