ਪੜਚੋਲ ਕਰੋ
Advertisement
ਪੰਜਾਬ 'ਚ ਹੁਣ ਖੁੱਲ੍ਹ ਰਹੀ ਸ਼ਰਾਬ ਤਸਕਰੀ ਦੀ ਪੋਲ, ਹਰਿਆਣਾ ਤੋਂ ਲੈ ਕੇ ਪਾਕਿਸਤਾਨ ਤੱਕ ਫੈਲੇ ਤਾਰ
ਜ਼ਹਿਰੀਲੀ ਸ਼ਰਾਬ ਪੀਣ ਨਾਲ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋਈ ਜਦਕਿ ਕੁਝ ਗੰਭੀਰ ਹਾਲਤ 'ਚ ਮੌਤ ਨਾਲ ਜੰਗ ਲੜ ਰਹੇ ਹਨ। ਇਸ ਸਭ ਦਰਮਿਆਨ ਇਹ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਸੂਬੇ ਦੇ ਨਾਲ ਲਗਦੀ ਹਰਿਆਣਾ ਦੀ ਅੰਤਰਰਾਜੀ ਸਰਹੱਦ ਤੋਂ ਲੈ ਕੇ ਭਾਰਤ ਪਾਕਿਸਤਾਨ ਅੰਤਰਾਸ਼ਟਰੀ ਸਰਹੱਦ ਤੱਕ ਇਹ ਪੂਰਾ ਜਾਲ ਫੈਲਿਆ ਹੋਇਆ ਹੈ।
ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਜ਼ਹਿਰੀਲੀ ਸ਼ਰਾਬ ਪੀਣ ਨਾਲ ਤਿੰਨ ਜ਼ਿਲ੍ਹਿਆਂ 'ਚ ਕਰੀਬ 90 ਲੋਕਾਂ ਦੀ ਮੌਤ ਤੋਂ ਬਾਅਦ ਪੰਜਾਬ 'ਚ ਫੈਲੇ ਹੋਏ ਨਾਜਾਇਜ਼ ਸ਼ਰਾਬ ਦੇ ਰੈਕੇਟ 'ਚ ਵੱਡੇ-ਵੱਡੇ ਖੁਲਾਸੇ ਹੋ ਰਹੇ ਹਨ। ਇੱਕ ਪਾਸੇ ਕੈਪਟਨ ਸਰਕਾਰ ਸੂਬੇ 'ਚ ਨਸ਼ੇ ਦਾ ਲੱਕ ਤੋੜਨ ਦੀ ਗੱਲ ਕਰਦੀ ਹੈ, ਪਰ ਦੂਸਰੇ ਪਾਸੇ ਹਕੀਕਤ ਕੁਝ ਹੋਰ ਹੀ ਸਾਹਮਣੇ ਆ ਰਹੀ ਹੈ।
ਜ਼ਹਿਰੀਲੀ ਸ਼ਰਾਬ ਪੀਣ ਨਾਲ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋਈ ਜਦਕਿ ਕੁਝ ਗੰਭੀਰ ਹਾਲਤ 'ਚ ਮੌਤ ਨਾਲ ਜੰਗ ਲੜ ਰਹੇ ਹਨ। ਇਸ ਸਭ ਦਰਮਿਆਨ ਇਹ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਸੂਬੇ ਦੇ ਨਾਲ ਲਗਦੀ ਹਰਿਆਣਾ ਦੀ ਅੰਤਰਰਾਜੀ ਸਰਹੱਦ ਤੋਂ ਲੈ ਕੇ ਭਾਰਤ ਪਾਕਿਸਤਾਨ ਅੰਤਰਾਸ਼ਟਰੀ ਸਰਹੱਦ ਤੱਕ ਇਹ ਪੂਰਾ ਜਾਲ ਫੈਲਿਆ ਹੋਇਆ ਹੈ।
ਸ਼ਨੀਵਾਰ ਨੂੰ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਛਾਪੇ ਮਾਰੇ। ਇਸ ਕਾਰਵਾਈ ਵਿੱਚ ਇਹ ਗੱਲ ਸਾਹਮਣੇ ਆਈ ਕਿ ਤਰਨ ਤਾਰਨ, ਅੰਮ੍ਰਿਤਸਰ ਤੇ ਬਟਾਲਾ ਵਿੱਚ ਲੋਕਾਂ ਦੀਆਂ ਹੋਈਆਂ ਮੌਤਾਂ ਦਾ ਸਾਮਾਨ (ਜ਼ਹਿਰੀਲੀ ਸ਼ਰਾਬ) ਪੰਜ ਜ਼ਿਲ੍ਹਿਆਂ ਵਿੱਚੋਂ ਹੋ ਕੇ ਲੰਘਿਆ, ਪਰ ਰਸਤੇ ਵਿੱਚ ਕੋਈ ਵੀ ਪੁਲਿਸ ਦੀ ਪਕੜ 'ਚ ਨਹੀਂ ਆਇਆ।
ਕੋਰੋਨਾ ਬਾਰੇ ਕੈਪਟਨ ਦਾ ਲੋਕਾਂ ਨੂੰ ਸਵਾਲ! ਇਹ ਕੰਮ ਕਰਨੇ ਔਖੇ ਕਿਉਂ ਲੱਗਦੇ?
ਤਸਕਰਾਂ ਦਾ ਇੱਕ ਗਰੋਹ ਪੰਜਾਬ ਭਰ ਵਿੱਚ ਫੈਲਿਆ ਹੋਇਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਦਰਿਆ ਤੇ ਖੇਤਾਂ ਵਿੱਚ ਭੱਠੇ ਲਗਾ ਕੇ ਸ਼ਰਾਬ ਕੱਢੀ ਜਾ ਰਹੀ ਹੈ। ਹੁਣ ਇਸ ਸ਼ਰਾਬ 'ਚ ਸਪ੍ਰਿਟ ਤੇ ਸ਼ਰਾਬ ਨੂੰ ਮਿਲਾਉਣ ਦੀ ਗੱਲ ਹੋ ਰਹੀ ਹੈ ਜੋ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਲੁਧਿਆਣਾ, ਕਪੂਰਥਲਾ, ਜਲੰਧਰ ਤੇ ਅੰਮ੍ਰਿਤਸਰ ਦੀ ਹੱਦ ਪਾਰ ਕਰਦਿਆਂ ਜ਼ਿਲ੍ਹਾ ਪਟਿਆਲਾ ਤੋਂ ਤਰਨ ਤਾਰਨ ਪਹੁੰਚਦੀ ਸੀ।
ਕੈਪਟਨ ਦੀ ਦੋ ਟੁਕ, ਪੰਜਾਬ 'ਚ ਨਹੀਂ ਸਸਤਾ ਹੋਵੇਗਾ ਡੀਜ਼ਲ
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਟਰੱਕਾਂ ਵਿੱਚ ਆਉਣ ਵਾਲੀ ਸਪ੍ਰਿਟ ਨੂੰ ਛੇ-ਸੱਤ ਢਾਬਿਆਂ ’ਤੇ ਉਤਾਰਿਆ ਜਾਂਦਾ ਸੀ। ਢਾਬੇ ਵਾਲਾ ਇਸ ਨੂੰ ਰਾਜਪੁਰਾ ਦੇ ਰਹਿਣ ਵਾਲੇ ਬਿੱਟੂ ਨੂੰ ਵੇਚਦਾ ਸੀ। ਭਿੰਦਾ ਤੇ ਬਿੱਟੂ ਹੀ ਸਪ੍ਰਿਟ ਨੂੰ ਅੰਮ੍ਰਿਤਸਰ ਅਤੇ ਆਸਪਾਸ ਦੇ ਇਲਾਕਿਆਂ ਨੂੰ ਸਪਲਾਈ ਕਰਦੇ ਸੀ। ਉੱਥੇ ਹੀ ਇਸ ਦੀ ਸ਼ਰਾਬ ਤਿਆਰ ਕੀਤੀ ਜਾਂਦੀ ਅਤੇ ਦੂਜੇ ਜ਼ਿਲ੍ਹਿਆਂ ਵਿੱਚ ਭੇਜੀ ਜਾ ਰਹੀ ਸੀ। ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਪਟਿਆਲਾ ਦੇ ਐਸਐਸਪੀ ਰਾਜਪੁਰਾ ਵਿੱਚ ਹੀ ਡਟੇ ਹੋਏ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement