ਪੜਚੋਲ ਕਰੋ
Advertisement
ਸਟੱਡੀ ਵੀਜ਼ਾ ਲਈ ਯੂਕੇ ਜਾ ਰਹੇ ਹੋ ਤਾਂ ਹੋ ਜਾਵੋ ਸਾਵਧਾਨ, ਲੱਖਾਂ ਰੁਪਏ ਦਾ ਲੱਗ ਸਕਦਾ ਚੂਨਾ
ਸਟੱਡੀ ਵੀਜ਼ਾ ਦੇ ਨਾਂ 'ਤੇ ਯੂਕੇ ਭੇਜਣ ਵਾਲੇ ਏਜੰਟਾਂ ਨੇ ਲੁੱਟ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜੇ ਤੁਸੀਂ ਯੂਕੇ ਸਟੱਡੀ ਵੀਜ਼ਾ ਲਈ ਅਰਜ਼ੀ ਦੇਣ ਜਾ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਪੰਜਾਬ ਦੇ ਲੁਟੇਰੇ ਏਜੰਟਾਂ ਨੇ ਪੈਕੇਜ ਦੇ ਨਾਂ 'ਤੇ ਕੋਰੋਨਾ ਪੀਰੀਅਡ ਦੌਰਾਨ ਲੁੱਟਾਂ-ਖੋਹਾਂ ਸ਼ੁਰੂ ਕਰ ਦਿੱਤੀਆਂ ਹਨ।
ਚੰਡੀਗੜ੍ਹ: ਸਟੱਡੀ ਵੀਜ਼ਾ ਦੇ ਨਾਂ 'ਤੇ ਯੂਕੇ ਭੇਜਣ ਵਾਲੇ ਏਜੰਟਾਂ ਨੇ ਲੁੱਟ ਮਚਾਉਣੀ ਸ਼ੁਰੂ ਕਰ ਦਿੱਤੀ ਹੈ। ਜੇ ਤੁਸੀਂ ਯੂਕੇ ਸਟੱਡੀ ਵੀਜ਼ਾ ਲਈ ਅਰਜ਼ੀ ਦੇਣ ਜਾ ਰਹੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਪੰਜਾਬ ਦੇ ਲੁਟੇਰੇ ਏਜੰਟਾਂ ਨੇ ਪੈਕੇਜ ਦੇ ਨਾਂ 'ਤੇ ਕੋਰੋਨਾ ਪੀਰੀਅਡ ਦੌਰਾਨ ਲੁੱਟਾਂ-ਖੋਹਾਂ ਸ਼ੁਰੂ ਕਰ ਦਿੱਤੀਆਂ ਹਨ। ਕਈ ਏਜੰਟਾਂ ਨੇ ਨੌਜਵਾਨਾਂ ਦਾ ਵੀਜ਼ਾ ਲੈਣ ਲਈ ਦੂਤਾਵਾਸ ਨੂੰ ਜਾਅਲੀ ਸਰਟੀਫਿਕੇਟ ਭੇਜਣੇ ਸ਼ੁਰੂ ਕਰ ਦਿੱਤੇ ਹਨ।
ਦੂਤਾਵਾਸ ਇਨ੍ਹਾਂ ਦਸਤਾਵੇਜ਼ਾਂ ਦੀ ਜਾਂਚ ਨਾ ਕਰ ਸਕਣ, ਇਸ ਲਈ ਏਜੰਟ 24 ਘੰਟਿਆਂ ਵਿੱਚ 1.25 ਲੱਖ ਰੁਪਏ ਦੀ ਵੀਜ਼ਾ ਅਰਜ਼ੀ ਫੀਸ ਜਮ੍ਹਾ ਕਰ ਰਹੇ ਹਨ। ਬਿਨੈਕਾਰ ਦੇ ਸਾਰੇ ਦਸਤਾਵੇਜ਼ਾਂ ਦੀ 24 ਘੰਟਿਆਂ ਦੇ ਅੰਦਰ-ਅੰਦਰ ਜਾਂਚ ਹੋਣਾ ਅਸੰਭਵ ਹੈ।
