India Corona Cases Today: ਦੇਸ਼ 'ਚ ਪਿਛਲੇ 24 ਘੰਟਿਆਂ 'ਚ ਸਾਹਮਣੇ ਆਏ 2,59,170 ਨਵੇਂ ਕੇਸ, 1761 ਲੋਕਾਂ ਦੀ ਮੌਤ
ਦੇਸ਼ ਵਿੱਚ ਮਾਰੂ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ ਦੋ ਲੱਖ 59 ਹਜ਼ਾਰ 170 ਨਵੇਂ ਕੇਸ ਦਰਜ ਹੋਏ ਹਨ। ਉਥੇ ਹੀ ਕੱਲ੍ਹ 1761 ਲੋਕਾਂ ਦੀ ਮੌਤ ਹੋ ਗਈ। ਹੁਣ ਦੇਸ਼ 'ਚ ਐਕਟਿਵ ਮਾਮਲਿਆਂ ਦੀ ਕੁਲ ਗਿਣਤੀ 20 ਲੱਖ 31 ਹਜ਼ਾਰ 977 ਹੋ ਗਈ ਹੈ। ਜਾਣੋ ਅੱਜ ਦੇ ਤਾਜ਼ਾ ਅੰਕੜੇ ਕੀ ਹਨ।
Coronavirus India: ਦੇਸ਼ ਵਿੱਚ ਮਾਰੂ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ ਦੋ ਲੱਖ 59 ਹਜ਼ਾਰ 170 ਨਵੇਂ ਕੇਸ ਦਰਜ ਹੋਏ ਹਨ। ਉਥੇ ਹੀ ਕੱਲ੍ਹ 1761 ਲੋਕਾਂ ਦੀ ਮੌਤ ਹੋ ਗਈ। ਹੁਣ ਦੇਸ਼ 'ਚ ਐਕਟਿਵ ਮਾਮਲਿਆਂ ਦੀ ਕੁਲ ਗਿਣਤੀ 20 ਲੱਖ 31 ਹਜ਼ਾਰ 977 ਹੋ ਗਈ ਹੈ। ਜਾਣੋ ਅੱਜ ਦੇ ਤਾਜ਼ਾ ਅੰਕੜੇ ਕੀ ਹਨ।
ਤਾਜ਼ਾ ਕੇਸ
1. ਕੁੱਲ ਮਾਮਲੇ - ਇਕ ਕਰੋੜ 53 ਲੱਖ 21 ਹਜ਼ਾਰ 89
2. ਕੁੱਲ ਰਿਕਵਰੀ - ਇਕ ਕਰੋੜ 31 ਲੱਖ ਅੱਠ ਹਜ਼ਾਰ 582
3. ਕੁੱਲ ਮੌਤਾਂ - ਇਕ ਲੱਖ 80 ਹਜ਼ਾਰ 530
4. ਕੁੱਲ ਐਕਟਿਵ ਮਾਮਲੇ - ਵੀਹ ਲੱਖ 31 ਹਜ਼ਾਰ 977
5. ਕੁੱਲ ਟੀਕਾਕਰਨ - 12 ਕਰੋੜ 71 ਲੱਖ 29 ਹਜ਼ਾਰ 113
ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਅਨੁਸਾਰ ਭਾਰਤ ਵਿੱਚ ਅੱਜ ਤੱਕ ਕੋਰੋਨਾ ਵਿਸ਼ਾਣੂ ਦੇ ਕੁਲ 26 ਕਰੋੜ 94 ਲੱਖ 14 ਹਜ਼ਾਰ 35 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚੋਂ ਕੱਲ੍ਹ 15 ਲੱਖ 19 ਹਜ਼ਾਰ 486 ਸੈਂਪਲ ਦਾ ਟੈਸਟ ਲਿਆ ਗਿਆ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 6 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ ਟੀਕਾ ਨਿਰਮਾਤਾਵਾਂ ਨਾਲ ਮੀਟਿੰਗ ਕਰਨਗੇ। 1 ਮਈ ਤੋਂ ਦੇਸ਼ 'ਚ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ।