ਕੋਰੋਨਾ ਦੇ ਕਹਿਰ 'ਚ ਨਵੀਂ ਮੁਸੀਬਤ! ICMR ਵੱਲੋਂ ਐਡਵਾਈਜ਼ਰੀ ਜਾਰੀ
ਕੋਰੋਨਾ ਮਰੀਜ਼ਾਂ ਤੇ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ’ਚ Black Fungus Infection, ਜਿਸ ਨੂੰ Mucormycosis ਕਹਿੰਦੇ ਹਨ, ਘਾਤਕ ਹੋ ਸਕਦਾ ਹੈ। ਇਸ ਸਬੰਧੀ ਕੇਂਦਰ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਬੇਕਾਬੂ ਡਾਇਬਟੀਜ਼ ਤੇ ਆਈਸੀਯੂ ’ਚ ਜ਼ਿਆਦਾ ਦਿਨ ਬਿਤਾਉਣ ਵਾਲੇ ਕੋਵਿਡ ਦੇ ਮਰੀਜ਼ਾਂ ਵਿੱਚ ਬਲੈਕ ਫ਼ੰਗਸ ਤੋਂ ਹੋਣ ਵਾਲੀ ਬੀਮਾਰੀ Mucormycosis ਦਾ ਜੇ ਸਹੀ ਸਮੇਂ ਹਿਲਾਜ ਨਾ ਕੀਤਾ ਜਾਵੇ, ਤਾਂ ਇਹ ਘਾਤਕ ਸਿੱਧ ਹੋ ਸਕਦੀ ਹੈ।
Black Fungus Infection: ਕੋਰੋਨਾ ਮਰੀਜ਼ਾਂ ਤੇ ਕੋਰੋਨਾ ਤੋਂ ਠੀਕ ਹੋਏ ਮਰੀਜ਼ਾਂ ’ਚ Black Fungus Infection, ਜਿਸ ਨੂੰ Mucormycosis ਕਹਿੰਦੇ ਹਨ, ਘਾਤਕ ਹੋ ਸਕਦਾ ਹੈ। ਇਸ ਸਬੰਧੀ ਕੇਂਦਰ ਸਰਕਾਰ ਨੇ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਬੇਕਾਬੂ ਡਾਇਬਟੀਜ਼ ਤੇ ਆਈਸੀਯੂ ’ਚ ਜ਼ਿਆਦਾ ਦਿਨ ਬਿਤਾਉਣ ਵਾਲੇ ਕੋਵਿਡ ਦੇ ਮਰੀਜ਼ਾਂ ਵਿੱਚ ਬਲੈਕ ਫ਼ੰਗਸ ਤੋਂ ਹੋਣ ਵਾਲੀ ਬੀਮਾਰੀ Mucormycosis ਦਾ ਜੇ ਸਹੀ ਸਮੇਂ ਹਿਲਾਜ ਨਾ ਕੀਤਾ ਜਾਵੇ, ਤਾਂ ਇਹ ਘਾਤਕ ਸਿੱਧ ਹੋ ਸਕਦੀ ਹੈ।
ਇਸ ਬੀਮਾਰੀ ’ਚ ਅੱਖਾਂ, ਗੱਲ੍ਹ ਤੇ ਨੱਕ ਹੇਠਾਂ ਦਾ ਸਥਾਨ ਲਾਲ ਹੋ ਜਾਂਦਾ ਹੈ। ਸਬੂਤ ਦ ਆਧਾਰ ਉੱਤੇ ਕੇਂਦਰੀ ਸਿਹਤ ਮੰਤਰਾਲਾ ਤੇ ਇੰਡੀਅਨ ਕੌਂਸਲ ਆੱਫ਼ ਮੈਡੀਕਲ ਰਿਸਰਚ (ICMR) ਨੇ ਇਸ ਦੇ ਇਲਾਜ ਤੇ ਪ੍ਰਬੰਧ ਨਾਲ ਸਬੰਧਤ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ Mycormycosis ਹਵਾ ’ਚੋਂ ਸਾਹ ਖਿੱਚਣ ਉੱਤੇ ਹੋ ਸਕਦੀ ਹੈ। ਇਸ ਵਿੱਚ ਕਾਲੀ ਫ਼ੰਗਸ ਅੰਦਰ ਆ ਜਾਂਦੀ ਹੈ, ਜੋ ਫੇਫੜਿਆਂ ਨੂੰ ਲਾਗ ਤੋਂ ਗ੍ਰਸਤ ਕਰ ਦਿੰਦੀ ਹੈ।
ਕੀ ਹੈ Black Fungus Infection?
