ਨਤੀਜਿਆਂ ਮਗਰੋਂ ਚੋਣ ਕਮਿਸ਼ਨ ਦਾ ਫਰਮਾਨ, ਕੋਈ ਵੀ ਜਿੱਤ ਦਾ ਜਸ਼ਨ ਨਾ ਮਨਾਏ
ਅੱਜ ਪੰਜ ਰਾਜਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਚੋਣ ਰੁਝਾਨਾਂ ਵਿਚਕਾਰ ਵਰਕਰਾਂ 'ਚ ਜਸ਼ਨ ਦਾ ਮਾਹੌਲ ਹੈ। ਪੱਛਮੀ ਬੰਗਾਲ 'ਚ ਤ੍ਰਿਣਮੂਲ ਕਾਂਗਰਸ ਦੀ ਲੀਡ ਜਾਰੀ ਹੈ। ਟੀਐਮਸੀ ਦੇ ਵਰਕਰ ਜਿੱਤ ਦੀ ਖੁਸ਼ੀ ਵਿੱਚ ਸੜਕਾਂ 'ਤੇ ਉੱਤਰ ਕੇ ਢੋਲ ਵਜਾ ਕੇ ਨੱਚ ਰਹੇ ਹਨ। ਉਧਰ, ਚੋਣ ਕਮਿਸ਼ਨ ਨੇ ਪਾਰਟੀਆਂ ਦੇ ਜਸ਼ਨ ਤੇ ਇਕੱਠ 'ਤੇ ਸਖਤ ਇਤਰਾਜ਼ ਜਤਾਇਆ ਹੈ। ਭਾਰਤੀ ਚੋਣ ਕਮਿਸ਼ਨ ਨੇ ਕਿਹਾ ਕਿ ਸਬੰਧਤ ਰਾਜ ਦੇ ਮੁੱਖ ਸਕੱਤਰਾਂ ਨੂੰ ਅਜਿਹੇ ਇਕੱਠਾਂ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਨਵੀਂ ਦਿੱਲੀ: ਅੱਜ ਪੰਜ ਰਾਜਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ। ਚੋਣ ਰੁਝਾਨਾਂ ਵਿਚਕਾਰ ਵਰਕਰਾਂ 'ਚ ਜਸ਼ਨ ਦਾ ਮਾਹੌਲ ਹੈ। ਪੱਛਮੀ ਬੰਗਾਲ 'ਚ ਤ੍ਰਿਣਮੂਲ ਕਾਂਗਰਸ ਦੀ ਲੀਡ ਜਾਰੀ ਹੈ। ਟੀਐਮਸੀ ਦੇ ਵਰਕਰ ਜਿੱਤ ਦੀ ਖੁਸ਼ੀ ਵਿੱਚ ਸੜਕਾਂ 'ਤੇ ਉੱਤਰ ਕੇ ਢੋਲ ਵਜਾ ਕੇ ਨੱਚ ਰਹੇ ਹਨ। ਉਧਰ, ਚੋਣ ਕਮਿਸ਼ਨ ਨੇ ਪਾਰਟੀਆਂ ਦੇ ਜਸ਼ਨ ਤੇ ਇਕੱਠ 'ਤੇ ਸਖਤ ਇਤਰਾਜ਼ ਜਤਾਇਆ ਹੈ। ਭਾਰਤੀ ਚੋਣ ਕਮਿਸ਼ਨ ਨੇ ਕਿਹਾ ਕਿ ਸਬੰਧਤ ਰਾਜ ਦੇ ਮੁੱਖ ਸਕੱਤਰਾਂ ਨੂੰ ਅਜਿਹੇ ਇਕੱਠਾਂ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਦੱਸ ਦੇਈਏ ਕਿ ਦੇਸ਼ ਵਿੱਚ ਕੋਰੋਨਾ ਸੰਕਟ ਦੇ ਵਿਚਕਾਰ ਚੋਣ ਕਮਿਸ਼ਨ ਨੇ ਅੱਜ ਆਉਣ ਵਾਲੇ ਪੰਜ ਰਾਜਾਂ ਦੇ ਵਿਧਾਨ ਸਭਾ ਨਤੀਜਿਆਂ ਬਾਰੇ ਆਦੇਸ਼ ਦਿੱਤਾ ਹੈ। ਇਸ 'ਚ ਕਿਹਾ ਗਿਆ ਹੈ ਕਿ ਵੋਟਾਂ ਦੀ ਗਿਣਤੀ ਦੌਰਾਨ ਜਾਂ ਨਤੀਜਿਆਂ ਤੋਂ ਬਾਅਦ ਕੋਈ ਜਲੂਸ ਕੱਢਿਆ ਜਾਂ ਜਸ਼ਨ ਮਨਾਇਆ ਨਹੀਂ ਜਾਵੇਗਾ। ਨਤੀਜਿਆਂ ਤੋਂ ਬਾਅਦ, ਕੋਈ ਵੀ ਉਮੀਦਵਾਰ ਆਪਣੇ ਜਿੱਤਣ ਵਾਲਾ ਪ੍ਰਮਾਣ ਪੱਤਰ ਪ੍ਰਾਪਤ ਕਰਨ ਲਈ ਸਿਰਫ ਦੋ ਲੋਕਾਂ ਨਾਲ ਜਾ ਸਕਦਾ ਹੈ।
ਇਸ ਨਾਲ ਕੋਈ ਵੀ ਉਮੀਦਵਾਰ ਜਾਂ ਏਜੰਟ ਕਾਉਂਟਿੰਗ ਸੈਂਟਰ 'ਚ ਆਰਟੀਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਤੋਂ ਬਿਨਾਂ ਦਾਖਲ ਨਹੀਂ ਹੋ ਸਕਦਾ। ਚੋਣ ਕਮਿਸ਼ਨ ਨੇ ਉਮੀਦਵਾਰਾਂ ਅਤੇ ਉਨ੍ਹਾਂ ਦੇ ਏਜੰਟਾਂ ਨੂੰ ਸਿਰਫ ਆਰਟੀ-ਪੀਸੀਆਰ ਟੈਸਟ ਰਿਪੋਰਟ ਜਾਂ ਟੀਕਾਕਰਨ ਦੀ ਰਿਪੋਰਟ ਦਿਖਾਉਣ 'ਤੇ ਹੀ ਗਿਣਤੀ ਕੇਂਦਰਾਂ 'ਚ ਦਾਖਲ ਹੋਣਾ ਲਾਜ਼ਮੀ ਕੀਤਾ ਹੈ।