ਪੜਚੋਲ ਕਰੋ
Advertisement
10 ਵੱਡੀਆਂ ਗੱਲਾਂ: ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ਮੰਦਰ ਦੀ ਹੋਂਦ ਨੂੰ ਮਿਟਾਉਣ ਦੀ ਹੋਈ ਕੋਸ਼ਿਸ਼, ਰਾਮ ਸਾਡੇ ਦਿਲਾਂ 'ਚ ਵਸੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੁੱਧਿਆ ਵਿੱਚ ਸ਼੍ਰੀ ਰਾਮ ਮੰਦਰ ਦੀ ਭੂਮੀ ਪੂਜਾ ਕੀਤੀ। ਭੂਮੀ ਪੂਜਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਸੰਬੋਧਨ ਕੀਤਾ। ਪੀਐਮ ਮੋਦੀ ਨੇ ਆਪਣੇ ਭਾਸ਼ਣ ਵਿੱਚ ਸਭ ਤੋਂ ਪਹਿਲਾਂ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਾਏ।
ਅਯੁੱਧਿਆ: ਰਾਮ ਮੰਦਰ ਦੀ ਉਸਾਰੀ ਲਈ ਦਾ ਨੀਂਹ ਪੱਥਰ ਰੱਖਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੈਂ ਕਿਸਮਤ ਵਾਲਾ ਹਾਂ ਕਿ ਟਰੱਸਟ ਨੇ ਮੈਨੂੰ ਇਸ ਇਤਿਹਾਸਕ ਪਲ ਲਈ ਬੁਲਾਇਆ। ਮੇਰੀ ਆਮਦ ਕੁਦਰਤੀ ਸੀ, ਅੱਜ ਇਤਿਹਾਸ ਰਚਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਪੂਰਾ ਭਾਰਤ ਸੁੰਦਰ ਹੈ, ਹਰ ਦਿਲ ਗਹਿਰਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮ ਕਾਜ ਕੀਨੇ ਬਿਨੁ ਮੋਹਿ ਕੌਨ ਆਰਾਮ… ਸਦੀਆਂ ਦਾ ਇੰਤਜ਼ਾਰ ਖਤਮ ਹੁੰਦਾ ਜਾ ਰਿਹਾ ਹੈ। ਰਾਮਲੱਲਾ ਕਈ ਸਾਲ ਤੰਬੂ ਵਿੱਚ ਰਹੇ, ਪਰ ਹੁਣ ਇੱਕ ਵਿਸ਼ਾਲ ਮੰਦਰ ਬਣਾਇਆ ਜਾਵੇਗਾ। ਆਓ ਜਾਣਦੇ ਹਾਂ ਉਨ੍ਹਾਂ ਦੇ ਸੰਬੋਧਨ ਬਾਰੇ ਵੱਡੀਆਂ ਗੱਲਾਂ....
- ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਲਾਂ ਤੋਂ ਟੈਂਟ ਤੇ ਬੋਰੀ 'ਤੇ ਰਹਿਣ ਵਾਲੇ ਸਾਡੇ ਰਾਮਲੱਲਾ ਲਈ ਵਿਸ਼ਾਲ ਮੰਦਰ ਬਣਾਇਆ ਜਾਵੇਗਾ। ਟੁੱਟਣਾ ਤੇ ਮੁੜ ਖੜ੍ਹੇ ਹੋਣਾ, ਰਾਮ ਜਨਮ ਭੂਮੀ ਸਦੀਆਂ ਤੋਂ ਚੱਲ ਰਹੀ, ਇਸ ਦਖਲਅੰਦਾਜ਼ੀ ਤੋਂ ਮੁਕਤ ਹੋ ਗਈ ਹੈ।
- ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਮ ਮੰਦਰ ਲਈ ਅੰਦੋਲਨ ਵਿੱਚ ਸਮਰਪਣ, ਬਲੀਦਾਨ, ਸੰਘਰਸ਼ ਦੇ ਨਾਲ ਸੰਕਲਪ ਵੀ ਸੀ ਜਿਨ੍ਹਾਂ ਦੀ ਕੁਰਬਾਨੀ, ਬਲੀਦਾਨ ਤੇ ਸੰਘਰਸ਼ ਕਰਕੇ ਅੱਜ ਇਹ ਸੁਫਨਾ ਪੂਰਾ ਹੋ ਰਿਹਾ ਹੈ, ਜਿਨ੍ਹਾਂ ਦੀ ਤਪੱਸਿਆ ਰਾਮ ਮੰਦਰ ਵਿੱਚ ਨੀਂਹ ਵਜੋਂ ਜੁੜੀ ਹੋਈ ਹੈ, ਮੈਂ ਅੱਜ ਉਨ੍ਹਾਂ ਸਾਰੇ ਲੋਕਾਂ ਨੂੰ ਮੱਥਾ ਟੇਕਦਾ ਹਾਂ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ।
- ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਗੁਲਾਮੀ ਦੇ ਦੌਰ ਵਿੱਚ ਆਜ਼ਾਦੀ ਦੀ ਲਹਿਰ ਸੀ। 15 ਅਗਸਤ ਦਾ ਦਿਨ ਉਸ ਅੰਦੋਲਨ ਤੇ ਸ਼ਹੀਦਾਂ ਦੀਆਂ ਭਾਵਨਾਵਾਂ ਦਾ ਪ੍ਰਤੀਕ ਹੈ। ਉਸੇ ਤਰ੍ਹਾਂ ਪੀੜ੍ਹੀਆਂ ਨੇ ਕਈ ਸਦੀਆਂ ਤੋਂ ਰਾਮ ਮੰਦਰ ਲਈ ਕੋਸ਼ਿਸ਼ ਕੀਤੀ। ਅੱਜ ਦਾ ਦਿਨ ਉਸ ਤ੍ਰਿਪਤੀ ਦਾ ਪ੍ਰਤੀਕ ਹੈ।
- ਰਾਮ ਸਾਡੇ ਮਨ ਵਿੱਚ ਰਹਿੰਦੇ ਹਨ, ਸਾਡੇ ਅੰਦਰ ਘੁਲੇ-ਮਿਲੇ ਹੋਏ ਹਨ। ਜੇ ਅਸੀਂ ਕੋਈ ਕੰਮ ਕਰਨਾ ਚਾਹੁੰਦੇ ਹਾਂ, ਤਾਂ ਅਸੀਂ ਪ੍ਰੇਰਣਾ ਲਈ ਸ਼੍ਰੀ ਰਾਮ ਵੱਲ ਵੇਖਦੇ ਹਾਂ। ਤੁਸੀਂ ਭਗਵਾਨ ਰਾਮ ਦੀ ਅਦਭੁੱਤ ਸ਼ਕਤੀ ਨੂੰ ਵੇਖਦੇ ਹੋ। ਇਮਾਰਤਾਂ ਤਬਾਹ ਹੋ ਗਈਆਂ, ਹੋਂਦ ਮਿਟਾਉਣ ਲਈ ਬਹੁਤ ਕੋਸ਼ਿਸ਼ ਕੀਤੀ ਗਈ ਸੀ, ਪਰ ਅੱਜ ਵੀ ਰਾਮ ਸਾਡੇ ਮਨ ਵਿੱਚ ਹੈ, ਜੋ ਸਾਡੀ ਸੱਭਿਆਚਾਰ ਦਾ ਅਧਾਰ ਹੈ।
- ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਥੇ ਆਉਣ ਤੋਂ ਪਹਿਲਾਂ ਮੈਂ ਹਨੂੰਮਾਨਗੜ੍ਹੀ ਵੇਖੀ। ਰਾਮ ਦੇ ਸਾਰੇ ਕੰਮ ਹਨੂੰਮਾਨ ਜੀ ਹੀ ਤਾਂ ਕਰਦੇ ਹਨ। ਰਾਮ ਦੇ ਆਦਰਸ਼ਾਂ ਦੀ ਕਲਯੁੱਗ ਵਿੱਚ ਰਾਖੀ ਦੀ ਜ਼ਿੰਮੇਵਾਰੀ ਵੀ ਹਨੂੰਮਾਨ ਦੀ ਹੈ। ਹਨੂੰਮਾਨ ਜੀ ਦੇ ਆਸ਼ੀਰਵਾਦ ਨਾਲ ਸ਼੍ਰੀ ਰਾਮ ਮੰਦਰ ਭੂਮੀ ਪੂਜਨ ਦਾ ਇਹ ਸਮਾਗਮ ਆਰੰਭ ਹੋ ਗਿਆ ਹੈ।
- ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਮੰਦਰ ਦੀ ਉਸਾਰੀ ਤੋਂ ਬਾਅਦ ਨਾ ਸਿਰਫ ਅਯੁੱਧਿਆ ਦੀ ਮਹਾਨਤਾ ਵਧੇਗੀ, ਇਸ ਖੇਤਰ ਦੀ ਸਮੁੱਚੀ ਆਰਥਿਕਤਾ ਵਿੱਚ ਵੀ ਤਬਦੀਲੀ ਆਵੇਗੀ। ਇੱਥੇ ਹਰ ਖੇਤਰ ਵਿੱਚ ਨਵੇਂ ਮੌਕੇ ਪੈਦਾ ਹੋਣਗੇ, ਹਰ ਖੇਤਰ ਵਿੱਚ ਮੌਕੇ ਵਧਣਗੇ। ਸੋਚੋ ਪੂਰੀ ਦੁਨੀਆਂ ਤੋਂ ਲੋਕ ਇੱਥੇ ਆਉਣਗੇ, ਸਾਰੀ ਦੁਨੀਆ ਭਗਵਾਨ ਰਾਮ ਤੇ ਮਾਂ ਜਾਨਕੀ ਦੇਖਣ ਆਉਣਗੇ।
- ਰਾਮ ਮੰਦਰ ਬਣਾਉਣ ਦੀ ਇਹ ਪ੍ਰਕ੍ਰਿਆ ਰਾਸ਼ਟਰ ਨੂੰ ਜੋੜਨ ਦੀ ਪਹਿਲ ਹੈ। ਇਹ ਤਿਉਹਾਰ ਵਿਸ਼ਵਾਸ ਨੂੰ ਮੌਜੂਦਾ ਨਾਲ ਜੋੜਨਾ, ਨਰ ਨੂੰ ਨਾਰਾਇਣ ਨਾਲ ਜੋੜਨਾ, ਲੋਕ ਨੂੰ ਵਿਸ਼ਵਾਸ ਨਾਲ ਜੋੜਨਾ, ਵਰਤਮਾਨ ਨੂੰ ਅਤੀਤ ਨਾਲ ਜੋੜਨਾ ਤੇ ਆਪਣੇ ਆਪ ਨੂੰ ਸੰਸਕਾਰਾਂ ਨਾਲ ਜੋੜਣ ਦਾ ਹੈ।
- ਕੋਰੋਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਨਾਲ ਬਣਾਈਆਂ ਸਥਿਤੀਆਂ ਕਰਕੇ ਭੂਮੀ ਪੂਜਨ ਦਾ ਇਹ ਪ੍ਰੋਗਰਾਮ ਕਈ ਨਿਯਮਾਂ ਵਿੱਚ ਹੋ ਰਿਹਾ ਹੈ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਇਸ ਮਾਣ ਨੂੰ ਉਦੋਂ ਵੀ ਅਨੁਭਵ ਕੀਤਾ ਸੀ ਜਦੋਂ ਸੁਪਰੀਮ ਕੋਰਟ ਨੇ ਆਪਣਾ ਇਤਿਹਾਸਕ ਫੈਸਲਾ ਦਿੱਤਾ ਸੀ।
- ਪ੍ਰਧਾਨ ਮੰਤਰੀ ਨੇ ਕਿਹਾ ਕਿ ਜੀਵਨ ਦਾ ਕੋਈ ਪੱਖ ਅਜਿਹਾ ਨਹੀਂ ਹੈ ਜਿੱਥੇ ਸਾਡਾ ਰਾਮ ਪ੍ਰੇਰਨਾ ਨਹੀਂ ਦਿੰਦਾ। ਭਾਰਤ ਵਿੱਚ ਅਜਿਹੀ ਕੋਈ ਭਾਵਨਾ ਨਹੀਂ ਜਿਸ ਵਿੱਚ ਭਗਵਾਨ ਰਾਮ ਪ੍ਰਤੀਬਿੰਬਤ ਨਾ ਹੋਣ। ਰਾਮ ਭਾਰਤ ਦੀ ਆਸਥਾ ਵਿਚ ਹੈ, ਰਾਮ ਭਾਰਤ ਦੇ ਆਦਰਸ਼ਾਂ ਵਿੱਚ ਹਨ। ਬ੍ਰਹਮਤਾ ਵਿੱਚ ਰਾਮ ਹੈ, ਭਾਰਤ ਦੇ ਦਰਸ਼ਨ ਵਿੱਚ ਰਾਮ ਹੈ।
- ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸ਼੍ਰੀ ਰਾਮ ਦੇ ਨਾਂ ਦੀ ਤਰ੍ਹਾਂ ਅਯੁੱਧਿਆ ਵਿਚ ਬਣਿਆ ਇਹ ਵਿਸ਼ਾਲ ਰਾਮ ਮੰਦਰ ਭਾਰਤੀ ਸੱਭਿਆਚਾਰ ਦੀ ਅਮੀਰ ਵਿਰਾਸਤ ਨੂੰ ਦਰਸਾਏਗਾ। ਮੇਰਾ ਮੰਨਣਾ ਹੈ ਕਿ ਇੱਥੇ ਬਣਨ ਵਾਲਾ ਰਾਮ ਮੰਦਰ ਸਾਰੀ ਮਨੁੱਖਤਾ ਨੂੰ ਸਦਾ ਲਈ ਪ੍ਰੇਰਿਤ ਕਰੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਵਿਸ਼ਵ
ਸਿਹਤ
Advertisement