(Source: ECI/ABP News/ABP Majha)
ABP C-Voter Opinion Poll: ਮਹਿੰਗਾਈ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ... ਗੁਜਰਾਤ ਚੋਣਾਂ ਵਿੱਚ ਕੀ ਹੈ ਸਭ ਤੋਂ ਵੱਡਾ ਮੁੱਦਾ ?
ABP News C-Voter Opinion Poll: ਏਬੀਪੀ ਨਿਊਜ਼ ਲਈ ਸੀ-ਵੋਟਰ ਨੇ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਇਹ ਓਪੀਨੀਅਨ ਪੋਲ ਕੀਤਾ ਹੈ। ਇਸ ਵਿੱਚ ਗੁਜਰਾਤ ਚੋਣਾਂ ਦੇ ਸਭ ਤੋਂ ਵੱਡੇ ਮੁੱਦੇ ਬਾਰੇ ਸਵਾਲ ਪੁੱਛਿਆ ਗਿਆ ਸੀ।
Gujarat Election ABP C-Voter Opinion Poll: ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਜ਼ੋਰਾਂ 'ਤੇ ਹੈ। ਵੱਡੇ ਆਗੂ ਆਪਣੀ ਪਾਰਟੀ ਦੇ ਹੱਕ ਵਿੱਚ ਮਾਹੌਲ ਬਣਾਉਣ ਲਈ ਮੈਦਾਨ ਵਿੱਚ ਹਨ। ਇਸ ਵਾਰ ਗੁਜਰਾਤ ਚੋਣਾਂ ਵਿੱਚ ਜਿੱਥੇ ਵਿਰੋਧੀ ਧਿਰ ਜ਼ੋਰ-ਸ਼ੋਰ ਨਾਲ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਕਾਮਨ ਸਿਵਲ ਕੋਡ ਦਾ ਮੁੱਦਾ ਉਠਾ ਰਹੀ ਹੈ, ਉੱਥੇ ਸੱਤਾਧਾਰੀ ਧਿਰ ਵੱਲੋਂ ਵਿਕਾਸ ਅਤੇ ਅੱਤਵਾਦ ਦਾ ਮੁੱਦਾ ਵੀ ਉਠਾਇਆ ਜਾ ਰਿਹਾ ਹੈ। ਗੁਜਰਾਤ ਵਿੱਚ 1 ਦਸੰਬਰ ਨੂੰ ਪਹਿਲੇ ਪੜਾਅ ਦੀਆਂ ਚੋਣਾਂ ਹਨ। ਪਹਿਲੇ ਪੜਾਅ 'ਚ ਸੌਰਾਸ਼ਟਰ ਦੀਆਂ 54 ਅਤੇ ਦੱਖਣੀ ਗੁਜਰਾਤ ਦੀਆਂ 35 ਸੀਟਾਂ 'ਤੇ ਵੋਟਿੰਗ ਹੋ ਰਹੀ ਹੈ।
ਕੱਲ੍ਹ ਸ਼ਾਮ (29 ਨਵੰਬਰ) ਗੁਜਰਾਤ ਵਿੱਚ ਪਹਿਲੇ ਪੜਾਅ ਲਈ ਚੋਣ ਪ੍ਰਚਾਰ ਦਾ ਰੌਲਾ ਰੁੱਕ ਜਾਵੇਗਾ। ਸੀ ਵੋਟਰ ਨੇ ਚੋਣ ਪ੍ਰਚਾਰ ਖਤਮ ਹੋਣ ਤੋਂ ਪਹਿਲਾਂ ਏਬੀਪੀ ਨਿਊਜ਼ ਲਈ ਫਾਈਨਲ ਓਪੀਨੀਅਨ ਪੋਲ ਕੀਤਾ ਹੈ। ਇਹ ਸਰਵੇਖਣ ਗੁਜਰਾਤ ਦੀਆਂ ਸਾਰੀਆਂ 182 ਸੀਟਾਂ 'ਤੇ ਕੀਤਾ ਗਿਆ ਹੈ। ਇਸ ਵਿੱਚ 19 ਹਜ਼ਾਰ 271 ਲੋਕਾਂ ਦੀ ਰਾਏ ਲਈ ਗਈ ਹੈ। ਇਹ ਸਰਵੇਖਣ 22 ਨਵੰਬਰ ਤੋਂ 28 ਨਵੰਬਰ ਤੱਕ ਕੀਤਾ ਗਿਆ ਹੈ। ਇਸ ਸਰਵੇਖਣ ਵਿੱਚ ਗ਼ਲਤੀ ਦਾ ਮਾਰਜਿਨ ਪਲੱਸ ਮਾਇਨਸ 3 ਤੋਂ ਪਲੱਸ ਮਾਈਨਸ 5 ਫੀਸਦੀ ਹੈ।
ਮਹਿੰਗਾਈ ਜਾਂ ਬੇਰੁਜ਼ਗਾਰੀ..ਇਸ ਤੋਂ ਵੱਡਾ ਮੁੱਦਾ ਕੀ ਹੈ?
