ਪੜਚੋਲ ਕਰੋ
(Source: ECI/ABP News)
ਦਿੱਲੀ ਚੋਣਾਂ: ਕੇਜਰੀਵਾਲ ਦੇ ਸਮਰਥਨ 'ਚ ਆਏ ਸ਼ਹੀਦਾਂ ਦੇ ਪਰਿਵਾਰ, ਵੀਡੀਓ ਸ਼ੇਅਰ ਕਰਕੇ ਕਹੀ ਵੱਡੀ ਗੱਲ
ਚੋਣ ਪ੍ਰਚਾਰ ਦੌਰਾਨ ਬੀਜੇਪੀ ਆਗੂ ਪ੍ਰਵੇਸ਼ ਵਰਮਾ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ 'ਅੱਤਵਾਦੀ' ਦੱਸਣ ਵਾਲਾ ਵਿਵਾਦਤ ਬਿਆਨ ਦਿੱਤਾ ਸੀ। ਹੁਣ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਇਸ ਬਿਆਨ ਨੂੰ ਕਾਊਂਟਰ ਕਰਨ ਲਈ ਸ਼ਹੀਦਾਂ ਦੇ ਚਾਰ ਪਰਿਵਾਰਾਂ ਕੋਲ ਪਹੁੰਚੇ ਹਨ।
![ਦਿੱਲੀ ਚੋਣਾਂ: ਕੇਜਰੀਵਾਲ ਦੇ ਸਮਰਥਨ 'ਚ ਆਏ ਸ਼ਹੀਦਾਂ ਦੇ ਪਰਿਵਾਰ, ਵੀਡੀਓ ਸ਼ੇਅਰ ਕਰਕੇ ਕਹੀ ਵੱਡੀ ਗੱਲ 'He's Not a Terrorist': With Kin of 4 Martyred Delhi Officers, Kejriwal Turns Around Parvesh Verma's Attack ਦਿੱਲੀ ਚੋਣਾਂ: ਕੇਜਰੀਵਾਲ ਦੇ ਸਮਰਥਨ 'ਚ ਆਏ ਸ਼ਹੀਦਾਂ ਦੇ ਪਰਿਵਾਰ, ਵੀਡੀਓ ਸ਼ੇਅਰ ਕਰਕੇ ਕਹੀ ਵੱਡੀ ਗੱਲ](https://static.abplive.com/wp-content/uploads/sites/5/2020/02/03205124/Arvind-Kejriwal5.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਚੋਣ ਪ੍ਰਚਾਰ ਦੌਰਾਨ ਬੀਜੇਪੀ ਆਗੂ ਪ੍ਰਵੇਸ਼ ਵਰਮਾ ਨੇ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੂੰ 'ਅੱਤਵਾਦੀ' ਦੱਸਣ ਵਾਲਾ ਵਿਵਾਦਤ ਬਿਆਨ ਦਿੱਤਾ ਸੀ। ਹੁਣ ਆਮ ਆਦਮੀ ਪਾਰਟੀ ਤੇ ਕੇਜਰੀਵਾਲ ਇਸ ਬਿਆਨ ਨੂੰ ਕਾਊਂਟਰ ਕਰਨ ਲਈ ਸ਼ਹੀਦਾਂ ਦੇ ਚਾਰ ਪਰਿਵਾਰਾਂ ਕੋਲ ਪਹੁੰਚੇ ਹਨ। ਆਮ ਆਦਮੀ ਪਾਰਟੀ ਵੱਲੋਂ ਸ਼ਹੀਦਾਂ ਦੇ ਪਰਿਵਾਰ ਵਾਲਿਆਂ ਦਾ ਵੀਡੀਓ ਸ਼ੇਅਰ ਕੀਤਾ ਜਾ ਰਿਹਾ ਹੈ, ਜਿਸ 'ਚ ਕੇਜਰੀਵਾਲ ਦੇ ਕੰਮਾਂ ਦੀ ਤਰੀਫ ਹੋ ਰਹੀ ਹੈ।
ਤਿੰਨ ਮਿੰਟ ਦੇ ਇਸ ਵੀਡੀਓ 'ਚ ਸ਼ਹੀਦਾਂ ਦੇ ਪਰਿਵਾਰਾਂ ਨੇ ਕੇਜਰੀਵਾਲ ਨੂੰ ਆਪਣਾ ਬੇਟਾ ਦੱਸਿਆ ਹੈ। ਵੀਡੀਓ 'ਚ ਕਿਹਾ ਜਾ ਰਿਹਾ ਹੈ ਕਿ ਜਦ ਕੋਈ ਉਨ੍ਹਾਂ ਦਾ ਧਿਆਨ ਰੱਖਣ ਲਈ ਅੱਗੇ ਨਹੀਂ ਆਇਆ ਤਾਂ ਕੇਜਰੀਵਾਲ ਨੇ ਹੀ ਸਾਥ ਦਿੱਤਾ। ਇੱਕ ਪਰਿਵਾਰ ਨੇ ਕਿਹਾ , "ਸ਼ਹੀਦ ਦੇ ਪਰਿਵਾਰ ਨੂੰ 1 ਕਰੋੜ ਦੇ ਕੇ ਕੇਜਰੀਵਾਲ ਨੇ ਪਰਿਵਾਰ ਦੇ ਹਲਾਤਾਂ ਨੂੰ ਸੁਧਾਰਿਆ ਹੈ। ਸਾਡੀਆਂ ਜੋ ਵੀ ਚਿੰਤਾਂਵਾਂ ਸੀ, ਕੇਜਰੀਵਾਲ ਨੇ ਉਨ੍ਹਾਂ ਸਾਰੀਆਂ ਦਾ ਖਿਆਲ ਰੱਖਿਆ ਹੈ।"
ਇੱਕ ਹੋਰ ਪਰਿਵਾਰ ਨੇ ਕਿਹਾ, "ਕੋਈ ਵੀ ਹੋਰ ਸਰਕਾਰ ਇਸ ਤਰ੍ਹਾਂ ਸ਼ਹੀਦਾਂ ਦਾ ਖਿਆਲ ਨਹੀਂ ਰੱਖਦੀ, ਜਿਵੇਂ ਆਮ ਆਦਮੀ ਪਾਰਟੀ ਨੇ ਰੱਖਿਆ। ਕੇਜਰੀਵਲ ਬੇਹਦ ਸਾਧਾਰਨ ਇਨਸਾਨ ਹਨ ਤੇ ਉਹ ਬਿਨ੍ਹਾਂ ਕਿਸੇ ਫਾਇਦੇ ਦੇ ਲੋਕਾਂ ਦੀ ਸੇਵਾ ਕਰ ਰਹੇ ਹਨ।दिल्ली के वीर शहीदों के परिवारों से मिलिए। इन्हें आप से कुछ महत्त्वपूर्ण बात करनी है ... pic.twitter.com/Cln9EwQ0P1
— Arvind Kejriwal (@ArvindKejriwal) February 3, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)