ਪੜਚੋਲ ਕਰੋ
Advertisement
ਥਲ ਸੈਨਾ ਦਾ ਥਾਪਿਆ ਨਵਾਂ ਜਰਨੈਲ, ਜਨਰਲ ਰਾਵਤ ਨੇ ਸੌਂਪੀ ਜਨਰਲ ਨਰਵਾਣੇ ਨੂੰ ਕਮਾਨ
ਦੇਸ਼ ਲਈ ਨਵੇਂ ਥਲ ਸੈਨਾ ਮੁਖੀ ਦੇ ਤੌਰ ‘ਤੇ ਅੱਜ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਕਮਾਨ ਸੰਭਾਲ ਲਈ ਹੈ। ਸਾਬਕਾ ਸੈਨਾ ਮੁਖੀ ਬਿਪਿਨ ਰਾਵਤ ਨੇ ਉਨ੍ਹਾਂ ਨੂੰ ਸੈਨਾ ਦੀ ਕਮਾਨ ਸੌਂਪੀ ਹੈ। ਐਮਐਨ ਨਰਵਾਣੇ ਦੇਸ਼ ਦੇ 28ਵੇਂ ਸੈਨਾ ਮੁਖੀ ਹੋਣਗੇ ਤੇ ਅਗਲੇ ਤਿੰਨ ਸਾਲ ਤਕ ਇਸ ਅਹੁਦੇ ‘ਤੇ ਬਣੇ ਰਹਿਣਗੇ।
ਨਵੀਂ ਦਿੱਲੀ: ਦੇਸ਼ ਲਈ ਨਵੇਂ ਥਲ ਸੈਨਾ ਮੁਖੀ ਦੇ ਤੌਰ ‘ਤੇ ਅੱਜ ਜਨਰਲ ਮਨੋਜ ਮੁਕੁੰਦ ਨਰਵਾਣੇ ਨੇ ਕਮਾਨ ਸੰਭਾਲ ਲਈ ਹੈ। ਸਾਬਕਾ ਸੈਨਾ ਮੁਖੀ ਬਿਪਿਨ ਰਾਵਤ ਨੇ ਉਨ੍ਹਾਂ ਨੂੰ ਸੈਨਾ ਦੀ ਕਮਾਨ ਸੌਂਪੀ ਹੈ। ਐਮਐਨ ਨਰਵਾਣੇ ਦੇਸ਼ ਦੇ 28ਵੇਂ ਸੈਨਾ ਮੁਖੀ ਹੋਣਗੇ ਤੇ ਅਗਲੇ ਤਿੰਨ ਸਾਲ ਤਕ ਇਸ ਅਹੁਦੇ ‘ਤੇ ਬਣੇ ਰਹਿਣਗੇ। ਜਦਕਿ ਦੂਜੇ ਪਾਸੇ ਬਿਪਿਨ ਰਾਵਤ 65 ਸਾਲ ਦੀ ਉਮਰ ਤਕ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੈਂਸ ਹੋਣਗੇ।
ਐਮਐਮ ਨਰਵਾਣੇ ਸੈਨਾ ‘ਚ ਬਹਾਦਰੀ ਤੇ ਸਮਰਪਣ ਲਈ, ਪਰਮ ਵਿਸ਼ਿਸ਼ਟ ਸੇਵਾ ਮੈਡਲ, ਅਤੀ ਵਿਸ਼ਿਸ਼ਟ ਸੇਵਾ ਮੈਡਲ, ਸੈਨਾ ਮੈਡਲ ਤੇ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਹਨ। ਮਨੋਜ ਮੁਕੁੰਦ ਨਰਵਾਨੇ 39 ਸਾਲਾਂ ਦੀ ਸ਼ਾਨਦਾਰ ਸੇਵਾ ਤੋਂ ਬਾਅਦ ਅੱਜ ਭਾਰਤੀ ਸੈਨਾ ਦੇ ਸਿਖਰ 'ਤੇ ਪਹੁੰਚ ਗਏ ਹਨ। ਜੂਨ 1980 'ਚ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਦੀ 7ਵੀਂ ਬਟਾਲੀਅਨ ਨਾਲ ਨੌਕਰੀ ਦੀ ਸ਼ੁਰੂਆਤ ਕਰਨ ਵਾਲੇ ਨਰਵਾਣੇ ਨੂੰ ਅੱਤਵਾਦ ਰੋਕੂ ਕਾਰਜਾਂ ਤੇ ਚੀਨ ਦੇ ਮਾਮਲਿਆਂ 'ਚ ਮਾਹਰ ਮੰਨਿਆ ਜਾਂਦਾ ਹੈ।
ਨਰਵਾਨੇ ਕੋਲ ਉੱਤਰ ਪੂਰਬ ਭਾਰਤ ਤੇ ਜੰਮੂ ਕਸ਼ਮੀਰ ਦੇ ਗੜਬੜ ਵਾਲੇ ਖੇਤਰਾਂ 'ਚ ਕੰਮ ਕਰਨ ਦਾ ਲੰਮਾ ਤਜਰਬਾ ਹੈ। ਉਹ ਸ਼੍ਰੀਲੰਕਾ 'ਚ ਐਲਟੀਟੀਈ ਖਿਲਾਫ ਭਾਰਤੀ ਫੌਜ ਦੇ ਆਪ੍ਰੇਸ਼ਨ ਪਵਨ ਦਾ ਵੀ ਹਿੱਸਾ ਰਿਹਾ ਹੈ। ਉਹ ਮਿਆਂਮਾਰ 'ਚ ਭਾਰਤ ਦੇ ਰੱਖਿਆ ਅਟੈਚੀ ਵਜੋਂ ਸੇਵਾ ਨਿਭਾਅ ਚੁੱਕਾ ਹੈ। ਆਉਣ ਵਾਲੇ ਸਾਲਾਂ 'ਚ ਉਨ੍ਹਾਂ ਲਈ ਸਭ ਤੋਂ ਵੱਡੀ ਚੁਣੌਤੀ ਪਾਕਿਸਤਾਨ ਦੁਆਰਾ ਸਪਾਂਸਰ ਕੀਤੇ ਅੱਤਵਾਦ ਤੇ ਡੋਕਲਾਮ ਵਰਗੀਆਂ ਚੀਨ ਦੀਆਂ ਚਾਲਾਂ ਨਾਲ ਨਜਿੱਠਣ ਦੀ ਹੋਵੇਗੀ।BREAKING NEWS: नए सेना प्रमुख मनोज मुकुंद नरवाणे ने संभाला पदभार, आज रिटायर हुए जनरल बिपिन रावत ने नए सेना प्रमुख को कमान सौंपी. नए सेना प्रमुख का कार्यकाल तीन साल का होगा. LIVE TV--> https://t.co/ftwApTaMqX pic.twitter.com/RAMtNnyNiM
— ABP News (@ABPNews) December 31, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਅੰਮ੍ਰਿਤਸਰ
ਪੰਜਾਬ
Advertisement