ਪੜਚੋਲ ਕਰੋ
Success Story: ਗਰੀਬੀ ਝੱਲ ਦੀਵੇ ਦੀ ਰੌਸ਼ਨੀ ਵਿਚ ਘੰਟਿਆਂ ਬੱਧੀ ਪੜ੍ਹਾਈ ਕਰ ਹਾਸਲ ਕੀਤੀ ਕਾਮਯਾਬੀ ਤੇ ਛੋਟੇ ਜਿਹੇ ਪਿੰਡ ਦਾ ਵਿਅਕਤੀ ਬਣਿਆ ਆਈਏਐਸ
ਕਈ ਵਾਰ ਲੋਕ ਗਰੀਬੀ ਅਤੇ ਸਹੂਲਤਾਂ ਦੀ ਘਾਟ ਵਿਚ ਵੀ ਸਫਲਤਾ ਦਰਜ ਕਰਦੇ ਹਨ। ਅਜਿਹੇ ਹੀ ਇੱਕ ਪੁੱਤਰ ਨੇ ਅਧਿਕਾਰੀ ਬਣ ਕੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕੀਤਾ। ਸਾਰੀਆਂ ਮੁਸੀਬਤਾਂ ਅਤੇ ਸੰਘਰਸ਼ਾਂ ਤੋਂ ਬਾਅਦ ਇਸ ਨੇ ਉਹ ਮੁਕਾਮ ਹਾਸਲ ਕੀਤਾ ਜਿਸ ਨੇ ਪੂਰੇ ਦੇਸ਼ ਵਿੱਚ ਮਾਣ ਨਾਲ ਪਰਿਵਾਰ ਦਾ ਸਿਰ ਉੱਚਾ ਕੀਤਾ।

ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਨਵੀਂ ਦਿੱਲੀ: ਅੱਜ ਦੀ ਕਹਾਣੀ ਹੈ ਰਾਏਬਰੇਲੀ ਦੇ ਆਈਏਐਸ ਆਸ਼ੂਤੋਸ਼ ਦਿਵੇਦੀ ਦੀ, ਜਿਨ੍ਹਾਂ ਦੀ ਜ਼ਿੰਦਗੀ ਫਿਲਮੀ ਕਹਾਣੀ ਦੀ ਤਰ੍ਹਾਂ ਜਾਪਦੀ ਹੈ। ਜਿੱਥੇ ਸ਼ੁਰੂ ਵਿਚ ਬਹੁਤ ਸਾਰੇ ਵਿਵਾਦ ਹੁੰਦੇ ਹਨ ਅਤੇ ਬਾਅਦ ਵਿਚ ਇੰਨੀ ਕਾਮਯਾਬੀ ਮਿਲਦੀ ਹੈ ਕਿ ਇਹ ਕਿਸੇ ਦੀ ਲਿੱਖੀ ਸਕ੍ਰਿਪਟ ਲੱਗਦੀ ਹੈ। ਪਰ ਆਸ਼ੂਤੋਸ਼ ਨੇ ਵੀ ਇਸ ਸਕ੍ਰਿਪਟ ਨੂੰ ਖ਼ੁਦ ਦੀ ਸਖ਼ਤ ਮਿਹਨਤ ਨਾਲ ਲਿਖਿਆ। ਇੱਕ ਵਾਰ ਸਾਈਕਲ 'ਤੇ ਸਵਾਰ ਹੋ ਕੇ ਅਤੇ ਇੱਕ ਸਰਕਾਰੀ ਸਕੂਲ ਦਾ ਲੰਮਾ ਸਫ਼ਰ ਤੈਅ ਕਰਦਿਆਂ, ਦੀਵੇ ਦੀ ਰੋਸ਼ਨੀ ਵਿਚ ਪੜ੍ਹਦੇ ਹੋਏ ਆਸ਼ੂਤੋਸ਼ ਅੱਜ ਇੱਕ ਆਈਏਐਸ ਹੈ। ਜਿਸ ਨੇ ਛੋਟੀ ਜਿਹੀ ਜ਼ਿੰਦਗੀ ਵਿਚ ਬਹੁਤ ਸਾਰੇ ਉਤਰਾਅ-ਚੜਾਅ ਦੇਖੇ ਜੋ ਸ਼ਾਇਦ ਹੀ ਕੋਈ ਦੇਖ ਸਕੇ। ਆਓ ਜਾਣਦੇ ਹਾਂ ਆਈਏਐਸ ਆਸ਼ੂਤੋਸ਼ ਦੇ ਸੰਘਰਸ਼ ਦੀ ਸਫਲਤਾ ਦੀ ਕਹਾਣੀ: ਆਸ਼ੂਤੋਸ਼ ਦੇ ਮਾਪਿਆਂ ਦਾ ਬਾਲ ਵਿਆਹ ਹੋਇਆ ਸੀ। ਪਿਤਾ ਪੜ੍ਹਨ ਵਿਚ ਚੰਗੇ ਸੀ ਅਤੇ ਮਾਂ ਲਗਪਗ ਅਨਪੜ੍ਹ ਸੀ ਪਰ ਉਹ ਸਿੱਖਿਆ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਸਮਝਦੇ ਸੀ। ਆਸ਼ੂਤੋਸ਼ ਦੇ ਪਿਤਾ ਨੇ ਆਪਣੀ ਬਾਕੀ ਪੜਾਈ ਬਹੁਤ ਸੰਘਰਸ਼, ਵਿਆਹ ਅਤੇ ਬੱਚਿਆਂ ਤੋਂ ਬਾਅਦ ਪੂਰੀ ਕੀਤੀ। ਜਿਸ ਵਿੱਚ ਉਸਦੀ ਮਾਂ ਦਾ ਪੂਰਾ ਸਮਰਥਨ ਸੀ। ਆਸ਼ੂਤੋਸ਼ ਆਪਣੇ ਮਾਪਿਆਂ ਦੀ ਜ਼ਿੰਦਗੀ ਦੇ ਇਨ੍ਹਾਂ ਸੰਘਰਸ਼ਾਂ ਨੂੰ ਜਾਣਦਾ ਸੀ ਅਤੇ ਹਮੇਸ਼ਾਂ ਇਨ੍ਹਾਂ ਤੋਂ ਪ੍ਰੇਰਣਾ ਲੈਂਦਾ ਸੀ।
ਆਸ਼ੂਤੋਸ਼ ਨੇ ਪਹਿਲਾਂ ਉੱਚ ਸਿੱਖਿਆ ਲਈ ਕਾਨਪੁਰ ਵਿੱਚ ਕਦਮ ਰੱਖਿਆ। ਇੱਥੇ ਉਸਨੇ HBTI ਤੋਂ ਬੀਟੈਕ ਕੀਤਾ ਅਤੇ ਕੰਮ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਉਸ ਦਾ ਆਈਏਐਸ ਬਣਨ ਦਾ ਸੁਪਨਾ ਕਿਤੇ ਪਿੱਛੇ ਲੁਕ ਗਿਆ। 'ਕੁਲੈਕਟਰ' ਸ਼ਬਦ ਵੱਲ ਹਮੇਸ਼ਾਂ ਰਿਹਾ ਸੀ ਖਾਸ ਝੁਕਾਅ- ਬਚਪਨ ਤੋਂ ਹੀ ਆਸ਼ੂਤੋਸ਼ 'ਕੁਲੈਕਟਰ' ਸ਼ਬਦ ਪ੍ਰਤੀ ਬੇਹੱਦ ਆਕਰਸ਼ਤ ਸੀ, ਕਿਉਂਕਿ ਸਕੂਲ ਵਿਚ ਆਮ ਤੌਰ 'ਤੇ ਇ੍ਰਕ ਚੰਗੇ ਬੱਚੇ ਨੂੰ ਕਿਸੇ ਮਾਮਲੇ 'ਤੇ ਕੁਲੈਕਟਰ ਬਣਨ ਦਾ ਆਸ਼ੀਰਵਾਦ ਜਾਂ ਅਸੀਸ ਦਿੱਤੀ ਜਾਂਦੀ ਹੈ। ਉਦੋਂ ਤੋਂ ਉਸਨੂੰ ਮਹਿਸੂਸ ਹੋਇਆ ਕਿ ਇਹ ਕੋਈ ਵੱਡੀ ਚੀਜ਼ ਸੀ। ਉਸ ਤੋਂ ਬਾਅਦ ਉਸਦਾ ਵੱਡਾ ਭਰਾ ਵੀ ਆਈਏਐਸ ਬਣਨਾ ਚਾਹੁੰਦਾ ਸੀ ਜੋ ਇੰਟਰਵਿਊ 'ਤੇ ਪਹੁੰਚਿਆ ਪਰ ਉਹ ਅੱਗੇ ਚੁਣਿਆ ਨਹੀਂ ਗਿਆ। ਆਸ਼ੂਤੋਸ਼ ਹੀ ਉਸ ਦਾ ਨਤੀਜਾ ਵੇਖਣ ਗਿਆ ਸੀ। ਉਸ ਸਮੇਂ ਆਪਣੇ ਭਰਾ ਨੂੰ ਨਿਰਾਸ਼ ਹੁੰਦਿਆਂ ਆਸ਼ੂਤੋਸ਼ ਨੇ ਸੋਚਿਆ ਕਿ ਉਹ ਆਪਣੇ ਭਰਾ ਦਾ ਸੁਪਨਾ ਪੂਰਾ ਕਰੇਗਾ। ਇਨ੍ਹਾਂ ਸਾਰੀਆਂ ਘਟਨਾਵਾਂ ਤੋਂ ਇਲਾਵਾ ਇੱਕ ਘਟਨਾ ਨੇ ਆਸ਼ੂਤੋਸ਼ ਦੀ ਜ਼ਿੰਦਗੀ ਬਦਲ ਦਿੱਤੀ ਜਦੋਂ ਇੱਕ ਪਿੰਡ ਦੀ ਔਰਤ ਨੇ ਉਸਨੂੰ ਕੁਝ ਕੰਮ ਦੱਸਿਆ ਅਤੇ ਅੰਤ ਵਿੱਚ ਉਸ ਨੇ ਅੱਗੇ ਕਿਹਾ ਕਿ ਜੇ ਤੁਸੀਂ ਨਹੀਂ ਕਰ ਸਕੇ ਤਾਂ ਤੁਸੀਂ ਕੁਲੈਕਟਰ ਨੂੰ ਦੱਸੋ ਦੇਣਾ, ਉਹ ਇਸ ਨੂੰ ਜ਼ਰੂਰ ਕਰ ਦੇਣਗੇ। ਉਸ ਸਮੇਂ ਆਸ਼ੂਤੋਸ਼ ਨੇ ਮਹਿਸੂਸ ਕੀਤਾ ਕਿ ਆਮ ਆਦਮੀ ਨੂੰ ਅਜੇ ਵੀ ਨੇਤਾ, ਨੌਕਰ, ਸਰਕਾਰ 'ਤੇ ਉਹ ਭਰੋਸਾ ਨਹੀਂ, ਜੋ ਕੁਲੈਕਟਰ 'ਤੇ ਹੈ। ਉਸੇ ਦਿਨ ਹੀ ਆਸ਼ੂਤੋਸ਼ ਨੇ ਨੌਕਰੀ ਛੱਡ ਦਿੱਤੀ ਅਤੇ ਸਿਵਲ ਸੇਵਾਵਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ।
ਕਦੇ ਹਾਰ ਨਹੀਂ ਮੰਣਨੀ - ਦੂਜੇ ਉਮੀਦਵਾਰਾਂ ਦੇ ਉਲਟ ਆਸ਼ੂਤੋਸ਼ ਨੇ ਕਦੇ ਵਿਸ਼ਵਾਸ ਨਹੀਂ ਕੀਤਾ ਕਿ ਯੂਪੀਐਸਸੀ ਬਹੁਤ ਮੁਸ਼ਕਲ ਹੈ ਪਰ ਉਹ ਮੰਨਦਾ ਹੈ ਕਿ ਇਹ ਇੱਕ ਯਾਤਰਾ ਹੈ ਜੋ ਤੁਹਾਨੂੰ ਕਿਤੇ ਲੈ ਜਾਂਦੀ ਹੈ। ਆਪਣੀਆਂ ਪਹਿਲੀਆਂ ਦੋ ਕੋਸ਼ਿਸ਼ਾਂ ਵਿਚ ਸਫਲ ਨਾ ਹੋਣ 'ਤੇ ਵੀ ਉਸ ਨੇ ਕਦੇ ਹਾਰ ਨਹੀਂ ਮੰਨੀ ਤੇ ਆਪਣੀਆਂ ਗਲਤੀਆਂ ਲੱਭੀਆਂ ਅਤੇ ਉਨ੍ਹਾਂ 'ਤੇ ਕਾਬੂ ਪਾ ਲਿਆ। ਉਹ ਤੀਜੀ ਵਾਰ ਆਈਪੀਐਸ ਵਿੱਚ ਚੁਣਿਆ ਗਿਆ ਪਰ ਉਸ ਨੂੰ ਆਈਏਐਸ ਹੀ ਬਣਨਾ ਸੀ,ਣਾ ਪਿਆ, ਇਸ ਲਈ ਉਸਨੇ ਫਿਰ ਪ੍ਰੀਖਿਆ ਦਿੱਤੀ ਅਤੇ ਸਾਲ 2017 ਵਿੱਚ ਉਸਨੇ ਆਪਣੀ ਚੌਥੀ ਕੋਸ਼ਿਸ਼ ਵਿੱਚ 70 ਦੇ ਰੈਂਕ ਨਾਲ ਪ੍ਰੀਖਿਆ ਪਾਸ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਦਾ ਵਿਆਹ ਵੀ ਹੋਇਆ ਸੀ। ਉਸਦੀ ਪਤਨੀ ਨੇ ਉਸਦਾ ਬਹੁਤ ਸਮਰਥਨ ਕੀਤਾ ਕਿਉਂਕਿ ਉਹ ਆਪਣੀ ਸਫਲਤਾ ਦਾ ਸਿਹਰਾ ਆਪਣੀ ਪਤਨੀ ਅਤੇ ਪਰਿਵਾਰ ਨੂੰ ਦਿੰਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904