ਜ਼ਹਿਰੀਲੀ ਸ਼ਰਾਬ ਮਾਮਲੇ 'ਚ ਨਵਾਂ ਖੁਲਾਸਾ! ਰੰਗ ਰੋਗਨ ਵਾਲੀ ਇਹ ਚੀਜ਼ ਸ਼ਰਾਬ 'ਚ ਵਰਤੀ
ਅਜਿਹੀ ਸਥਿਤੀ ਵਿੱਚ ਏਜੰਟ ਨੌਜਵਾਨਾਂ ਤੋਂ 20 ਲੱਖ ਰੁਪਏ ਦੀ ਰਾਸ਼ੀ ਮੰਗ ਰਹੇ ਹਨ। ਯੂਕੇ ਅੰਬੈਸੀ ਤੋਂ ਇਕ ਦਿਨ 'ਚ ਵੀਜ਼ਾ ਫਾਈਲ ਬਾਰੇ ਫੈਸਲਾ ਲੈਣ ਲਈ ਬਿਨੈਕਾਰ ਕੋਲੋਂ 1.25 ਲੱਖ ਰੁਪਏ ਲਏ ਜਾਂਦੇ ਹਨ। ਇਸ ਦੇ ਨਾਲ ਹੀ ਇਕ ਹਫਤੇ ਲਈ 55 ਹਜ਼ਾਰ ਰੁਪਏ ਦੀ ਰਕਮ ਤੇ ਜੇ ਤੁਹਾਨੂੰ ਰੁਟੀਨ 'ਚ ਅਪਲਾਈ ਕਰਨਾ ਹੈ ਤਾਂ 35 ਹਜ਼ਾਰ ਫੀਸ ਹੈ। ਏਜੰਟ ਵਿਦਿਆਰਥੀ ਵੀਜ਼ਾ ਲਈ 1.25 ਲੱਖ ਦੀ ਫੀਸ ਅਦਾ ਕਰਦੇ ਹਨ ਤੇ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਕੇ ਵੀਜ਼ਾ ਲਾਉਂਦੇ ਹਨ।
ਪੰਜਾਬ 'ਚ ਹੁਣ ਖੁੱਲ੍ਹ ਰਹੀ ਸ਼ਰਾਬ ਤਸਕਰੀ ਦੀ ਪੋਲ, ਹਰਿਆਣਾ ਤੋਂ ਲੈ ਕੇ ਪਾਕਿਸਤਾਨ ਤੱਕ ਫੈਲੇ ਤਾਰ
ਯੂਕੇ ਸਰਕਾਰ ਆਦੇਸ਼ ਦਿੰਦੀ ਹੈ ਕਿ ਜੋ ਵਿਦਿਆਰਥੀ ਯੂਕੇ ਜਾਣਾ ਚਾਹੁੰਦਾ ਹੈ, ਉਸ ਦੇ ਖਾਤੇ ਵਿੱਚ 10 ਲੱਖ ਦੀ ਰਕਮ ਹੋਣੀ ਚਾਹੀਦੀ ਹੈ ਤੇ ਇਹ ਰਕਮ ਇੱਕ ਮਹੀਨੇ ਪੁਰਾਣੀ ਹੋਣੀ ਚਾਹੀਦੀ ਹੈ। ਯੂਕੇ ਦੇ ਏਜੰਟ ਵਿਦਿਆਰਥੀ ਦਾ ਖਾਤਾ ਬੈਂਕ 'ਚ ਖੁਲਵਾ ਕੇ ਆਪਣੇ ਕੋਲੋਂ ਪੈਸੇ ਜਮ੍ਹਾ ਕਰਦੇ ਹਨ ਤੇ ਇਸ ਦੇ ਨਾਂ 'ਤੇ ਕਲਾਇੰਟ ਤੋਂ ਮੋਤੀ ਰਕਮ ਵਸੂਲੀ ਜਾਂਦੀ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਲੁਧਿਆਣਾ
ਦੇਸ਼
Advertisement