(Source: ECI/ABP News/ABP Majha)
AAP MLA Meeting: '...ਤਾਂ ਫਿਰ ਜੇਲ੍ਹ 'ਚੋਂ ਚੱਲੇਗੀ ਦਿੱਲੀ ਸਰਕਾਰ', ਅਰਵਿੰਦ ਕੇਜਰੀਵਾਲ ਦੀ ਵਿਧਾਇਕਾਂ ਨਾਲ ਮੀਟਿੰਗ ਵਿੱਚ ਅਹਿਮ ਫੈਸਲਾ
AAP MLA Meeting: ਦਿੱਲੀ ਸ਼ਰਾਬ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਭੇਜੇ ਸੰਮਨਾਂ ਦਰਮਿਆਨ ‘ਆਪ’ ਵਿਧਾਇਕਾਂ ਦੀ ਸੋਮਵਾਰ (6 ਨਵੰਬਰ) ਨੂੰ ਮੀਟਿੰਗ ਹੋਈ।
Delhi Excise Policy Case: ਦਿੱਲੀ ਸ਼ਰਾਬ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਭੇਜੇ ਗਏ ਸੰਮਨ ਨੂੰ ਲੈ ਕੇ ਬਿਆਨਬਾਜ਼ੀ ਜਾਰੀ ਹੈ। ਇਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕੋਆਰਡੀਨੇਟਰ ਕੇਜਰੀਵਾਲ ਨੇ ਸੋਮਵਾਰ (6 ਨਵੰਬਰ) ਨੂੰ ਵਿਧਾਇਕਾਂ ਨਾਲ ਮੀਟਿੰਗ ਕੀਤੀ। ਇਸ 'ਚ ਵਿਧਾਇਕਾਂ ਨੇ ਕੇਜਰੀਵਾਲ ਨੂੰ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਕੋਈ ਵੀ ਜਾਂਚ ਏਜੰਸੀ ਗ੍ਰਿਫ਼ਤਾਰ ਕਰ ਲਵੇ, ਪਰ ਉਹ ਮੁੱਖ ਮੰਤਰੀ ਬਣੇ ਰਹਿਣ।
ਅਰਵਿੰਦ ਕੇਜਰੀਵਾਲ ਵੀਰਵਾਰ (2 ਨਵੰਬਰ) ਨੂੰ ਈਡੀ ਦੇ ਸੰਮਨ 'ਤੇ ਪੇਸ਼ ਨਹੀਂ ਹੋਏ। ਕੇਜਰੀਵਾਲ ਨੇ ਕਿਹਾ ਸੀ ਕਿ ਇਹ ਸੰਮਨ ਰਾਜਨੀਤੀ ਤੋਂ ਪ੍ਰੇਰਿਤ ਹੈ। ਉਹ ਇਸੇ ਦਿਨ ਮੱਧ ਪ੍ਰਦੇਸ਼ ਚੋਣਾਂ ਸਬੰਧੀ ਰੋਡ ਸ਼ੋਅ ਕਰਨ ਲਈ ਇੱਥੇ ਪੁੱਜੇ ਸਨ।
ਉਨ੍ਹਾਂ ਨੇ ਇੱਥੇ ਕੇਂਦਰ ਸਰਕਾਰ 'ਤੇ ਹਮਲਾ ਕਰਦਿਆਂ ਕਿਹਾ ਕਿ ਉਹ ਮੈਨੂੰ ਤਾਂ ਗ੍ਰਿਫਤਾਰ ਕਰ ਲੈਣਗੇ, ਪਰ ਕੇਜਰੀਵਾਲ ਦੀ ਸੋਚ ਵਾਲੇ ਹਜ਼ਾਰਾਂ ਲੋਕਾਂ ਨੂੰ ਕਿਵੇਂ ਗ੍ਰਿਫਤਾਰ ਕਰਨਗੇ।
ਪੀਐਮ ਮੋਦੀ ਦਾ ਕੀਤਾ ਜ਼ਿਕਰ
ਮੀਟਿੰਗ ਤੋਂ ਬਾਅਦ ਦਿੱਲੀ ਦੇ ਮੰਤਰੀ ਸੌਰਭ ਭਾਰਦਵਾਜ ਨੇ ਕਿਹਾ, “ਸਾਰੇ ਵਿਧਾਇਕਾਂ ਦੀ ਇੱਕਮਤ ਹੋ ਕੇ ਰਾਏ ਸੀ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਰਵਿੰਦ ਕੇਜਰੀਵਾਲ ਤੋਂ ਡਰ ਹੋਏ ਹਨ। ਭਾਜਪਾ ਜਾਣਦੀ ਹੈ ਕਿ ਉਹ ਚੋਣਾਂ ਰਾਹੀਂ ਕੇਜਰੀਵਾਲ ਨੂੰ ਸੱਤਾ ਤੋਂ ਬਾਹਰ ਨਹੀਂ ਕਰ ਸਕਦੀ ਅਤੇ ਅਜਿਹਾ ਸਿਰਫ ਸਾਜ਼ਿਸ਼ ਰਚ ਕੇ ਹੀ ਕੀਤਾ ਜਾ ਸਕਦਾ ਹੈ।
ਭਾਰਦਵਾਜ ਨੇ ਕਿਹਾ ਕਿ ਅਧਿਕਾਰੀ ਮੀਟਿੰਗ ਕਰਨ ਲਈ ਜੇਲ੍ਹ ਹੀ ਜਾਣਗੇ। ਹਾਲਾਤ ਅਜਿਹੇ ਹਨ ਕਿ ਲੱਗਦਾ ਹੈ ਕਿ ਅਸੀਂ ਵੀ ਜੇਲ੍ਹ ਜਾਵਾਂਗੇ। ਮੈਨੂੰ ਜੇਲ੍ਹ ਨੰਬਰ 1 ਵਿੱਚ ਰੱਖਿਆ ਜਾ ਸਕਦਾ ਹੈ। ਉੱਥੇ ਹੀ ਆਤਿਸ਼ੀ ਨੂੰ ਜੇਲ੍ਹ ਨੰਬਰ 2 ਵਿੱਚ ਰੱਖਿਆ ਜਾ ਸਕਦਾ ਹੈ। ਅਜਿਹੇ 'ਚ ਅਸੀਂ ਜੇਲ੍ਹ ਦੇ ਅੰਦਰ ਹੀ ਕੈਬਨਿਟ ਮੀਟਿੰਗ ਕਰਾਂਗੇ।
ਇਹ ਵੀ ਪੜ੍ਹੋ: Haryana: ਦੀਵਾਲੀ ਤੋਂ ਪਹਿਲਾਂ ਗੰਨਾ ਕਿਸਾਨਾਂ ਨੂੰ ਹਰਿਆਣਾ ਸਰਕਾਰ ਨੇ ਦਿੱਤਾ ਖ਼ਾਸ ਤੋਹਫਾ! ਕੀਮਤਾਂ 'ਚ ਕੀਤਾ ਵਾਧਾ
ਸੌਰਭ ਭਾਰਦਵਾਜ ਨੇ ਕਿਹਾ ਕਿ ਸੰਵਿਧਾਨ ਵਿੱਚ ਅਜਿਹੀ ਕੋਈ ਵਿਵਸਥਾ ਨਹੀਂ ਹੈ ਕਿ ਜੇਕਰ ਮੁੱਖ ਮੰਤਰੀ ਨੂੰ ਟ੍ਰਾਇਲ ਦੇ ਬਹਾਨੇ ਜੇਲ੍ਹ ਵਿੱਚ ਰੱਖਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਅਸਤੀਫਾ ਦੇਣਾ ਪਵੇਗਾ।
ਆਤਿਸ਼ੀ ਨੇ ਕੀ ਕਿਹਾ?
'ਆਪ' ਨੇਤਾ ਅਤੇ ਦਿੱਲੀ ਸਰਕਾਰ ਦੇ ਮੰਤਰੀ ਆਤਿਸ਼ੀ ਨੇ ਕਿਹਾ ਕਿ ਜੇਕਰ ਕੇਜਰੀਵਾਲ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਉਹ ਜੇਲ੍ਹ 'ਚੋਂ ਹੀ ਸਰਕਾਰੀ ਕੰਮ ਕਰਨ ਦੀ ਇਜਾਜ਼ਤ ਲੈਣ ਲਈ ਅਦਾਲਤ 'ਚ ਜਾਣਗੇ।
ਉਨ੍ਹਾਂ ਦੱਸਿਆ ਕਿ ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਵਿਧਾਇਕਾਂ ਤੋਂ ਬਾਅਦ ਹੁਣ ਉਹ ਦਿੱਲੀ ਵਿੱਚ ‘ਆਪ’ ਕੌਂਸਲਰਾਂ, ਪੰਜਾਬ ਦੇ ਮੁੱਖ ਮੰਤਰੀ ਅਤੇ ਵਿਧਾਇਕਾਂ ਸਮੇਤ ਦੇਸ਼ ਭਰ ਵਿੱਚ ਪਾਰਟੀ ਦੇ ਸੰਗਠਨ ਨਾਲ ਗੱਲਬਾਤ ਕਰਨਗੇ। ਦਿੱਲੀ ਦੇ ਵਿਧਾਇਕਾਂ ਵੱਲੋਂ ਦਿੱਤੇ ਪ੍ਰਸਤਾਵ 'ਤੇ ਵਿਚਾਰ ਕਰਨਗੇ।
ਇਹ 'ਆਪ' ਆਗੂ ਹੋ ਚੁੱਕੇ ਗ੍ਰਿਫ਼ਤਾਰ
ਈਡੀ ਨੇ 'ਆਪ' ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਆਬਕਾਰੀ ਨੀਤੀ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ: Stubble burning: ਪਰਾਲੀ ਸਾੜਾਂਗੇ ਨਹੀਂ ਤਾਂ ਫਿਰ ਕੀ ਕਰੀਏ...ਸਮਝੋ ਕਿਵੇਂ ਕਰ ਸਕਦੇ ਇਸ ਦੀ ਵਰਤੋਂ?