Acid Attack: ਨਾ ਪੁਲਿਸ ਦਾ ਖੌਫ਼, ਨਾ ਕਾਨੂੰਨ ਦਾ ਡਰ, ਕਰਨਾਟਕ 'ਚ ਪ੍ਰੀਖਿਆ ਦੀ ਤਿਆਰੀ ਕਰ ਰਹੀ ਵਿਦਿਆਰਥਣਾਂ 'ਤੇ ਤੇਜ਼ਾਬੀ ਹਮਲਾ
Acid Attack: ਪੁਲਿਸ ਮੁਤਾਬਕ ਤੇਜ਼ਾਬੀ ਹਮਲੇ ਦੇ ਦੋਸ਼ੀ ਦੀ ਪਛਾਣ ਕੇਰਲ ਦੇ ਰਹਿਣ ਵਾਲੇ ਐਮਬੀਏ ਵਿਦਿਆਰਥੀ ਵਜੋਂ ਹੋਈ ਹੈ। ਐਸਿਡ ਅਟੈਕ ਉਸ ਵੇਲੇ ਕੀਤਾ ਗਿਆ ਜਦੋਂ ਵਿਦਿਆਰਥਣਾਂ ਪ੍ਰੀਖਿਆ ਦੀ ਤਿਆਰੀ ਕਰ ਰਹੀਆਂ ਸਨ।
Karnataka News: ਕਰਨਾਟਕ ਦੇ ਇੱਕ ਸਰਕਾਰੀ ਕਾਲਜ ਵਿੱਚ ਸੋਮਵਾਰ (4 ਮਾਰਚ) ਨੂੰ ਤਿੰਨ ਵਿਦਿਆਰਥਣਾਂ 'ਤੇ ਤੇਜ਼ਾਬ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਉਹ ਝੁਲਸ ਗਈਆਂ। ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਘਟਨਾ ਦੱਖਣੀ ਕੰਨੜ ਦੇ ਕਦਾਬਾ ‘ਚ ਇੱਕ ਸਰਕਾਰੀ ਪੀਯੂ ਕਾਲਜ ਵਿੱਚ ਸਵੇਰੇ ਵਾਪਰੀ। ਮੁਲਜ਼ਮ ਦਾ ਨਾਂ ਅਬਿਨ ਹੈ, ਜੋ ਐਮਬੀਏ ਦਾ ਵਿਦਿਆਰਥੀ ਹੈ। ਪੁਲਿਸ ਮੁਤਾਬਕ 23 ਸਾਲਾ ਅਬਿਨ ਕੇਰਲ ਦਾ ਰਹਿਣ ਵਾਲਾ ਹੈ।
ਕੇਂਦਰ ਦੀ ਰਹਿਣ ਵਾਲੀ ਵਿਦਿਆਰਥਣਾ ਗੰਭੀਰ ਰੂਪ ਨਾਲ ਝੁਲਸੀਆਂ
TOI ਦੀ ਰਿਪੋਰਟ ਦੇ ਮੁਤਾਬਕ ਦੱਖਣ ਕੰਨੜ ਪੁਲਿਸ ਦੇ ਐਸਪੀ (SP) ਸੀਬੀ ਰਿਸ਼ਯੰਤ ਨੇ ਕਿਹਾ ਕਿ ਕੇਰਲ ਦੀ ਇੱਕ ਕੁੜੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ, ਜਦੋਂ ਕਿ ਉਸਦੇ ਨਾਲ ਬੈਠੇ ਦੋ ਹੋਰ ਵਿਦਿਆਰਥੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
ਪਿਆਰ 'ਚ ਨਕਾਮ ਹੋਣ 'ਤੇ ਹਮਲਾ
ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਸ਼ੁਰੂਆਤੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਪਿਆਰ 'ਚ ਨਾਕਾਮ ਹੋਣ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਵਿਦਿਆਰਥਣਾਂ ਪ੍ਰੀਖਿਆ ਦੀ ਤਿਆਰੀ ਕਰ ਰਹੀਆਂ ਸਨ। ਉਸ ਨੂੰ ਤੁਰੰਤ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ 'ਚ ਲੋਕ ਇਕੱਠੇ ਹੋ ਗਏ।
ਇਹ ਵੀ ਪੜ੍ਹੋ: Sarpanch Murder Case: ਹਿਸਾਰ 'ਚ ਬਦਮਾਸ਼ਾਂ ਨੇ ਸਰਪੰਚ ਨੂੰ ਗੋਲੀਆਂ ਨਾਲ ਭੁੰਨਿਆ, ਸਾਹਮਣੇ ਆਈ ਵਜ੍ਹਾ
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।