ਪਰਵਾਣੂ 'ਚ ਫਸੀ ਟਿੰਬਰ ਟ੍ਰੇਲ, 11 ਯਾਤਰੀ ਫਸੇ, 7 ਸੁਰੱਖਿਅਤ ਬਾਹਰ ਕੱਢੇ, ਬਚਾਅ ਕਾਰਜ ਜਾਰੀ
ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ ਪੈਂਦੇ ਪ੍ਰਵਾਣੂ 'ਚ ਇੱਕ ਟਿੰਬਰ ਟ੍ਰੇਲ ਅਸਮਾਨ 'ਚ ਫਸ ਗਈ।ਇਸ ਟਿੰਬਰ ਟ੍ਰੇਲ 'ਚ 11 ਯਾਤਰੀ ਸਵਾਰ ਸੀ। ਇਹ ਘਟਨਾ ਸਵੇਰੇ 11 ਵਜੇ ਵਾਪਰੀ ਜਿਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਹੋ ਗਿਆ।

ਪ੍ਰਵਾਣੂ: ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ 'ਚ ਪੈਂਦੇ ਪ੍ਰਵਾਣੂ 'ਚ ਇੱਕ ਟਿੰਬਰ ਟ੍ਰੇਲ ਅਸਮਾਨ 'ਚ ਫਸ ਗਈ।ਇਸ ਟਿੰਬਰ ਟ੍ਰੇਲ 'ਚ 11 ਯਾਤਰੀ ਸਵਾਰ ਸੀ। ਇਹ ਘਟਨਾ ਸਵੇਰੇ 11 ਵਜੇ ਵਾਪਰੀ ਜਿਸ ਤੋਂ ਬਾਅਦ ਬਚਾਅ ਕਾਰਜ ਸ਼ੁਰੂ ਹੋ ਗਿਆ। ਕੁਝ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਫਿਲਹਾਲ ਬਚਾਅ ਕਾਰਜ ਜਾਰੀ ਹੈ।
View this post on Instagram
ਹਾਸਲ ਜਾਣਕਾਰੀ ਮੁਤਾਬਕ ਇਹ ਸਾਰੇ ਯਾਤਰੀ ਦਿੱਲੀ ਦੇ ਰਹਿਣ ਵਾਲੇ ਹਨ। ਇਹ ਯਾਤਰੀ ਤਿੰਨ ਦਿਨ ਪਹਿਲਾਂ ਟੂਰ ਲਈ ਆਏ ਸੀ। ਯਾਤਰੀਆਂ ਨੇ ਆਰੋਪ ਲਾਇਆ ਕਿ ਟਿੰਬਰ ਟ੍ਰੇਲ ਫਸ ਜਾਣ ਮਗਰੋਂ ਟਿੰਬਰ ਟ੍ਰੇਲ ਵਾਲਿਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਢੇਡ ਘੰਟੇ ਤੱਕ ਮਦਦ ਲਈ ਕੋਈ ਨਹੀਂ ਆਇਆ।
View this post on Instagram
ਇੱਕ ਯਾਤਰੀ ਨੇ ਵੀਡੀਓ ਬਣਾ ਕੇ ਮੀਡੀਆ ਨੂੰ ਭੇਜੀ ਤਾਂ ਟਿੰਬਰ ਟ੍ਰੇਲ ਦਾ ਸਟਾਫ ਹਰਕਤ 'ਚ ਆਇਆ। ਹੁਣ ਤੱਕ 7 ਯਾਤਰੀ ਬਚਾਅ ਲਏ ਗਏ ਹਨ ਜਦਕਿ 4 ਅਜੇ ਵੀ ਟਰਾਲੀ 'ਚ ਫਸੇ ਹੋਏ ਹਨ ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹੈ।






















