Air India: ਦਿੱਲੀ ਤੋਂ ਵਾਸ਼ਿੰਗਟਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਤਕਨੀਕੀ ਖਰਾਬੀ, ਵਿਆਨਾ 'ਚ ਉਤਾਰੇ ਯਾਤਰੀ
Technical fault in Air India flight going from Delhi to Washington: ਦਿੱਲੀ ਤੋਂ ਵਾਸ਼ਿੰਗਟਨ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿੱਚ ਅਚਾਨਕ ਤਕਨੀਕੀ ਖਰਾਬੀ ਆ ਗਈ।

Technical fault in Air India flight going from Delhi to Washington: ਦਿੱਲੀ ਤੋਂ ਵਾਸ਼ਿੰਗਟਨ ਜਾ ਰਹੀ ਏਅਰ ਇੰਡੀਆ ਦੀ ਉਡਾਣ ਵਿੱਚ ਅਚਾਨਕ ਤਕਨੀਕੀ ਖਰਾਬੀ ਆ ਗਈ। ਵਿਆਨਾ ਵਿੱਚ ਰਿਫਿਊਲਿੰਗ ਲਈ ਫਲਾਈਟ ਰੁਕਣ ਤੋਂ ਬਾਅਦ ਇਸ ਖਰਾਬੀ ਦਾ ਪਤਾ ਲੱਗਿਆ।
ਇਸ ਤੋਂ ਬਾਅਦ ਉਡਾਣ ਰੱਦ ਕਰ ਦਿੱਤੀ ਗਈ। ਏਅਰਲਾਈਨ ਨੇ ਹਵਾਈ ਜਹਾਜ਼ ਰਾਹੀਂ ਵਾਸ਼ਿੰਗਟਨ ਜਾਣ ਵਾਲੇ ਯਾਤਰੀਆਂ ਨੂੰ ਵਿਆਨਾ ਵਿੱਚ ਉਤਾਰ ਦਿੱਤਾ ਤੇ ਉਨ੍ਹਾਂ ਨੂੰ ਵਿਕਲਪਿਕ ਸਹੂਲਤ ਰਾਹੀਂ ਯਾਤਰਾ ਕਰਵਾਈ। ਇਸ ਦੇ ਨਾਲ ਹੀ ਪੂਰਾ ਰਿਫੰਡ ਵੀ ਦੇ ਦਿੱਤਾ ਗਿਆ। ਇਸ ਤੋਂ ਇਲਾਵਾ ਵਾਸ਼ਿੰਗਟਨ ਡੀਸੀ ਤੋਂ ਵਿਆਨਾ ਰਾਹੀਂ ਨਵੀਂ ਦਿੱਲੀ ਆਉਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਵੀ ਰੱਦ ਕਰ ਦਿੱਤਾ ਗਿਆ।
ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ 2 ਜੁਲਾਈ ਨੂੰ ਨਵੀਂ ਦਿੱਲੀ ਤੋਂ ਵਾਸ਼ਿੰਗਟਨ ਡੀਸੀ ਜਾ ਰਹੀ ਫਲਾਈਟ ਨੰਬਰ AI103 ਨੂੰ ਵਿਆਨਾ ਵਿੱਚ ਰਿਫਿਊਲਿੰਗ ਲਈ ਰੋਕਿਆ ਗਿਆ ਸੀ। ਰਿਫਿਊਲਿੰਗ ਦੌਰਾਨ ਨਿਯਮਤ ਜਾਂਚ ਦੌਰਾਨ, ਜਹਾਜ਼ ਵਿੱਚ ਤਕਨੀਕੀ ਖਰਾਬੀ ਦਾ ਪਤਾ ਲੱਗਿਆ। ਇਸ ਖਰਾਬੀ ਨੂੰ ਠੀਕ ਕਰਨ ਲਈ ਵਾਧੂ ਸਮਾਂ ਚਾਹੀਦਾ ਸੀ। ਇਸ ਕਾਰਨ ਵਿਆਨਾ ਤੋਂ ਵਾਸ਼ਿੰਗਟਨ ਡੀਸੀ ਤੱਕ ਜਹਾਜ਼ ਦੀ ਯਾਤਰਾ ਰੱਦ ਕਰ ਦਿੱਤੀ ਗਈ ਤੇ ਯਾਤਰੀਆਂ ਨੂੰ ਉਤਾਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਵੀਜ਼ਾ-ਮੁਕਤ ਪ੍ਰਵੇਸ਼ ਲਈ ਯੋਗ ਜਾਂ ਵੈਧ ਸ਼ੈਂਗੇਨ ਵੀਜ਼ਾ ਵਾਲੇ ਯਾਤਰੀਆਂ ਨੂੰ ਅਗਲੀ ਉਪਲਬਧ ਉਡਾਣ ਤੱਕ ਵਿਆਨਾ ਵਿੱਚ ਹੋਟਲ ਰਿਹਾਇਸ਼ ਪ੍ਰਦਾਨ ਕੀਤੀ ਗਈ। ਜਦੋਂਕਿ ਪ੍ਰਵੇਸ਼ ਆਗਿਆ ਤੋਂ ਬਿਨਾਂ ਯਾਤਰੀਆਂ ਲਈ, ਆਸਟ੍ਰੀਆ ਦੇ ਅਧਿਕਾਰੀਆਂ ਤੋਂ ਇਮੀਗ੍ਰੇਸ਼ਨ ਤੇ ਸੁਰੱਖਿਆ ਪ੍ਰਵਾਨਗੀ ਪ੍ਰਾਪਤ ਹੋਣ ਤੱਕ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ। ਇਸ ਤੋਂ ਬਾਅਦ ਵਾਸ਼ਿੰਗਟਨ ਡੀਸੀ ਤੋਂ ਵਿਆਨਾ ਰਾਹੀਂ ਦਿੱਲੀ ਜਾਣ ਵਾਲੀ ਉਡਾਣ AI104 ਨੂੰ ਵੀ ਰੱਦ ਕਰ ਦਿੱਤਾ ਗਿਆ ਤੇ ਪ੍ਰਭਾਵਿਤ ਯਾਤਰੀਆਂ ਨੂੰ ਦਿੱਲੀ ਲਈ ਵਿਕਲਪਿਕ ਉਡਾਣਾਂ 'ਤੇ ਬੁੱਕ ਕਰ ਦਿੱਤੀਆਂ।
ਇਸ ਦੇ ਨਾਲ ਹੀ ਉਨ੍ਹਾਂ ਦੀ ਪਸੰਦ ਦੇ ਆਧਾਰ 'ਤੇ ਪੂਰਾ ਰਿਫੰਡ ਦਿੱਤਾ ਗਿਆ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਅਸੁਵਿਧਾ 'ਤੇ ਬਹੁਤ ਦੁੱਖ ਹੈ ਤੇ ਇਹ ਸਾਰੇ ਯਾਤਰੀਆਂ ਤੇ ਚਾਲਕ ਦਲ ਦੀ ਸੁਰੱਖਿਆ ਨੂੰ ਤਰਜੀਹ ਦੇਣ ਲਈ ਵਚਨਬੱਧ ਹੈ। ਇਹ ਫੈਸਲਾ ਪ੍ਰੀ-ਫਲਾਈਟ ਸੁਰੱਖਿਆ ਜਾਂਚ ਪਹਿਲਕਦਮੀ ਤਹਿਤ ਲਿਆ ਗਿਆ। ਏਅਰ ਇੰਡੀਆ ਤੇ ਇਸ ਦੀ ਸਹਾਇਕ ਕੰਪਨੀ ਏਅਰ ਇੰਡੀਆ ਐਕਸਪ੍ਰੈਸ ਰੋਜ਼ਾਨਾ 1100 ਤੋਂ ਵੱਧ ਉਡਾਣਾਂ ਚਲਾਉਂਦੀ ਹੈ। ਇਹ 150,000 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾਂਦੀ ਹੈ।






















