ਪੜਚੋਲ ਕਰੋ
Advertisement
ਮਿਗ-27 ਨੇ ਜੋਧਪੁਰ ਏਅਰਬੇਸ ਤੋਂ ਭਰੀ ਆਖਰੀ ਉਡਾਨ, ਕਾਰਗਿਲ ਯੁੱਧ ‘ਚ ਨਿਭਾਈ ਸੀ ਅਹਿਮ ਭੂਮਿਕਾ
38 ਸਾਲਾਂ ਤੋਂ ਹੋਂਦ ‘ਚ ਰਿਹਾ ਭਾਰਤੀ ਹਵਾਈ ਸੈਨਾ ਦਾ ਲੜਾਕੂ ਜਹਾਜ਼ ਮਿਗ -27 ਅੱਜ ਸੇਵਾਮੁਕਤ ਹੋ ਗਿਆ ਹੈ। ਮਿਗ-27 ਨੇ ਅੱਜ ਸਵੇਰੇ 10 ਵਜੇ ਰਾਜਸਥਾਨ ਦੇ ਜੋਧਪੁਰ ਏਅਰਬੇਸ ਤੋਂ ਆਪਣੀ ਆਖ਼ਰੀ ਉਡਾਣ ਭਰੀ।
ਜੋਧਪੁਰ: 38 ਸਾਲਾਂ ਤੋਂ ਹੋਂਦ ‘ਚ ਰਿਹਾ ਭਾਰਤੀ ਹਵਾਈ ਸੈਨਾ ਦਾ ਲੜਾਕੂ ਜਹਾਜ਼ ਮਿਗ -27 ਅੱਜ ਸੇਵਾਮੁਕਤ ਹੋ ਗਿਆ ਹੈ। ਮਿਗ-27 ਨੇ ਅੱਜ ਸਵੇਰੇ 10 ਵਜੇ ਰਾਜਸਥਾਨ ਦੇ ਜੋਧਪੁਰ ਏਅਰਬੇਸ ਤੋਂ ਆਪਣੀ ਆਖ਼ਰੀ ਉਡਾਣ ਭਰੀ। ਇਸ ਲੜਾਕੂ ਜਹਾਜ਼ ਨੂੰ 38 ਸਾਲ ਪਹਿਲਾਂ ਏਅਰ ਫੋਰਸ ‘ਚ ਸ਼ਾਮਲ ਕੀਤਾ ਗਿਆ ਸੀ। ਸਿਰਫ ਇਹ ਹੀ ਨਹੀਂ ਇਸ ਨੇ ਕਾਰਗਿਲ ਯੁੱਧ ‘ਚ ਅਹਿਮ ਭੂਮਿਕਾ ਨਿਭਾਈ ਸੀ। ਅੱਜ ਮਿਗ-27 ਇਤਿਹਾਸ ਹੋ ਗਿਆ ਹੈ।
ਦੱਸ ਦੇਈਏ ਕਿ ਹੁਣ ਕੋਈ ਵੀ ਦੇਸ਼ ਮਿਗ-27 ਜਹਾਜ਼ ਦੀ ਵਰਤੋਂ ਨਹੀਂ ਕਰਦਾ ਹੈ। ਇਸ ਲੜਾਕੂ ਜਹਾਜ਼ ਨੇ 1999 ਦੀ ਕਾਰਗਿਲ ਯੁੱਧ ‘ਚ ਵੱਡੀ ਭੂਮਿਕਾ ਨਿਭਾਈ ਸੀ। ਉਦੋਂ ਤੋਂ ਹੀ ਭਾਰਤੀ ਹਵਾਈ ਸੈਨਾ ਦੇ ਪਾਇਲਟ ਇਸ ਜਹਾਜ਼ ਨੂੰ ਬਹਾਦੁਰ ਦੇ ਨਾਂ ਨਾਲ ਬੁਲਾਉਂਦੇ ਹਨ।
ਮਿਗ -27 ਨੂੰ ਪਹਿਲੀ ਵਾਰ 1981 ਵਿੱਚ ਭਾਰਤੀ ਹਵਾਈ ਸੈਨਾ ‘ਚ ਸ਼ਾਮਲ ਕੀਤਾ ਗਿਆ ਸੀ। ਇਹ ਮਿਗ ਏਅਰਕ੍ਰਾਫਟ ਪਹਿਲੇ ਸੋਵੀਅਤ ਰੂਸ ਤੋਂ ਖਰੀਦੇ ਗਏ ਸੀ। ਇਹ ਉਸ ਦੌਰ ਦਾ ਸਰਬੋਤਮ ਲੜਾਕੂ ਜਹਾਜ਼ ਸੀ। ਇਹ ਹਵਾਈ-ਤੋਂ-ਜ਼ਮੀਨੀ ਹਮਲੇ ਦਾ ਉੱਤਮ ਹਵਾਈ ਜਹਾਜ਼ ਸੀ ਅਤੇ 1700 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਉਡਾਣ ਭਰਨ ਯੋਗ ਸੀ। ਇੰਨਾ ਹੀ ਨਹੀਂ ਇਨ੍ਹਾਂ ਜਹਾਜ਼ਾਂ ‘ਚ 4 ਹਜ਼ਾਰ ਕਿਲੋ ਹਥਿਆਰ ਚੁੱਕਣ ਦੀ ਸਮਰੱਥਾ ਵੀ ਸੀ।Rajasthan: Indian Air Force retires MiG-27 today at Air Force Station Jodhpur pic.twitter.com/lClqHd5ifa
— ANI (@ANI) December 27, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement