ਇੱਕੋ ਪਰਿਵਾਰ ਦੇ ਛੇ ਲੋਕਾਂ ਦੀ ਮੌਤ ਬਾਰੇ ਵੱਡਾ ਖੁਲਾਸਾ, ਮ੍ਰਿਤਕ ਸੁਖਵਿੰਦਰ ਨੇ ਸੁਸਾਈਡ ਨੋਟ 'ਚ ਲਿਖਿਆ ਦੋ ਵਿਅਕਤੀਆਂ ਦਾ ਨਾਂ
ਸੁਸਾਈਡ ਨੋਟ ਵਿੱਚ ਮ੍ਰਿਤਕ ਸੁਖਵਿੰਦਰ ਨੇ ਲਿਖਿਆ ਹੈ ਕਿ ਬਾਲਕਿਸ਼ਨ ਉਸਦਾ ਬੌਸ ਹੈ ਅਤੇ ਉਸ ਨੂੰ ਗਰੀਬ ਹੋਣ ਕਾਰਨਤੰਗ ਪ੍ਰੇਸ਼ਾਨ ਕਰਦਾ ਸੀ। ਅਤੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ।
ਅੰਬਾਲਾ: ਹਰਿਆਣਾ ਦੇ ਅੰਬਾਲਾ 'ਚ ਇੱਕੋ ਪਰਿਵਾਰ ਦੇ ਛੇ ਲੋਕਾਂ ਦੀ ਮੌਤ ਬਾਰੇ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੂੰ ਸੁਸਾਈਡ ਨੋਟ ਮਿਲਿਆ ਹੈ। ਸੁਸਾਈਡ ਨੋਟ ਵਿੱਚ ਮ੍ਰਿਤਕ ਸੁਖਵਿੰਦਰ ਸਿੰਘ ਨੇ ਲਿਖਿਆ ਹੈ ਕਿ ਮੇਰੇ ਇਸ ਕਦਮ ਪਿੱਛੇ ਦੋ ਵਿਅਕਤੀ ਜ਼ਿੰਮੇਵਾਰ ਹਨ। ਸੁਸਾਈਡ ਨੋਟ ਵਿੱਚ ਬਾਲਕਿਸ਼ਨ ਠਾਕੁਰ ਤੇ ਕਵੀ ਨਰੂਲਾ ਦਾ ਨਾਮ ਲਿਖਿਆ ਹੋਇਆ ਹੈ। ਇਲਜ਼ਾਮ ਲਾਇਆ ਹੈ ਕਿ ਇਹ ਲੋਕ 10 ਲੱਖ ਰੁਪਏ ਦੀ ਮੰਗ ਕਰ ਰਹੇ ਸਨ।
ਸੁਸਾਈਡ ਨੋਟ ਵਿੱਚ ਮ੍ਰਿਤਕ ਸੁਖਵਿੰਦਰ ਨੇ ਲਿਖਿਆ ਹੈ ਕਿ ਬਾਲਕਿਸ਼ਨ ਉਸਦਾ ਬੌਸ ਹੈ ਅਤੇ ਉਸ ਨੂੰ ਗਰੀਬ ਹੋਣ ਕਾਰਨਤੰਗ ਪ੍ਰੇਸ਼ਾਨ ਕਰਦਾ ਸੀ। ਅਤੇ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਮ੍ਰਿਤਕ ਨੇ ਸੁਸਾਈਡ ਨੋਟ ਵਿੱਚ ਦੋਵਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਜ਼ਿਕਰਯੋਗ ਹੈ ਕਿ ਹਰਿਆਣਾ ਦੇ ਅੰਬਾਲਾ 'ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕੋ ਪਰਿਵਾਰ ਦੇ ਛੇ ਲੋਕਾਂ ਦੀ ਇੱਕੋ ਸਮੇਂ ਮੌਤ ਹੋ ਗਈ ਹੈ। ਇਸ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਅੰਬਾਲਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਬਲਾਣਾ ਦਾ ਇਹ ਮਾਮਲਾ ਹੈ । ਦੱਸਿਆ ਜਾ ਰਿਹਾ ਹੈ ਕਿ ਰਾਤ ਖਾਣਾ ਖਾ ਕੇ ਇਹ ਪਰਿਵਾਰ ਸੁੱਤਾ ਸੀ ਜਿਸ ਤੋਂ ਬਾਅਦ ਸਵੇਰੇ ਇਹਨਾਂ ਦੀਆਂ ਲਾਸ਼ਾਂ ਮਿਲੀਆਂ ਹਨ।
ਜਾਣਕਾਰੀ ਮੁਤਾਬਕ ਪਰਿਵਾਰ ਦੇ 5 ਜੀਆਂ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ । ਜਿਸ ਤੋਂ ਬਾਅਦ ਪਰਿਵਾਰ ਦੇ ਇੱਕ ਮੈਂਬਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਵਾਲਿਆਂ ਵਿੱਚ 65 ਸਾਲਾ ਸੰਗਤ ਸਿੰਘ, ਉਸ ਦੀ ਪਤਨੀ ਮਹਿੰਦਰ ਕੌਰ (62), ਸੰਗਤ ਸਿੰਘ ਪੁੱਤਰ ਸੁਖਵਿੰਦਰ ਸਿੰਘ (32), ਸੁਖਵਿੰਦਰ ਦੀ ਪਤਨੀ ਪ੍ਰਮਿਲਾ (28) ਅਤੇ ਉਸ ਦੀਆਂ 6 ਅਤੇ 8 ਸਾਲ ਦੀਆਂ ਦੋ ਲੜਕੀਆਂ ਸ਼ਾਮਲ ਹਨ।
ਇਸ ਦੇ ਨਾਲ ਹੀ ਫਾਹਾ ਲਾਉਣ ਵਾਲੇ ਸੁਖਵਿੰਦਰ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਹੋਇਆ, ਜਿਸ ਵਿਚ ਉਸ ਨੇ ਆਪਣੀ ਕੰਪਨੀ ਦੇ ਮਾਲਕ ਨੂੰ ਮੌਤ ਲਈ ਜ਼ਿੰਮੇਵਾਰ ਠਹਿਰਾਇਆ। ਸੁਖਵਿੰਦਰ ਸਿੰਘ ਯਮੁਨਾਨਗਰ ਜ਼ਿਲ੍ਹੇ ਵਿੱਚ ਇੱਕ ਦੋ ਪਹੀਆ ਵਾਹਨ ਕੰਪਨੀ ਵਿੱਚ ਕੰਮ ਕਰਦਾ ਸੀ। ਇੱਕੋ ਪਰਿਵਾਰ ਦੇ 6 ਲੋਕਾਂ ਦੀ ਮੌਤ ਦੀ ਸੂਚਨਾ ਮਿਲਦੇ ਹੀ ਅੰਬਾਲਾ ਸ਼ਹਿਰ ਦੇ ਸਦਰ ਥਾਣਾ ਪੁਲਸ ਮੌਕੇ 'ਤੇ ਪਹੁੰਚ ਗਈ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
AAP ਵਿਧਾਇਕ ਪਠਾਨਮਾਜਰਾ ਦੀਆਂ ਵਧੀਆਂ ਮੁਸ਼ਕਲਾਂ! ਦੂਜੀ ਪਤਨੀ ਨੇ ਹਾਈਕੋਰਟ 'ਚ ਪਾਈ ਪਟੀਸ਼ਨ, ਰੇਪ ਤੇ ਧੋਖਾਧੜੀ ਦਾ ਦੋਸ਼
ਭਾਰਤ-ਪਾਕਿ ਸਰਹੱਦ 'ਤੇ BSF ਨੇ 3 ਕਿਲੋ ਤੋਂ ਵੱਧ ਹੈਰੋਇਨ, ਇੱਕ ਪਿਸਤੌਲ ਤੇ ਮੈਗਜ਼ੀਨ ਬਰਾਮਦ