UPSC Civil Services Main Result 2021: ਮਾਰਚ ਦੇ ਚੌਥੇ ਹਫਤੇ ਐਲਾਨਿਆ ਜਾਵੇਗਾ ਯੂਪੀਐੱਸਸੀ ਮੇਨਜ਼ 2021 ਦਾ ਨਤੀਜਾ, ਨੋਟੀਫਿਕੇਸ਼ਨ ਜਾਰੀ
UPSC Civil Services Main Result 2021: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਮੰਗਲਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ
UPSC Civil Services Main Result 2021: ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਨੇ ਮੰਗਲਵਾਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਅਤੇ ਕਿਹਾ ਕਿ UPSC ਸਿਵਲ ਸਰਵਿਸਿਜ਼ ਨਤੀਜਾ 2021 ਮਾਰਚ ਦੇ ਚੌਥੇ ਹਫ਼ਤੇ ਵਿੱਚ ਜਾਰੀ ਕੀਤਾ ਜਾਵੇਗਾ। UPSC ਨੇ ਅੱਗੇ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਦੇ ਇੰਟਰਵਿਊ ਅਪ੍ਰੈਲ ਦੇ ਪਹਿਲੇ ਹਫ਼ਤੇ ਸ਼ੁਰੂ ਹੋਣਗੇ।
UPSC ਨੇ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਕਿਹਾ “ਸਿਵਲ ਸੇਵਾਵਾਂ (ਮੁੱਖ) ਪ੍ਰੀਖਿਆ-2021 ਦੇ ਲਿਖਤੀ ਭਾਗ ਦੇ ਨਤੀਜੇ ਦੇ ਐਲਾਨ ਤੋਂ ਤੁਰੰਤ ਬਾਅਦ, ਵਿਸਤ੍ਰਿਤ ਅਰਜ਼ੀ ਫਾਰਮ-II (DAF-II) ਕਮਿਸ਼ਨ ਦੀ ਵੈੱਬਸਾਈਟ 'ਤੇ ਸੀਮਤ ਸਮੇਂ ਲਈ ਉਪਲਬਧ ਕਰਾਇਆ ਜਾਵੇਗਾ। ਸਾਰੇ ਉਮੀਦਵਾਰ ਜੋ Interview ਲਈ ਯੋਗ ਹੋਣਗੇ, ਨੂੰ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਆਪਣਾ DAF-II ਭਰਨਾ ਅਤੇ ਜਮ੍ਹਾ ਕਰਨਾ ਹੋਵੇਗਾ।
ਨੋਟੀਫਿਕੇਸ਼ਨ ਵਿੱਚ, UPSC ਨੇ ਕਿਹਾ ਕਿ ਉਮੀਦਵਾਰਾਂ ਨੂੰ ਇੰਟਰਵਿਊ ਦੇ ਉਦੇਸ਼ ਲਈ ਆਪਣੇ ਸਾਰੇ ਸੰਬੰਧਿਤ ਦਸਤਾਵੇਜ਼ਾਂ ਨੂੰ ਇੱਕ ਸਵੈ-ਪ੍ਰਮਾਣਿਤ (Self attested) ਫੋਟੋਕਾਪੀ ਦੇ ਨਾਲ ਤਿਆਰ ਰੱਖਣ ਦੀ ਲੋੜ ਹੈ।
ਉਮੀਦਵਾਰਾਂ ਨੂੰ ਇਹ ਨੋਟ ਕਰਨਾ ਚਾਹੀਦਾ ਹੈ ਕਿ ਯੂਪੀਐਸਸੀ ਨੇ ਸਿਵਲ ਸੇਵਾਵਾਂ ਦੀ ਮੇਨਜ਼ ਪ੍ਰੀਖਿਆ 7 ਤੋਂ 16 ਜਨਵਰੀ ਤੱਕ ਨੌਂ ਵਿਅਕਤੀਗਤ ਕਿਸਮ ਦੇ ਪੇਪਰਾਂ ਲਈ ਆਯੋਜਿਤ ਕੀਤੀ ਸੀ। ਮੁੱਖ ਪ੍ਰੀਖਿਆ ਲਈ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ।
ਇਸ ਅਸਥਾਈ ਮਿਤੀ ਦੇ ਨਾਲ, ਉਮੀਦਵਾਰ 30 ਮਾਰਚ, 2022 ਤੱਕ ਜਾਂ ਇਸ ਤੋਂ ਪਹਿਲਾਂ ਤੱਕ IAS ਮੇਨ ਨਤੀਜੇ ਦੀ ਉਮੀਦ ਕਰ ਸਕਦੇ ਹਨ।
ਇੰਝ ਚੈੱਕ ਕਰ ਸਕੋਗੇ UPSC Civil Services Main Result 2021-
- ਨਤੀਜਾ ਐਲਾਨੇ ਜਾਣ ਤੋਂ ਬਾਅਦ ਯੂਪੀਐੱਸਸੀ ਦੀ ਅਧਿਕਾਰਤ ਵੈੱਬਸਾਈਟ upsc.gov.in 'ਤੇ ਜਾਣਾ ਹੈ
- ਹੋਮ ਪੇਜ 'ਤੇ Written Results ਵਾਲੇ ਲਿੰਕ 'ਤੇ ਕਲਿੱਕ ਕਰਨਾ
- ਬਾਅਦ 'ਚ UPSC CSE Mains Results 2021 'ਤੇ ਕਲਿੱਕ ਕਰਨਾ
- ਸਕ੍ਰੀਨ 'ਤੇ ਪੀਡੀਐੱਫ ਖੁੱਲ ਜਾਵੇਗਾ।
- ਲਿਸਟ 'ਚੋਂ ਆਪਣਾ ਨਾਮ ਅਤੇ ਰੋਲ ਨੰਬਰ ਦੇਖੋ
- ਭਵਿੱਖ ਲਈ ਪੀਡੀਐੱਫ ਡਾਊਨਲੋਡ ਕਰਕੇ ਰੱਖ ਸਕਦੇ ਹੋ
Education Loan Information:
Calculate Education Loan EMI