ਸੀ-ਵੋਟਰ ਨੇ ਓਪੀਨੀਅਨ ਪੋਲ ਦੌਰਾਨ ਗੁਜਰਾਤ ਦੇ ਲੋਕਾਂ ਨੂੰ ਸਵਾਲ ਪੁੱਛਿਆ ਕਿ ਗੁਜਰਾਤ ਚੋਣਾਂ 'ਚ ਸਭ ਤੋਂ ਵੱਡਾ ਮੁੱਦਾ ਕੀ ਹੈ? ਇਸ ਸਵਾਲ ਦੇ ਬਹੁਤ ਹੀ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ। ਸਰਵੇ 'ਚ 38 ਫੀਸਦੀ ਲੋਕਾਂ ਨੇ ਬੇਰੁਜ਼ਗਾਰੀ ਨੂੰ ਸਭ ਤੋਂ ਵੱਡਾ ਮੁੱਦਾ ਦੱਸਿਆ ਹੈ। 18 ਫੀਸਦੀ ਲੋਕਾਂ ਨੇ ਬੁਨਿਆਦੀ ਸਹੂਲਤਾਂ ਨੂੰ ਵੱਡਾ ਮੁੱਦਾ ਦੱਸਿਆ। 13 ਫੀਸਦੀ ਲੋਕਾਂ ਨੇ ਕਿਸਾਨਾਂ ਨੂੰ ਵੱਡਾ ਮੁੱਦਾ ਦੱਸਿਆ। 5 ਫੀਸਦੀ ਨੇ ਭ੍ਰਿਸ਼ਟਾਚਾਰ, 4 ਫੀਸਦੀ ਮਹਿੰਗਾਈ, 4 ਫੀਸਦੀ ਨੇ ਕੋਰੋਨਾ 'ਚ ਕੀਤਾ ਕੰਮ, 3 ਫੀਸਦੀ ਨੇ ਕਾਨੂੰਨ ਵਿਵਸਥਾ, 2 ਫੀਸਦੀ ਨੇ ਰਾਸ਼ਟਰੀ ਮੁੱਦੇ ਅਤੇ 13 ਫੀਸਦੀ ਨੇ ਹੋਰ ਮੁੱਦਿਆਂ ਨੂੰ ਸਭ ਤੋਂ ਵੱਡਾ ਦੱਸਿਆ।
ਗੁਜਰਾਤ ਦਾ ਸਭ ਤੋਂ ਵੱਡਾ ਮੁੱਦਾ ਕੀ ਹੈ?
ਸਰੋਤ- ਸੀ ਵੋਟਰ
ਬੇਰੁਜ਼ਗਾਰੀ-38%
ਮਹਿੰਗਾਈ-4%
ਬੁਨਿਆਦੀ ਸਹੂਲਤਾਂ-18%
ਕਰੋਨਾ ਵਿੱਚ ਕੰਮ - 4%
ਕਿਸਾਨ - 13%
ਕਾਨੂੰਨ ਅਤੇ ਵਿਵਸਥਾ - 3%
ਭ੍ਰਿਸ਼ਟਾਚਾਰ-5%
ਰਾਸ਼ਟਰੀ ਮੁੱਦੇ - 2%
ਹੋਰ - 13%
ਨੋਟ: ਏਬੀਪੀ ਨਿਊਜ਼ ਲਈ ਇਹ ਓਪੀਨੀਅਨ ਪੋਲ ਸੀ-ਵੋਟਰ ਦੁਆਰਾ ਕੀਤਾ ਗਿਆ ਹੈ। ਓਪੀਨੀਅਨ ਪੋਲ ਦੇ ਨਤੀਜੇ ਪੂਰੀ ਤਰ੍ਹਾਂ ਲੋਕਾਂ ਨਾਲ ਗੱਲਬਾਤ ਅਤੇ ਉਨ੍ਹਾਂ ਦੁਆਰਾ ਪ੍ਰਗਟਾਈ ਗਈ ਰਾਏ 'ਤੇ ਅਧਾਰਤ ਹਨ। ਏਬੀਪੀ ਨਿਊਜ਼ ਇਸ ਲਈ ਜ਼ਿੰਮੇਵਾਰ ਨਹੀਂ ਹੈ।