(Source: ECI/ABP News)
TCIL Jobs: 10ਵੀਂ ਪਾਸ ਤੋਂ ਲੈ ਕੇ ਗ੍ਰੈਜੂਏਟ ਤੱਕ ਭਰਤੀ, 67000 ਰੁਪਏ ਹੋਵੇਗੀ ਤਨਖਾਹ, ਇਥੇ ਕਰੋ ਅਪਲਾਈ
ਟੈਲੀਕਮਿਊਨੀਕੇਸ਼ਨ ਕੰਸਲਟੈਂਟਸ ਇੰਡੀਆ ਲਿਮਿਟੇਡ ਨੇ ਇੰਦਰਾ ਗਾਂਧੀ ਹਸਪਤਾਲ, ਦਵਾਰਕਾ ਨਵੀਂ ਦਿੱਲੀ ਵਿੱਚ ਕਈ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। 10ਵੀਂ ਤੋਂ ਗ੍ਰੈਜੂਏਸ਼ਨ ਪਾਸ ਉਮੀਦਵਾਰਾਂ ਲਈ ਵੱਖ-ਵੱਖ ਅਸਾਮੀਆਂ 'ਤੇ ਭਰਤੀ ਕੀਤੀ ਜਾਣੀ ਹੈ

ਟੈਲੀਕਮਿਊਨੀਕੇਸ਼ਨ ਕੰਸਲਟੈਂਟਸ ਇੰਡੀਆ ਲਿਮਿਟੇਡ (TCIL) ਨੇ ਇੰਦਰਾ ਗਾਂਧੀ ਹਸਪਤਾਲ, ਦਵਾਰਕਾ ਨਵੀਂ ਦਿੱਲੀ ਵਿੱਚ ਕਈ ਅਸਾਮੀਆਂ ਲਈ ਭਰਤੀ ਦਾ ਐਲਾਨ ਕੀਤਾ ਹੈ। ਇੱਥੇ 10ਵੀਂ ਤੋਂ ਗ੍ਰੈਜੂਏਸ਼ਨ ਪਾਸ ਉਮੀਦਵਾਰਾਂ ਲਈ ਵੱਖ-ਵੱਖ ਅਸਾਮੀਆਂ 'ਤੇ ਭਰਤੀ ਕੀਤੀ ਜਾਣੀ ਹੈ।
ਇੰਦਰਾ ਗਾਂਧੀ ਹਸਪਤਾਲ 'ਚ ਨਰਸਿੰਗ ਅਫਸਰ, ਲੈਬ ਟੈਕਨੀਸ਼ੀਅਨ, ਫਾਰਮਾਸਿਸਟ ਸਮੇਤ ਕੁੱਲ 207 ਅਸਾਮੀਆਂ ਉਤੇ ਭਰਤੀ ਕੀਤੀ ਜਾਣੀ ਹੈ। ਜੇਕਰ ਤੁਸੀਂ ਵੀ ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਦੀ ਅਧਿਕਾਰਤ ਵੈੱਬਸਾਈਟ tcil.net.in ਉਤੇ ਜਾ ਕੇ ਅਪਲਾਈ ਕਰ ਸਕਦੇ ਹੋ। ਧਿਆਨ ਰਹੇ ਕਿ ਅਪਲਾਈ ਕਰਨ ਦੀ ਆਖਰੀ ਮਿਤੀ 13 ਸਤੰਬਰ ਤੱਕ ਹੀ ਹੈ।
ਕੌਣ ਕਰ ਸਕਦਾ ਹੈ ਅਪਲਾਈ
ਟੈਲੀਕਮਿਊਨੀਕੇਸ਼ਨ ਕੰਸਲਟੈਂਟਸ ਇੰਡੀਆ ਲਿਮਟਿਡ (TCIL) ਇੰਦਰਾ ਗਾਂਧੀ ਹਸਪਤਾਲ ਵਿਚ ਇਨ੍ਹਾਂ ਭਰਤੀਆਂ ਲਈ ਵੱਖ-ਵੱਖ ਅਸਾਮੀਆਂ ਲਈ ਵੱਖ-ਵੱਖ ਯੋਗਤਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। 10ਵੀਂ ਪਾਸ ਤੋਂ ਪੀਜੀ ਡਿਗਰੀ, ਡਿਪਲੋਮਾ ਵਾਲੇ ਉਮੀਦਵਾਰ ਵੀ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ।
