Coronavirus Live Updates: 20 ਲੱਖ ਕਰੋੜ 'ਚੋਂ ਕਿਸ ਨੂੰ ਮਿਲੇਗਾ ਕਿੰਨਾ ਹਿੱਸਾ? ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਜਾਣੋਂ
ਕੋਰੋਨਾਵਾਇਰਸ ਸੰਕਟ ਦੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਦੇਸ਼ ਨੂੰ ਸੰਬੋਧਨ ਦੌਰਾਨ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਲੌਕਡਾਊਨ 4.0 ਦਾ ਵੀ ਐਲਾਨ ਕੀਤਾ ਹੈ। ਹੁਣ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੱਸਣਗੇ ਕਿ ਕਿਸ ਖੇਤਰ ਨੂੰ ਕਿੰਨੀ ਰਕਮ ਦਿੱਤੀ ਜਾਵੇਗੀ ਤੇ ਇਸ ਰਕਮ ਦੀ ਕਿਵੇਂ ਵਰਤੋਂ ਕੀਤੀ ਜਾਏਗੀ।
LIVE
Background
ਨਵੀਂ ਦਿੱਲੀ: ਕੋਰੋਨਾਵਾਇਰਸ ਸੰਕਟ ਦੇ ਵਿਚਕਾਰ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਦੇਸ਼ ਨੂੰ ਸੰਬੋਧਨ ਦੌਰਾਨ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਲੌਕਡਾਊਨ 4.0 ਦਾ ਵੀ ਐਲਾਨ ਕੀਤਾ ਹੈ। ਹੁਣ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੱਸਣਗੇ ਕਿ ਕਿਸ ਖੇਤਰ ਨੂੰ ਕਿੰਨੀ ਰਕਮ ਦਿੱਤੀ ਜਾਵੇਗੀ ਤੇ ਇਸ ਰਕਮ ਦੀ ਕਿਵੇਂ ਵਰਤੋਂ ਕੀਤੀ ਜਾਏਗੀ।
ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ 20 ਲੱਖ ਕਰੋੜ ਦੇ ਪੈਕੇਜ ਦਾ ਐਲਾਨ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਇਸ ਪੈਕੇਜ ਦੇ ਜ਼ਰੀਏ ਦੇਸ਼ ਦੇ ਵੱਖ ਵੱਖ ਆਰਥਿਕ ਪ੍ਰਣਾਲੀ ਨਾਲ ਜੁੜੇ ਹਿੱਸਿਆਂ ਨੂੰ 20 ਲੱਖ ਕਰੋੜ ਰੁਪਏ ਦਾ ਸਮਰਥਨ ਮਿਲੇਗਾ। 20 ਲੱਖ ਕਰੋੜ ਰੁਪਏ ਦਾ ਇਹ ਪੈਕੇਜ ਸਵੈ-ਨਿਰਭਰ ਭਾਰਤ ਮੁਹਿੰਮ, 2020 ‘ਚ ਦੇਸ਼ ਦੀ ਵਿਕਾਸ ਯਾਤਰਾ ਨੂੰ ਇਕ ਨਵਾਂ ਹੁਲਾਰਾ ਦੇਵੇਗਾ।
ਪੀਐਮ ਮੋਦੀ ਨੇ ਕਿਹਾ, [quote author=]ਹਾਲ ਹੀ ਵਿੱਚ ਸਰਕਾਰ ਨੇ ਕੋਰੋਨਾ ਸੰਕਟ ਨਾਲ ਸਬੰਧਤ ਆਰਥਿਕ ਐਲਾਨ ਕੀਤੇ, ਜੋ ਰਿਜ਼ਰਵ ਬੈਂਕ ਦੇ ਫੈਸਲੇ ਸਨ ਤੇ ਇਸ ਤੋਂ ਇਲਾਵਾ, ਜੋ ਆਰਥਿਕ ਪੈਕੇਜ ਜੋ ਅੱਜ ਐਲਾਨ ਕੀਤਾ ਜਾ ਰਿਹਾ ਹੈ, ਇਹ ਤਕਰੀਬਨ 20 ਲੱਖ ਕਰੋੜ ਰੁਪਏ ਦਾ ਹੈ। ਇਹ ਪੈਕੇਜ ਭਾਰਤ ਦੇ ਕੁੱਲ GDP ਦਾ 10 ਪ੍ਰਤੀਸ਼ਤ ਹੈ।[/quote]
ਪੀਐਮ ਮੋਦੀ ਨੇ ਕਿਹਾ ਕਿ ਇਹ ਆਰਥਿਕ ਪੈਕੇਜ ਸਾਡੇ ਉਦਯੋਗ, ਘਰੇਲੂ ਉਦਯੋਗ, ਛੋਟੇ-ਛੋਟੇ ਉਦਯੋਗ, ਐਮਐਸਐਮਈ ਲਈ ਹੈ ਜੋ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ ਦਾ ਸਰੋਤ ਹੈ, ਜੋ ਸਵੈ-ਨਿਰਭਰ ਭਾਰਤ ਲਈ ਸਾਡੇ ਸੰਕਲਪ ਦਾ ਮਜ਼ਬੂਤ ਅਧਾਰ ਹੈ। ਇਹ ਆਰਥਿਕ ਪੈਕੇਜ ਦੇਸ਼ ਦੇ ਉਸ ਮਜ਼ਦੂਰ ਲਈ ਹੈ, ਦੇਸ਼ ਦੇ ਉਸ ਕਿਸਾਨ ਲਈ, ਜੋ ਹਰ ਸਥਿਤੀ, ਹਰ ਮੌਸਮ ਵਿੱਚ ਦੇਸ਼ ਵਾਸੀਆਂ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ। ਇਹ ਆਰਥਿਕ ਪੈਕੇਜ ਸਾਡੇ ਦੇਸ਼ ਦੇ ਮੱਧ ਵਰਗ ਲਈ ਹੈ, ਜੋ ਇਮਾਨਦਾਰੀ ਨਾਲ ਟੈਕਸ ਅਦਾ ਕਰਦਾ ਹੈ, ਦੇਸ਼ ਦੇ ਵਿਕਾਸ ‘ਚ ਯੋਗਦਾਨ ਪਾਉਂਦਾ ਹੈ।
ਪ੍ਰਧਾਨ ਮੰਤਰੀ ਦਾ ਪੈਕੇਜ ਸਿਰਫ਼ ਇੱਕ ‘ਹੈੱਡਲਾਈਨ’, ਕਾਂਗਰਸ ਨੇ ਕਿਹਾ- ਨਹੀਂ ਹੋਇਆ ਮਸਲਾ ਹੱਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