ਕਰੋਨਾ ਤੋਂ ਪੀੜਤ ਮਰੀਜ਼ ਜਾਂ ਕੋਰੋਨਾ ਤੋਂ ਠੀਕ ਹੋਏ ਮਰੀਜ਼ ਵਿੱਚ Black Fungus Infections ਅਕਸਰ ਵੇਖੀਆਂ ਜਾਂਦੀਆਂ ਹਨ। ਆਮ ਤੌਰ ਉੱਤੇ ਇਹ ਇਨਫ਼ੈਕਸ਼ਨ ਉਨ੍ਹਾਂ ਲੋਕਾਂ ’ਚ ਹੁੰਦੀ ਹੈ, ਜਿਨ੍ਹਾਂ ਦਾ ਸਰੀਰ ਕਿਸੇ ਬੀਮਾਰੀ ਨਾਲ ਲੜਨ ’ਚ ਕਮਜ਼ੋਰ ਹੁੰਦਾ ਹੈ। ਉਹ ਆਦਮੀ ਅਕਸਰ ਦਵਾਈਆਂ ਲੈਂਦਾ ਹੈ ਤੇ ਉਸ ਵਿੱਚ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੁੰਦੀਆਂ ਹਨ।
ਇਹ ਹਨ ਇਸ ਬੀਮਾਰੀ ਦੇ ਲੱਛਣ
ਅੱਖ ਤੇ ਨੱਕ ਦੇ ਹੇਠਾਂ ਦੇ ਸਥਾਨ ਲਾਲ ਹੋ ਜਾਣੇ, ਦਰਦ ਹੋਣਾ, ਬੁਖਾਰ ਆਉਣਾ, ਖੰਘ ਹੋਣਾ, ਸਿਰ ਦਰਦ ਹੋਣਾ, ਸਾਹ ਲੈਣ ਵਿੱਚ ਔਖ, ਖ਼ੂਨ ਦੀ ਵੁਲਟੀ, ਮਾਨਸਿਕ ਸਿਹਤ ਉੱਤੇ ਅਸਰ, ਵੇਖਣ ’ਚ ਔਕੜ, ਦੰਦਾਂ ’ਚ ਦਰਦ, ਛਾਤੀ ’ਚ ਦਰਦ ਆਦਿ ਇਸ ਬੀਮਾਰੀ ਦੇ ਲੱਛਣ ਹਨ।
ਇਨ੍ਹਾਂ ਮਰੀਜ਼ਾਂ ਨੂੰ ਹੋ ਸਕਦਾ ਵੱਧ ਖ਼ਤਰਾ
ਜਿਹੜੇ ਮਰੀਜ਼ ਬੇਕਾਬੂ ਡਾਇਬਟੀਜ਼ ਦੇ ਸ਼ਿਕਾਰ ਹਨ ਜਾਂ ਜਿਨ੍ਹਾਂ ਦਾ ਸਰੀਰ ਬੀਮਾਰੀ ਨਾਲ ਲੜਨ ਵਿੱਚ ਓਨਾ ਕਾਰਗਰ ਨਹੀਂ ਹੈ, ਜਿੰਨਾ ਹੋਣਾ ਚਾਹੀਦਾ ਹੈ, ਅਜਿਹੇ ਮਰੀਜ਼ਾਂ ਵਿੱਚ ਬਲੈਕ ਫ਼ੰਗਸ ਇਨਫ਼ੈਕਸ਼ਨ ਹੋਣ ਦਾ ਡਰ ਹੈ।
ਇਸ ਤੋਂ ਇਲਾਵਾ ਜਿਸ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ (ਇਮਿਊਨਿਟੀ) ਕਮਜ਼ੋਰ ਹੁੰਦੀ ਹੈ, ਉਸ ਨੂੰ ਵੀ ਇਹ ਬੀਮਾਰੀ ਹੋਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ਮਰੀਜ਼, ਜੋ ਕਿਸੇ ਕਾਰਣ ਕਰਕੇ ਲੰਮੇ ਸਮੇਂ ਤੋਂ ਸਟੀਰਾੱਇਡ ਲੈ ਰਹੇ ਹਨ, ਉਨ੍ਹਾਂ ਵਿੱਚ ਵੀ ਬਲੈਕ ਫ਼ੰਗਸ ਹੋਣ ਦਾ ਖ਼ਤਰਾ ਹੋ ਸਕਦਾ ਹੈ।
ਇੰਝ ਬਚੋ ਇਸ ਬੀਮਾਰੀ ਤੋਂ
ਇਸ ਬੀਮਾਰੀ ਤੋਂ ਬਚਣ ਲਈ ਡਾਇਬਟੀਜ਼ ਦੇ ਮਰੀਜ਼ਾਂ ਨੂੰ ਖ਼ਾਸ ਖ਼ਿਆਲ ਰੱਖਣਾ ਚਾਹੀਦਾ ਹੈ। ਕੋਵਿਡ-19 ਤੋਂ ਠੀਕ ਹੋਣ ਪਿੱਛੋਂ ਬਲੱਡ ਗਲੂਕੋਜ਼ ਲੈਵਲ ਲਗਾਤਾਰ ਚੈੱਕ ਕਰਦੇ ਰਹਿਣਾ ਚਾਹੀਦਾ ਹੈ। ਸਟੀਰਾੱਇਡ ਦੀ ਵਰਤੋਂ ਡਾਕਟਰੀ ਸਲਾਹ ਤੋਂ ਬਗ਼ੈਰ ਕਦੇ ਨਾ ਕਰੋ। ਆਕਸੀਜਨ ਥੈਰਾਪੀ ਦੌਰਾਨ ਕਲੀਨ ਸਟ੍ਰਾਈਲ ਵਾਟਰ ਦੀ ਹੀ ਵਰਤੋਂ ਕਰੋ। ਲੱਛਣ ਦਿਸਣ ’ਤੇ ਡਾਕਟਰ ਦੀ ਸਲਾਹ ਨਾਲ ਤੁਰੰਤ ਐਂਟੀ-ਬਾਇਓਟਿਕ ਤੇ ਐਂਟੀ ਫ਼ੰਗਲ ਦਵਾਈਆਂ ਲੈਣੀਆਂ ਜ਼ਰੂਰੀ ਹਨ।