ਕੁਝ ਅਸਾਮੀਆਂ ਲਈ 10ਵੀਂ, 12ਵੀਂ, ਆਈ.ਟੀ.ਆਈ., ਬੀ.ਐਸ.ਸੀ./ਬੀ.ਫਾਰਮ/ਪੀ.ਜੀ. ਡਿਗਰੀ-ਡਿਪਲੋਮਾ ਦੀ ਯੋਗਤਾ ਵੀ ਮੰਗੀ ਗਈ ਹੈ। ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਇਸ ਗੱਲ ਦਾ ਧਿਆਨ ਰੱਖਣ ਕਿ ਉਮੀਦਵਾਰਾਂ ਦੀ ਉਮਰ 27, 20, 32 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। SC/ST ਉਮੀਦਵਾਰਾਂ ਨੂੰ ਉਮਰ ਵਿਚ 5 ਸਾਲ ਦੀ ਛੋਟ ਮਿਲੇਗੀ, ਹੋਰ ਪੱਛੜੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ 3 ਸਾਲ ਦੀ ਛੋਟ ਮਿਲੇਗੀ, PWBD ਵਰਗ ਦੇ ਉਮੀਦਵਾਰਾਂ ਨੂੰ 10 ਸਾਲ ਦੀ ਛੋਟ ਮਿਲੇਗੀ।
ਕਿੰਨੀ ਤਨਖਾਹ ਮਿਲੇਗੀ
ਟੈਲੀਕਮਿਊਨੀਕੇਸ਼ਨ ਕੰਸਲਟੈਂਟਸ ਇੰਡੀਆ ਲਿਮਿਟੇਡ (TCIL) ਨੇ ਇੰਦਰਾ ਗਾਂਧੀ ਹਸਪਤਾਲ ਵਿੱਚ ਨਰਸਿੰਗ ਅਫਸਰ ਦੀਆਂ 152 ਅਸਾਮੀਆਂ ਲਈ ਭਰਤੀ ਕੀਤੀ ਹੈ। ਇਨ੍ਹਾਂ ਅਸਾਮੀਆਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ 67350 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਫਾਰਮਾਸਿਸਟ ਦੀਆਂ ਕੁੱਲ 11 ਅਸਾਮੀਆਂ ਹਨ ਅਤੇ ਇਨ੍ਹਾਂ ਅਸਾਮੀਆਂ 'ਤੇ ਤਨਖ਼ਾਹ 43800 ਰੁਪਏ ਪ੍ਰਤੀ ਮਹੀਨਾ ਹੈ। ਜੂਨੀਅਰ ਰੇਡੀਓਗ੍ਰਾਫਰ ਅਤੇ ਓਟੀ ਅਸਿਸਟੈਂਟ ਦੀਆਂ ਪੰਜ ਅਸਾਮੀਆਂ ਖਾਲੀ ਹਨ।
ਜੂਨੀਅਰ ਰੇਡੀਓਗ੍ਰਾਫਰ ਨੂੰ 38,250 ਰੁਪਏ ਪ੍ਰਤੀ ਮਹੀਨਾ ਅਤੇ ਓਟੀ ਸਹਾਇਕ ਨੂੰ 29850 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਲੈਬਾਰਟਰੀ ਟੈਕਨੀਸ਼ੀਅਨ ਨੂੰ 43800 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਇਸ ਵਿਚ ਕੁੱਲ 4 ਅਸਾਮੀਆਂ ਹਨ।
ਓਟੀ ਟੈਕਨੀਸ਼ੀਅਨ ਦੀਆਂ ਚਾਰ ਅਸਾਮੀਆਂ ਖਾਲੀ ਹਨ। ਇਨ੍ਹਾਂ ਅਸਾਮੀਆਂ ਨੂੰ 38250 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਡ੍ਰੈਸਰ, ਪਲਾਸਟਰ ਰੂਮ ਅਸਿਸਟੈਂਟ ਨੂੰ 29850 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ, ਇੱਥੇ ਚਾਰ ਅਸਾਮੀਆਂ ਖਾਲੀ ਹਨ।
Education Loan Information:
Calculate Education Loan EMI
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