ਉਸਦਾ ਮਾਧਿਅਮ ਹਮੇਸ਼ਾਂ ਹਿੰਦੀ ਰਿਹਾ ਪਰ ਉਹ ਇਸ ਬਾਰੇ ਕਦੇ ਉਦਾਸ ਨਹੀਂ ਸੀ। ਉਹ ਇੱਕ ਭਰੋਸੇਮੰਦ ਵਿਦਿਆਰਥੀ ਸੀ ਜਿਸਦਾ ਵਿਸ਼ਵਾਸ ਸੀ ਕਿ ਉਹ ਜਿਹੜੀ ਸਥਿਤੀ ਵਿੱਚ ਪੜ੍ਹਦਾ ਹੈ ਉਸ ਵਿੱਚ ਉਹ ਆਪਣੇ ਸਾਥੀਆਂ ਨਾਲੋਂ ਕਿਤੇ ਵਧੀਆ ਹੈ।
ਕਦੇ ਹਾਰ ਨਹੀਂ ਮੰਣਨੀ - ਦੂਜੇ ਉਮੀਦਵਾਰਾਂ ਦੇ ਉਲਟ ਆਸ਼ੂਤੋਸ਼ ਨੇ ਕਦੇ ਵਿਸ਼ਵਾਸ ਨਹੀਂ ਕੀਤਾ ਕਿ ਯੂਪੀਐਸਸੀ ਬਹੁਤ ਮੁਸ਼ਕਲ ਹੈ ਪਰ ਉਹ ਮੰਨਦਾ ਹੈ ਕਿ ਇਹ ਇੱਕ ਯਾਤਰਾ ਹੈ ਜੋ ਤੁਹਾਨੂੰ ਕਿਤੇ ਲੈ ਜਾਂਦੀ ਹੈ। ਆਪਣੀਆਂ ਪਹਿਲੀਆਂ ਦੋ ਕੋਸ਼ਿਸ਼ਾਂ ਵਿਚ ਸਫਲ ਨਾ ਹੋਣ 'ਤੇ ਵੀ ਉਸ ਨੇ ਕਦੇ ਹਾਰ ਨਹੀਂ ਮੰਨੀ ਤੇ ਆਪਣੀਆਂ ਗਲਤੀਆਂ ਲੱਭੀਆਂ ਅਤੇ ਉਨ੍ਹਾਂ 'ਤੇ ਕਾਬੂ ਪਾ ਲਿਆ। ਉਹ ਤੀਜੀ ਵਾਰ ਆਈਪੀਐਸ ਵਿੱਚ ਚੁਣਿਆ ਗਿਆ ਪਰ ਉਸ ਨੂੰ ਆਈਏਐਸ ਹੀ ਬਣਨਾ ਸੀ,ਣਾ ਪਿਆ, ਇਸ ਲਈ ਉਸਨੇ ਫਿਰ ਪ੍ਰੀਖਿਆ ਦਿੱਤੀ ਅਤੇ ਸਾਲ 2017 ਵਿੱਚ ਉਸਨੇ ਆਪਣੀ ਚੌਥੀ ਕੋਸ਼ਿਸ਼ ਵਿੱਚ 70 ਦੇ ਰੈਂਕ ਨਾਲ ਪ੍ਰੀਖਿਆ ਪਾਸ ਕੀਤੀ। ਇਸ ਸਮੇਂ ਦੌਰਾਨ ਉਨ੍ਹਾਂ ਦਾ ਵਿਆਹ ਵੀ ਹੋਇਆ ਸੀ। ਉਸਦੀ ਪਤਨੀ ਨੇ ਉਸਦਾ ਬਹੁਤ ਸਮਰਥਨ ਕੀਤਾ ਕਿਉਂਕਿ ਉਹ ਆਪਣੀ ਸਫਲਤਾ ਦਾ ਸਿਹਰਾ ਆਪਣੀ ਪਤਨੀ ਅਤੇ ਪਰਿਵਾਰ ਨੂੰ ਦਿੰਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904 Education Loan Information:
Calculate Education Loan EMI
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















